Indian Consul General Hostage Robbery ਦੱਖਣੀ ਅਫਰੀਕਾ ਦੇ ਡਰਬਨ ਸ਼ਹਿਰ ‘ਚ ਸਤਿਥ ਭਾਰਤ ਦੇ ਕੌਂਸਲ ਜਨਰਲ ਦੇ ਸਰਕਾਰੀ ਆਵਾਸ ‘ਤੇ 8 ਹਥਿਆਰਬੰਦ ਲੁਟੇਰਿਆਂ ਨੇ ਲੁੱਟ-ਖੋਹ ਕੀਤੀ। ਨਾਲ ਹੀ ਬੰਦੂਕ ਦੇ ਜ਼ੌਰ ‘ਤੇ ਉਨ੍ਹਾਂ ਦੇ ਬੱਚਿਆਂ, ਘਰੇਲੂ ਸਟਾਫ ਅਤੇ ਘਰ ਪੜਾਉਣ ਆਏ ਅਧਿਆਪਕਾਂ ਨੂੰ ਵੀ ਕੁਝ ਸਮੇਂ ਤੱਕ ਬੰਧਕ ਬਣਾਇਆ ਰੱਖਿਆ। ਇਸ ਵਾਰਦਾਤ ‘ਤੇ ਰੋਸ ਜਤਾਉਂਦੇ ਹੋਏ ਭਾਰਤ ਨੇ ਦੱਖਣੀ ਅਫਰੀਕਾ ਨੂੰ ਵਿਅਨਾ ਸੰਮੇਲਨ ਦੇ ਤਹਿਤ ਡਿਪਲੋਮੈਟ ਸਟਾਫ ਅਤੇ ਉਸ ਦੀ ਜਾਇਦਾਦ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਦਿਵਾਈ ਹੈ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਫੋਨ ‘ਤੇ ਗੱਲਬਾਤ ਕਰ ਅਤੇ ਉਨ੍ਹਾਂ ਦੇ ਪਰਿਵਾਰ ਦਾ ਹਾਲਚਾਲ ਪੁੱਛਿਆ। ਜ਼ਿਕਰਯੋਗ ਹੈ ਕਿ ਕੌਂਸਲ ਜਨਰਲ ਸ਼ਸ਼ਾਂਕ ਵਿਕਰਮ ਦੇ ਪਰਿਵਾਰ, ਉਨ੍ਹਾਂ ਦੇ ਘਰੇਲੂ ਸਟਾਫ ਦੇ ਕੁਝ ਮੈਂਬਰਾਂ ਅਤੇ ਇਕ ਅਧਿਆਪਕ ਨੂੰ ਉਨ੍ਹਾਂ ਦੇ ਇੰਸ ਰੋਡ ਸਥਿਤ ਆਵਾਸ ‘ਤੇ ਸ਼ਨੀਵਾਰ ਦੀ ਸ਼ਾਮ ਨੂੰ ਬੰਧਕ ਬਣਾ ਕੇ ਰੱਖਿਆ ਗਿਆ। ਇਨ੍ਹਾਂ ਬੰਧਕਾਂ ‘ਚ 5 ਸਾਲ ਅਤੇ 10 ਸਾਲ ਦੇ 2 ਬੱਚੇ ਵੀ ਸ਼ਾਮਲ ਸਨ। ਅਫਰੀਕੀ ਲੁਟੇਰੇ ਮੁੱਖ ਗੇਟ ਤੋੜਦੇ ਹੋਏ ਸਰਕਾਰੀ ਆਵਾਸ ‘ਚ ਦਾਖਲ ਹੋਏ ਅਤੇ ਰਸਤੇ ‘ਚ ਇਕ ਗਾਰਡ ‘ਤੇ ਵੀ ਹਮਲਾ ਕੀਤਾ।
ਹਮਲੇ ਦੇ ਸਮੇਂ ਸ਼ਸ਼ਾਂਕ ਵਿਕਰਮ ਦੀ ਪਤਨੀ ਮੇਘਾ ਸਿੰਘ ਅਤੇ ਉਨ੍ਹਾਂ ਦੇ 2 ਬੱਚੇ ਘਰ ਹੀ ਸਨ। 10 ਮਿੰਟ ਤੱਕ ਲੁਟੇਰਿਆਂ ਨੇ ਸ਼ਸ਼ਾਂਕ ਵਿਕਰਮ ਦੇ 5 ਸਾਲ ਦੇ ਬੇਟੇ ਨੂੰ ਬੰਦੂਕ ਦੀ ਨੋਕ ‘ਤੇ ਰੱਖ ਕੇ ਨਕਦੀ ਅਤੇ ਸੋਨੇ ਦੀ ਮੰਗ ਕੀਤੀ।
ਸਭ ਤੋਂ ਪਹਿਲਾਂ ਲੁਟੇਰਿਆਂ ਨੇ ਹਾਲ ਹੀ ‘ਚ ਟਿਊਸ਼ਨ ਪੱੜ ਰਹੇ 5 ਸਾਲ ਦੇ ਬੱਚੇ ਨੂੰ ਬੰਧਕ ਬਣਾਇਆ। ਫਿਰ ਉਹ ਪੌੜੀਆਂ ਚੱੜ ਕੇ ਉਪਰ ਗਏ ਅਤੇ ਟੀ. ਵੀ. ਦੇਖ ਰਹੀ ਉਨ੍ਹਾਂ ਦੀ ਪਤਨੀ ਮੇਘਾ ਅਤੇ 10 ਸਾਲ ਦੇ ਬੇਟੇ ਨੂੰ ਆਪਣੇ ਕਬਜ਼ੇ ‘ਚ ਲਿਆ। ਹਮਲਾਵਰਾਂ ਨੇ ਪੂਰੀ ਇਮਾਰਤ ਨੂੰ ਤਹਿਸ-ਨਹਿਸ ਕਰ ਦਿੱਤਾ। ਲੁਟੇਰਿਆਂ ਨੇ ਮੇਘਾ ਸਿੰਘ ਨੂੰ ਘੇਰ ਕੇ ਉਨ੍ਹਾਂ ਤੋਂ ਉਸ ਪੈਸਿਆਂ ਦੀ ਮੰਗ ਕੀਤੀ। ਮੌਕਾ ਦੇਖ ਕੇ ਮੇਘਾ ਆਪਣੇ ਵੱਡੇ ਬੇਟੇ ਨਾਲ ਮੁੱਖ ਬੈਡਰੂਮ ‘ਚ ਭੱਜੀ ਜਿੱਥੇ ਉਨ੍ਹਾਂ ਨੇ ਸੁਰੱਖਿਆ ਅਲਾਰਮ ਵਜਾ ਦਿੱਤਾ।
ਇਸ ਨਾਲ ਡਰਬਨ ਇਲਾਕੇ ‘ਚ ਮੀਟਿੰਗ ਕਰ ਰਹੇ ਉਨ੍ਹਾਂ ਦੇ ਪਤੀ ਸ਼ਸ਼ਾਂਕ ਨੂੰ ਹਮਲੇ ਦੀ ਖਬਰ ਮਿਲੀ। ਰਿਪੋਰਟ ਮੁਤਾਬਕ ਸ਼ਸ਼ਾਂਕ ਆਪਣੇ ਘਰ ਨੂੰ ਰਵਾਨਾ ਹੋਏ। ਇਸ ਵਿਚਾਲੇ ਐਤਵਾਰ ਨੂੰ ਹੀ ਭਾਰਤ ਸਰਕਾਰ ਨੇ ਉਹ ਲੁੱਟ-ਖੋਹ ਦੇ ਇਸ ਮਾਮਲੇ ਨੂੰ ਦੱਖਣੀ ਅਫਰੀਕਾ ਪ੍ਰਸ਼ਾਸਨ ਦੇ ਸਾਹਮਣੇ ਚੁੱਕੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਸਬੰਧਿਤ ਪ੍ਰਸ਼ਾਸਨ ਦੇ ਸਾਹਮਣੇ ਮਾਮਲਾ ਚੁੱਕਿਆ ਗਿਆ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਮੂਲ ਦੇ 8 ਲੱਖ ਲੋਕ ਡਰਬਨ ‘ਚ ਰਹਿੰਦੇ ਹਨ।
Indian Consul General Hostage Robbery
The post ਡਰਬਨ ‘ਚ ਭਾਰਤ ਕੌਂਸਲ ਜਨਰਲ ਦੇ ਘਰ ‘ਚ ਹੋਈ ਲੁੱਟ-ਖੋਹ, ਘਰ ‘ਚ ਬਣਾਇਆ ਬੰਧਕ appeared first on Daily Post Punjabi – Current Punjabi News | Latest Punjab News .
This post first appeared on Punjab Archives - Latest Punjab News, Current Punjabi News, please read the originial post: here