Get Even More Visitors To Your Blog, Upgrade To A Business Listing >>

ਹੁਣ ਪ੍ਰਾਪਰਟੀ ਨੂੰ ਲੈ ਕੇ ਇਹ ਵੱਡਾ ਫ਼ੈਸਲਾ ਲੈਣ ਦੀ ਤਿਆਰੀ ਕਰ ਰਹੀ ਹੈ ਮੋਦੀ ਸਰਕਾਰ…

modi govt taking note on property after demonetization     ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਨੋਟਬੰਦੀ ਦਾ ਐਲਾਨ ਕੀਤਾ ਤਾਂ ਇਹ ਕਹਿੰਦੇ ਹੋਏ ਉਨ੍ਹਾਂ ਦੀ ਆਲੋਚਨਾ ਕੀਤੀ ਗਈ ਕਿ ਬਲੈਕ ਮਨੀ ਕੈਸ਼ ਨਹੀਂ ਅਚਲ ਸੰਪਤੀ ਦੇ ਜ਼ਰੀਏ ਜਮ੍ਹਾਂ ਕੀਤੀ ਜਾਂਦੀ ਹੈ। ਹਾਲਾਂਕਿ ਸਰਕਾਰ ਇਹ ਕਹਿੰਦੀ ਰਹੀ ਕਿ ਨੋਟਬੰਦੀ ਬਲੈਕ ਮਨੀ ਦੇ ਖਿ਼ਲਾਫ਼ ਇੱਕ ਕਦਮ ਹੈ ਅਤੇ ਅਜਿਹੇ ਹੋਰ ਕਈ ਯਤਨ ਕੀਤੇ ਜਾਣਗੇ।

modi govt taking note on property after demonetizationmodi govt taking note on property after demonetization

ਬਲੈਕ ਮਨੀ ਦੇ ਖਿ਼ਲਾਫ਼ ਸਰਕਾਰ ਇੱਕ ਹੋਰ ਵੱਡਾ ਕਦਮ ਉਠਾਉਣ ਦੀ ਤਿਆਰੀ ਵਿਚ ਹੈ ਅਤੇ ਇਸ ਵਾਰ ਉਸ ਦੇ ਨਿਸ਼ਾਨੇ ‘ਤੇ ਪ੍ਰਾਪਰਟੀ ਹੈ। ਪਹਿਲੀ ਵਾਰ ਇੱਕ ਕੇਂਦਰੀ ਮੰਤਰੀ ਨੇ ਇਸ਼ਾਰਾ ਕੀਤਾ ਹੈ ਕਿ ਪ੍ਰਾਪਰਟੀ ਨੂੰ ਆਧਾਰ ਨਾਲ ਜੋੜਨਾ ਜ਼ਰੂਰੀ ਕੀਤਾ ਜਾਵੇਗਾ।modi govt taking note on property after demonetizationਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਪੁਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਕਿ ਇਹ ਕਦਮ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਰੀਅਲ ਅਸਟੇਟ ਤੋਂ ਬਲੈਕ ਮਨੀ ਖ਼ਤਮ ਹੋਣ ਦੇ ਨਾਲ ਬੇਨਾਮੀ ਸੰਪਤੀ ‘ਤੇ ਵੀ ਹਮਲਾ ਹੋਵੇਗਾ। ਉਨ੍ਹਾਂ ਕਿਹਾ ਕਿ ਆਧਾਰ ਨੂੰ ਪ੍ਰਾਪਰਟੀ ਨਾਲ ਜੋੜਨਾ ਬਹੁਤ ਚੰਗਾ ਵਿਚਾਰ ਹੈ ਪਰ ਇਸ ‘ਤੇ ਮੈਂ ਐਲਾਨ ਨਹੀਂ ਕਰਨ ਜਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਅਸੀਂ ਬੈਂਕ ਖ਼ਾਤਿਆਂ ਨੂੰ ਆਧਾਰ ਨਾਲ ਜੋੜ ਰਹੇ ਹਾਂ ਅਤੇ ਅਸੀਂ ਪ੍ਰਾਪਰਟੀ ਮਾਰਕੀਟ ਦੇ ਲਈ ਵਾਧੂ ਕਦਮ ਉਠਾ ਸਕਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਵਾਰ ਇਸ਼ਾਰਾ ਕਰ ਚੁੱਕੇ ਹਨ ਕਿ ਸਰਕਾਰ ਬੇਨਾਮੀ ਸੰਪਤੀ ‘ਤੇ ਹਮਲਾ ਕਰੇਗੀ। ਆਧਾਰ ਲਿਕਿੰਗ ਇਸ ਮੁਹਿੰਮ ਦਾ ਇੱਕ ਹਿੱਸਾ ਹੋ ਸਕਦਾ ਹੈ।modi govt taking note on property after demonetizationਆਧਾਰ ‘ਤੇ ਜ਼ੋਰ ਦੇ ਕੇ ਅਰਥਵਿਵਸਥਾ ਵਿਚ ਪਾਰਦਰਸ਼ਤਾ ਲਿਆਉਣ ਦੀ ਸਰਕਾਰ ਦੀ ਮੁਹਿੰਮ ਦਾ ਮਕਸਦ ਆਧਾਰ ਨੂੰ ਪ੍ਰਾਪਰਟੀ ਨਾਲ ਜੋੜਨਾ ਹੋ ਸਕਦਾ ਹੈ। ਇਸ ਸਵਾਲ ਦੇ ਜਵਾਬ ਵਿਚ ਪੁਰੀ ਨੇ ਕਿਹਾ ਕਿ ਬਿਲਕੁਲ ਇਹ ਹਰ ਤਰ੍ਹਾਂ ਨਾਲ ਉਸੇ ਦਿਸ਼ਾ ਵਿਚ ਵਧ ਰਿਹਾ ਹੈ। ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਇਹ ਹੋਵੇਗਾ।modi govt taking note on property after demonetizationਹਾਲਾਂਕਿ ਪੁਰੀ ਦੇ ਮੁਤਾਬਕ ਦੋ ਵਿਅਕਤੀਆਂ ਦੇ ਵਿਚਕਾਰ ਲੈਣ ਦੇਣ ਪੂਰੀ ਤਰ੍ਹਾਂ ਪਾਰਦਰਸ਼ੀ ਨਹੀਂ ਹੋ ਸਕਦਾ ਪਰ ਜ਼ਿਆਦਾ ਕੀਮਤ ਵਾਲੇ ਲੈਣ ਦੇਣ ਜਿਵੇਂ ਪ੍ਰਾਪਰਟੀ ਅਤੇ ਏਅਰ ਟਿਕਟ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ। ਕੈਸ਼ ਦੇ ਇਸਤੇਮਾਲ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਅਜਿਹੀ ਕੋਈ ਅਰਥਵਿਵਸਥਾ ਨਹੀਂ ਜੋ ਪੂਰੀ ਤਰ੍ਹਾਂ ਨਕਦੀ ਮੁਕਤ ਹੋਵੇ, ਪਰ ਸਥਿਰ ਸਿਸਟਮ ਵਿਚ ਲੋਕਾਂ ਨੂੰ ਜ਼ਿਆਦਾ ਮਾਤਰਾ ਵਿਚ ਕੈਸ਼ ਲੈ ਕੇ ਚੱਲਣ ਦੀ ਲੋੜ ਨਹੀਂ ਹੁੰਦੀ। ਅਸੀਂ ਵੀ ਇਸ ਦਿਸ਼ਾ ਵਿਚ ਵਧ ਰਹੇ ਹਾਂ।modi govt taking note on property after demonetizationਜ਼ਰੂਰੀ ਸੇਵਾਵਾਂ ਅਤੇ ਸਰਕਾਰੀ ਯੋਜਨਾਵਾਂ ਦੇ ਲਾਭ ਲਈ ਆਧਾਰ ਲਿੰਕਿੰਗ ਨੂੰ ਜ਼ਰੂਰੀ ਬਣਾਏ ਜਾਣ ‘ਤੇ ਕਾਫ਼ੀ ਬਹਿਸ ਛਿੜੀ ਹੋਈ ਹੈ। ਅਦਾਲਤ ਵਿਚ ਕਈ ਅਰਜ਼ੀਆਂ ‘ਤੇ ਵੀ ਸੁਣਵਾਈ ਚੱਲ ਰਹੀ ਹੈ। ਹਾਲੇ ਇਸ ‘ਤੇ ਆਖਰੀ ਫ਼ੈਸਲਾ ਆਉਣਾ ਬਾਕੀ ਹੈ ਕਿਉਂਕਿ ਬਹੁਤ ਸਾਰੇ ਲੋਕ ਤਾਂ ਇਸ ਕਦਮ ਨੂੰ ਚੰਗਾ ਆਖ ਰਹੇ ਹਨ ਪਰ ਬਹੁਤ ਸਾਰੇ ਇਸ ਕਦਮ ਨੂੰ ਰੋਕਣ ਦੀ ਗੱਲ ਆਖ ਰਹੇ ਹਨ।

The post ਹੁਣ ਪ੍ਰਾਪਰਟੀ ਨੂੰ ਲੈ ਕੇ ਇਹ ਵੱਡਾ ਫ਼ੈਸਲਾ ਲੈਣ ਦੀ ਤਿਆਰੀ ਕਰ ਰਹੀ ਹੈ ਮੋਦੀ ਸਰਕਾਰ… appeared first on Daily Post: Current Punjabi News | Latest Punjab News Online .This post first appeared on Punjab Archives - Latest Punjab News, Current Punjabi News, please read the originial post: here

Share the post

ਹੁਣ ਪ੍ਰਾਪਰਟੀ ਨੂੰ ਲੈ ਕੇ ਇਹ ਵੱਡਾ ਫ਼ੈਸਲਾ ਲੈਣ ਦੀ ਤਿਆਰੀ ਕਰ ਰਹੀ ਹੈ ਮੋਦੀ ਸਰਕਾਰ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×