Get Even More Visitors To Your Blog, Upgrade To A Business Listing >>

ਭ੍ਰਿਸ਼ਟਾਚਾਰ ਰੋਕਣ ‘ਚ ਫੇਲ੍ਹ ਰਹੀ ਮੋਦੀ ਸਰਕਾਰ,ਫਿਰ ਸ਼ੁਰੂ ਹੋਵੇਗਾ ਅੰਦੋਲਨ: ਅੰਨਾ ਹਜ਼ਾਰੇ

anna hazare will protest against corruption ਮੋਦੀ ਸਰਕਾਰ ‘ਤੇ ਭ੍ਰਿਸ਼ਟਾਚਾਰ ਰੋਕਣ ‘ਚ ਫੇਲ੍ਹ ਹੋਣ ਦੇ ਦੋਸ਼ਾਂ ਲਗਾਉਂਦੇ ਹੋਏ ਸਮਾਜਕ ਵਰਕਰ ਅੰਨਾ ਹਜ਼ਾਰੇ ਨੇ ਮੰਗਲਵਾਰ ਦੇ ਭ੍ਰਿਸ਼ਟਾਚਾਰ ਦੇ ਖਿਲਾਫ ਨਵਾਂ ਅਭਿਆਨ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ‘ਚ ਉਹਨਾਂ ਨੇ ਲੋਕਾਂ ਨੂੰ ਸਾਥ ਦੇਣ ਦੀ ਗੱਲ ਆਖੀ। ਅੰਨਾ ਨੇ ਇਕ ਬਿਆਨ ‘ਚ ਆਖਿਆ ਕਿ 2011 ‘ਚ ਸ਼ੁਰੂ ਕੀਤੇ ਗਏ ਪਹਿਲੇ ਅੰਦੋਲਨ ਦੇ ਬਾਅਦ ਫਿਰ ਸਾਂਝੇ ਪ੍ਰਗਤੀਸ਼ੀਲ ਗਠਜੋੜ ਸਰਕਾਰ ਲੋਕਪਾਲ ਕਾਨੂੰਨ ਪਾਸ ਕਰਨ ਲਈ ਔਖ ਹੋਈ ਸੀ ਪਰ ਉਸਨੂੰ ਇਸ ਸਰਕਾਰ ਨੇ ਕੰਮਜੋਰ ਕਰ ਦਿੱਤਾ ਹੈ।

anna hazare will protest against corruptionanna hazare will protest against corruption

ਉਹਨਾਂ ਨੇ ਕਿਹਾ ਕਿ ਇਸ ਤੋਂ ਬਾਅਦ ਨਵੀਂ ਸਰਕਾਰ ਸੱਤਾ ‘ਚ ਆਈ। ਦੇਸ਼ ‘ਚ ਲੋਕਾਂ ਨੂੰ ਇਸ ਸਰਕਾਰ ਤੋਂ ਬਹੁਤ ਆਸਾਂ ਸਨ,ਪਰ ਤਿੰਨ ਸਾਲ ਗੁਜਰ ਜਾਣ ਤੋਂ ਬਾਅਦ ਮੋਦੀ ਸਰਕਾਰ ਨੇ ਨਾਂ ਤਾਂ ਲੋਕਪਾਲ – ਲੋਕਾਯੁਕਤ ਕਾਨੂੰਨ ਨੂੰ ਪਾਸ ਕੀਤਾ ਨਾ ਭ੍ਰਿਸ਼ਟਾਚਾਰ ਰੋਕਣ ਲਈ ਕੋਈ ਖਾਸ ਕਦਮ ਚੁੱਕਿਆ।anna hazare will protest against corruptionਜਨਲੋਕਪਾਲ ਬਿਲ ਪਾਸ ਕਰਾਉਣ ਲਈ ਸਮਾਜ ਸੇਵੀ ਅੰਨਾ ਹਜ਼ਾਰੇ ਸੰਸਦ ਵਿਚ ਆਪਣੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ‘ਤੇ ਬੈਠੇ ਸਨ। ਅੰਨਾ ਨੇ ਕੇਂਦਰ ਸਰਕਾਰ ‘ਤੇ ਧੋਖਾ ਦੇਣ ਦਾ ਦੋਸ਼ ਲਗਾਇਆ ਸੀ। ਅੰਨਾ ਨੇ ਕਿਹਾ ਸੀ ਕਿ ਚਾਰ ਸੂਬਿਆਂ ਵਿਚ ਵਿਧਾਨ ਸਭਾ ਚੋਣ ਦੇ ਨਤੀਜੇ ਆ ਚੁੱਕੇ ਹਨ। ਜਿਸ ਵਿਚ ਕਾਂਗਰਸ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ। ਉਨ੍ਹਾਂ ਕਿਹਾ ਸੀ ਕਿ ਕਾਂਗਰਸ ਜਨਲੋਕਪਾਲ ਬਿਲ ਪਾਸ ਨਹੀਂ ਕਰਾ ਸਕੀ। ਜਿਸ ਕਾਰਨ ਜਨਤਾ ਨੇ ਵੋਟ ਰਾਹੀਂ ਕਾਂਗਰਸ ਨੂੰ ਮੂੰਹ ਤੋੜ ਜਵਾਬ ਦਿੱਤਾ। ਅੰਨਾ ਹਜ਼ਾਰੇ ਨੇ ਕਿਹਾ ਸੀ ਕਿ ਪਹਿਲਾਂ ਕੀਤੀ ਭੁੱਖ ਹੜਤਾਲ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਕ ਪੱਤਰ ਲਿਖ ਕੇ ਕਿਹਾ ਸੀ ਕਿ ਸਰਕਾਰ ਜਨਲੋਕਪਾਲ ਬਿਲ ਲਿਆਉਣ ਲਈ ਤਿਆਰ ਹੈ ਅਤੇ ਤੁਸੀਂ ਆਪਣੀ ਭੁੱਖ ਹੜਤਾਲ ਖ਼ਤਮ ਕਰੋ। ਅੰਨਾ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਯੂ.ਪੀ.ਏ ਸਰਕਾਰ ਮੈਨੂੰ ਅਤੇ ਆਮ ਜਨਤਾ ਨੂੰ ਧੋਖਾ ਦੇਵੇਗੀ।anna hazare will protest against corruptionਅੰਨਾ ਹਜ਼ਾਰੇ ਨੂੰ ਗੋਲੀ ਮਾਰਨ ਦੀ ਧਮਕੀ ਮਿਲੀ ਸੀ। ਇਹ ਧਮਕੀ ਰਾਜਸਥਾਨ ਦੇ ਸੀਕਰੇ ਵਿਚ ਇਕ ਵਿਅਕਤੀ ਨੇ ਪੱਤਰ ਭੇਜ ਕੇ ਦਿੱਤੀ ਸੀ। ਪੱਤਰ ਵਿਚ ਅੰਨਾ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ‘ਤੇ ਜਾਨ ਤੋਂ ਮਾਰਨ ਦੀ ਗੱਲ ਲਿਖੀ ਗਈ ਸੀ। ਸੀਕਰ ਡੀਐਸਪੀ ਮਦਨ ਲਾਲ ਸਿੰਘ ਨੇ ਮਾਮਲੇ ਦੇ ਬਾਰੇ ਵਿਚ ਗੱਲਬਾਤ ਕਰਦੇ ਹੋਏ ਦੱਸਿਆ ਸੀ ਕਿ ਮੋਟਰ ਸਾਇਕਲ ‘ਤੇ ਆਏ ਇਕ ਵਿਅਕਤੀ ਨੇ ਅੰਨਾ ਹਜ਼ਾਰੇ ਦੇ ਸਮਰਥਕ ਨੂੰ ਪੱਤਰ ਦਿੱਤਾ ਅਤੇ ਚਲਾ ਗਿਆ। ਹਾਲਾਂਕਿ ਪੱਤਰ ਮਿਲਣ ਤੋਂ ਬਾਅਦ ਪ੍ਰੋਗਰਾਮ ਸਥਾਨ ਅਤੇ ਅੰਨਾ ਹਜ਼ਾਰੇ ਦੋਵਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ।anna hazare will protest against corruptionਜਦ ਸਮਾਜ ਸੇਵੀ ਅੰਨਾ ਹਜ਼ਾਰੇ ਦਾ ਅਰਵਿੰਦ ਕੇਜਰੀਵਾਲ ਨਾਲ ਕੋਈ ਸਬੰਧ ਨਹੀਂ ਰਿਹਾ ਸੀ। ਇਹ ਗੱਲ ਕਿਸੇ ਹੋਰ ਨੇ ਨਹੀਂ ਬਲਕਿ ਖੁਦ ਅੰਨਾ ਹਜ਼ਾਰੇ ਨੇ ਕਹੀ ਸੀ। ਹਾਲਾਂਕਿ ਕੇਜਰੀਵਾਲ ਅੰਨਾ ਨਾਲ ਆਪਣੇ ਚੰਗੇ ਰਿਸ਼ਤੇ ਦੀ ਗੱਲ ਹਮੇਸ਼ਾ ਦੁਹਰਾਉਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਕੋਈ ਵੇਲਾ ਸੀ ਜਦੋਂ ਅੰਨਾ ਅੱਖਾਂ ਮੀਟ ਕੇ ਕੇਜਰੀਵਾਲ ‘ਤੇ ਭਰੋਸਾ ਕਰਦੇ ਸਨ ਪਰ ਅੰਨਾ ਨੇ ਉਸੇ ਕੇਜਰੀਵਾਲ ਨਾਲੋਂ ਸਾਰੇ ਸਬੰਧ ਤੋੜ ਲਏ ਸਨ।ਹਾਲਾਂਕਿ ਜਦੋਂ ਅੰਨਾ ਤੋਂ ਦਿੱਲੀ ਵਿੱਚ ਕੇਜਰੀਵਾਲ ਸਰਕਾਰ ‘ਤੇ ਲੱਗ ਰਹੇ ਘੁਟਾਲੇ ਦੇ ਇਲਜ਼ਾਮ ਤੇ ਆਪ ਵਿਧਾਇਕਾਂ ਦੀ ਬਦਸਲੂਕੀ ਬਾਰੇ ਸਵਾਲ ਪੁੱਛਿਆ ਸੀ ਤਾਂ ਅੰਨਾ ਗੱਲ ਟਾਲ ਗਏ ਸਨ।anna hazare will protest against corruption

The post ਭ੍ਰਿਸ਼ਟਾਚਾਰ ਰੋਕਣ ‘ਚ ਫੇਲ੍ਹ ਰਹੀ ਮੋਦੀ ਸਰਕਾਰ,ਫਿਰ ਸ਼ੁਰੂ ਹੋਵੇਗਾ ਅੰਦੋਲਨ: ਅੰਨਾ ਹਜ਼ਾਰੇ appeared first on Daily Post: Current Punjabi News | Latest Punjab News Online .This post first appeared on Punjab Archives - Latest Punjab News, Current Punjabi News, please read the originial post: here

Share the post

ਭ੍ਰਿਸ਼ਟਾਚਾਰ ਰੋਕਣ ‘ਚ ਫੇਲ੍ਹ ਰਹੀ ਮੋਦੀ ਸਰਕਾਰ,ਫਿਰ ਸ਼ੁਰੂ ਹੋਵੇਗਾ ਅੰਦੋਲਨ: ਅੰਨਾ ਹਜ਼ਾਰੇ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×