Get Even More Visitors To Your Blog, Upgrade To A Business Listing >>

ਲੰਡਨ ਦੇ ਮੇਅਰ ਸਾਦਿਕ ਖ਼ਾਨ ਬੋਲੇ, ਜਲ੍ਹਿਆਂਵਾਲਾ ਬਾਗ਼ ਕਾਂਡ ਲਈ ਮੁਆਫ਼ੀ ਮੰਗੇ ਬਰਤਾਨੀਆ ਸਰਕਾਰ

Jallianwala Bagh ਅੰਮ੍ਰਿਤਸਰ : ਲੰਡਨ ਦੇ ਮੇਅਰ ਸਾਦਿਕ ਖ਼ਾਨ ਨੇ ਆਪਣੇ ਅੰਮ੍ਰਿਤਸਰ ਦੌਰੇ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰਬਾਣੀ ਸਰਵਣ ਕੀਤੀ। ਇਸ ਮੌਕੇ ਉਨ੍ਹਾਂ ਨੇ ਗੁਰੂ ਘਰ ਦੇ ਲੰਗਰ ਹਾਲ ਵਿਚ ਜਾ ਕੇ ਲੰਗਰ ਛਕਿਆ ਅਤੇ ਸੇਵਾ ਕੀਤੀ। ਇਸ ਮੌਕੇ ਗੁਰਦੁਆਰਾ ਕਮੇਟੀ ਵੱਲੋਂ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਮਾਡਲ, ਧਾਰਮਿਕ ਕਿਤਾਬਾਂ ਦਾ ਸੈੱਟ ਅਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ। ਦੱਸ ਦੇਈਏ ਕਿ ਸਾਦਿਕ ਖ਼ਾਨ ਪਾਕਿਸਤਾਨੀ ਮੂਲ ਦੇ ਬਰਤਾਨੀਆਈ ਨਾਗਰਿਕ ਹਨ ਜੋ ਲੰਡਨ ਵਿਚ ਮੇਅਰ ਬਣੇ ਹਨ।

Jallianwala Bagh
Jallianwala Bagh

ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਉਹ ਜਲ੍ਹਿਆਂ ਵਾਲਾ ਬਾਗ਼ ਵੀ ਗਏ, ਜਿੱਥੇ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਜਲ੍ਹਿਆਂਵਾਲਾ ਬਾਗ਼ ਦੀ ਵਿਜਟਰ ਬੁੱਕ ਵਿਚ ਲਿਖਿਆ ਕਿ ਬਰਤਾਨੀਆ ਸਰਕਾਰ ਜਲ੍ਹਿਆਂਵਾਲਾ ਬਾਗ਼ ਵਿਚ ਆ ਕੇ ਮੁਆਫ਼ੀ ਮੰਗੇ ਕਿਉਂਕਿ ਉਨ੍ਹਾਂ ਵੱਲੋਂ ਇੱਥੇ ਗੋਲੀਆਂ ਚਲਾ ਕੇ ਨਿਹੱਥੇ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਖ਼ੁਦ ਵੀ ਵਿਜੀਟਰ ਬੁੱਕ ਵਿਚ ਮੁਆਫ਼ੀ ਮੰਗੀ।

Jallianwala Bagh

ਵਿਜੀਟਰ ਬੁੱਕ ‘ਚ ਖ਼ੁਦ ਵੀ ਮੰਗੀ ਮੁਆਫ਼ੀ
ਲੰਡਨ ਦੇ ਮੇਅਰ ਸਾਦਿਕ ਖ਼ਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਇੱਥੇ ਆ ਕੇ ਕਾਫ਼ੀ ਸਕੂਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲਈ ਸ੍ਰੀ ਹਰਿਮੰਦਰ ਸਾਹਿਬ ਕਾਫ਼ੀ ਅਹਿਮੀਅਤ ਰੱਖਦਾ ਹੈ। ਜਲ੍ਹਿਆਂਵਾਲਾ ਬਾਗ਼ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਖਿਆ ਕਿ ਇੱਥੋਂ ਦੇ ਇਤਿਹਾਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।

Jallianwala Bagh

ਜਲ੍ਹਿਆਂਵਾਲਾ ਬਾਗ਼ ਦੇ ਇਤਿਹਾਸ ਨੂੰ ਕੀਤਾ ਯਾਦ
ਉਨ੍ਹਾਂ ਆਖਿਆ ਕਿ ਇਸ ਅਸਥਾਨ ‘ਤੇ ਬਰਤਾਨੀਆਈ ਅਫ਼ਸਰ ਜਨਰਲ ਓਡਵਾਇਰ ਨੇ ਨਿਹੱਥੇ ਲੋਕਾਂ ‘ਤੇ ਗੋਲੀਬਾਰੀ ਕੀਤੀ ਸੀ, ਜਿਸ ਕਾਰਨ ਸੈਂਕੜੇ ਦੀ ਗਿਣਤੀ ਵਿਚ ਲੋਕ ਸ਼ਹੀਦ ਹੋ ਗਏ ਸਨ। ਇਸ ਲਈ ਉਨ੍ਹਾਂ ਨੇ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਬਰਤਾਨੀਆ ਸਰਕਾਰ ਵੀ ਇੱਥੇ ਆ ਕੇ ਇਸ ਮੰਦਭਾਗੀ ਘਟਨਾ ਲਈ ਮੁਆ਼ਫੀ ਮੰਗੇ।

Jallianwala Bagh

ਕਿਸੇ ਸਮੇਂ ਇਕੱਠੇ ਸਨ ਦੋਵੇਂ ਪੰਜਾਬ
ਜ਼ਿਕਰਯੋਗ ਹੈ ਕਿ ਕੋਈ ਸਮਾਂ ਸੀ ਜਦੋਂ ਚੜ੍ਹਦਾ ਅਤੇ ਲਹਿੰਦਾ ਪੰਜਾਬ ਦੋਵੇਂ ਇਕੱਠੇ ਸਨ। ਭਾਵ ਕਿ 1947 ਦੀ ਵੰਡ ਤੋਂ ਪਹਿਲਾਂ ਪੰਜਾਬ ਇੱਕ ਵਿਸ਼ਾਲ ਸੂਬਾ ਸੀ। ਪੰਜਾਬ ਹੀ ਇੱਕ ਅਜਿਹਾ ਸੂਬਾ ਸੀ, ਜਿੱਥੋਂ ਦੇ ਲੋਕਾਂ ਨੇ ਹਿੰਦੁਸਤਾਨ ਵਿਚ ਦਾਖ਼ਲ ਹੋਣ ਵਾਲੇ ਹਰ ਹਮਲਾਵਰ ਦਾ ਜਮ ਕੇ ਮੁਕਾਬਲਾ ਕੀਤਾ। ਇਨ੍ਹਾਂ ਹਮਲਿਆਂ ਦੇ ਚਲਦਿਆਂ ਪਤਾ ਨਹੀਂ ਪੰਜਾਬ ਕਿੰਨੀ ਵਾਰ ਉੱਜੜਿਆ ਅਤੇ ਵਸਿਆ। 1947 ਦੀ ਵੰਡ ਇਨ੍ਹਾਂ ਉਜਾੜਿਆਂ ਵਿਚੋਂ ਵੱਡਾ ਉਜਾੜਾ ਸੀ।

Jallianwala Bagh

ਜਾਤ-ਧਰਮ ਤੋਂ ਉਪਰ ਉਠ ਕੇ ਮਿਲੀ ਆਜ਼ਾਦੀ
ਅੰਗਰੇਜ਼ਾਂ ਦੇ ਜ਼ੁਲਮਾਂ ਦਾ ਮੁਕਾਬਲਾ ਹਰ ਪੰਜਾਬੀ ਜਾਂ ਹਿੰਦੁਸਤਾਨੀ ਨੇ ਜਾਤ ਜਾਂ ਧਰਮ ਤੋਂ ਉਪਰ ਉਠ ਕੇ ਮਿਲ ਕੇ ਕੀਤਾ। ਇਸ ਵਿਚ ਜਿੱਥੇ ਹਿੰਦੂ-ਸਿੱਖ ਸ਼ਾਮਲ ਸਨ,ਉੱਥੇ ਬਹੁਤ ਸਾਰੇ ਮੁਸਲਿਮ ਕ੍ਰਾਂਤੀਕਾਰੀ ਯੋਧੇ ਵੀ ਆਜ਼ਾਦੀ ਦੀ ਲੜਾਈ ਵਿਚ ਇਕੱਠੇ ਸਨ, ਜਿਨ੍ਹਾਂ ਨੇ ਆਜ਼ਾਦੀ ਦਿਵਾਉਣ ਵਿਚ ਮਹੱਤਵਪੂਰਨ ਰੋਲ ਅਦਾ ਕੀਤਾ। ਅੱਜ ਭਾਵੇਂ ਪਾਕਿਸਤਾਨ ਵਾਲੇ ਪੰਜਾਬ ਦੇ ਲੋਕ ਅਲੱਗ ਹੋ ਗਏ ਹਨ ਪਰ ਜਲ੍ਹਿਆਂਵਾਲੇ ਬਾਗ਼ ਦਾ ਦਰਦਨਾਕ ਦੁਖਾਂਤ ਉਨ੍ਹਾਂ ਦੇ ਸੀਨੇ ਵਿਚ ਵੀ ਸੂਲ ਦੀ ਤਰ੍ਹਾਂ ਅੱਜ ਵੀ ਚੁਭ ਰਿਹਾ ਹੈ। ਇਹੀ ਵਜ੍ਹਾ ਹੈ ਕਿ ਲੰਡਨ ਵਿਚ ਮੇਅਰ ਬਣੇ ਪਾਕਿਸਤਾਨੀ ਮੂਲ ਦੇ ਸਾਦਿਕ ਖ਼ਾਨ ਨੇ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਆਪਣੇ ਅੰਦਰਲੇ ਦਰਦ ਨੂੰ ਬਿਆਨ ਕੀਤਾ।

Jallianwala Bagh

The post ਲੰਡਨ ਦੇ ਮੇਅਰ ਸਾਦਿਕ ਖ਼ਾਨ ਬੋਲੇ, ਜਲ੍ਹਿਆਂਵਾਲਾ ਬਾਗ਼ ਕਾਂਡ ਲਈ ਮੁਆਫ਼ੀ ਮੰਗੇ ਬਰਤਾਨੀਆ ਸਰਕਾਰ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਲੰਡਨ ਦੇ ਮੇਅਰ ਸਾਦਿਕ ਖ਼ਾਨ ਬੋਲੇ, ਜਲ੍ਹਿਆਂਵਾਲਾ ਬਾਗ਼ ਕਾਂਡ ਲਈ ਮੁਆਫ਼ੀ ਮੰਗੇ ਬਰਤਾਨੀਆ ਸਰਕਾਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×