Get Even More Visitors To Your Blog, Upgrade To A Business Listing >>

Royal Enfield ਨੇ 650cc ਦੇ ਦਮਦਾਰ ਇੰਜਣ ਨਾਲ ਭਾਰਤ ‘ਚ ਲਾਂਚ ਕੀਤੇ ਦੋ ਮੋਟਰਸਾਈਕਲ

Royal Enfield launches 650cc powered engine in India   ਨਵੀਂ ਦਿੱਲੀ : ਦੇਸ਼ ਭਰ ਵਿਚ ਰਾਇਲ ਐਨਫੀਲਡ ਦੇ ਸ਼ੌਕੀਨਾਂ ਦੀ ਕੋਈ ਘਾਟ ਨਹੀਂ ਹੈ ਅਤੇ ਇਸ ਨੂੰ ਦੇਖਦੇ ਹੋਏ ਕੰਪਨੀ ਨੇ ਦੋ ਨਵੇਂ ਫਲੈਗਸ਼ਿਪ ਮਾਡਲ ਪੇਸ਼ ਕੀਤੇ ਹਨ | ਇਸ ਮੋਟਰਸਾਈਕਲ ਨਿਰਮਾਤਾ ਕੰਪਨੀ ਰਾਇਲ ਐਨਫੀਲਡ ਨੇ ਭਾਰਤ ‘ਚ ਆਪਣੇ ਦੋ ਨਵੇਂ ਫਲੈਗਸ਼ਿਪ ਮਾਡਲ ਪੇਸ਼ ਕੀਤੇ ਹਨ। 650 ਸੀਸੀ ਇੰਜਣ ਨਾਲ ਲੈਸ ਇਨ੍ਹਾਂ ਮਾਡਲਾਂ ਦਾ ਨਾਂ ਇੰਟਰਸੈੱਪਟਰ 650 ਅਤੇ ਕਾਂਟਿਨੈਂਟਲ ਜੀ.ਟੀ. 650 ਹੈ। ਦੋਵੇਂ ਹੀ ਮੋਟਰਸਾਈਕਲਸ ਨੂੰ ਇੰਟਲੀ ‘ਚ ਹਾਲ ਹੀ ‘ਚ ਹੋਏ ਮਿਲਾਨ ਮੋਟਰ ਸ਼ੋਅ ‘ਚ ਪੇਸ਼ ਕੀਤਾ ਗਿਆ ਸੀ।

Royal Enfield launches 650cc powered engine in IndiaRoyal Enfield launches 650cc powered engine in India

ਬਿਹਤਰ ਪਰਫਾਰਮੈਂਸ ਲਈ ਇਨ੍ਹਾਂ ਦੋਵਾਂ ਮੋਟਰਸਾਈਕਲਸ ‘ਚ 650 ਸੀਸੀ, ਏਅਰ ਕੂਲਡ ਪੈਰੇਲੇਲ ਟਵਿਨ ਇੰਜਣ ਦਿੱਤਾ ਗਿਆ ਹੈ ਜੋ ਕਿ ਆਇਲ ਕੂਲਰ ਨਾਲ ਲੈਸ ਹੈ। ਫਿਊਲ ਇੰਜੈਕਟਿਡ ਤਕਨੀਕ ਨਲ ਲੈਸ ਇਹ ਇੰਜਣ 7,100 ਆਰ.ਪੀ.ਐੱਮ. ‘ਤੇ 47 ਪੀ.ਐੱਸ. ਦੀ ਪਾਵਰ ਜਨਰੇਟ ਕਰਦਾ ਹੈ। 4,000 ਆਰ.ਪੀ.ਐੱਮ. ‘ਤੇ ਇਹ ਇੰਜਣ 52 ਐੱਨ.ਐੱਮ. ਦਾ ਟਾਰਕ ਜਨਰੇਟ ਕਰਨ ‘ਚ ਸਮਰੱਥ ਹੈ। ਰਾਇਲ ਐਨਫੀਲਡ ਕਾਂਟਿਨੈਂਟਲ ਜੀ.ਟੀ. 650 ਇਕ ਕੈਫੇ ਰੇਸਰ ਹੈ ਅਤੇ ਇਹ ਦੇਖਣ ‘ਚ ਸਿੰਗਲ ਸਿਲੰਡਰ ਕਾਂਟਿਨੈਂਟਲ ਜੀ.ਟੀ. 535 ਵਰਗੀ ਹੈ। ਇਸ ਵਿਚ ਸੇਮ ਹੈੱਡਲੈਂਪ, ਫਿਊਲ ਟੈਂਕ ਦਿੱਤਾ ਗਿਆ ਹੈ। ਹਾਲਾਂਕਿ, ਇਸ ਦੇ ਰਿਅਰ ਲੁੱਕ ‘ਚ ਕੁਝ ਬਦਲਾਅ ਹਨ। ਇਕ ਪ੍ਰਮੁੱਖ ਬਦਲਾਅ ਡਿਊਲ ਸਾਈਡ ਐਗਜਾਸਟ ਮਫਲਰ ਹੈ।Royal Enfield launches 650cc powered engine in Indiaਉਥੇ ਹੀ ਰਾਇਲ ਐਨਫੀਲਡ ਇੰਟਰਸੈੱਪਟਰ ‘ਚ 6 ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। ਇਸ ਦੇ ਫਰੰਟ ਵ੍ਹੀਲ ‘ਚ ਏ.ਬੀ.ਐੱਸ. ਅਤੇ ਪਿਛਲੇ ਪਹੀਏ ‘ਚ ਡਿਸਕ ਬ੍ਰੇਕ ਦਿੱਤੇ ਗਏ ਹਨ। ਦੇਖਣ ‘ਚ ਇਹ ਕਾਫੀ ਹੱਦ ਤੱਕ ਟ੍ਰਾਇੰਫ ਬੋਨੇਵਿਲੇ ਵਰਗੀ ਹੈ ਅਤੇ 60 ਦੇ ਦਹਾਕੇ ਦੀ ਕਲਾਸਿਕ ਬਾਈਕਸ ਵਾਲੀ ਫੀਲ ਦਿੰਦੀ ਹੈ। ਇਸ ਦਾ ਮੁਕਾਬਲੇ ਹਾਰਲੇ ਡੇਵਿਡਸਨ ਸਟ੍ਰੀਟ 750 ਨਾਲ ਹੋ ਸਕਦਾ ਹੈ। ਇਹ ਦੋਵੇਂ ਬਾਈਕਸ ਮਾਰਚ ਜਾਂ ਅਪ੍ਰੈਲ ਤੱਕ ਸ਼ੋਅਰੂਮ ‘ਚ ਵਿਕਣਾ ਸ਼ੁਰੂ ਹੋ ਜਾਣਗੀਆਂ। ਜਿਥੋਂ ਤੱਕ ਕੀਮਤ ਦੀ ਗੱਲ ਹੈ ਤਾਂ ਕੰਪਨੀ ਦੇ ਸੀ.ਈ.ਓ. ਸਿਡ ਲਾਲ ਨੇ ਕਿਹਾ ਹੈ ਕਿ ਕੀਮਤ 3 ਤੋਂ ਸਾਢੇ 3 ਲੱਖ ਰੁਪਏ ਦੇ ਵਿਚ ਹੋ ਸਕਦੀ ਹੈ।Royal Enfield launches 650cc powered engine in Indiaਦੱਸ ਦੇਈਏ ਕਿ ਦੇਸ਼ ਭਰ ਵਿਚ ਰਾਇਲ ਐਨਫੀਲਡ ਦੇ ਸ਼ੌਕੀਨਾਂ ਵਿਚ ਭਾਰੀ ਵਾਧਾ ਹੋਇਆ ਹੈ। ਐਨਫੀਲਡ ਦੇ ਦੀਵਾਨਿਆਂ ਕਰਕੇ ਕੰਪਨੀ ਨੂੰ ਵੀ ਚੰਗਾ ਮੁਨਾਫਾ ਹੋਇਆ ਹੈ ਤੇ ਇਸ ਦਾ ਖੁਲਾਸਾ ਵੀ ਖੁਦ ਕੰਪਨੀ ਨੇ ਹੀ ਕੀਤਾ ਹੈ । ਆਈਸ਼ਰ ਮੋਟਰਜ਼ ਦੇ ਦੋਪਹੀਆ ਵਾਹਨ ਡਵੀਜ਼ਨ, ਰਾਇਲ ਐਨਫੀਲਡ ਦੀ ਅਕਤੂਬਰ ਮਹੀਨੇ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 33 ਫੀਸਦੀ ਵੱਧ ਹੋਈ ਹੈ, ਯਾਨਿ ਕਿ ਅਕਤੂਬਰ 2015 ਵਿਚ ਜਦ ਤੱਕ ਕੰਪਨੀ ਨੇ 44,522 ਟੂ-ਵਹੀਲਰ ਵੇਚੇ ਸਨ ਉੱਥੇ ਹੀ 2016 ਅਕਤੂਬਰ ਵਿਚ ਕੰਪਨੀ ਨੇ 58,369 ਮੋਟਰਸਾਇਕਲ ਵੇਚੇ ।Royal Enfield launches 650cc powered engine in Indiaਓਧਰ ਅਕਤੂਬਰ ਮਹੀਨੇ ਵਿਚ ਰਾਇਲ ਐਨਫੀਲਡ ਮੋਟਰਸਾਇਕਲਾਂ ਦਾ ਨਿਰਯਾਤ 95 ਫੀਸਦੀ ਵੱਧ ਕੇ 748 ਇਕਾਈ ਤੇ ਪਹੁੰਚ ਗਿਆ। ਰਾਇਲ ਐਨਫੀਲਡ ਭਾਰਤ ਦੇ ਮੋਟਰ ਸਾਇਕਲ ਮਾਰਕਿਟ ਵਿਚ ਕ੍ਰੂਜ਼ਰ ਬਾਈਕਸ ਸੈਕਸ਼ਨ ਦਾ ਬੇਤਾਜ ਬਾਦਸ਼ਾਹ ਹੈ। ਇਹ ਬਾਈਕ ਆਪਣੀ ਤਾਕਤ, ਭਰੋਸੇਯੋਗਤਾ ਤੇ ਸ਼ਾਨਦਾਰ ਸਟਾਈਲਿੰਗ ਲਈ ਬਾਈਕ ਲਵਰਸ ਵਿਚ ਕਾਫੀ ਫੇਮਸ ਹੈ ।

The post Royal Enfield ਨੇ 650cc ਦੇ ਦਮਦਾਰ ਇੰਜਣ ਨਾਲ ਭਾਰਤ ‘ਚ ਲਾਂਚ ਕੀਤੇ ਦੋ ਮੋਟਰਸਾਈਕਲ appeared first on Daily Post: Current Punjabi News | Latest Punjab News Online .This post first appeared on Punjab Archives - Latest Punjab News, Current Punjabi News, please read the originial post: here

Share the post

Royal Enfield ਨੇ 650cc ਦੇ ਦਮਦਾਰ ਇੰਜਣ ਨਾਲ ਭਾਰਤ ‘ਚ ਲਾਂਚ ਕੀਤੇ ਦੋ ਮੋਟਰਸਾਈਕਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×