Get Even More Visitors To Your Blog, Upgrade To A Business Listing >>

ਕਾਜ਼ੀਕੁੰਡ ਮੁਕਾਬਲੇ ਦੌਰਾਨ ਲਸ਼ਕਰ ਕਮਾਂਡਰ ਸਮੇਤ ਤਿੰਨ ਅੱਤਵਾਦੀ ਹਲਾਕ

3 militants killed kajikund Kashmir Military Fight ਜੰਮੂ ਕਸ਼ਮੀਰ ਦੇ ਦੱਖਣੀ ਜ਼ਿਲ੍ਹੇ ਕੁਲਗਾਮ ਦੇ ਕਾਜ਼ੀਗੁੰਡ ਇਲਾਕੇ ‘ਚ ਫੌਜੀ ਕਾਫਲੇ ‘ਤੇ ਹਮਲਾ ਕਰਨ ਵਾਲੇ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਅਮਰਨਾਥ ਬੱਸ ਯਾਤਰਾ ‘ਤੇ ਹਮਲਾ ਕਰਨ ਵਾਲਿਆਂ ਵਜੋਂ ਹੋਈ ਹੈ ਜਦਕਿ ਕੁਝ ਮਹੀਨੇ ਪਹਿਲਾਂ ਇਸ ਹਮਲੇ ਲਈ ਜ਼ਿੰਮੇਵਾਰ ਲਸ਼ਕਰ ਕਮਾਂਡਰ ਅਬੂ ਇਸਮਾਇਲ ਨੂੰ ਵੀ ਇਕ ਮੁਕਾਬਲੇ ‘ਚ ਸੁਰੱਖਿਆ ਬਲਾਂ ਨੇ ਮਾਰ ਦਿੱਤਾ ਸੀ।

3 militants killed kajikund kashmir military fight3 militants killed kajikund kashmir military fight

ਜੰਮੂ-ਕਸ਼ਮੀਰ ਦੇ ਪੁਲਿਸ ਮੁਖੀ ਡੀ.ਜੀ.ਪੀ. ਐਸ.ਪੀ. ਵੈਦ ਨੇ ਦੱਸਿਆ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਲਸ਼ਕਰ ਦੇ ਦੱਖਣੀ ਕਸ਼ਮੀਰ ਦੇ ਡਵੀਜ਼ਨਲ ਕਮਾਂਡਰ ਅਬੂ ਫੁਰਕਾਨ ਤੇ ਅਬੂ ਮਾਵਈਆ ਜਦਕਿ ਸਥਾਨਕ ਅੱਤਵਾਦੀ ਦੀ ਪਛਾਣ ਯਾਵਰ ਬਸ਼ੀਰ ਵਾਸੀ ਹਿਬਲੇਸ਼ ਕੁਲਗਾਮ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅੱਤਵਾਦੀਆਂ ਦੀ ਹਲਾਕਤ ਨਾਲ ਅਮਰਨਾਥ ਯਾਤਰਾ ਹਮਲੇ ‘ਚ ਸ਼ਾਮਿਲ ਸਾਰੇ ਅੱਤਵਾਦੀਆਂ ਦਾ ਸਫਾਇਆ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀਨਗਰ-ਜੰਮੂ ਹਾਈਵੇਅ ‘ਤੇ ਬੀਤੇ ਦਿਨ ਫੌਜ ਦੇ ਕਾਫਲੇ ‘ਤੇ ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ ‘ਚ 10 ਸਿੱਖ ਰੈਜੀਮੈਂਟ ਨਾਲ ਸਬੰਧਿਤ ਇਕ ਜਵਾਨ ਸ਼ਹੀਦ ਹੋ ਗਿਆ ਸੀ ਜਦਕਿ 2 ਹੋਰ ਜ਼ਖ਼ਮੀ ਹੋ ਗਏ ਸਨ। ਮੁਕਾਬਲੇ ਵਾਲੇ ਸਥਾਨ ਤੋਂ ਫ਼ਰਾਰ ਹੋਏ ਜ਼ਖ਼ਮੀ ਅੱਤਵਾਦੀ ਰਸ਼ੀਦ ਅਹਿਮਦ ਅਲਾਈ ਵਾਸੀ ਹਮਜ਼ਾਪੁਰਾ ਸੰਗਮ ਬਿਜਬਹਾੜਾ ਨੂੰ ਅਨੰਤਨਾਗ ਦੇ ਇਕ ਹਸਪਤਾਲ ਤੋਂ ਚੀਨੀ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ।3 militants killed kajikund kashmir military fight ਪੁਲਿਸ ਅਨੁਸਾਰ ਉਹ 2 ਦਿਨ ਪਹਿਲਾਂ ਲਸ਼ਕਰ ਦੇ ਯਾਵਰ ਧੜੇ ‘ਚ ਸ਼ਾਮਿਲ ਹੋਇਆ ਸੀ | ਇਸ ਮੌਕੇ ਮੁਠਭੇੜ ਦੌਰਾਨ ਹੋਏ ਹਿੰਸਕ ਪ੍ਰਦਰਸ਼ਨਾਂ ‘ਚ ਸੁਹੇਲ ਅਹਿਮਦ ਖਾਨ (29) ਨਾਂਅ ਦੇ ਇਕ ਨੌਜਵਾਨ ਸਮੇਤ 3 ਵਿਅਕਤੀ ਜ਼ਖ਼ਮੀ ਹੋ ਗਏ ਸਨ। ਦੱਖਣੀ-ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ ਦੇ ਕਈ ਇਲਾਕੇ ਲਸ਼ਕਰ ਅੱਤਵਾਦੀਆਂ ਦੇ ਮਾਰੇ ਜਾਣ ਦੇ ਰੋਸ ਵਜੋਂ ਬੰਦ ਵੀ ਰਹੇ। ਕਾਜ਼ੀਗੁੰਡ ਦੇ ਨਿਸੋ, ਬਦਰਗੁੰਡ, ਵੈਸਅ, ਦੇਵਸਰ ਆਦਿ ਇਲਾਕਿਆ ‘ਚ ਪ੍ਰਦਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪਾਂ ਦੌਰਾਨ ਪਥਰਾਅ ਦੀਆਂ ਘਟਨਾਵਾਂ ਵਾਪਰੀਆਂ।3 militants killed kajikund kashmir military fight ਪ੍ਰਦਰਸ਼ਨਕਾਰੀਆਂ ਨੂੰ ਖਦੇੜਣ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ | ਸ੍ਰੀਨਗਰ-ਜੰਮੂ ਹਾਈਵੇਅ ‘ਤੇ ਕਾਜ਼ੀਗੁੰਡ ਨੇੜੇ ਹਿੰਸਕ ਪ੍ਰਦਰਸ਼ਨਾਂ ਕਾਰਨ ਆਵਾਜਾਈ ਪ੍ਰਭਾਵਿਤ ਰਹੀ ਤੇ ਇਸ ਨੂੰ ਵੈਰੀਨਾਗ-ਅਨੰਤਨਾਗ ਹਾਈਵੇਅ ਵੱਲ ਮੋੜ ਦਿੱਤਾ ਗਿਆ। ਇਸ ਦੌਰਾਨ ਕਾਰੋਬਾਰੀ ਸਰਗਰਮੀਆਂ ਨਾਂਹ ਦੇ ਬਰਾਬਰ ਰਹੀਆਂ ਜਦਕਿ ਮੋਬਾਈਲ ਇੰਟਰਨੈੱਟ ਤੇ ਬਨਿਹਾਲ-ਬਾਰਾਮੁਲਾ ਰੇਲ ਸੇਵਾ ਮੁਅੱਤਲ ਰਹੀ।3 militants killed kajikund kashmir military fight ਇਸੇ ਦੌਰਾਨ ਸਥਾਨਕ ਅੱਤਵਾਦੀ ਯਾਵਰ ਬਸ਼ੀਰ ਨੂੰ ਉਸ ਦੇ ਪਿੰਡ ਹਿਬਲਿਸ਼ ਕੁਲਗਾਮ ਵਿਖੇ ਸਥਿਤ ਕਬਰਸਤਾਨ ‘ਚ ਆਜ਼ਾਦੀ ਤੇ ਪਾਕਿਸਤਾਨ ਸਮਰਥਕ ਨਾਅਰਿਆਂ ਦੀ ਗੂੰਜ ‘ਚ ਪਾਕਿਸਤਾਨ ਦੇ ਝੰਡੇ ਲਹਿਰਾਉਂਦੇ ਹੋਏ ਦਫਨ ਕਰ ਦਿੱਤਾ ਗਿਆ। ਜ਼ਨਾਜ਼ੇ ‘ਚ ਹਜ਼ਾਰਾਂ ਦੀ ਗਿਣਤੀ ‘ਚ ਸ਼ਾਮਿਲ ਹੋਏ ਨੌਜਵਾਨਾਂ ਨੇ ਉਥੇ ਤਾਇਨਾਤ ਪੁਲਿਸ ਤੇ ਸੁਰੱਖਿਆਂ ਬਲਾਂ ‘ਤੇ ਭਾਰੀ ਪਥਰਾਅ ਕੀਤਾ।

The post ਕਾਜ਼ੀਕੁੰਡ ਮੁਕਾਬਲੇ ਦੌਰਾਨ ਲਸ਼ਕਰ ਕਮਾਂਡਰ ਸਮੇਤ ਤਿੰਨ ਅੱਤਵਾਦੀ ਹਲਾਕ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਕਾਜ਼ੀਕੁੰਡ ਮੁਕਾਬਲੇ ਦੌਰਾਨ ਲਸ਼ਕਰ ਕਮਾਂਡਰ ਸਮੇਤ ਤਿੰਨ ਅੱਤਵਾਦੀ ਹਲਾਕ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×