Get Even More Visitors To Your Blog, Upgrade To A Business Listing >>

‘ਉੜਤਾ ਪੰਜਾਬ’ ‘ਤੇ ਬੋਲੇ ਸ਼ਾਹਿਦ ਕਿਹਾ ਫਿਲਮ ਦਾ ਹੋਇਆ ਸੀ ਅਜਿਹਾ ਹਾਲ

Shaid Kapoor Udta Punjab : ਬਾਲੀਵੁੱਡ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਫਿਲਮ ਪਦਮਾਵਤੀ‘ ਨੂੰ ਅਜੇ ਤੱਕ ਸੈਂਸਰ ਬੋਰਡ ਨੇ ਹਰੀ ਝੰਡੀ ਨਹੀਂ ਦਿੱਤੀ ਤੇ ਨਾ ਹੀ ਰਾਜਪੂਤ ਜਥੇਬੰਦੀਆਂ ਨੇ ਫਿਲਮ ਨੂੰ ਲੈ ਕੇ ਆਪਣਾ ਵਿਰੋਧ ਖਤਮ ਕੀਤਾ ਹੈ। ਇਸੇ ਵਿਚਾਲੇ ਹੁਣ ਫਿਲਮ ਚ ਰਾਜਾ ਰਤਨ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਸ਼ਾਹਿਦ ਨੇ ਅਹਿਮ ਬਿਆਨ ਦਿੱਤਾ ਹੈ। ਸ਼ਾਹਿਦ ਕਪੂਰ ਦਾ ਕਹਿਣਾ ਹੈ ਕਿ ਫਿਲਮ ਨੂੰ ਸਰਟੀਫਿਕੇਟ ਦੇਣ ਦਾ ਹੱਕ ਸਿਰਫ ਸੈਂਸਰ ਬੋਰਡ ਦੇ ਕੋਲ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਜਲਦ ਹੀ ਉਨ੍ਹਾਂ ਦੀ ਫਿਲਮ ਨੂੰ ਸੈਂਸਰ ਬੋਰਡ ਤੋਂ ਹਰੀ ਝੰਡੀ ਮਿਲ ਜਾਵੇਗੀ। ਸ਼ਾਹਿਦ ਨੇ ਕਿਹਾ ਕਿ ਉਨ੍ਹਾਂ ਦੀ ਫਿਲਮ ਉੜਤਾ ਪੰਜਾਬ‘ ਦੀ ਰਿਲੀਜ਼ ਤੋਂ ਪਹਿਲਾਂ ਵੀ ਫਿਲਮ ਦਾ ਕਾਫੀ ਵਿਰੋਧ ਹੋਇਆ ਸੀ ਪਰ ਬਾਅਦ ਚ ਫਿਲਮ ਰਿਲੀਜ਼ ਹੋਈ ਤੇ ਸਾਰਿਆਂ ਨੇ ਵੇਖੀ ਵੀ। ਮੈਨੂੰ ਲੱਗਦਾ ਹੈ ਕਿ ਪਦਮਾਵਤੀ‘ ਦੇ ਨਾਲ ਵੀ ਅਜਿਹਾ ਹੀ ਹੋਵੇਗਾ।” ਸ਼ਾਹਿਦ ਕਪੂਰ ਨੇ ਕਿਹਾ ਕਿ ਫਿਲਮ ਆਉਣ ਤੋਂ ਬਾਅਦ ਲੋਕ ਇਸ ਦੀ ਕਹਾਣੀ ਤੇ ਗੱਲ ਕਰਨਗੇ। ਜੇਕਰ ਫਿਲਮ ਨੂੰ ਸੱਚਾਈ ਦੇ ਨੇੜਿਉਂ ਫਿਲਮਾਇਆ ਗਿਆ ਹੈ ਤਾਂ ਇਕ ਵਧੀਆ ਗੱਲ ਹੈ। ਮੈਨੂੰ ਯਕੀਨ ਹੈ ਕਿ ਇਹ ਇਕ ਬੇਹਤਰੀਨ ਫਿਲਮ ਹੈ। ਜ਼ਿਕਰਯੋਗ ਹੈ ਕਿ ਫਿਲਮ ਪਦਮਾਵਤੀ‘ ਪਹਿਲਾਂ ਇਕ ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਫਿਲਮ ਨੂੰ ਲੈ ਕੇ ਚਲ ਰਹੇ ਵਿਰੋਧ ਦੇ ਚਲਦਿਆਂ ਇਹ ਰਿਲੀਜ਼ ਨਹੀਂ ਕੀਤੀ ਗਈ। ਅਗਲੀ ਤਰੀਕ ਦਾ ਐਲਾਨ ਹੋਣਾ ਬਾਕੀ ਹੈ।Shaid kapoor udta punjab

Shaid kapoor udta punjab

ਹਿੰਦੀ ਫਿਲਮ ਪਦਮਾਵਤੀ ਖ਼ਿਲਾਫ਼ ਭਾਰਤ ਵਿੱਚ ਹਿੰਦੂ ਕੱਟੜਵਾਦੀ ਅਤੇ ਜਾਤੀ ਸਮੂਹਾਂ ਵੱਲੋਂ ਦੇਸ ਭਰ ਵਿੱਚ ਚੱਲ ਰਹੇ ਹਨ। ਵਿਰੋਧ ਪ੍ਰਦਰਸ਼ਨ ਕਾਰਨ ਬਾਲੀਵੁੱਡ ਦੇ ਨਿਰਮਾਤਾ ਨੇ ਇਸ ਫਿਲਮ ਦੀ ਰੀਲੀਜ਼ ਅਣਮਿੱਥੇ ਸਮੇਂ ਲਈ ਰੋਕ ਦਿੱਤਾ ਹੈ।।Shaid kapoor udta punjabਫੌਜੀ ਇਤਿਹਾਸਕਾਰ ਵਜੋਂ ਵੀ ਜਾਣੇ ਜਾਂਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀ ਪਦਮਾਵਤੀ ਨੂੰ ਇਤਿਹਾਸਕ ਪਾਤਰ‘ ਮੰਨਦਿਆਂ ਕਿਹਾ ਸੀ ਕਿ ਕਿਸੇ ਨੂੰ ਇਤਿਹਾਸਕ ਤੱਥਾਂ ਨੂੰ ਤੋੜਨ ਮਰੋੜਨ ਦਾ ਅਧਿਕਾਰ ਨਹੀਂ ਹੈ। ਪਰ ਕਈ ਇਤਿਹਾਤਕਾਰ ਪਦਮਾਵਤੀ ਨੂੰ ਕਾਲਪਨਿਕ ਪਾਤਰ ਦੱਸ ਰਹੇ ਹਨ।ਅਲੀਗੜ੍ਹ ਮੁਸਲਿਮ ਯੁਨਿਵਰਸਿਟੀ ਦੇ ਇਤਿਹਾਸਕਾਰ ਪ੍ਰੋਫੈਸਰ ਇਰਫਾਨ ਹਬੀਬ ਮੁਤਾਬਕ ਪਦਮਾਵਤੀ ਇਤਿਹਾਸਕ ਨਹੀਂਬਲਕਿ ਇੱਕ ਕਾਲਪਲਨਿਕ ਪਾਤਰ ਹੈ।ਕੁਝ ਹੋਰ ਵਿਦਵਾਨ ਪਦਮਾਵਤੀ ਨੂੰ16ਵੀਂ ਸਦੀ ਦੇ ਕਵੀ ਮਲਿਕ ਮੁਹੰਮਦ ਜਾਇਸੀ ਦੇ ਮਹਾਂਕਾਵਿ ਪਦਮਾਵਤ‘ ਦੀ ਇੱਕ ਕਾਲਪਨਿਕ ਰਾਣੀ ਦੱਸਦੇ ਹਨ।

ਕੀ ਵਿਵਾਦ ਹੈ ?

ਫਿਲਮ ਪਦਮਾਵਤੀ ਦੀ ਕਹਾਣੀ 14ਵੀ ਸਦੀ ਦੀ ਹਿੰਦੂ ਰਾਣੀ ਦੀ ਕਹਾਣੀ ਹੈਜੋ ਉੱਚ ਰਾਜਪੂਤ ਘਰਾਣੇ ਅਤੇ ਮੁਸਲਿਮ ਸ਼ਾਸਕ ਅਲਾਉਦੀਨ ਖਿਲਜੀ ਨਾਲ ਸਬੰਧਤ ਹੈ।ਸੰਜੇ ਲੀਲਾ ਭੰਸਾਲੀ ਵੱਲੋਂ ਬਣਾਈ ਇਸ ਫਿਲਮ ਚ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਮੁੱਖ ਨਿਭਾਈ ਹੈ।ਹਿੰਦੂ ਗਰੁੱਪ ਅਤੇ ਰਾਜਪੂਤਾਂ ਨੇ ਇਸ ਤੇ ਕਥਿਤ ਤੌਰ ਤੇ ਇਲਜ਼ਾਮ ਲਗਾਇਆ ਹੈ ਕਿ ਇਸ ਵਿੱਚ ਦੋਵਾਂ ਕਿਰਦਾਰਾਂ ਚ ਕੁਝ ਰੁਮਾਂਟਿਕ ਸੀਨ ਪੇਸ਼ ਕੀਤੇ ਗਏ ਹਨ।Shaid kapoor udta punjab

Shaid kapoor udta punjab

ਹਾਲਾਂਕਿ ਫਿਲਮ ਦੇ ਨਿਰਮਾਤਾ ਉਸ ਤੋਂ ਇਨਕਾਰ ਕਰ ਚੁੱਕੇ ਹਨ।ਪਦਮਾਵਤੀ 16ਵੀਂ ਸਦੀ ਦੇ ਕਵੀ ਮਲਿਕ ਮੁਹੰਮਦ ਜਾਇਸੀ ਦੇ ਮਹਾਂਕਾਵਿ ਪਦਮਾਵਤ‘ ਦੀ ਇੱਕ ਕਾਲਪਨਿਕ ਰਾਣੀ ਹੈ।ਅਵਧੀ ਭਾਸ਼ਾ ਵਿੱਚ ਲਿਖਿਆ ਇਹ ਮਹਾਂਕਾਵਿ ਪਦਮਾਵਤੀ ਦੇ ਗੁਣਾਂ ਦੀ ਪ੍ਰਸ਼ੰਸ਼ਾ ਕਰਦਾ ਹੈ। ਜਿਸ ਚ ਦੱਸਿਆ ਗਿਆ ਹੈ ਕਿ ਮੁਸਲਮਾਨ ਬਾਦਸ਼ਾਹ ਖਿਲਜੀ ਵੱਲੋਂ ਉਸ ਦੇ ਪਤੀ ਰਾਜਪੂਤ ਰਾਜੇ ਦੇ ਹੱਤਿਆ ਕੀਤੇ ਜਾਣ ਤੋਂ ਬਾਅਦ ਪਦਮਾਵਤੀ ਆਪਣੀ ਆਬਰੂ ਬਚਾਉਣ ਲਈ ਸਤੀ ਹੋ ਗਈ ਸੀ।

ਹਿੰਦੂ ਸਮੂਹ ਕਿਉਂ ਕਰ ਰਹੇ ਹਨ ਵਿਰੋਧ ?

ਮੰਨਿਆ ਜਾ ਰਿਹਾ ਹੈ ਕਿ ਇਸ ਫਿਲਮ ਵਿੱਚ ਮੁਸਲਿਮ ਰਾਜਾ ਇੱਕ ਹਿੰਦੂ ਰਾਣੀ ਨਾਲ ਰੁਮਾਂਸ ਦੇ ਸੁਪਨੇ ਦੇਖਦਾ ਦਿਖਾਇਆ ਗਿਆ ਹੈ। ਜਿਸ ਨਾਲ ਰਾਜਪੂਤ ਕਰਨੀ ਸੈਨਾਵਿਸ਼ੇਸ਼ ਜਾਤੀ ਸਮੂਹ ਗੁੱਸੇ ਚ ਹਨ ਅਤੇ ਫਿਲਮ ਤੇ ਪਾਬੰਦੀ ਦੀ ਮੰਗ ਕਰ ਰਹੇ ਹਨ।ਫਿਲਮ ਦੀ ਸ਼ੂਟਿੰਗ ਦੌਰਾਨ ਵੀ ਇਨ੍ਹਾਂ ਨੇ ਹੰਗਾਮਾ ਕੀਤਾ ਅਤੇ ਭੰਸਾਲੀ ਨੂੰ ਥੱਪੜ ਵੀ ਮਾਰਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਸਿਨੇਮਾ ਘਰਾਂ ਵਿੱਚ ਭੰਨ-ਤੋੜ ਅਤੇ ਦੀਪਿਕਾ ਪਾਦੂਕੋਣ ਦਾ ਨੱਕ ਵੱਡਣ ਦੀ ਵੀ ਧਮਕੀ ਦਿੱਤੀ।Shaid kapoor udta punjabਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਾਲੇ ਰਾਜਸਥਾਨਉੱਤਰ ਪ੍ਰਦੇਸ਼ਹਰਿਆਣਾ ਸਮੇਤ ਦੇਸ ਦੇ ਵੱਖ ਵੇਖ ਸੂਬਿਆਂ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ।ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਕਿਹਾ ਹੈ ਕਿ ਫਿਲਮ ਉਦੋਂ ਤੱਕ ਰਿਲੀਜ਼ ਨਹੀਂ ਹੋ ਸਕਦੀ ਜਦੋਂ ਤੱਕ ਇਸ ਵਿੱਚ ਜਰੂਰੀ ਫੇਰਬਦਲ ਨਹੀਂ ਕੀਤੇ ਜਾਂਦੇ।

ਇਤਿਹਾਸਕਾਰਾਂ ਅਤੇ ਵਿਦਵਾਨਾਂ ਦਾ ਮੱਤ

ਇਤਿਹਾਸਕਾਰ ਅਤੇ ਵਿਦਵਾਨਾਂ ਫਿਲਮ ਨਿਰਮਾਤਾਵਾਂ ਅਤੇ ਅਦਾਕਾਰਾਂ ਦੇ ਹੱਕ ਚ ਨਿਤਰੇ ਹਨ। ਉਹ ਇਕੱਠੇ ਹੋ ਕੇ ਪਾਬੰਦੀ ਅਤੇ ਧਮਕੀਆਂ ਦੇਣ ਵਾਲਿਆਂ ਖ਼ਿਲਾਫ਼ ਅੱਗੇ ਆਏ ਹਨ।Shaid kapoor udta punjab

Shaid kapoor udta punjab

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬੜੀ ਹਾਸੋਹੀਣੀ ਗੱਲ ਹੈ ਕਿ ਇੱਕ ਫਿਲਮ ਦੀ ਕਾਲਪਨਿਕ ਕਹਾਣੀ ਅਜਿਹੀਆਂ ਹਿੰਸਕ ਪ੍ਰਤੀਕਿਰਿਆਵਾਂ ਨੂੰ ਜਨਮ ਦਿੰਦੀ ਹੈ।ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਇਤਿਹਾਸਕਾਰ ਇਰਫ਼ਾਨ ਹਬੀਬ ਦਾ ਕਹਿਣਾ ਹੈ, “ਪਦਮਾਵਤੀ ਦਾ ਇਤਿਹਾਸ ਨਹੀਂ ਹੈ ਪਰ ਇਹ ਕਾਲਪਨਿਕ ਕਿਰਦਾਰ ਹੈ।”

ਅੱਗੇ ਦੀ ਕਾਰਵਾਈ

ਐਤਵਾਰ ਨੂੰ ਨਿਰਮਾਤਾਵਾਂ ਨੇ ਐਲਾਨ ਕੀਤਾ ਕਿ ਚੱਲ ਰਹੇ ਰੋਸ ਪ੍ਰਦਰਸ਼ਨਾਂ ਕਰਕੇ ਫਿਲਮ ਰਿਲੀਜ਼ ਕਰਨ ਦੀ ਤਰੀਕ ਦਸੰਬਰ ਤੋਂ ਅਣਮਿੱਥੇ ਸਮੇਂ ਲਈ ਅੱਗੇ ਪਾ ਦਿੱਤੀ ਹੈ।

The post ‘ਉੜਤਾ ਪੰਜਾਬ’ ‘ਤੇ ਬੋਲੇ ਸ਼ਾਹਿਦ ਕਿਹਾ ਫਿਲਮ ਦਾ ਹੋਇਆ ਸੀ ਅਜਿਹਾ ਹਾਲ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

‘ਉੜਤਾ ਪੰਜਾਬ’ ‘ਤੇ ਬੋਲੇ ਸ਼ਾਹਿਦ ਕਿਹਾ ਫਿਲਮ ਦਾ ਹੋਇਆ ਸੀ ਅਜਿਹਾ ਹਾਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×