Get Even More Visitors To Your Blog, Upgrade To A Business Listing >>

100 ਤੋਂ 57 ਕਿੱਲੋ ਦੀ ਹੋਈ ਇਹ ਅਦਾਕਾਰਾ, 1 ਕਰੋੜ ਦੀ ਐਡ ਦਾ ਆਫਰ ਠੁਕਰਾਇਆ

Zareen Khan:ਬਾਲੀਵੁੱਡ ਵਿੱਚ ਅਦਾਕਾਰਾ ਜ਼ਰੀਨ ਖਾਨ ਦੀ ਅੱਠਵੀ ਫਿਲਮ ‘ਅਕਸਰ-2’ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਵਿੱਚ ਉਨ੍ਹਾਂ ਨੇ ਗੌਤਮ ਰੋਡੇ ਅਤੇ ਅਭਿਨਵ ਸ਼ੁਕਲਾ ਦੇ ਨਾਲ ਕਾਫ਼ੀ ਬੋਲਡ ਸੀਨਸ ਦਿੱਤੇ ਹਨ। ਉਂਝ ਗੱਲ ਜੇਕਰ ਉਨ੍ਹਾਂ ਦੀ ਬੀਤੇ ਦੌਰੇ ਦੀ ਕਰੀਏ ਤਾਂ ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਉਨ੍ਹਾਂ ਨੇ ਫਿਲਮਾਂ ਲਈ ਆਪਣੇ ਆਪ ਨੂੰ ਕਾਫ਼ੀ ਹੱਦ ਤੱਕ ਟਰਾਂਸਫਾਰਮ ਕੀਤਾ ਹੈ। ਕਦੇ ਉਨ੍ਹਾਂ ਦਾ ਭਾਰ 100 ਕਿੱਲੋ ਹੋਇਆ ਕਰਦਾ ਸੀ ਇਸ ਮੋਟਾਪੇ ਦੀ ਵਜ੍ਹਾ ਤੋਂ ਉਨ੍ਹਾਂ ਨੂੰ ਡੈਬਿਊ ਫਿਲਮ ‘ਵੀਰ’ ਵਿੱਚ ਕਾਫ਼ੀ ਆਲੋਚਨਾਵਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ।Zareen Khan

Zareen Khan

ਫਿਲਮ ‘ਵੀਰ’ ‘ਚ ਸਲਮਾਨ ਖਾਨ ਦੀ ਅਦਾਕਾਰਾ ਰਹਿ ਚੁੱਕੀ ਜ਼ਰੀਨ ਖਾਨ ਫਿਲਮ ‘ਚ ਬੋਲਡ ਤੇ ਹੌਟ ਅੰਦਾਜ਼ ‘ਚ ਨਜ਼ਰ ਆ ਰਹੀ ਹੈ। ‘ਅਕਸਰ 2’ ਦੀ ਸ਼ੂਟਿੰਗ ਦੌਰਾਨ ਗੌਤਮ ਰੋਡੇ ਤੇ ਅਭਿਨਵ ਸ਼ੁਕਲਾ ਜ਼ਰੀਨ ਖਾਨ ਦੇ ਬਹੁਤ ਚੰਗੇ ਦੋਸਤ ਬਣ ਗਏ ਸਨ ਤੇ ਖੂਬ ਮਸਤੀ ਕਰਦੇ ਸਨ। ਗੌਤਮ ਰੋਡੇ ਤੇ ਅਭਿਨਵ ਸ਼ੁਕਲਾ ਨੇ ਫਿਲਮ ਦੇ ਕਲਾਈਮੈਕਸ ਸ਼ੂਟ ਦੌਰਾਨ ਜ਼ਰੀਨ ਖਾਨ ਨਾਲ ਅਜਿਹਾ ਪ੍ਰੈਂਕ ਕੀਤਾ ਕਿ ਉਸ ਨੂੰ ਮਿਨੀ ਹਾਰਟ ਅਟੈਕ ਆ ਗਿਆ।Zareen Khan

Zareen Khan

ਕੁੱਝ ਸਮਾਂ ਪਹਿਲਾਂ ਹੀ ਜ਼ਰੀਨ ਖਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ 9ਵੀਂ ਅਤੇ 12ਵੀਂ ਕਲਾਸ ਦੇ ਸਮੇਂ ਦੀ ਸੀ। ਜ਼ਰੀਨ ਦਾ ਭਾਰ ਉਸ ਸਮੇਂ 100 ਕਿੱਲੋ ਹੋਇਆ ਕਰਦਾ ਸੀ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਦੱਸਿਆ ਸੀ ਕਿ ਲੋਕ ਮੋਟਾਪੇ ਲਈ ਉਨ੍ਹਾਂ ਨੂੰ ਕਾਫ਼ੀ ਤਾਨੇ ਮਾਰਿਆ ਕਰਦੇ ਸਨ।Zareen Khan ਜਿਵੇਂ ਕਿ ਉਨ੍ਹਾਂ ਨੇ ਪੋਸਟ ਵਿੱਚ ਕਿਹਾ ਸੀ ਕਿ ਟੀਨਏਜ਼ ਵਿੱਚ ਉਹ ਕਾਫ਼ੀ ਜੰਕਫੂਡ ਖਾਇਆ ਕਰਦੀ ਸੀ ਅਤੇ ਅਦਾਕਾਰਾ ਨਹੀਂ ਡਾਕਟਰ ਬਨਣਾ ਚਾਹੁੰਦੀ ਸੀ।Zareen Khan ਕਾਫ਼ੀ ਸਮੇਂ ਦੇ ਬਾਅਦ ਜਦੋਂ ਉਨ੍ਹਾਂ ਨੂੰ ਲੱਗਾ ਕਿ ਬਾਡੀ ਵਿੱਚ ਆਇਆ ਇਹ ਬਦਲਾਵ ਡਾਕਟਰ ਹੋਵੇ ਜਾਂ ਅਦਾਕਾਰਾ ਕਿਸੇ ਫੀਲਡ ਲਈ ਠੀਕ ਨਹੀਂ ਹੈ ਉਦੋਂ ਉਨ੍ਹਾਂ ਨੇ ਆਪਣਾ ਭਾਰ ਘਟਾਉਣ ਦੀ ਸ਼ੁਰੂਆਤ ਕੀਤੀ। ਵਰਕਆਉਟ, ਜਿਮ, ਲਿਮਿਟੇਡ ਡਾਇਟ ਪਲਾਨ ਫਾਲੋ ਕਰਨ ਦੇ ਬਾਅਦ ਉਨ੍ਹਾਂ ਨੇ ਲੰਬੇ ਸਮੇਂ ਦੇ ਬਾਅਦ 43 ਕਿੱਲੋ ਭਾਰ ਘਟਾਇਆ।Zareen Khanਹੁਣ ਫਿਟ ਰਹਿਣਾ ਜ਼ਰੀਨ ਦੀ ਪ੍ਰਾਓਰਿਟੀ ਬਣ ਚੁੱਕਿਆ ਹੈ। ਉਹ ਫਿਟਨੈੱਸ ਟ੍ਰੇਨਰ ਯਾਸਮੀਨ ਕਰਾਚੀਵਾਲਾ ਦੇ ਗਾਇਡੈੱਸ ਵਿੱਚ ਵਰਕਆਉਟ ਕਰਦੀ ਹੈ ਅਤੇ ਉਨ੍ਹਾਂ ਨੇ ਆਪਣਾ ਭਾਰ 57 ਕਿੱਲੋ ਕਰ ਲਿਆ ਹੈ।Zareen Khanਜ਼ਰੀਨ ਨੇ ਦੱਸਿਆ ਕਿ ਉਹ ਮੋਟਾਪੇ ਤੋਂ ਪਰੇਸ਼ਾਨ ਕਈ ਔਰਤਾਂ ਲਈ ਪ੍ਰੇਰਨਾ ਬਨਣਾ ਚਾਹੁੰਦੀ ਸੀ। ਉਨ੍ਹਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਸੀ ਕਿ ਉਨ੍ਹਾਂ ਦੇ ਲਈ ਲਗਭਗ 1 ਕਰੋੜ ਦੀ ਅਮਾਉਂਟ ਦਾ ਭਾਰ ਘਟਾਉਣ ਵਾਲਾ ਇਸ਼ਤਿਹਾਰ ਆਫਰ ਹੋਇਆ ਸੀ ਪਰ ਉਨ੍ਹਾਂ ਨੇ ਇਸ ਨੂੰ ਕਰਨ ਤੋਂ ਸਾਫ਼ ਮਨਾ ਕਰ ਦਿੱਤਾ ਸੀ।Zareen Khan ਜ਼ਰੀਨ ਦਾ ਕਹਿਣਾ ਸੀ ਕਿ ਉਹ ਕਿਸੇ ਅਜਿਹੇ ਪ੍ਰੋਡਕਟ ਨੂੰ ਬੜਾਵਾ ਨਹੀਂ ਦੇਣਾ ਚਾਹੁੰਦੀ, ਜਿਸ ਵਿੱਚ ਉਹ ਆਪ ਵਿਸ਼ਵਾਸ ਨਹੀਂ ਰੱਖਦੀ ਹੈ। ਬਕਾਲ ਜ਼ਰੀਨ, ਮੈਂ ਆਪਣੀ ਬਾਡੀ ਨੂੰ ਫੈਟ ਟੂ ਫਿਟ ਕਰਨ ਲਈ ਜਿੱਮ ਵਿੱਚ ਘੰਟਿਆਂ ਤੱਕ ਪਸੀਨਾ ਬਹਾਇਆ ਹੈ ਤੱਦ ਜਾ ਕੇ ਮੈਨੂੰ ਇਹ ਫੀਗਰ ਮਿਲਿਆ। ਸਾਫ਼ ਹੈ ਭਾਰ ਘਟਾਉਣ ਦਾ ਕੋਈ ਸ਼ਾਰਟਕਟ ਨਹੀਂ ਹੈ।

The post 100 ਤੋਂ 57 ਕਿੱਲੋ ਦੀ ਹੋਈ ਇਹ ਅਦਾਕਾਰਾ, 1 ਕਰੋੜ ਦੀ ਐਡ ਦਾ ਆਫਰ ਠੁਕਰਾਇਆ appeared first on Daily Post: Current Punjabi News | Latest Punjab News Online .



This post first appeared on Punjab Archives - Latest Punjab News, Current Punjabi News, please read the originial post: here

Share the post

100 ਤੋਂ 57 ਕਿੱਲੋ ਦੀ ਹੋਈ ਇਹ ਅਦਾਕਾਰਾ, 1 ਕਰੋੜ ਦੀ ਐਡ ਦਾ ਆਫਰ ਠੁਕਰਾਇਆ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×