Get Even More Visitors To Your Blog, Upgrade To A Business Listing >>

ਇੱਥੇ ਪੁਲਸ ਲਾਈਨ ਦੀ ਬੈਰਕ ਨੰਬਰ 3 ਦੇ ਕਮਰੇ ‘ਚ ‘ਖਾਕੀ’ ਵਾਲੇ ਸ਼ਰੇਆਮ ਕਰਦੇ ਨੇ ਇਹ ਕੰਮ

Police do unusual in barrek number 3 room of Police Line.     ਲੁਧਿਆਣਾ: ਪੰਜਾਬ ਅੰਦਰ ਲਾਟਰੀ ਅਤੇ ਜੂਏ ਦੇ ਅੱਡਿਆਂ ਦੀ ਗਿਣਤੀ ‘ਚ ਅਤੇ ਜੂਆ ਖੇਡਣ ਵਾਲਿਆਂ ਦੀ ਗਿਣਤੀ ‘ਚ ਲਗਾਤਾਰ ਵੱਧਾ ਹੋ ਰਿਹਾ ਹੈ। ਜੂਆ ਖੇਡਣ ਵਾਲਿਆਂ ‘ਤੇ ਇੱਕ ਪਾਸੇ ‘ਤੇ ਪੰਜਾਬ ਪੁਲਿਸ ਲਾਟਰੀ ਮਾਫੀਆ ਨੂੰ ਕੰਟਰੋਲ ਕਰਨ ਦੇ ਦਾਅਵੇ ਕਰ ਰਹੀ ਹੈ। ਅਤੇ ਦੂਜੇ ਪਾਸੇ ਪੰਜਾਬ ਪੁਲਿਸ ਖੁਦ ਜੂਏ ਦੀ ਲਤ ਦਾ ਸ਼ਿਕਾਰ ਹੈ।

Police do unusual in barrek number 3 room of Police LinePolice do unusual in barrek number 3 room of Police Line.

ਜੀ ਜਾਂ, ਅਸੀਂ ਗੱਲ ਕਰ ਰਹੇ ਹਾਂ ਲੁਧਿਆਣਾ ਪੁਲਸ ਲਾਈਨ ‘ਚ ਤਾਇਨਾਤ ਕੁੱਝ ਪੁਲਸ ਮੁਲਾਜ਼ਮਾਂ ਦੀ ਜਿੰਨ੍ਹਾਂ ‘ਤੇ ‘ਕੋਈ ਹੋਰ ਕਰੇ ਤਾਂ ਚੋਰੀ, ਪੁਲਸ ਕਰੇ ਤਾਂ ਸੀਨਾ ਜ਼ੋਰੀ’ ਵਾਲੀ ਕਹਾਵਤ ਬਿਲਕੁਲ ਢੁੱਕਦੀ ਹੈ। ਜਿਨ੍ਹਾਂ ਦੇ ਮੋਢਿਆਂ ‘ਤੇ ਕਾਨੂੰਨ ਦੀ ਪਾਲਣਾ ਕਰਵਾਉਣ ਦੀ ਸਰਕਾਰ ਨੇ ਜ਼ਿੰਮੇਵਾਰੀ ਪਾਈ ਹੈ, ਓਹੀ ਪੁਲਸ ਲਾਈਨ ‘ਚ ਖੁੱਲ੍ਹੇਆਮ ਜੂਆ ਖੇਡਦੇ ਹੋਏ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਪੰਜਾਬ ਪੁਲਸ ਦਾ ਮਜ਼ਾਕ ਉਡਾ ਰਹੇ ਹਨ। ਅਜਿਹਾ ਵੀ ਨਹੀਂ ਕਿ ਉਹ ਮੁਲਾਜ਼ਮ ਪੁਲਸ ਲਾਈਨ ‘ਚ ਚੋਰੀ – ਚੋਰੀ ਜੂਆ ਖੇਡਦੇ ਹਨ। ਉਹ ਖੁਲ੍ਹੇਆਮ ਪੁਲਸ ਲਾਈਨ ਦੀ ਬੈਰਕ ਨੰਬਰ 3 ਦੇ ਕਮਰੇ ‘ਚ ਬੈਠ ਕੇ ਰੋਜ਼ਾਨਾ ਤਾਸ਼ ਦੇ ਪੱਤਿਆਂ ਨਾਲ ਜੂਆ ਖੇਡਦੇ ਹਨ। ਉਥੇ ਉਨ੍ਹਾਂ ਕੋਲੋਂ ਉਨ੍ਹਾਂ ਦੇ ਸਾਥੀ ਪੁਲਸ ਮੁਲਾਜ਼ਮ ਲੰਘਦੇ ਹਨ ਪਰ ਆਪਣੇ ਸਾਥੀ ਮੁਲਾਜ਼ਮਾਂ ਦੀ ਹਰਕਤ ਨੂੰ ਨਜ਼ਰ-ਅੰਦਾਜ਼ ਕਰ ਕੇ ਉਹ ਚੁੱਪ – ਚਾਪ ਮੂੰਹ ਬੰਦ ਕਰ ਕੇ ਉਥੋਂ ਨਿਕਲਣਾ ਹੀ ਮੁਨਾਸਿਬ ਸਮਝਦੇ ਹਨ।Police do unusual in barrek number 3 room of Police Line.

ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਇਨ੍ਹਾਂ ਹੀ ਪੁਲਸ ਦੇ ਜਵਾਨਾਂ ਨੂੰ ਸੂਚਨਾ ਮਿਲਦੀ ਹੈ ਕਿ ਕਿਸੇ ਜਗ੍ਹਾ ਕੁੱਝ ਲੋਕ ਜੂਆ ਖੇਡ ਰਹੇ ਹਨ ਤਾਂ ਇਹੀ ਪੁਲਸ ਦੇ ਜਵਾਨ ਆਪਣੇ ਉੱਚ ਅਧਿਕਾਰੀਆਂ ਨੂੰ ਖੁਸ਼ ਕਰਨ ਲਈ ਉਥੇ ਛਾਪੇਮਾਰੀ ਕਰ ਕੇ ਜੁਆਰੀਆਂ ਨੂੰ ਫੜ ਕੇ ਪਹਿਲਾਂ ਡੰਡੇ ਨਾਲ ਉਨ੍ਹਾਂ ਨੂੰ ਕਾਨੂੰਨ ਦਾ ਪਾਠ ਪੜ੍ਹਾਉਂਦੇ ਹਨ, ਫਿਰ ਮੀਡੀਆ ਦੇ ਸਾਹਮਣੇ ਸੀਨਾ ਚੌੜਾ ਕਰ ਕੇ ਆਪਣੀ ਫੋਟੋ ਖਿਚਵਾਉਂਦੇ ਹਨ ਪਰ ਓਹੀ ਖੁਦ ਕਾਨੂੰਨ ਨੂੰ ਛਿੱਕੇ ਟੰਗ ਕੇ ਪੁਲਸ ਲਾਈਨ ‘ਚ ਰੋਜ਼ਾਨਾ ਸ਼ੇਰਆਮ ਜੂਆ ਖੇਡਦੇ ਦੇਖੇ ਜਾ ਸਕਦੇ ਹਨ।Police do unusual in barrek number 3 room of Police Line.

ਪੁਲਿਸ ਮੁਲਾਜ਼ਮ ਪਤੀ ਨੂੰ ਰੰਗੇ ਹੱਥੀਂ ਜੂਆ ਖੇਡਦੇ ਫੜ ਕੇ ਕਰ ਚੁੱਕੀ ਹੈ ਹੰਗਾਮਾ
ਇਕ ਹੌਲਦਾਰ ਦੀ ਪਤਨੀ ਨੇ ਇਸ ਜੂਏ ਦੇ ਅੱਡੇ ਨੂੰ ਬੰਦ ਕਰਵਾਉਣ ਲਈ ਚਾਰ ਦਿਨ ਪਹਿਲਾਂ ਆਪਣੇ ਬੇਟੇ ਦੇ ਨਾਲ ਪੁਲਸ ਲਾਈਨ ਵਿਚ ਪੁੱਜ ਕੇ ਆਪਣੇ ਹੌਲਦਾਰ ਪਤੀ ਨੂੰ ਸਾਥੀਆਂ ਨਾਲ ਰੰਗੇ ਹੱਥੀਂ ਜੂਆ ਖੇਡਦੇ ਫੜ ਕੇ ਖੂਬ ਹੰਗਾਮਾ ਕੀਤਾ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਕਿ ਉਕਤ ਹੌਲਦਾਰ ਦੇ ਰਿਸ਼ਤੇਦਾਰ ਵੀ ਉਸ ਨੂੰ ਪੁਲਸ ਲਾਈਨ ਵਿਚ ਆ ਕੇ ਜੂਆ ਖੇਡਦੇ ਨੂੰ ਫੜ ਚੁੱਕੇ ਹਨ ਪਰ ਉਹ ਸੁਧਰਨ ਦਾ ਨਾਂ ਨਹੀਂ ਲੈ ਰਹੇ। ਪੁਲਸ ਮੁਲਾਜ਼ਮਾਂ ਨੂੰ ਲੱਗੀ ਜੂਏ ਦੀ ਇਸ ਲਤ ਕਾਰਨ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਘਰ ਦਾ ਗੁਜ਼ਾਰਾ ਚਲਾਉਣ ‘ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।Police do unusual in barrek number 3 room of Police Line.

ਦੋ ਪੁਲਸ ਮੁਲਾਜ਼ਮਾਂ ਦੀਆਂ ਪਤਨੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਮਦਦ ਮੰਗਦੇ ਹੋਏ ਕੁੱਝ ਕਾਂਗਰਸੀ ਆਗੂਆਂ ਅਤੇ ਮੀਡੀਆਂ ਵਾਲਿਆਂ ਕੋਲ ਜਾ ਕੇ ਬੇਨਤੀ ਕੀਤੀ ਕਿ ਉਹ ਕਿਸੇ ਤਰ੍ਹਾਂ ਉਨ੍ਹਾਂ ਦੀ ਲਤ ਨੂੰ ਛੁਡਵਾਉਣ। ਉਨ੍ਹਾਂ ਦੇ ਪਤੀਆਂ ਨੂੰ ਜਿੰਨੀ ਤਨਖਾਹ ਮਿਲਦੀ ਹੈ, ਉਹ ਆਪਣੇ ਸਾਥੀ ਪੁਲਸ ਮੁਲਾਜ਼ਮਾਂ ਨਾਲ ਜੂਆ ਖੇਡ ਕੇ ਉਥੇ ਹੀ ਉਡਾ ਦਿੰਦੇ ਹਨ, ਜਿਸ ਕਾਰਨ ਹੁਣ ਉਨ੍ਹਾਂ ਨੂੰ ਘਰ ਚਲਾਉਣ ਅਤੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ‘ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਉਹ ਉਨ੍ਹਾਂ ਨੂੰ ਰੋਕਦੀਆਂ ਹਨ ਤਾਂ ਉਹ ਅੱਗੋਂ ਉਨ੍ਹਾਂ ਦੇ ਨਾਲ ਕੁੱਟਮਾਰ ਕਰਨ ਲੱਗ ਪੈਂਦੇ ਹਨ। ਅੱਜ ਵੀ ਜਦੋਂ ਪੁਲਸ ਮੁਲਾਜ਼ਮ ਦੇ ਰਿਸ਼ਤੇਦਾਰ ਮੀਡੀਆ ਨੂੰ ਨਾਲ ਲੈ ਕੇ ਪੁਲਸ ਲਾਈਨ ਪੁੱਜੇ ਤਾਂ ਉਥੇ ਬੈਰਕ ਨੰਬਰ 3 ‘ਚ ਪੁਲਸ ਮੁਲਾਜ਼ਮ ਬੇਰੋਕ-ਟੋਕ ਜੂਆ ਖੇਡ ਰਹੇ ਸਨ ਤੇ ਉਨ੍ਹਾਂ ਦੇ ਸਾਥੀ ਮੁਲਾਜ਼ਮ ਉਨ੍ਹਾਂ ਕੋਲੋਂ ਇਧਰ – ਓਧਰ ਲੰਘ ਰਹੇ ਸਨ।Police do unusual in barrek number 3 room of Police Line.

ਪੁਲਸ ਕਮਿਸ਼ਨਰ ਸੁਣ ਕੇ ਹੋਏ ਹੈਰਾਨ
ਪੁਲਿਸ ਲਾਈਨ ‘ਚ ਜੂਆ ਖੇਡਣ ਵਾਲੇ ਪੁਲਿਸ ਅਧਿਕਾਰੀਆਂ ਸਬੰਧੀ ਜਦੋਂ ਪੁਲਸ ਕਮਿਸ਼ਨਰ ਲੁਧਿਆਣਾ ਆਰ. ਐੱਨ. ਢੋਕੇ ਨਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਦੀ ਤੁਰੰਤ ਜਾਂਚ ਕਰਵਾਉਣਗੇ ਤੇ ਕਾਨੂੰਨ ਤੋੜਨ ਵਾਲੇ ਅਜਿਹੇ ਮੁਲਾਜ਼ਮਾਂ ਦਾ ਪਤਾ ਕਰ ਕੇ ਉਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨਗੇ, ਜਿਸ ਨਾਲ ਭਵਿੱਖ ਵਿਚ ਕੋਈ ਵੀ ਪੁਲਸ ਮੁਲਾਜ਼ਮ ਕਾਨੂੰਨ ਦੀਆਂ ਧੱਜੀਆਂ ੳੇਡਾਉਣ ਦੀ ਹਿੰਮਤ ਨਾ ਕਰੇ।

The post ਇੱਥੇ ਪੁਲਸ ਲਾਈਨ ਦੀ ਬੈਰਕ ਨੰਬਰ 3 ਦੇ ਕਮਰੇ ‘ਚ ‘ਖਾਕੀ’ ਵਾਲੇ ਸ਼ਰੇਆਮ ਕਰਦੇ ਨੇ ਇਹ ਕੰਮ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਇੱਥੇ ਪੁਲਸ ਲਾਈਨ ਦੀ ਬੈਰਕ ਨੰਬਰ 3 ਦੇ ਕਮਰੇ ‘ਚ ‘ਖਾਕੀ’ ਵਾਲੇ ਸ਼ਰੇਆਮ ਕਰਦੇ ਨੇ ਇਹ ਕੰਮ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×