Get Even More Visitors To Your Blog, Upgrade To A Business Listing >>

ਹੁਣ ਟੂ-ਵੀਲ੍ਹਰ ਚਾਲਕਾਂ ਦੇ ਫਾਇਦੇ ਲਈ ਗੂਗਲ ਨੇ ਲਿਆਂਦਾ ਇਹ ਨਵਾਂ ਫੀਚਰ…

Google ਨਵੀਂ ਦਿੱਲੀ : ਅੱਜਕੱਲ੍ਹ ਗੂਗਲ ਦੇ ਲੋਕਾਂ ਨੂੰ ਕਾਫ਼ੀ ਫਾਇਦੇ ਹੋ ਰਹੇ ਹਨ। ਜਿੱਥੇ ਲੋਕ ਕਿਤੇ ਜਾਣ ਵੇਲੇ ਗੂਗਲ ਮੈਪ ਦੇ ਜ਼ਰੀਏ ਆਪਣੇ ਰਸਤੇ ਨੂੰ ਆਸਾਨ ਬਣਾ ਲੈਂਦੇ ਹਨ ਅਤੇ ਆਪਦੀ ਮੰਜ਼ਿਲ ‘ਤੇ ਆਸਾਨੀ ਨਾਲ ਪਹੁੰਚ ਜਾਂਦੇ ਹਨ, ਉਥੇ ਹੀ ਟੂ ਵੀਲ੍ਹਰ ਚਾਲਕਾਂ ਲਈ ਵੀ ਗੂਗਲ ਨੇ ਆਪਣੇ ਮੈਪ ਵਿਚ ਨਵਾਂ ਫੀਚਰ ਜੋੜ ਦਿੱਤਾ ਹੈ, ਜਿਸ ਨਾਲ ਟੂ ਵੀਲ੍ਹਰ ਚਾਲਕਾਂ ਨੂੰ ਕਾਫ਼ੀ ਫਾਇਦਾ ਮਿਲੇਗਾ ਅਤੇ ਉਹ ਵੀ ਭੀੜ ਭੜੱਕੇ ਵਾਲੀਆਂ ਥਾਵਾਂ ਤੋਂ ਬਚਦੇ ਹੋਏ ਸਹੀ ਰਸਤੇ ਤੋਂ ਆਪਣੀ ਮੰਜ਼ਿਲ ‘ਤੇ ਪਹੁੰਚ ਸਕਦੇ ਹਨ।

Google
Google

ਗੂਗਲ ਮੈਪਸ ਨੇ ਨਵੀਂ ਦਿੱਲੀ ਵਿਚ ਟੂ ਵੀਲ੍ਹਰ ਮੋਡ ਦੀ ਸ਼ੁਰੂਆਤ ਕੀਤੀ ਹੈ। ਅਜੇ ਤੱਕ ਭਾਰਤ ਵਿਚ ਗੂਗਲ ਮੈਪਸ ਰਾਹੀਂ ਟ੍ਰੈਫਿਕ ਦਾ ਸਟੇਟਸ ਦੇਖਣ ਲਈ ਉਹ ਕਾਰ ਵਿਚ ਕਿੰਨਾ ਸਮਾਂ ਲੱਗੇਗਾ, ਇਸੇ ਦੀ ਜਾਣਕਾਰੀ ਦਿੰਦਾ ਸੀ ਪਰ ਹੁਣ ਗੂਗਲ ਮੈਪਸ ਐਪ ਵਿਚ ਬਾਈਕਰਸ ਵੀ ਆਪਣੇ ਲਈ ਬੈਸਟ ਰੂਟ ਦੀ ਚੋਣ ਕਰ ਸਕਦੇ ਹਨ। ਗੂਗਲ ਨੇ ਐਪ ਵਿਚ ਹੁਣ ਨੇਵੀਗੇਸ਼ਨ ਰੂਟ ਅਤੇ ਬਿਹਤਰ ਵਾਇਸ ਅਸਿਸਟੈਂਟ ਫੀਚਰ ਜੋੜਿਆ ਹੈ।

Google

ਗੂਗਲ ਦੇ ਅਗਲੇ ਬਿਲੀਅਨ ਯੂਜਰਸ ਟੀਮ ਦੇ ਵਾਈਸ ਪ੍ਰੈਜੀਡੈਂਟ ਸੇਨਗੁਪਤਾ ਦੇ ਅਨੁਸਾਰ ਗੂਗਲ ਮੈਪਸ ਆਪਣੀ ਐਪ ਵਿਚ ਨਵਾਂ ਟ੍ਰੈਵਲ ਮੋਡ ਲੈ ਕੇ ਆਇਆ ਹੈ। ਹੁਣ ਤੱਕ ਇਸ ਦੇ ਤਹਿਤ ਡ੍ਰਾਈਵ, ਟ੍ਰੇਨ, ਬੱਸ ਅਤੇ ਪੈਦਲ ਦੇ ਬਦਲ ਸਨ। ਇਯ ਵਿਚ ਹੁਣ ਭਾਰਤ ਦਾ ਪਹਿਲਾ ਫੀਚਰ ਟੂ ਵੀਲ੍ਹਰ ਮੋਡ ਜੋੜ ਦਿੱਤਾ ਗਿਆ ਹੈ। ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਟੂ ਵੀਲ੍ਹਰ ਬਜ਼ਾਰ ਹੈ। ਇੱਥੇ ਕਰੋੜਾਂ ਦੀ ਗਿਣਤੀ ਵਿਚ ਲੋਕ ਮੋਟਰਸਾਈਕਲ ਅਤੇ ਸਕੂਟਰ ਚਲਾਉਂਦੇ ਹਨ। ਨੇਵੀਗੇਸ਼ਨ ਨੂੰ ਲੈ ਕੇ ਟੂ ਵੀਲ੍ਹਰ ਚਾਲਕਾਂ ਦੀ ਲੋੜ ਵੀ ਅਲੱਗ ਹੁੰਦੀ ਹੈ।

Google

ਮੈਪਸ ਵਿਚ ਟੂ- ਵੀਲ੍ਹਰ ਮੋਡ ਚਾਲਕਾਂ ਨੂੰ ਉਹ ਰਸਤਾ ਦਿਖਾਏਗਾ, ਜਿੱਥੇ ਕਾਰ ਅਤੇ ਟਰੱਕ ਨਹੀਂ ਜਾ ਸਕਦੇ। ਨਾਲ ਹੀ ਟੂ ਵੀਲ੍ਹਰ ਚਾਲਕਾਂ ਦੇ ਲਈ ਖ਼ਾਸ ਟ੍ਰੈਫਿਕ ਅਤੇ ਮੰਜ਼ਿਲ ‘ਤੇ ਪਹੁੰਚਣ ਦਾ ਸਮਾਂ ਵੀ ਦੱਸੇਗਾ। ਕਾਫ਼ੀ ਭਾਰਤੀ ਨੇਵੀਗੇਸ਼ਨ ਦੇ ਲਈ ਲੋਕਲ ਲੈਂਡਮਾਰਕ ‘ਤੇ ਨਿਰਭਰ ਹੁੰਦੇ ਹਨ। ਐਪ ਦਾ ਟੂ-ਵੀਲ੍ਹਰ ਮੋਡ ਰੂਟ ਵਿਚ ਆਉਣ ਵਾਲੇ ਵੱਡੇ ਲੈਂਡਮਾਰਕ ਦੇ ਬਾਰੇ ਵਿਚ ਵੀ ਜਾਣਕਾਰੀ ਦੇਵੇਗਾ।

Google

ਆਉਣ ਵਾਲੇ ਕੁਝ ਮਹੀਨਿਆਂ ਵਿਚ ਟੂ-ਵੀਲ੍ਹਰ ਮੋਡ ਨੂੰ ਹੋਰ ਦੇਸ਼ਾਂ ਦੇ ਲਈ ਵੀ ਉਪਲਬਧ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ ਗੂਗਲ ਨੇ ਇੱਕ ਐਪ ਲਾਂਚ ਕੀਤਾ ਸੀ ਜੋ ਯੂਜ਼ਰਸ ਦੇ ਲਈ ਕਾਫ਼ੀ ਮਦਦ ਸਾਬਤ ਹੋ ਸਕਦਾ ਹੈ। ਇਸ ਐਪ ਦੇ ਜ਼ਰੀਏ ਯੂਜ਼ਰਸ ਆਪਣੇ ਡਾਟਾ ਨੂੰ ਸਟੋਰ ਅਤੇ ਵਾਇਰਲੈੱਸ ਫਾਈਲ ਟ੍ਰਾਂਸਫਰ ਕਰ ਸਕਣਗੇ। ਇਸ ਨੂੰ ਕਿਸੇ ਵੀ ਥਰਡ ਪਾਰਟੀ ਵੈਬਸਾਈਟ ਜਿਵੇਂ APK Mirror ਦੇ ਜ਼ਰੀਏ ਡਾਊਨਲੋਡ ਕੀਤਾ ਜਾ ਸਕਦਾ ਹੈ।

Google

ਉਪਰੋਕਤ ਦੋ ਟੈਬਸ ਤੋਂ ਇਲਾਵਾ ਇਸ ਵਿਚ ਫਾਈਲ ਟ੍ਰਰਾਂਸਫਰ ਫੀਚਰ ਦਿੱਤਾ ਗਿਆ ਹੈ। ਇਹ ਫਾਈਲਜ਼ ਨੂੰ ਵਾਇਰਲੈੱਸ ਤਰੀਕੇ ਨਾਲ ਸੈਂਡ ਅਤੇ ਰਿਸੀਵ ਕਰਨ ਵਿਚ ਮਦਦ ਕਰਦਾ ਹੈ। ਇਸ ਦੇ ਲਈ ਫ਼ੋਨ ਦੇ ਬਲੂਟੁੱਥ ਦੀ ਮਦਦ ਲਈ ਜਾਂਦੀ ਹੈ। ਇਸ ਦੇ ਲਈ ਐਕਟਿਵ ਡਾਟਾ ਕੁਨੈਕਸ਼ਨ ਦੀ ਲੋੜ ਨਹੀਂ ਹੈ। ਸੁਪਰਬੀਮ ਅਤੇ ਪੁਸ਼ਬੁਲੇਟ ਵਰਗੀ ਫਾਈਲ ਸ਼ੇਅਰਿੰਗ ਐਪ ਦੇ ਹੀ ਵਾਂਗ ਇਸ ਵਿਚ ਵੀ ਯੂਜ਼ਰਸ ਵੱਡੀਆਂ ਫਾਈਲਾਂ ਨੂੰ ਤੇਜ਼ੀ ਨਾਲ ਸੈਂਡ ਅਤੇ ਰਿਸੀਵ ਕਰ ਸਕਦੇ ਹਨ।

Google

The post ਹੁਣ ਟੂ-ਵੀਲ੍ਹਰ ਚਾਲਕਾਂ ਦੇ ਫਾਇਦੇ ਲਈ ਗੂਗਲ ਨੇ ਲਿਆਂਦਾ ਇਹ ਨਵਾਂ ਫੀਚਰ… appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਹੁਣ ਟੂ-ਵੀਲ੍ਹਰ ਚਾਲਕਾਂ ਦੇ ਫਾਇਦੇ ਲਈ ਗੂਗਲ ਨੇ ਲਿਆਂਦਾ ਇਹ ਨਵਾਂ ਫੀਚਰ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×