Get Even More Visitors To Your Blog, Upgrade To A Business Listing >>

ਵਿਆਹਾਂ ਦਾ ਸੀਜ਼ਨ ਹੋਣ ਦੇ ਬਾਵਜੂਦ ਸੋਨੇ ‘ਚ ਗਿਰਾਵਟ ,ਚਾਂਦੀ ਵੀ ਪਈ ਫਿੱਕੀ

gold silver prices down  ਨਵੀਂ ਦਿੱਲੀ :ਜਿਥੇ ਵਿਆਹ ਦੇ ਸੀਜ਼ਨ ‘ਚ ਗਹਿਣਾ ਵੇਚਣ ਦੀ ਸਸਕਾਰਾਤਮਕ ਗਲੋਬਲ ਸੰਕੇਤ ਕਾਰਨ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ‘ਚ ਲਗਾਤਾਰ ਦੂਜੇ ਹਫ਼ਤੇ ਸੋਨੇ ਦੀਆਂ ਕੀਮਤਾਂ ‘ਚ ਤੇਜ਼ੀ ਜਾਰੀ ਰਹੀ ਸੀ । ਸੋਨੇ ਦੀ ਕੀਮਤ ਪਿਛਲੇ ਹਫ਼ਤੇ 325 ਰੁਪਏ ਦੀ ਤੇਜ਼ੀ ਨਾਲ 30,775 ਰੁਪਏ ਪ੍ਰਤੀ 10 ਗਰਾਮ ਹੋ ਗਈ ਸੀ । ਉਥੇ ਹੀ ਕੌਮਾਂਤਰੀ ਪੱਧਰ ‘ਤੇ ਸੋਨੇ ‘ਚ ਸੋਮਵਾਰ ਨੂੰ ਰਹੀ ਵੱਡੀ ਗਿਰਾਵਟ ਦਾ ਦਬਾਅ ਮੰਗਲਵਾਰ ਨੂੰ ਵੀ ਦਿੱਲੀ ਸਰਾਫਾ ਬਾਜ਼ਾਰ ‘ਤੇ ਰਿਹਾ | ਦਿੱਲੀ ਸਰਾਫਾ ਬਾਜ਼ਾਰ ‘ਚ ਅੱਜ ਸੋਨਾ 250 ਰੁਪਏ ਡਿੱਗ ਕੇ 30,450 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਆ ਗਿਆ | ਸੋਨੇ ‘ਚ ਲਗਾਤਾਰ ਦੂਜੇ ਦਿਨ ਗਿਰਾਵਟ ਆਈ ਹੈ |

gold silver prices downgold silver prices down

ਦੱਸਣਯੋਗ ਹੈ ਕਿ ਵਿਆਹਾਂ-ਸ਼ਾਦੀਆਂ ਦਾ ਸੀਜ਼ਨ ਹੋਣ ਦੇ ਬਾਵਜੂਦ ਸੋਨੇ ‘ਚ ਇਹ ਗਿਰਾਵਟ ਦਰਜ ਕੀਤੀ ਗਈ ਹੈ | ਉੱਥੇ ਹੀ, ਚਾਂਦੀ ਵੀ ਲਗਾਤਾਰ ਦੂਜੇ ਦਿਨ ਡਿੱਗਦੀ ਹੋਈ 400 ਰੁਪਏ ਘੱਟ ਕੇ 40,400 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ | ਚਾਂਦੀ ਦੀ ਇਹ ਕੀਮਤ ਪਿਛਲੇ ਡੇਢ ਹਫਤੇ ‘ਚ ਸਭ ਤੋਂ ਘੱਟ ਹੈ | ਕੌਮਾਂਤਰੀ ਬਾਜ਼ਾਰ ‘ਚ ਸੋਮਵਾਰ ਨੂੰ ਸੋਨਾ 1.4 ਫੀਸਦੀ ਡਿੱਗ ਗਿਆ ਸੀ | ਹਾਲਾਂਕਿ ਕੌਮਾਂਤਰੀ ਪੱਧਰ ‘ਤੇ ਅੱਜ ਸੋਨੇ ‘ਚ 0.3 ਫੀਸਦੀ ਦੀ ਮਜ਼ਬੂਤੀ ਦੇਖੀ ਗਈ ਅਤੇ ਇਹ 1,280.46 ਡਾਲਰ ਪ੍ਰਤੀ ਔਾਸ ‘ਤੇ ਆ ਗਿਆ | ਦਸੰਬਰ ਦਾ ਅਮਰੀਕੀ ਸੋਨਾ ਵਾਇਦਾ 4.8 ਡਾਲਰ ਦੀ ਤੇਜ਼ੀ ਨਾਲ 1,280.10 ਡਾਲਰ ਪ੍ਰਤੀ ਔਾਸ ‘ਤੇ ਬੋਲਿਆ ਗਿਆ | ਬਾਜ਼ਾਰ ਮਾਹਰਾਂ ਨੇ ਦੱਸਿਆ ਕਿ ਹੁਣ ਨਿਵੇਸ਼ਕ ਅਮਰੀਕੀ ਫੈਡਰਲ ਰਿਜ਼ਰਵ ਦੀ ਪਿਛਲੀ ਬੈਠਕ ਦੇ ਵੇਰਵਿਆਂ ਦੀ ਉਡੀਕ ਕਰ ਰਹੇ ਹਨ, ਜਦੋਂ ਵਿਆਜ ਦਰਾਂ ਨੂੰ ਸਥਿਰ ਰੱਖਿਆ ਗਿਆ ਸੀ |gold silver prices downvਬੀਤੀ ਜਾਰੀ ਹੋਣ ਵਾਲੇ ਵੇਰਵੇ ਨਾਲ ਆਉਣ ਵਾਲੇ ਸਮੇਂ ‘ਚ ਇਸ ਸੰਬੰਧ ‘ਚ ਫੈਡਰਲ ਰਿਜ਼ਰਵ ਦੇ ਰੁਖ ਬਾਰੇ ਹੋਰ ਜਾਣਕਾਰੀ ਮਿਲ ਸਕੇਗੀ | ਕੌਮਾਂਤਰੀ ਬਾਜ਼ਾਰ ‘ਚ ਚਾਂਦੀ ਹਾਜ਼ਰ ਸੋਮਵਾਰ ਨੂੰ 2.3 ਫੀਸਦੀ ਡਿੱਗੀ ਸੀ, ਜਦੋਂ ਕਿ ਮੰਗਲਵਾਰ ਨੂੰ ਇਹ 0.2 ਫੀਸਦੀ ਚਮਕ ਕੇ 16.94 ਡਾਲਰ ਪ੍ਰਤੀ ਔਾਸ ‘ਤੇ ਪਹੁੰਚ ਗਈ | ਬਾਜ਼ਾਰ ਮਾਹਰਾਂ ਨੇ ਦੱਸਿਆ ਕਿ ਸਥਾਨਕ ਗਹਿਣਾ ਵਿਕਰੇਤਾਵਾਂ ਵੱਲੋਂ ਖਰੀਦਦਾਰੀ, ਵਿਆਹੀ ਸੀਜ਼ਨ ‘ਚ ਵਧੀ ਮੰਗ ਅਤੇ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਦੇ ਕਮਜ਼ੋਰ ਹੋਣ ਨਾਲ ਕੀਮਤੀ ਧਾਤਾਂ ਨੂੰ ਸਮਰਥਨ ਮਿਲਿਆ, ਜਿਸ ਨਾਲ ਕੀਮਤਾਂ ‘ਚ ਤੇਜ਼ੀ ਰਹੀ। ਕੌਮਾਂਤਰੀ ਪੱਧਰ ‘ਤੇ ਨਿਊਯਾਰਕ ‘ਚ ਸੋਨਾ ਹਫਤੇ ਦੇ ਅਖੀਰ ‘ਤੇ 1,293.40 ਡਾਲਰ ਪ੍ਰਤੀ ਔਂਸ ਅਤੇ ਚਾਂਦੀ 17.28 ਡਾਲਰ ਪ੍ਰਤੀ ਔਂਸ ‘ਤੇ ਬੰਦ ਹੋਏ। ਉੱਥੇ ਹੀ ਰਾਸ਼ਟਰੀ ਰਾਜਧਾਨੀ ਦਿੱਲੀ ‘ਚ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 30,475 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਈ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,700 ਰੁਪਏ ‘ਤੇ ਟਿਕੀ ਰਹੀ।gold silver prices downਦੱਸ ਦੇਈਏ ਕਿ ਪਿਛਲੇ ਤਿਓਹਾਰਾਂ ਦੇ ਸੀਜ਼ਨ ਨੂੰ ਲੈ ਕੇ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਸੀਜ਼ਨ ਦੌਰਾਨ ਸੋਨੇ ਦੀਆਂ ਕੀਮਤਾਂ ਕਾਫ਼ੀ ਉੱਚੀਆ ਚੜ੍ਹ ਸਕਦੀਆਂ ਹਨ ਪਰ ਫਿਲਹਾਲ ਅਜਿਹਾ ਨਹੀਂ ਹੋਇਆ ਹੈ। ਕੌਮਾਂਤਰੀ ਪੱਧਰ ‘ਤੇ ਸੋਨੇ ਦੀਆਂ ਕੀਮਤਾਂ ਵਿਚ 225 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਕੌਮਾਂਤਰੀ ਪੱਧਰ ‘ਤੇ ਸੋਨੇ ‘ਚ ਸੁਸਤੀ ਰਹਿਣ ਨਾਲ ਦਿੱਲੀ ਸਰਾਫਾ ਬਾਜ਼ਾਰ ‘ਚ ਸੋਨਾ 225 ਰੁਪਏ ਘੱਟ ਕੇ 30,225 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ ਹੈ। ਇਸੇ ਤਰ੍ਹਾਂ ਉਦਯੋਗਿਕ ਮੰਗ ਸੁਸਤ ਰਹਿਣ ਨਾਲ ਚਾਂਦੀ ਵੀ 525 ਰੁਪਏ ਦੀ ਭਾਰੀ ਗਿਰਾਵਟ ਨਾਲ 39,925 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ। ਸੋਨੇ ਦੀ ਕੀਮਤ ‘ਚ ਕੱਲ੍ਹ 50 ਰੁਪਏ ਦੀ ਤੇਜ਼ੀ ਆਈ ਸੀ, ਜਦੋਂ ਕਿ ਚਾਂਦੀ ‘ਚ ਅੱਜ ਲਗਾਤਾਰ ਤੀਜੇ ਦਿਨ ਗਿਰਾਵਟ ਦਰਜ ਕੀਤੀ ਗਈ। ਵਿਦੇਸ਼ੀ ਬਾਜ਼ਾਰਾਂ ‘ਚ ਲੰਦਨ ਦਾ ਸੋਨਾ 1.50 ਡਾਲਰ ਚਮਕ ਕੇ 1,267.90 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਿਆ। ਉੱਥੇ ਹੀ, ਦਸੰਬਰ ਦਾ ਅਮਰੀਕੀ ਸੋਨਾ ਵਾਇਦਾ 0.5 ਡਾਲਰ ਡਿੱਗ ਕੇ 1,269.10 ਡਾਲਰ ਪ੍ਰਤੀ ਔਂਸ ‘ਤੇ ਆ ਗਿਆ। ਚਾਂਦੀ ਹਾਜ਼ਰ ‘ਚ ਵੀ 0.01 ਡਾਲਰ ਦੀ ਗਿਰਾਵਟ ਰਹੀ ਅਤੇ ਇਹ 16.73 ਡਾਲਰ ਪ੍ਰਤੀ ਔਂਸ ਦੀ ਕੀਮਤ ‘ਤੇ ਵਿਕੀ।ਸੋਨੇ-ਚਾਂਦੀ ਦੀ ਗਿਰਾਵਟ ‘ਤੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਯੂਰਪੀ ਸੈਂਟਰਲ ਬੈਂਕ ਵੱਲੋਂ ਬਾਂਡ ਖ਼ਰੀਦ ਪ੍ਰੋਗਰਾਮ ਦੀ ਮਿਆਦ ਵਧਾਉਣ ਨਾਲ ਦੁਨੀਆਂ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਨੂੰ ਮਜ਼ਬੂਤੀ ਮਿਲੀ ਹੈ। ਡਾਲਰ ਦੇ ਮਜ਼ਬੂਤ ਰਹਿਣ ਨਾਲ ਸੋਨੇ ਦੀ ਚਮਕ ਫਿੱਕੀ ਪਈ ਹੈ।ਇਸ ਦੇ ਨਾਲ ਹੀ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਕੀਮਤਾਂ ਜ਼ਿਆਦਾ ਦੇਰ ਤੱਕ ਸਥਿਰ ਰਹਿਣ ਵਾਲੀਆਂ ਨਹੀਂ ਹਨ ਅਤੇ ਨਾ ਹੀ ਇਹ ਗਿਰਾਵਟ ਜ਼ਿਆਦਾ ਦੇਰ ਰਹਿਣ ਵਾਲੀ ਹੈ ਕਿਉਂਕਿ ਵਿਆਹਾਂ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਸੋਨੇ ਦੀਆਂ ਕੀਮਤਾਂ ਫਿਰ ਤੋਂ ਉੱਪਰ ਜਾ ਸਕਦੀਆਂ ਹਨ। ਪਰ ਇਸ ਦੌਰਾਨ ਵੀ ਸੋਨੇ ਦੇ ਸਸਤਾ ਹੋਣ ਨਾਲ ਲੋਕਾਂ ਨੂੰ ਕਾਫ਼ੀ ਫਾਇਦਾ ਪਹੁੰਚ ਰਿਹਾ ਹੈ।

The post ਵਿਆਹਾਂ ਦਾ ਸੀਜ਼ਨ ਹੋਣ ਦੇ ਬਾਵਜੂਦ ਸੋਨੇ ‘ਚ ਗਿਰਾਵਟ ,ਚਾਂਦੀ ਵੀ ਪਈ ਫਿੱਕੀ appeared first on Daily Post: Current Punjabi News | Latest Punjab News Online .



This post first appeared on Punjab Archives - Latest Punjab News, Current Punjabi News, please read the originial post: here

Share the post

ਵਿਆਹਾਂ ਦਾ ਸੀਜ਼ਨ ਹੋਣ ਦੇ ਬਾਵਜੂਦ ਸੋਨੇ ‘ਚ ਗਿਰਾਵਟ ,ਚਾਂਦੀ ਵੀ ਪਈ ਫਿੱਕੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×