Get Even More Visitors To Your Blog, Upgrade To A Business Listing >>

ਸਫਰ ਦੇ ਦੌਰਾਨ ਹੁੰਦੀਆਂ ਹਨ ਉਲਟੀਆਂ? ਤਾਂ ਕਰੋ ਇਹ ਉਪਾਅ

Vomiting during travel? So take this step ਸਫ਼ਰ ਦੇ ਦੌਰਾਨ ਉਲਟੀ ਤੇ ਜੀ ਕੱਚਾ ਹੋਵੇ ਤਾਂ ਸਫ਼ਰ ਦਾ ਮਜ਼ਾ ਖ਼ਰਾਬ ਹੋ ਜਾਂਦਾ ਹੈ। ਇਸ ਕਾਰਨ ਕਈ ਲੋਕ ਸਫਰ ਨਹੀਂ ਕਰਦੇ। ਕਈ ਵਾਰ ਉਲਟੀ ਤੋਂ ਬਚਣ ਦੇ ਲਈ ਲੋਕ ਘਰ ਤੋਂ ਖਾਲੀ ਪੇਟ ਤੁਰਦੇ ਹਨ। ਲੰਬੇ ਸਫਰ ਦੀ ਯੋਜਨਾਂ ਜਿਵੇਂ ਪਹਾੜਾ ‘ਤੇ ਜਾਣ ਨੂੰ ਨਾਂਹ ਕਰਦੇ ਹਨ ਪਰ ਜ਼ਿੰਦਗੀ ‘ਚ ਕ੍ਰੇਜ ਤੇ ਅਪ ਟੂ ਡੇਟ ਰਹਿਣਾ ਜਰੂਰੀ ਹੈ। ਉਲਟੀਆਂ ਸਫਰ ‘ਚ ਰੁਕਾਵਟ ਨਾ ਪਾਉਚ ਅਸੀਂ ਤੁਹਾਨੂੰ ਕੁੱਝ ਤਰੀਕੇ ਦੱਸ ਰਹੇ ਹਾਂ। ਕਾਰ ਵਿਚ ਹਮੇਸ਼ਾ ਅੱਗੇ ਵਾਲੀ ਸੀਟ ਤੇ ਹੀ ਬੈਠੋ। ਪਿੱਛੇ ਬੈਠਣ ਦੀ ਵਜਾ ਕਾਰਨ ਝਟਕੇ ਜਿਆਦਾ ਮਹਿਸੂਸ ਹੁੰਦੇ ਹਨ ਜਿਸ ਕਾਰਨ ਸਿਰ ਦਰਦ ਅਤੇ ਉਲਟੀਆਂ ਆਉਣ ਲੱਗ ਜਾਂਦੀਆਂ ਹਨ। ਇਸ ਲਈ ਇਹਨਾਂ ਸਾਰੀਆਂ ਸਮੱਸਿਆਂਵਾਂ ਤੋਂ ਬਚਣ ਲਈ ਅੱਗੇ ਵਾਲੀ ਸੀਟ ਉੱਤੇ ਬੈਠਣਾ ਹੀ ਤੁਹਾਡੇ ਲਈ ਫਾਇਦੇਮੰਦ ਰਹੇਗਾ।

Vomiting during travel? So take this stepVomiting during travel? So take this step

ਸਫਰ ‘ਤੇ ਨਿਕਲਣ ਤੋਂ ਕਰੀਬ 1 ਘੰਟਾ ਪਹਿਲਾਂ 1 ਚਮੱਚ ਪਿਆਜ ਦੇ ਰਸ ਵਿਚ 1 ਚਮੱਚ ਅਦਰਕ ਦਾ ਰਸ ਮਿਲਾ ਕੇ ਪੀਓ। ਇਸ ਨਾਲ ਸਫਰ ਦੌਰਾਨ ਆਉਣ ਵਾਲੀਆਂ ਉਲਟੀਆਂ ਖਤਮ ਹੋ ਜਾਣਗੀਆਂ। ਜੇ ਤੁਹਾਡਾ ਵੀ ਸਫਰ ਦੌਰਾਨ ਜੀ ਮਿਚਲਾਉਂਦਾ ਹੈ ਤਾਂ ਤੁਰੰਤ ਮੂੰਹ ਵਿਚ ਲੌਂਗ ਰੱਖ ਕੇ ਚੂਸੋ। ਇਸ ਨਾਲ ਜੀ ਮਿਚਲਾਉਣ ਦੀ ਸਮੱਸਿਆ ਦੂਰ ਹੋ ਜਾਵੇਗੀ।Vomiting during travel? So take this stepਅਦਰਕ ਵਿਚ ਅਜਿਹੇ ਗੁਣ ਹੁੰਦੇ ਹਨ ਜੋ ਉਲਟੀ ਅਤੇ ਚੱਕਰ ਆਉਣ ਤੋਂ ਰੋਕਦੇ ਹਨ। ਜੇ ਸਫਰ ਵਿਚ ਜੀ ਮਿਚਲਾਉਣ ਲੱਗੇ ਤਾਂ ਅਦਰਕ ਦੀਆਂ ਗੋਲੀਆਂ ਜਾਂ ਫਿਰ ਅਦਰਕ ਦੀ ਚਾਹ ਬਣਾ ਕੇ ਪੀਓ। ਚੱਕਰ ਜਾਂ ਸਫਰ ਦੌਰਾਨ ਉਲਟੀ ਆਉਣ ‘ਤੇ ਪੁਦੀਨੇ ਦਾ ਤੇਲ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ। ਪੁਦੀਨੇ ਦੇ ਤੇਲ ਦੀਆਂ ਕੁਝ ਬੂੰਦਾ ਰੁਮਾਲ ‘ਤੇ ਛਿੜਕੋ ਅਤੇ ਸਫਰ ਦੌਰਾਨ ਉਸ ਨੂੰ ਸੁੰਘਦੇ ਰਹੋ। ਇਸ ਨਾਲ ਕਾਫੀ ਆਰਾਮ ਮਿਲਦਾ ਹੈ।Vomiting during travel? So take this stepਇਕ ਛੋਟੇ ਕੱਪ ਵਿਚ ਗਰਮ ਪਾਣੀ ਲਓ ਅਤੇ ਉਸ ਵਿਚ ਇਕ ਨਿੰਬੂ ਦਾ ਰਸ ਅਤੇ ਥੋੜ੍ਹਾ ਜਿਹਾ ਨਮਕ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਕੇ ਪੀਓ। ਇਸ ਨਾਲ ਯਾਤਰਾ ਦੌਰਾਨ ਹੋਣ ਵਾਲੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਤੁਸੀਂ ਆਪਣੇ ਰੁਮਾਲ ਵਿਚ ਕੁੱਝ ਬੂੰਦਾਂ ਪੁਦੀਨੇ ਦੇ ਤੇਲ ਦੀਆਂ ਛਿੜਕੋ ਅਤੇ ਇਸ ਨੂੰ ਸੁੰਘਦੇ ਰਹੋ |ਇਸ ਨਾਲ ਤੁਹਾਨੂੰ ਆਰਾਮ ਮਿਲੇਗਾ ਅਤੇ ਪੁਦੀਨੇ ਦੀ ਚਾਹ ਵੀ ਤੁਹਾਡੇ ਲਈ ਬਹੁਤ ਫਾਇਦੇਮੰਦ ਰਹੇਗੀ।Vomiting during travel? So take this stepਕਾਰ ਵਿਚ ਸਫਰ ਕਰਨ ਤੋਂ ਪਹਿਲਾਂ ਤੁਸੀਂ ਅਦਰਕ ਦੀ ਟੌਫੀ ਖਾ ਸਕਦੇ ਹੋ ਇਸ ਤੋਂ ਇਲਾਵਾ ਘਰ ਵਿਚੋਂ ਨਿਕਲਣ ਤੋਂ ਪਹਿਲਾਂ ਅਦਰਕ ਵਾਲੀ ਚਾਹ ਪੀ ਕੇ ਨਿਕਲਣ ਨਾਲ ਤੁਹਾਨੂੰ ਬਹੁਤ ਫਾਇਦਾ ਹੋਵੇਗਾ | ਜੇਕਰ ਤੁਹਾਡਾ ਕੋਈ ਦੋਸਤ ਜਾਂ ਰਿਸ਼ਤੇਦਾਰ ਬਸ ਜਾਂ ਕਾਰ ਵਿਚ ਬੈਠਦੇ ਹੀ ਉਲਟੀ ਕਰਦਾ ਹੈ ਤਾਂ ਉਸਨੂੰ ਇਹ ਆਸਾਨ ਘਰੇਲੂ ਨੁਸਖਾ ਜਰੂਰ ਦੱਸੋ…Vomiting during travel? So take this stepਸਫਰ ਵਿਚ ਉਲਟੀਆਂ ਤੋਂ ਬਚਣ ਦੇ ਲਈ ਸਫਰ ਉੱਤੇ ਜਾਣ ਤੋਂ ਅੱਧਾ ਘੰਟਾ ਪਹਿਲਾਂ ਇਕ ਚਮਚ ਪਿਆਜ ਦੇ ਰਸ ਵਿਚ ਇਕ ਚਮਚ ਅਦਰਕ ਦੇ ਰਸ ਨੂੰ ਮਿਲਾ ਕੇ ਲਵੋ। ਇਸ ਨਾਲ ਤੁਹਾਨੂੰ ਸਫਰ ਦੇ ਦੌਰਾਨ ਉਲਟੀਆਂ ਨਹੀਂ ਆਉਣਗੀਆਂ ਪਰ ਜੇਕਰ ਸਫਰ ਲੰਬਾ ਹੈ ਤਾਂ ਇਹ ਰਸ ਤੁਸੀਂ ਬਣਾ ਕੇ ਨਾਲ ਹੀ ਲੈ ਜਾ ਸਕਦੇ ਹੋ |

The post ਸਫਰ ਦੇ ਦੌਰਾਨ ਹੁੰਦੀਆਂ ਹਨ ਉਲਟੀਆਂ? ਤਾਂ ਕਰੋ ਇਹ ਉਪਾਅ appeared first on Daily Post Punjabi – Current Punjabi News | Latest Punjab News .This post first appeared on Punjab Archives - Latest Punjab News, Current Punjabi News, please read the originial post: here

Share the post

ਸਫਰ ਦੇ ਦੌਰਾਨ ਹੁੰਦੀਆਂ ਹਨ ਉਲਟੀਆਂ? ਤਾਂ ਕਰੋ ਇਹ ਉਪਾਅ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×