Get Even More Visitors To Your Blog, Upgrade To A Business Listing >>

ਸਪਿਨਰ ਦੇ 262 ਮੈਚਾਂ ਦੇ ਬਾਅਦ ਪਹਿਲੀ ਵਾਰ ਹੱਥ ਖਾਲੀ

no wickets to spinners after 262 matches   ਬੀਤੇ ਦਿਨ ਭਾਰਤ ਤੇ ਸ਼੍ਰੀਲੰਕਾ ਵਿਚਕਾਰ ਕੋਲਕਾਤਾ ਦੇ ਈਡਨ ਗਾਰਡਨਸ ‘ਚ ਰੋਮਾਂਚਕ ਟੈਸਟ ਮੈਚ ਆਖ਼ਿਰਕਾਰ ਡਰਾਅ ਹੋ ਗਿਆ। ਮੈਚ ਦੇ ਆਖਰੀ ਦਿਨ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਸ਼ਾਨਦਾਰ ਸੈਂਕੜਾ ਜੜਿਆ। ਇਹ ਮੈਚ ਕਈ ਰਿਕਾਰਡਾਂ ਲਈ ਯਾਦ ਕੀਤਾ ਜਾਵੇਗਾ। ਖਾਸ ਕਰ ਕੇ ਤੇਜ਼ ਗੇਂਦਬਾਜ਼ਾਂ ਲਈ। ਬਹੁਤ ਲੰਬੇ ਸਮੇਂ ਬਾਅਦ ਭਾਰਤੀ ਕ੍ਰਿਕਟ ਦੇ ਇਤਿਹਾਸ ਵਿਚ ਅਜਿਹਾ ਮੌਕਾ ਆਇਆ ਜਦੋਂ ਇਕ ਟੈਸਟ ਮੈਚ ਵਿਚ ਕੋਈ ਸਪਿਨਰ ਇਕ ਵੀ ਵਿਕਟ ਨਹੀਂ ਲੈ ਸਕਿਆ। ਜੀ ਹਾਂ, ਇਸ ਮੈਚ ਵਿਚ ਜਿੰਨੀਆਂ ਵੀ ਵਿਕਟਾਂ ਡਿੱਗੀਆਂ, ਉਸਨੂੰ ਭਾਰਤ ਦੇ ਤੇਜ਼ ਗੇਂਦਬਾਜ਼ਾਂ ਨੇ ਹੀ ਹਾਸਲ ਕੀਤਾ। ਇਸ ਮੈਚ ਵਿਚ ਦੋਨੋਂ ਸਪਿਨਰ ਖਾਲੀ ਹੱਥ ਹੀ ਪੈਵੀਲੀਅਨ ਪਰਤੇ।

no wickets to spinners after 262 matchesno wickets to spinners after 262 matches

ਅੰਕੜਿਆਂ ਦੇ ਲਿਹਾਜ਼ ਨਾਲ ਵੇਖੀਏ ਤਾਂ ਭਾਰਤੀ ਟੀਮ ਨੇ ਹੁਣ ਤੱਕ ਕੁਲ 516 ਮੈਚ ਖੇਡੇ ਹਨ। ਇਸ ਵਿਚ 262ਵੇਂ ਮੈਚ ਦੇ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਭਾਰਤੀ ਟੀਮ ਦੇ ਕਿਸੇ ਸਪਿਨਰ ਨੂੰ ਘਰੇਲੂ ਮੈਦਾਨ ਉੱਤੇ ਖਾਲੀ ਹੱਥ ਰਹਿਣਾ ਪਿਆ ਹੋਵੇ। ਦੋਨਾਂ ਪਾਰੀਆਂ ਨੂੰ ਮਿਲਾ ਕੇ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ਾਂ ਨੇ ਇਸ ਮੈਚ ਵਿਚ ਕੁਲ 17 ਵਿਕਟਾਂ ਹਾਸਲ ਕੀਤੀਆਂ। ਇਹ ਸਾਰੀਆਂ ਵਿਕਟਾਂ ਤੇਜ਼ ਗੇਂਦਬਾਜ਼ਾਂ ਦੇ ਖਾਤੇ ਵਿਚ ਗਈਆਂ। 17 ਵਿਕਟਾਂ ਵਿੱਚੋਂ 8 ਵਿਕਟਾਂ ਭੁਵਨੇਸ਼ਵਰ ਕੁਮਾਰ ਨੇ ਲਈਆਂ। 6 ਵਿਕਟਾਂ ਮੁਹੰਮਦ ਸ਼ਮੀ ਨੇ ਲਈਆਂ। 3 ਵਿਕਟਾਂ ਉਮੇਸ਼ ਯਾਦਵ ਦੇ ਖਾਤੇ ਵਿਚ ਗਈਆਂ। ਇਸ ਤਰ੍ਹਾਂ ਨਾਲ ਲੰਬੇ ਸਮੇਂ ਦੇ ਬਾਅਦ ਟੀਮ ਵਿਚ ਪਰਤੇ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਇਸ ਮੈਚ ਵਿਚ ਖਾਲੀ ਹੱਥ ਹੀ ਪਰਤੇ।no wickets to spinners after 262 matchesਨਤੀਜਾ ਇਹ ਹੋਇਆ ਕਿ ਟੀਮ ਦੇ ਤੇਜ਼ ਗੇਂਦਬਾਜਾਂ ਨੂੰ ਘੱਟ ਓਵਰ ਸੁੱਟਣ ਨੂੰ ਮਿਲੇ। ਅਜਿਹਾ ਨਹੀਂ ਹੈ ਕਿ ਇਸ ਮੈਚ ਵਿਚ ਕਿਸੇ ਵੀ ਸਪਿਨਰ ਨੂੰ ਵਿਕਟ ਨਹੀਂ ਮਿਲਿਆ। ਸ਼੍ਰੀਲੰਕਾ ਵਲੋਂ ਇਸ ਮਾਮਲੇ ਵਿਚ ਦਿਲਰੂਵਨ ਪਰੇਰਾ ਖੁਸ਼ਕਿਸਮਤ ਰਹੇ। ਸ਼੍ਰੀਲੰਕਾਈ ਗੇਂਦਬਾਜ਼ਾਂ ਨੇ ਇਸ ਮੈਚ ਵਿਚ ਕੁਲ 18 ਵਿਕਟਾਂ ਲਈਆਂ। ਇਸ ਵਿਚ ‘ਚੋਂ ਤਿੰਨ ਵਿਕਟਾਂ ਪਰੇਰਾ ਦੇ ਨਾਮ ਰਹੀਆਂ। ਪਰੇਰਾ ਨੇ ਪਹਿਲੀ ਪਾਰੀ ਵਿਚ 2 ਅਤੇ ਦੂਜੀ ਪਾਰੀ ਵਿਚ 1 ਵਿਕਟ ਲਿਆ।no wickets to spinners after 262 matches
ਸ਼੍ਰੀਲੰਕਾ ਵਲੋਂ ਸਭ ਤੋਂ ਜ਼ਿਆਦਾ ਕਾਮਯਾਬ ਗੇਂਦਬਾਜ਼ ਸੁਰੰਗਾ ਲਕਮਲ ਰਹੇ। ਉਨ੍ਹਾਂ ਨੇ ਇਸ ਮੈਚ ਵਿਚ ਕੁਲ 7 ਵਿਕਟਾਂ ਝਟਈਆਂ। ਖਾਸ ਕਰ ਕੇ ਉਨ੍ਹਾਂ ਦੀ ਪਹਿਲੀ ਪਾਰੀ ਦੀ ਗੇਂਦਬਾਜ਼ੀ ਨੇ ਤਾਂ ਭਾਰਤੀ ਬੱਲੇਬਾਜ਼ਾਂ ਦੇ ਪੈਰ ਹੀ ਉਖਾੜ ਦਿੱਤੇ ਸਨ। ਜਦੋਂ ਉਨ੍ਹਾਂ ਨੇ ਲਗਾਤਾਰ 46 ਗੇਂਦਾਂ ਅਜਿਹੀਆਂ ਸੁੱਟੀਆਂ ਸਨ, ਜਿਸ ਉੱਤੇ ਕੋਈ ਵੀ ਬੱਲੇਬਾਜ਼ ਦੌੜ ਹੀ ਨਹੀਂ ਬਣਾ ਸਕਿਆ ਸੀ।ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਪੰਜਵੇਂ ਦਿਨ ਸ਼੍ਰੀਲੰਕਾ ਦੇ 7 ਖਿਡਾਰੀਆਂ ਨੂੰ 75 ਦੌੜਾਂ ਉੱਤੇ ਚੱਲਦਾ ਕਰ ਦਿੱਤਾ। ਇਸ ਮੈਚ ਵਿੱਚ ਇੱਕ ਫੈਕਟ ਸਾਰਿਆ ਨੂੰ ਪਤਾ ਸੀ ਕਿ ਮੈਚ ਵਿੱਚ ਹਰ ਦਿਨ ਖੇਡ ਖ਼ਰਾਬ ਰੌਸ਼ਨੀ ਦੇ ਕਾਰਨ ਹੀ ਰੋਕਿਆ ਗਿਆ।no wickets to spinners after 262 matchesਕਪਤਾਨ ਵਿਰਾਟ ਕੋਹਲੀ ਨੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਤਾਰੀਫ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਉਹ ਟੀਮ ਦੀ ਯੋਜਨਾ ਦਾ ਮਹੱਤਵਪੂਰਣ ਹਿੱਸਾ ਹੈ, ਖਾਸ ਕਰ ਕੇ ਵਿਦੇਸ਼ੀ ਦੌਰਿਆਂ ਲਈ। ਕੋਹਲੀ ਨੇ ਮੈਚ ਦੇ ਬਾਅਦ ਕਿਹਾ,“”ਉਹ ਭਾਰਤ ਲਈ ਹਰ ਟੈਸਟ ਮੈਚ ਵਿਚ ਖੇਡਣ ਦੇ ਮਜ਼ਬੂਤ ਦਾਅਵੇਦਾਰ ਹੈ।

The post ਸਪਿਨਰ ਦੇ 262 ਮੈਚਾਂ ਦੇ ਬਾਅਦ ਪਹਿਲੀ ਵਾਰ ਹੱਥ ਖਾਲੀ appeared first on Daily Post: Current Punjabi News | Latest Punjab News Online .



This post first appeared on Punjab Archives - Latest Punjab News, Current Punjabi News, please read the originial post: here

Share the post

ਸਪਿਨਰ ਦੇ 262 ਮੈਚਾਂ ਦੇ ਬਾਅਦ ਪਹਿਲੀ ਵਾਰ ਹੱਥ ਖਾਲੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×