Get Even More Visitors To Your Blog, Upgrade To A Business Listing >>

ਐਸ਼ੇਜ ਲੜੀ ਦੇ ਦੂਸਰੇ ਟੈਸਟ ਲਈ ਇੰਗਲੈਂਡ ਨੂੰ ਜਿੱਤ ਲਈ 354 ਦੌੜਾਂ ਦੀ ਲੋੜ

Ashes series 2017 second test england need 354 runs    ਆਸਟ੍ਰੇਲੀਆ ਅਤੇ ਇੰਗਲੈਂਡ ਦੇ ਵਿਚਕਾਰ ਖੇਡੀ ਜਾ ਰਹੀ ਐਸ਼ੇਜ਼ ਲੜੀ ਦਾ ਦੂਸਰਾ ਟੈਸਟ ਮੈਚ ਰੁਮਾਂਚਕ ਮੋੜ ਉਤੇ ਪਹੁੰਚ ਗਿਆ ਹੈ। ਇਸ ਵਾਰ ਦੀ ਐਸ਼ੇਜ ਲੜੀ ਇੰਗਲੈਂਡ ਵਿੱਚ ਚੱਲ ਰਹੀ ਹੈ। ਇੰਗਲੈਂਡ ਨੂੰ ਦੂਸਰੇ ਮੈਚ ਦੀ ਜਿੱਤ ਲਈ ਇਕ ਦਿਨ ‘ਚ 354 ਦੌੜਾਂ ਦੀ ਲੋੜ ਹੈ ਅਤੇ ਇੰਗਲੈਂਡ ਇਕ ਦਮ ਖ਼ਮ ਵਾਲੀ ਟੀਮ ਹੈ ਜੋ ਇਸ ਟੀਚੇ ਨੂੰ ਇਕ ਦਿਨ ‘ਚ ਪੂਰਾ ਕਰ ਵੀ ਸਕਦੀ ਹੈ। ਇੰਗਲੈਂਡ ਅਤੇ ਆਸਟ੍ਰੇਲੀਆ ਲਈ ਇਹ ਲੜੀ ਕਰੋ ਜਾ ਮਰੋ ਦੀ ਸਤਿਥੀ ਵਾਲੀ ਹੁੰਦੀ ਹੈ।

Ashes series 2017 second test england need 354 runs   Ashes series 2017 second test england need 354 runs   

ਜੇਮਜ਼ ਐਂਡਰਸਨ ਅਤੇ ਕ੍ਰਿਸ ਵੋਕਸ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਇੰਗਲੈਂਡ ਨੇ ਆਸਟਰੇਲੀਆ ਦੀ ਦੂਜੀ ਪਾਰੀ ਨੂੰ ਚਾਹ ਦੇ ਸਮੇਂ ਤੋਂ ਠੀਕ ਪਹਿਲਾਂ 138 ਦੌੜਾਂ ਉੱਤੇ ਸਮੇਟ ਦਿੱਤਾ। ਜੇਮਜ਼ ਐਂਡਰਸਨ ਨੇ (43 ਦੌੜਾਂ ਉੱਤੇ ਪੰਜ ਵਿਕਟਾਂ) ਅਤੇ ਕ੍ਰਿਸ ਵੋਕਸ (36 ਦੌੜਾਂ ਉੱਤੇ ਚਾਰ ਵਿਕਟਾਂ) ਹਾਸਲ ਕੀਤੀਆਂ। ਇਸ ਤਰ੍ਹਾਂ ਇੰਗਲੈਂਡ ਨੂੰ ਦੂਜੇ ਟੈਸਟ ਦੇ ਚੌਥੇ ਦਿਨ ਮੰਗਲਵਾਰ ਨੂੰ ਜਿੱਤ ਲਈ 354 ਦੌੜਾਂ ਦਾ ਟੀਚਾ ਮਿਲਿਆ ਹੈ।Ashes series 2017 second test england need 354 runs   ਦੂਜੇ ਮੈਚ ਦੇ ਚੌਥੇ ਦਿਨ ਇੰਗਲੈਂਡ ਨੇ ਆਪਣੀ ਗੇੀਦਬਾਜ਼ੀ ਦੇ ਨਾਲ ਆਸਟਰੇਲੀਆ ਦੀ ਦੂਜੀ ਪਾਰੀ ਨੂੰ ਚਾਹ ਤੋਂ ਪਹਿਲਾਂ 58 ਚਵਰਾਂ ਵਿੱਚ 138 ਦੌੜਾਂ ਉੱਤੇ ਢੇਰ ਕਰ ਦਿੱਤਾ। ਆਸਟਰੇਲਿਆਈ ਪਾਰੀ ਵਿੱਚ ਉਸਮਾਨ ਖ਼ਵਾਜ਼ਾ ਅਤੇ ਮਿਸ਼ੇਲ ਸਟਾਰਕ ਦੀ 20-20 ਦੌੜਾਂ ਦੀਆਂ ਪਾਰੀਆਂ ਹੀ ਸਭ ਤੋਂ ਵੱਡੀਆਂ ਰਹੀਆਂ। ਕਪਤਾਨ ਸਮਿਥ ਛੇ ਦੌੜਾਂ ਉੱਤੇ ਅਤੇ ਉਪ ਕਪਤਾਨ ਡੇਵਿਡ ਵਾਰਨਰ 14 ਦੌੜਾਂ ਦੇ ਸਕੋਰ ਉੱਤੇ ਆਊਟ ਹੋ ਗਏ।Ashes series 2017 second test england need 354 runs   ਮੇਜ਼ਬਾਨ ਟੀਮ ਆਪਣੇ ਕੱਲ੍ਹ ਦੇ ਸਕੋਰ ਵਿੱਚ ਕੇਵਲ 85 ਦੌੜਾਂ ਹੀ ਜੋੜ ਸਕੀ ਅਤੇ ਉਸਨੇ ਆਪਣੇ ਬਾਕੀ ਦੇ ਛੇ ਓਵਰ ਸਿਰਫ 67 ਦੌੜਾਂ ਵਿੱਚ ਹੀ ਗਵਾ ਦਿੱਤੇ। ਪਹਿਲੀ ਪਾਰੀ ਦੀ ਲੀਡ ਦੇ ਆਧਾਰ ਉੱਤੇ ਆਸਟਰੇਲੀਆ ਨੇ ਇੰਗਲੈਂਡ ਦੇ ਅੱਗੇ ਜਿੱਤ ਲਈ 354 ਦੌੜਾਂ ਦਾ ਟੀਚਾ ਰੱਖ ਦਿੱਤਾ ਹੈ। ਆਸਟਰੇਲੀਆ ਦੀ ਦੂਜੀ ਪਾਰੀ ਵਿੱਚ ਇੰਗਲਿਸ਼ ਗੇਂਦਬਾਜ਼ ਐਂਡਰਸਨ ਨੇ 22 ਓਵਰਾਂ ਵਿੱਚ 43 ਦੌੜਾਂ ਉੱਤੇ ਸਭ ਤੋਂ ਵੱਧ ਪੰਜ ਵਿਕਟਾਂ ਕੱਢੀਆਂ।Ashes series 2017 second test england need 354 runs   ਜਦੋਂ ਕਿ ਵੋਕਸ ਨੂੰ 16 ਓਵਰਾਂ ਵਿੱਚ 36 ਦੌੜਾਂ ਬਦਲੇ ਚਾਰ ਵਿਕਟਾਂ ਮਿਲੀਆਂ। ਓਵਰਟਨ ਨੂੰ ਇੱਕ ਵਿਕਟ ਮਿਲਿਆ। ਇੰਗਲੈਂਡ ਦੀ ਇਸ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਆਸਟਰੇਲੀਆ ਦੇ ਕਪਤਾਨ ਸਟੀਵਨ ਸਮਿੱਥ ਦੇ ਵਿਰੋਧੀ ਟੀਮ ਨੂੰ ਫਾਲੋਆਨ ਨਾ ਕਰਵਾਉਣ ਦੇ ਫੈਸਲੇ ਉੱਤੇ ਵੀ ਕਾਫੀ ਸਵਾਲ ਉੱਠੇ। ਇਸ ਲੜੀ ਦਾ ਪਹਿਲਾ ਟੈਸਟ ਮੈਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰ ਕੇ ਜਿੱਤਿਆ ਸੀ।

The post ਐਸ਼ੇਜ ਲੜੀ ਦੇ ਦੂਸਰੇ ਟੈਸਟ ਲਈ ਇੰਗਲੈਂਡ ਨੂੰ ਜਿੱਤ ਲਈ 354 ਦੌੜਾਂ ਦੀ ਲੋੜ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਐਸ਼ੇਜ ਲੜੀ ਦੇ ਦੂਸਰੇ ਟੈਸਟ ਲਈ ਇੰਗਲੈਂਡ ਨੂੰ ਜਿੱਤ ਲਈ 354 ਦੌੜਾਂ ਦੀ ਲੋੜ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×