Get Even More Visitors To Your Blog, Upgrade To A Business Listing >>

ਭੋਜਨ ਦਾ ਸਮਾਂ ਕਰੋ ਠੀਕ ਪਾਓ ਮੋਟਾਪੇ ਤੋਂ ਛੁਟਕਾਰਾ

reduce weight by correcting meal timing ਅੱਜ ਦੇ ਸਮੇਂ ‘ਚ ਲੋਕਾਂ ਦੇ ਖਾਣ-ਪੀਣ ਦੀਆਂ ਆਦਤਾਂ ‘ਚ ਬਹੁਤ ਬਦਲਾਅ ਆ ਗਿਆ ਹੈ। ਉਹ ਘਰ ਦੇ ਖਾਣੇ ਦੇ ਵਜਾਏ ਬਾਹਰ ਮਿਲਣ ਵਾਲੇ ਫਾਸਟ ਫੂਡ ਜਿਵੇ, ਟਿੱਕੀ, ਬਰਗਰ, ਨਿਊਡਲਸ ਵਰਗੀਆਂ ਚੀਜ਼ਾਂ ਨੂੰ ਖਾਣਾ ਪਸੰਦ ਕਰਨ ਲੱਗੇ ਹਨ। ਜਿਸਦਾ ਅਸਰ ਮੋਟਾਪੇ ਦੇ ਰੂਪ ‘ਚ ਸਾਹਮਣੇ ਆਉਂਦਾ ਹੈ। ਕਈ ਲੋਕ ਜੋ ਚੰਗੀ ਕਸਰਤ ਦੇ ਨਾਲ-ਨਾਲ ਡਾਇਟਿੰਗ ਵੀ ਕਰਨਾ ਚਾਹੁੰਦੇ ਹਨ। ਉਨ੍ਹਾਂ ਲਈ ਵਿਸ਼ੇਸ਼ ਡਾਈਟ ਪਲਾਨ ਦੀ ਜ਼ਰੂਰਤ ਹੁੰਦੀ ਹੈ, ਜੋ ਸਰੀਰ ਨੂੰ ਕਮਜ਼ੋਰੀ ਮਹਿਸੂਸ ਨਹੀਂ ਹੋਣ ਦਿੰਦਾ ਅਤੇ ਨਾਲ ਹੀ ਇਸ ਨਾਲ ਅਸੀਂ ਕਈ ਹੋਰ ਬੀਮਾਰੀਆਂ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ। ਆਪਣੇ ਡਾਕਟਰ ਦੀ ਸਲਾਹ ਨਾਲ ਮੋਟਾਪਾ ਘੱਟ ਕਰਨ ਲਈ ਹੇਠਾਂ ਦਿੱਤੇ ਗਏ ਡਾਈਟ ਚਾਰਟ ਦਾ ਪਾਲਣ ਕਰ ਕੇ ਇਸ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ।

reduce weight by correcting meal timingreduce weight by correcting meal timing

ਸਵੇਰ ਦਾ ਨਾਸ਼ਤਾ ਦੇਰੀ ਨਾਲ ਕਰਨ ਨਾਲ ਸਰੀਰ ‘ਚ ਮੇਟਾਬੋਲਿਜ਼ਮ ਘੱਟ ਜਾਂਦਾ ਹੈ, ਜਿਸ ਨਾਲ ਫੈਟ ਠੀਕ ਤਰ੍ਹਾਂ ਬ੍ਰਨ ਨਹੀਂ ਹੋ ਪਾਉਂਦੀ ਅਤੇ ਭਾਰ ਵੱਧਣ ਲੱਗਦਾ ਹੈ।ਸਭ ਤੋਂ ਪਹਿਲਾਂ ਸਵੇਰੇ ਜਲਦੀ ਉੱਠਣ ਦੀ ਆਦਤ ਪਾਓ। 5.30 ਵਜੇ ਉੱਠੋ। 2-3 ਗਿਲਾਸ ਗਰਮ ਪਾਣੀ ਦੇ ਪੀਓ, ਜਿਸ ਨਾਲ ਤੁਹਾਡਾ ਪੇਟ ਸਾਫ਼ ਹੋਵੇਗਾ, ਫਿਰ 6 ਤੋਂ 7 ਵਜੇ ਤਕ ਕੁਝ ਕਸਰਤ ਕਰੋ ਜਿਵੇਂ ਯੋਗਾ, ਸਾਈਕਲ ਚਲਾਉਣਾ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਹੋਰ ਖੇਡ। 8 ਕੁ ਵਜੇ 1 ਗਿਲਾਸ ਤਾਜ਼ੇ ਅਤੇ ਕੁਝ ਕੁ ਕੋਸੇ ਪਾਣੀ ਵਿੱਚ 1 ਨਿੰਬੂ ਨਿਚੋੜ ਕੇ ਨਾਲ 1 ਚਮਚ ਸ਼ਹਿਦ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਲਾ ਲਵੋ ਅਤੇ ਇਸ ਨਿੰਬੂ ਤੇ ਸ਼ਹਿਦ ਵਾਲੇ ਪਾਣੀ ਨਾਲ 200 ਗ੍ਰਾਮ ਪਪੀਤਾ ਖਾਓ। ਜਿਹੜੇ ਲੋਕ ਇਸ ਤੋਂ ਸੰਤੁਸ਼ਟ ਨਾ ਹੋਣ, ਉਹ ਕੁਝ ਕੁ ਮਾਤਰਾ ਵਿੱਚ (ਇੱਕ ਕਟੋਰੀ) ਨਮਕੀਨ ਦਲੀਆ ਬਣਾ ਕੇ ਖਾ ਸਕਦੇ ਹਨ।reduce weight by correcting meal timingਖਾਣਾ 12 ਤੋਂ 1 ਵਜੇ ਦੇ ਵਿਚਕਾਰ ਖਾ ਲੈਣਾ ਚਾਹੀਦਾ ਹੈ। ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਨੂੰ ਕਦੇ ਵੀ ਆਟੇ ਨੂੰ ਛਾਨਣਾ ਨਹੀਂ ਚਾਹੀਦਾ, ਉਸ ਵਿਚਲਾ ਬੂਰਾ ਸਾਡੀ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ। ਹੁਣ 2 ਰੋਟੀਆਂ, ਇੱਕ ਕਟੋਰੀ ਸਬਜ਼ੀ, ਇੱਕ ਕਟੋਰੀ ਦਾਲ (ਘੱਟ ਘਿਓ ਵਾਲੀ ਅਤੇ ਬਹੁਤਾ ਮਸਾਲਾ ਨਾ ਹੋਵੇ), ਕੁਝ ਕੁ ਸਲਾਦ ਅਤੇ ਘਰ ਦਾ ਬਣਿਆ ਤਾਜ਼ਾ ਸਬਜ਼ੀਆਂ ਦਾ ਸੂਪ। ਪਾਣੀ ਤੁਸੀਂ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਜਾਂ ਅੱਧਾ ਘੰਟਾ ਬਾਅਦ ਵਿੱਚ ਪੀ ਸਕਦੇ ਹੋ। ਦੁਪਹਿਰ ਦੇ ਖਾਣੇ ਨਾਲ ਵੀ ਕੁਝ ਕੁ ਪਪੀਤਾ ਖਾ ਸਕਦੇ ਹੋ।reduce weight by correcting meal timingਜਿਹੜੇ ਲੋਕ ਮੋਟਾਪੇ ਤੋਂ ਪੀੜਤ ਹਨ, ਉਹ 4 ਕੁ ਵਜੇ 1 ਗਿਲਾਸ ਤਾਜ਼ੇ ਪਾਣੀ ਵਿੱਚ 1 ਨਿੰਬੂ ਨਿਚੋੜ ਕੇ ਨਾਲ 1 ਚਮਚ ਸ਼ਹਿਦ ਮਿਲਾ ਕੇ ਪੀਣ। ਫਿਰ 30 ਕੁ ਮਿੰਟ ਬਾਅਦ 1 ਘੰਟੇ ਤਕ ਕਸਰਤ ਕਰ ਲੈਣੀ ਚਾਹੀਦੀ ਹੈ। ਉਸ ਤੋਂ ਬਾਅਦ ਥੋੜ੍ਹਾ ਸਮਾਂ ਅਰਾਮ ਕਰੋ।reduce weight by correcting meal timing7 ਤੋਂ 8 ਵਜੇ ਤਕ ਰਾਤ ਦਾ ਖਾਣਾ ਖਾ ਲੈਣਾ ਚਾਹੀਦਾ ਹੈ। ਇਸ ਖਾਣੇ ਵਿੱਚ ਭੋਜਨ ਤਾਂ ਦੁਪਹਿਰ ਵਾਂਗ ਹੀ ਹੋਵੇਗਾ ਪਰ ਰੋਟੀਆਂ ਦੀ ਥਾਂ ਤੇ 2 ਕੁ ਕਟੋਰੀ ਖਿਚੜੀ ਲਈ ਜਾਵੇਗੀ। ਪਾਣੀ ਉਸੇ ਤਰ੍ਹਾਂ ਹੀ ਅੱਧਾ ਘੰਟਾ ਪਹਿਲਾ ਜਾਂ ਬਾਅਦ ਵਿੱਚ ਪੀ ਸਕਦੇ ਹੋ। ਉਸ ਤੋਂ ਬਾਅਦ ਕੁਝ ਮਿੱਠਾ ਖਾ ਸਕਦੇ ਹਾਂ, ਇਸ ਵਿੱਚ 1 ਚਮਚ ਸ਼ੱਕਰ ਦਾ ਲਿਆ ਜਾ ਸਕਦਾ ਹੈ। ਘੱਟ ਮੋਟਾਪੇ ਵਾਲੇ ਲੋਕ ਰਾਤ ਨੂੰ ਸੌਣ ਵੇਲੇ 1 ਗਿਲਾਸ ਦੁੱਧ ਪੀ ਸਕਦੇ ਹਨ। ਉਸ ਤੋਂ ਬਾਅਦ ਕੁਝ ਸਮਾਂ ਸੈਰ ਕਰ ਕੇ 10 ਤੋਂ 10.30 ਤਕ ਸੌ ਜਾਣਾ ਚਾਹੀਦਾ ਹੈ।reduce weight by correcting meal timingਦਿਨ ਵੇਲੇ ਜਿਸ ਸਮੇਂ ਵੀ ਭੁੱਖ ਮਹਿਸੂਸ ਹੋਵੇ ਤਾਂ ਉਸ ਵੇਲੇ ਕੁਝ ਕ ਫ਼ਲ ਖਾਧੇ ਜਾ ਸਕਦੇ ਹਨ। ਕੇਲੇ ਦੀ ਵਰਤੋਂ ਨਾ ਕੀਤੀ ਜਾਵੇ। ਸੇਬ, ਸੰਤਰਾ, ਅਨਾਨਾਸ, ਪਪੀਤਾ, ਅਨਾਰ, ਮੋਸਮੀ, ਕੀਵੀ ਜਾਂ ਤਰਬੂਜ਼ ਦੀ ਵਰਤੋਂ ਕੀਤੀ ਜਾ ਸਕਦੀ ਹੈ। ਦਿਨ ਵੇਲੇ ਗਾਜਰ ਦਾ ਜੂਸ ਵੀ ਲਿਆ ਜਾ ਸਕਦਾ ਹੈ।reduce weight by correcting meal timingਕਸਰਤ ਕਰਨ ਦੇ ਬਹੁਤ ਫ਼ਾਇਦੇ ਹਨ। ਇਸ ਨਾਲ ਸਾਡਾ ਮੂਡ ਠੀਕ ਰਹਿੰਦਾ ਹੈ, ਅਸੀਂ ਚੰਗੀ ਤਰ੍ਹਾਂ ਸੋਚ ਸਕਦੇ ਹਾਂ, ਕੰਮ ਕਰਨ ਲਈ ਸਾਨੂੰ ਜ਼ਿਆਦਾ ਤਾਕਤ ਮਿਲਦੀ ਹੈ ਅਤੇ ਇਸ ਦੇ ਨਾਲ-ਨਾਲ ਸਹੀ ਖ਼ੁਰਾਕ ਖਾਣ ਨਾਲ ਸਾਡਾ ਭਾਰ ਵੀ ਨਹੀਂ ਵਧਦਾ। ਇਹ ਜ਼ਰੂਰੀ ਨਹੀਂ ਕਿ ਤੁਸੀਂ ਇੰਨੀ ਕਸਰਤ ਕਰੋ ਕਿ ਤੁਹਾਡਾ ਸਰੀਰ ਦੁੱਖਣ ਲੱਗ ਪਵੇ ਜਾਂ ਤੁਸੀਂ ਬਹੁਤ ਸਖ਼ਤ ਕਸਰਤ ਕਰੋ। ਹਫ਼ਤੇ ਵਿਚ ਕਈ ਵਾਰ ਕਸਰਤ ਕਰਨ ਨਾਲ ਲਾਭ ਹੋ ਸਕਦਾ ਹੈ।reduce weight by correcting meal timingਜਾਗਿੰਗ ਕਰਨ, ਫਟਾਫਟ ਤੁਰਨ, ਸਾਈਕਲ ਚਲਾਉਣ ਅਤੇ ਖੇਡਾਂ ਵਿਚ ਹਿੱਸਾ ਲੈਣ ਨਾਲ ਸਾਡੇ ਦਿਲ ਦੀ ਧੜਕਣ ਵਧਦੀ ਹੈ ਅਤੇ ਪਸੀਨਾ ਆਉਂਦਾ ਹੈ। ਇਸ ਤਰ੍ਹਾਂ ਕਰਨ ਨਾਲ ਸਰੀਰ ਦੀ ਤਾਕਤ ਵਧਦੀ ਹੈ ਅਤੇ ਦਿਲ ਦਾ ਦੌਰਾ ਤੇ ਸਟ੍ਰੋਕ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਅਰੋਬਿਕ ਤੇ ਭਾਰ ਚੁੱਕਣ ਵਰਗੀ ਕਸਰਤ ਕਰਨ ਨਾਲ ਹੱਡੀਆਂ, ਮਾਸ-ਪੇਸ਼ੀਆਂ ਤੇ ਲੱਤਾਂ-ਬਾਹਾਂ ਮਜ਼ਬੂਤ ਹੁੰਦੀਆਂ ਹਨ। ਇਸ ਨਾਲ ਸਾਡੀ ਪਾਚਣ-ਸ਼ਕਤੀ ਵਧਦੀ ਹੈ ਜੋ ਸਾਡੇ ਭਾਰ ਨੂੰ ਕੰਟ੍ਰੋਲ ਕਰਦੀ ਹੈ।

The post ਭੋਜਨ ਦਾ ਸਮਾਂ ਕਰੋ ਠੀਕ ਪਾਓ ਮੋਟਾਪੇ ਤੋਂ ਛੁਟਕਾਰਾ appeared first on Daily Post: Current Punjabi News | Latest Punjab News Online .This post first appeared on Punjab Archives - Latest Punjab News, Current Punjabi News, please read the originial post: here

Share the post

ਭੋਜਨ ਦਾ ਸਮਾਂ ਕਰੋ ਠੀਕ ਪਾਓ ਮੋਟਾਪੇ ਤੋਂ ਛੁਟਕਾਰਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×