London Mallya:ਵਿਵਾਦਾਂ ‘ਚ ਘਿਰੇ ਸ਼ਰਾਬ ਵਪਾਰੀ ਵਿਜੈ ਮਾਲਿਆ ਹਵਾਲਗੀ ਮੁਕੱਦਮੇ ਤੋਂ ਪਹਿਲਾਂ ਦੀ ਸੁਣਵਾਈ ਦੇ ਲਈ ਇਕ ਲੰਦਨ ਦੇ ਇਕ ਸਥਾਨਕ ਅਦਾਲਤ ਪੁੱਜੇ ਜਿੱਥੇ ਉਹਨਾਂ ਨੇ ਭਾਰਤ ‘ਚ ਆਪਣੀ ਜਾਨ ਦਾ ਖ਼ਤਰਾ ਦੱਸਿਆ। ਸੋਮਵਾਰ ਨੂੰ ਹੋਈ ਸੁਣਵਾਈ ਦੇ ਦੌਰਾਨ ਮਾਲਿਆ ਦੇ ਵਕੀਲ ਨੇ ਕਿਹਾ ਕਿ ਉਹਨਾ ਦੇ ਕਲਾਈਂਟ ਨੂੰ ਭਾਰਤ ‘ਚ ਜਾਨ ਦਾ ਖਤਰਾ ਹੈ। ਮਾਲਿਆ ਨੇ ਇਕ ਵਾਰ ਫਿਰ ਦਾਅਵਾ ਕੀਤਾ ਕਿ ਉਸ ਦੇ ਖਿਲਾਫ ਸਾਰੇ ਦੋਸ਼ ਝੂਠੇ ਹਨ। ਇਸ ਤੋਂ ਪਹਿਲਾਂ ਦੀ ਸੁਣਵਾਈ ‘ਚ ਮਾਲਿਆ ਨੇ ਭਾਰਤ ਦੀ ਖਰਾਬ ਜੇਲ੍ਹਾਂ ਦਾ ਹਵਾਲਾ ਦਿੱਤਾ ਸੀ।
London Mallya
ਵਿਵਾਦਾਂ ਵਿਚ ਘਿਰੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਹਵਾਲਗੀ ਮੁਕੱਦਮੇ ਤੋਂ ਪਹਿਲਾਂ ਦੀ ਸੁਣਵਾਈ ਲਈ ਇਕ ਸਥਾਨਕ ਅਦਾਲਤ ਵਿਚ ਪਹੁੰਚੇ ਹਨ। ਭਾਰਤੀ ਵਪਾਰੀ ਮਾਲਿਆ (61) ਇਸ ਸਮੇਂ ਹਵਾਲਗੀ ਵਾਰੰਟ ਮਾਮਲੇ ਵਿਚ ਜਮਾਨਤ ‘ਤੇ ਹਨ। ਉਨ੍ਹਾਂ ਨੂੰ ਇਸ ਤੋਂ ਪਹਿਲਾਂ ਹਵਾਲਗੀ ਮਾਮਲੇ ਦੀ ਸੁਣਵਾਈ ਸ਼ੁਰੂ ਹੋਣ ਤੱਕ ਅਦਾਲਤ ਸਾਹਮਣੇ ਹਾਜ਼ਰ ਹੋਣ ਤੋਂ ਛੋਟ ਦਿੱਤੀ ਗਈ ਸੀ।ਬੈਂਕਾਂ ਦਾ ਕਰਜ਼ਾ ਨਾ ਚੁਕਾਉਣ ਦੇ ਮਾਮਲੇ ਵਿਚ ਵਿਵਾਦਾਂ ਵਿਚ ਘਿਰਨ ਮਗਰੋਂ ਮਾਲਿਆ ਬਾਰ-ਬਾਰ ਕਹਿ ਚੁੱਕੇ ਹਨ ਕਿ ਉਨ੍ਹਾਂ ਨੇ ਕੁਝ ਗਲਤ ਨਹੀਂ ਕੀਤਾ। ਭਾਰਤ ਵਿਚ ਮਾਲਿਆ ਦੀ ਬੰਦ ਪਈ ਕਿੰਗਫਿਸ਼ਰ ਏਅਰਲਾਈਨਜ਼ ‘ਤੇ ਵੱਖ-ਵੱਖ ਬੈਂਕਾਂ ਦਾ 9,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ ਬਕਾਇਆ ਹੈ। ਇਸ ਕੇਸ ਨੂੰ ਲੈ ਕੇ ਮਾਲਿਆ ਵਿਰੁੱਧ ਧੋਖਾਧੜੀ ਦਾ ਮਾਮਲਾ ਹੈ। ਇਹ ਸੁਣਵਾਈ 4 ਦਸੰਬਰ ਨੂੰ ਸ਼ੁਰੂ ਹੋਵੇਗੀ। ਮਾਲਿਆ ਨੇ 2 ਮਾਰਚ 2016 ਨੂੰ ਭਾਰਤ ਛੱਡ ਦਿੱਤਾ ਸੀ ਅਤੇ ਉਦੋਂ ਤੋਂ ਉਹ ਬ੍ਰਿਟੇਨ ਵਿਚ ਰਹਿ ਰਹੇ ਹਨ।
London Mallya
ਇਸ ਤੋਂ ਪਹਿਲਾਂ ਬ੍ਰਿਟੇਨ ਦੀ ਇਕ ਅਦਾਲਤ ਨੇ ਸ਼ਰਾਬ ਕਾਰੋਬਾਰੀ ਤੇ ਭਾਰਤੀ ਬੈਂਕ ‘ਚ 9000 ਕਰੋੜ ਰੁੁਪਏ ਦਾ ਕਰਜ਼ਾ ਲੈਕੇ ਫਰਾਰ ਵਿਜੈ ਮਾਲਿਆ ਦੀ ਹਵਾਲਗੀ ਨੂੰ ਮਨ੍ਹਾ ਕਰ ਦਿੱਤਾ ਸੀ। ਵੇਸਟਮਨਿਸਟਰ ਮੈਜਿਸਟ੍ਰੈਟ ਦੀ ਜਿਹੜੀ ਅਦਾਲਤ ਨੇ ਮਾਲਿਆ ਦੇ ਖਿਲਾਫ ਸੁਣਵਾਈ ਚੱਲ ਰਹੀ ਹੈ। ਉਸਦੇ ਦੋ ਜੱਜ ਤਿਹਾੜ ਨੂੰ ਇਸ ਤੋਂ ਪਹਿਲਾਂ ਮਨੁੱਖੀ ਅਧਿਕਾਰ ਮਾਮਲੇ ‘ਚ ਅਸੁਰੱਖਿਅਤ ਮਨ ਚੁੱਕੇ ਹਨ।ਮਾਲਿਆ ਮਾਮਲੇ ‘ਚ ਇਸ ਤੋਂ ਪਹਿਲਾਂ ਜੱਜ ਤਿਹਾੜ ਜੇਲ੍ਹ ਨੂੰ ਅਸੁਰੱਖਿਅਤ ਦੱਸਦੇ ਹੋਏ ਤੇ ਸੀਬੀਆਈ ਦੇ ਵੱਲੋਂ ਦਾਇਰ ਕੀਤੀ ਪਟੀਸ਼ਨ ਖਾਰਜ ਕਰ ਚੁੱਕੇ ਹਨ ਕਿ ਜਿਹੜੀਆਂ ਸ਼ਰਤਾਂ ਤੇ ਤਿਹਾੜ ‘ਚ ਰੱਖਿਆ ਜਾਵੇਗਾ ਉਹਨਾਂ ਨਾਲ ਉਹਨਾ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣਾ ਹੋਵੇਗਾ।ਅਦਾਲਤ ਨੇ ਦੋਸ਼ੀ ਦੇ ਖਿਲਾਫ ਚੱਲ ਰਹੇ ਮਾਮਲਿਆਂ ਦੀ ਗੰਭੀਰਤਾ ਜਾਨਣ ਦੇ ਬਾਵਜੂਦ ਇਹ ਫੈਸਲਾ ਦਿੱਤਾ ਸੀ। ਸੂਤਰਾਂ ਨੇ ਦੱਸਿਆ ਸੀ ਕਿ ਇਸੇ ਅਦਾਲਤ ਦੇ ਜੱਜ ਨੇ ਇਸ ਤੋਂ ਪਹਿਲਾਂ 16 ਅਕਤੂਬਰ ਨੂੰ ਬ੍ਰਿਟੇਨ ਦੇ ਬੁੱਕੀ ਸੰਜੀਵ ਕੁਮਾਰ ਚਾਲਵਾ ਤੇ 12 ਅਕਤੂਬਰ ਨੂੰ ਫਰਾਡ ਦੇ ਦੋਸ਼ੀ ਬ੍ਰਿਟੇਨ ਭਾਰਤੀ ਜੋੜੀ ਜਤਿੰਦਰ ਤੇ ਆਸ਼ਾ ਰਾਣੀ ਅੰਗੂਰਵਾਲਾ ਦੇ ਪੱਖ ‘ਚ ਫੈਸਲਾ ਲਿਆ ਸੀ।ਇਸ ਤੋਂ ਪਹਿਲਾਂ ਭਾਰਤ ਨੇ ਵਿਜੈ ਮਾਲਿਆ ਤੇ ਲਲਿਤ ਮੋਦੀ ਸਮੇਤ 13 ਭਗੋੜਿਆਂ ਦੇ ਹਵਾਲਗੀ ਦੇ ਲਈ ਬ੍ਰਿਟੇਨ ਦਾ ਸਹਿਯੋਗ ਮੰਗਿਆ ਸੀ। ਭਾਰਤ ਨੇ ਕਿਹਾ ਸੀ ਕਿ ਉਹ ਆਪਣੀ ਜ਼ਮੀਨ ਦਾ ਇਸਤੇਮਾਲ ਕਸ਼ਮੀਰ ਤੇ ਅੱਤਵਾਦੀਆਂ ਵੱਲੋਂ ਨਹੀਂ ਹੋਣ ਦੇਣਗੇ
The post ਲੰਡਨ ਕੋਰਟ ‘ਚ ਪੇਸ਼ ਹੋਏ ਮਾਲਿਆ ਨੇ ਕਿਹਾ ਭਾਰਤ ‘ਚ ਹੈ ਮੇਰੀ ਜਾਨ ਨੂੰ ਖ਼ਤਰਾ appeared first on Daily Post: Current Punjabi News | Latest Punjab News Online .
This post first appeared on Punjab Archives - Latest Punjab News, Current Punjabi News, please read the originial post: here