Get Even More Visitors To Your Blog, Upgrade To A Business Listing >>

ਬਾਬਰੀ-ਰਾਮ ਮੰਦਿਰ ਕੇਸ ‘ਚ ਸੁਣਵਾਈ ਅਗਲੇ ਸਾਲ, ਮਸਜਿਦ ਦੀ ਚੌਕਸੀ ਵਧਾਈ

Security Tighten Babri Masjid case next date february    ਸੁਪਰੀਮ ਕੋਰਟ ਨੇ ਸੁੰਨੀ ਵਕਫ਼ ਬੋਰਡ ਅਤੇ ਹੋਰਨਾਂ ਵੱਲੋਂ ਸੰਵੇਦਨਸ਼ੀਲ ਰਾਮ ਜਨਮ ਭੂਮੀ-ਬਾਬਰੀ ਮਸਜਿਦ ਕੇਸ ਦੀ ਸੁਣਵਾਈ ਆਮ ਚੋਣਾਂ ਤੋਂ ਬਾਅਦ ਜੁਲਾਈ 2019 ਨੂੰ ਕਰਨ ਦੀ ਅਪੀਲ ਖਾਰਜ ਕਰ ਦਿੱਤੀ ਹੈ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ ਅੱਠ ਫਰਵਰੀ ਦੀ ਤਰੀਕ ਤੈਅ ਕੀਤੀ ਹੈ। ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਵਿਸ਼ੇਸ਼ ਬੈਂਚ ਨੇ ਪਹਿਲੀ ਨਜ਼ਰ ਵਿੱਚ ਹੀ ਸੀਨੀਅਰ ਵਕੀਲਾਂ ਜਿਨ੍ਹਾਂ ਵਿੱਚ ਕਪਿਲ ਸਿੱਬਲ ਅਤੇ ਰਾਜੀਵ ਧਵਨ ਵੀ ਸ਼ਾਮਲ ਸਨ ਦੀ ਇਹ ਮੰਗ ਕਿ ਇਹ ਮਾਮਲਾ ਸੁਣਵਾਈ ਲਈ ਪੰਜ ਜਾਂ ਸੱਤ ਮੈਂਬਰ ਜੱਜਾਂ ਦੇ ਬੈਂਚ ਕੋਲ ਭੇਜਿਆ ਜਾਵੇ ਨੂੰ ਖਾਰਜ ਕਰ ਦਿੱਤਾ।

Security tighten babri masjid case next date february Security tighten babri masjid case next date february 

ਬੈਂਚ ਵਿੱਚ ਸ਼ਾਮਲ ਜਸਟਿਸ ਅਸ਼ੋਕ ਭੂਸ਼ਣ ਅਤੇ ਐਸ ਏ ਨਜ਼ੀਰ ਨੇ ਅਲਾਹਾਬਾਦ ਹਾਈ ਕੋਰਟ ਦੇ ਫੈਸਲੇ ਖ਼ਿਲਾਫ਼ ਦਾਖਲ ਪਟੀਸ਼ਨਾਂ ਦੇ ਮਾਮਲੇ ’ਤੇ ਸੁਣਵਾਈ ਲਈ 8 ਫਰਵਰੀ ਦੀ ਤਰੀਕ ਨਿਸ਼ਚਿਤ ਕਰਦਿਆਂ ਐਡਵੋਕੇਟਾਂ ਨੂੰ ਕਿਹਾ ਹੈ ਕਿ ਜ਼ਮੀਨ ਵਿਵਾਦ ਮਾਮਲੇ ਵਿੱਚ 2010 ਨੂੰ ਆਏ ਅਲਾਹਾਬਾਦ ਹਾਈ ਕੋਰਟ ਦੇ ਫੈਸਲੇ ਖ਼ਿਲਾਫ਼ ਦਾਖ਼ਲ 14 ਸਿਵਲ ਪਟੀਸ਼ਨਾਂ ਦੇ ਮਾਮਲੇ ’ਤੇ ਉਹ ਇਕੱਠੇ ਬੈਠ ਕੇ ਗੱਲਬਾਤ ਕਰਨ ਤੇ ਇਹ ਨਿਸ਼ਚਿਤ ਕਰਨ ਕਿ ਇਸ ਮਾਮਲੇ ਸਬੰਧੀ ਲੋੜੀਂਦੇ ਦਸਤਾਵੇਜ਼ ਤਰਜਮੇ ਤੋਂ ਬਾਅਦ ਉੱਚ ਅਦਾਲਤ ਦੀ ਰਜਿਸਟਰੀ ਵਿੱਚ ਨੰਬਰ ਲਗਵਾ ਕੇ ਦਰਜ ਕਰਵਾ ਦਿੱਤੇ ਜਾਣ।Security tighten babri masjid case next date february  ਅਦਾਲਤ ਨੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਆਉਣ ’ਤੇ ਰਜਿਸਟਰੀ ਨਾਲ ਸਲਾਹ ਕਰਨ ਦੀ ਹਦਾਇਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਅਲਾਹਾਬਾਦ ਹਾਈ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ 2010 ਵਿੱਚ ਬਹੁਸੰਮਤੀ ਨਾਲ ਫੈਸਲਾ ਸੁਣਾਇਆ ਸੀ ਕਿ ਸਬੰਧਤ ਜ਼ਮੀਨ ਤਿੰਨ ਧਿਰਾਂ-ਸੁੰਨੀ ਵਕਫ਼ ਬੋਰਡ, ਨਿਰਮੋਹੀ ਅਖਾੜਾ ਅਤੇ ਰਾਮ ਲਲਾ ਵਿਚਾਲੇ ਬਰਾਬਰ ਵੰਡ ਦਿੱਤੀ ਜਾਵੇ।

ਦੂਜੇ ਪਾਸੇ ਇਸ ਮਾਮਲੇ ਦੀ ਸੁਣਵਾਈ ਦੌਰਾਨ ਭਾਰੀ ਡਰਾਮਾ ਦੇਖਣ ਨੂੰ ਮਿਲਿਆ। ਅਦਾਲਤ ਨੇ ਜਦੋਂ ਭਗਵਾਨ ਰਾਮ ਲਲਾ ਵਿਰਾਜਮਨ ਦੀ ਪ੍ਰਤੀਨਿਧਤਾ ਕਰ ਰਹੇ ਸੀਨੀਅਰ ਐਡਵੋਕੇਟ ਸੀ ਐਸ ਵੈਦਿਆਨਾਥਨ ਨੂੰ ਇਸ ਮਾਮਲੇ ਵਿੱਚ ਆਪਣਾ ਪੱਖ ਰੱਖਣ ਲਈ ਕਿਹਾ ਤਾਂ ਸੁੰਨੀ ਵਕਫ਼ ਬੋਰਡ ਅਤੇ ਬਾਬਰੀ ਮਸਜਿਦ ਐਕਸ਼ਨ ਕਮੇਟੀ ਦੇ ਵਕੀਲਾਂ ਨੇ ਸੁਣਵਾਈ ਦੇ ਬਾਈਕਾਟ ਦੀ ਧਮਕੀ ਦਿੱਤੀ। ਬੈਂਚ ਨੇ ਇਸ ਦੌਰਾਨ ਪੁੱਛਿਆ ਕਿ ਜਦੋਂ ਅਲਾਹਾਬਾਦ ਹਾਈ ਕੋਰਟ ਵੱਲੋਂ ਮੁੱਖ ਕੇਸ ਦੀ ਸੁਣਵਾਈ 90 ਦਿਨਾਂ ਵਿੱਚ ਪੂਰੀ ਹੋ ਗਈ ਸੀ ਤਾਂ ਮੌਜੂਦਾ ਮਾਮਲੇ ਵਿੱਚ ਇਸ ਤੋਂ ਵਧ ਸਮਾਂ ਕਿਉਂ ਲੱਗੇ। ਬੈਂਚ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਅਦਾਲਤ ਨੇ ਸੁਨੇਹਾ ਦਿੱਤਾ ਸੀ ਤੇ ਅਦਾਲਤ ਨੂੰ ਪਤਾ ਹੈ ਕਿ ਕੀ ਕਰਨਾ ਹੈ।Security tighten babri masjid case next date february  ਵਰ੍ਹੇਗੰਢ ਮੌਕੇ ਸੂਬਿਆਂ ਨੂੰ ਚੌਕਸੀ ਦੀ ਹਦਾਿੲਤ
ਬਾਬਰੀ ਮਸਜਿਦ ਢਾਹੇ ਜਾਣ ਦੀ ਬਰਸੀ ਤੋਂ ਪਹਿਲਾਂ ਕੇਂਦਰ ਨੇ ਸਾਰੇ ਸੂਬਿਆਂ ਨੂੰ ਚੌਕਸ ਰਹਿਣ ਅਤੇ ਸ਼ਾਂਤੀ ਯਕੀਨੀ ਬਣਾਉਣ ਦੀ ਐਡਵਾਇਜ਼ਰੀ ਜਾਰੀ ਕੀਤੀ ਹੈ। ਕੇਂਦਰ ਨੇ ਸੂਬਿਆਂ ਨੂੰ ਕਿਹਾ ਹੈ ਕਿ ਮੁਲਕ ਵਿੱਚ ਕਿਤੇ ਵੀ ਫਿਰਕੂ ਤਣਾਅ ਦੀ ਘਟਨਾ ਨਾ ਵਾਪਰੇ। ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਾਰੀ ਕੀਤੀ ਐਡਵਾਇਜ਼ਰੀ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਪੀਲ ਕੀਤੀ ਹੈ ਕਿ ਉਹ ਸੰਵੇਦਨਸ਼ੀਲ ਇਲਾਕਿਆਂ ਵਿੱਚ ਲੋੜੀਂਦੀ ਮਾਤਰਾ ਵਿੱਚ ਸੁਰੱਖਿਆ ਬਲ ਤਾਇਨਾਤ ਕਰਨ ਅਤੇ ਪੂਰੀ ਨਿਗਰਾਨੀ ਰੱਖਣ ਤਾਂ ਜੋ ਅਸ਼ਾਂਤੀ ਫੈਲਾਉਣ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।Security tighten babri masjid case next date february 

Security tighten babri masjid case next date february 

ਮੰਤਰਾਲੇ ਨੇ ਕਿਸੇ ਦਾ ਨਾਂ ਲਏ ਬਗੈਰ ਕਿਹਾ ਕਿ ਬਾਬਰੀ ਮਸਜਿਦ ਢਾਹੇ ਜਾਣ ਦੀ 25 ਬਰਸੀ ਮੌਕੇ ਦੋਵੇਂ ਫਿਰਕਿਆਂ ਵੱਲੋਂ ਮੁਜ਼ਾਹਰੇ ਤੇ ਧਰਨਾ ਪ੍ਰਦਰਸ਼ਨ ਕੀਤੇ ਜਾਣਗੇ। ਇਸ ਕਾਰਨ ਸ਼ਾਂਤੀ ਬਣਾਈ ਰੱਖਣ ਲਈ ਇਹਤਿਹਾਤੀ ਕਦਮ ਚੁੱਕੇ ਜਾਣ ਦੀ ਲੋੜ ਹੈ। ਉੱਤਰ ਪ੍ਰਦੇਸ਼ ਵਿੱਚ ਅਯੁੱਧਿਆ ਵਿਖੇ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਵੱਡੇ ਪੱਧਰ ’ਤੇ ਦੰਗੇ ਹੋਏ ਸੀ , ਜਿਸ ਵਿੱਚ ਸੈਂਕੜੇ ਲੋਕ ਮਾਰੇ ਗਏ ਸੀ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾਤਰ ਸੂਬਾ ਸਰਕਾਰਾਂ ਵੱਲੋਂ ਸੰਵੇਦਨਸ਼ੀਲ ਇਲਾਕਿਆਂ, ਧਾਰਮਿਕ ਥਾਵਾਂ, ਮਾਰਕਿਟਾਂ, ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨ ’ਤੇ ਵਧੇਰੇ ਫੋਰਸ ਲਾਏ ਜਾਣ ਦੀ ਸੰਭਾਵਨਾ ਹੈ ਤਾਂ ਜੋ ਕਾਨੂੰਨ ਵਿਵਸਥਾ ਕਾਇਮ ਕੀਤੀ ਜਾ ਸਕੇ।

The post ਬਾਬਰੀ-ਰਾਮ ਮੰਦਿਰ ਕੇਸ ‘ਚ ਸੁਣਵਾਈ ਅਗਲੇ ਸਾਲ, ਮਸਜਿਦ ਦੀ ਚੌਕਸੀ ਵਧਾਈ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਬਾਬਰੀ-ਰਾਮ ਮੰਦਿਰ ਕੇਸ ‘ਚ ਸੁਣਵਾਈ ਅਗਲੇ ਸਾਲ, ਮਸਜਿਦ ਦੀ ਚੌਕਸੀ ਵਧਾਈ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×