Get Even More Visitors To Your Blog, Upgrade To A Business Listing >>

ਸ਼ੀਲਾ ਦੀਕਸ਼ਿਤ ਨੇ ਸਾਧਿਆ ‘ਆਪ’ ‘ਤੇ ਨਿਸ਼ਾਨਾ,ਪ੍ਰਦੂਸ਼ਣ ਨਾਲ ਨਜਿੱਠਣ ਲਈ ਅਸਫਲ ਰਹੀ ਸਰਕਾਰ

Sheila Dikshit AAP inability:ਦਿੱਲੀ ਦੀ ਸਾਬਕਾ ਮੰਤਰੀ ਸ਼ੀਲਾ ਦੀਕਸ਼ਿਤ ਨੇ ਇਹ ਕਹਿੰਦੇ ਹੋਏ ਸਰਕਾਰ ‘ਤੇ ਨਿਸ਼ਾਨਾ ਸਾਧਿਆ ਕਿ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਤਿਆਰੀ ‘ਚ ਕਮੀ’ ਸਾਸ਼ਕ’ ਦੀ ਅਸਫਲਤਾ ਦਿਖਦੀ ਹੈ। ਸ਼ੀਲਾ ਨੇ ਪਰਦੂਸ਼ਣ ਦੇ ਮੁੱਦੇ ਨਾਲ ਨਜਿੱਠਣ ਲਈ ਕੇਂਦਰ ਨੂੰ ਇਕ ਨੂੰ ਕਮੇਟੀ ਬਣਾਉਣ ਦੀ ਜਰੂਰਤ ‘ਤੇ ਜ਼ੋਰ ਦਿੱਤਾ ਹੈ। ਸ਼ੀਲਾ ਨੇ ਆਮ ਆਦਮੀ ਪਾਰਟੀ ਆਪ ਸਰਕਾਰ ਦੀ ਘੋਸ਼ਣਾਵਾਂ ਕਰਨ,ਪਰ ਉਹਨਾਂ ‘ਤੇ ਅਮਲ ਕਰਨ ਲਈ ਅਲੋਚਕਾਂ ਦੇ ਵੱਲੋਂ ਕਿਹਾ ਕਿ ਸਰਕਾਰ ਉਪ-ਰਾਜਪਾਲ ਦੇ ਨਾਲ ਆਪਣੇ ‘ਮਤਭੇਦ’ ਦਾ ਇਸਤੇਮਾਲ ਪ੍ਰਦਰਸ਼ਨ ਨਹੀਂ ਕਰਨ ਦੇ ਇਕ ਬਹਾਨੇ ਦੇ ਤੌਰ ‘ਤੇ ਕਰਦੀ ਹੈ। ਕਾਂਗਰਸ ਦੇ ਸੀਨੀਅਰ ਨੇਤਾ ਦੇ ਅਨੁਸਾਰ ਪਰਾਲੀ ਜਲਾਉਣ ਹਵਾ ਦੀ ਖਰਾਬੀ ਦਾ ਇਕ ਪ੍ਰਮੁੱਖ ਕਾਰਨ ਬਣਿਆ ਹੈ।

Sheila Dikshit AAP inability

Sheila Dikshit AAP inability

ਉਹਨਾਂ ਨੇ ਕਿਹਾ,” ਮੇਰਾ ਹੁਣ ਨਿੱਜੀ ਤੌਰ ‘ਤੇ ਮੰਨਣਾ ਹੈ ਕਿ ਭਾਰਤ ਸਰਕਾਰ ਨੂੰ ਪੰਜਾਬ,ਹਰਿਆਣਾ ਤੇ ਉਤਰ-ਪ੍ਰਦੇਸ਼ ਦੇ ਨਾਲ ਹੀ ਦਿੱਲੀ ਦੀ ਨੁਮਾਇੰਦਗੀ ਕਰਨ ਵਾਲੇ ਲੋਕਾਂ ਦੀ ਇਕ ਕਮੇਟੀ ਬਣਾਉਣੀ ਚਾਹੀਦੀ ਤੇ ਦੇਖਣਾ ਚਾਹੀਦਾ ਕਿ ਪਰਾਲੀ ਜਲਾਉਣ ਤੋਂ ਪਹਿਲਾਂ ਇਸ ਸੰਬੰਧ ‘ਚ ਇਕ ਤਰੀਕਾ ਖੋਜ ਲੈਣਾ ਚਾਹੀਦਾ ਹੈ ਕਿ ਪਰਾਲੀ ਜਲਾਉਣ ਤੋਂ ਕਿਸ ਤਰ੍ਹਾਂ ਨਜਿੱਠਿਆ ਜਾਵੇ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ,” ਇਕ ਸਹੀ ਜਾਣਕਾਰ ਕਮੇਟੀ ਦਾ ਗਠਨ ਕਰਨਾ ਹੋਵੇਗਾ, ਜਿਸ ‘ਚ ਮਾਹਿਰ ਹੋਣੇ ਚਾਹੀਦੇ ਹਨ ਜਿਹੜੇ ਪ੍ਰਦੂਸ਼ਣ ਦੀ ਵੱਧਦੀ ਸਮੱਸਿਆ ਦਾ ਇਕ ਹੱਲ ਕੱਢਿਆ ਜਾ ਸਕੇ।

Sheila Dikshit AAP inability

ਪਰਾਲੀ ਜਲਾਉਣ ਦੇ ਮੁੱਦੇ ‘ਤੇ ਉਹਨਾਂ ਕਿਹਾ ਕਿ ਦਿੱਲੀ ਸਰਕਾਰ ਨੂੰ ਤਰੀਕਾ ਲੱਭਣ ਦੇ ਲਈ ਪੰਜਾਬ,ਹਰਿਆਣਾ ਤੇ ਉਤਰ-ਪ੍ਰਦੇਸ਼ ਦੀ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਹਨਾਂ ਇਹ ਵੀ ਸੁਝਾਵ ਦਿੱਤਾ ਕਿ ਸਰਕਾਰਾਂ ਨੂੰ ਮਸ਼ੀਨ ਲਗਾਉਣ ਦੇ ਲਈ ਸਰੋਤ ਇਕਸਾਰਤਾ ‘ਤੇ ਗੌਰ ਕਰਨਾ ਚਾਹੀਦਾ ਹੈ ਜਿਹੜੇ ਪਰਾਲੀ ਨੂੰ ਇਕੱਠਾ ਕਰ ਸਕਣ ਜਿਸ ‘ਚ ਉਸ ਨੂੰ ਜਲਾਉਣ ਦੀ ਥਾਂ ਪਰਾਲੀ ਦੀ ਹੋਰ ਜਗ੍ਹਾ ‘ਤੇ ਵਰਤੋਂ ਕੀਤੀ ਜਾਵੇ।

Sheila Dikshit AAP inability

ਦੱਸ ਦਈਏ ਕਿ ਦਿੱਲੀ ਅਤੇ ਨਾਰਥ ਇੰਡੀਆ ਦੇ ਕੁਝ ਸ਼ਹਿਰਾਂ ਵਿਚ ਪਿਛਲੇ ਹਫ਼ਤੇ ਪ੍ਰਦੂਸ਼ਣ ਦਾ ਪੱਧਰ ਸੀਵੀਅਰ ਪੱਧਰ ਤੱਕ ਪਹੁੰਚ ਗਿਆ। ਇਸ ਨੂੰ ਦੇਖਦੇ ਹੋਏ ਸਰਕਾਰ ਨੂੰ ਸਿਹਤ ਐਮਰਜੈਂਸੀ ਲਾਗੂ ਕਰਨੀ ਪਈ ਸੀ। ਦਿੱਲੀ ਐੱਨਸੀਆਰ ਵਿਚ ਕੰਟਰੱਕਸ਼ਨ, ਇੱਟ ਭੱਠਿਆਂ ‘ਤੇ ਰੋਕ ਲਗਾਈ ਗਈ ਸੀ।

Sheila Dikshit AAP inability

ਐੱਨਓਏਏ ਦੇ ਮੁਤਾਬਕ ਦਿੱਲੀ ਸਮੇਤ ਨਾਰਥ ਇੰਡੀਆ ਦੇ ਐਟਮਾਸਿਫਾਰਿਕ ਵਿਚ ਹਾਨੀਕਾਰਕ ਕਣਾਂ ਦੀ ਇਵਰਜ਼ਨ ਲੇਅਰ ਬਣ ਚੁੱਕੀ ਹੈ। ਇਯ ਦੀ ਵਜ੍ਹਾ ਨਾਲ ਧੁੰਦ (ਸਮੌਗ) ਦੇ ਉਪਰ ਗਰਮ ਹਵਾ ਮੌਜੂਦ ਹੈ। ਉੱਥੇ ਜ਼ਮੀਨ ਦੇ ਆਸਪਾਸ ਦੀ ਹਵਾ ਠੰਡੀ ਹੈ ਅਤੇ ਇਸ ਨੂੰ ਉੱਪਰ ਜਾਣ ਦਾ ਮੌਕਾ ਨਹੀਂ ਮਿਲ ਰਿਹਾ। ਠੰਡੀ ਹਵਾ ਵਿਚ ਘੁਲੇ ਕਣਾਂ ਕਾਰਨ ਜ਼ਹਿਰੀਲੀ ਧੁੰਦ ਛਾਈ ਰਹੇਗੀ। ਜਿਸ ਕਾਰਨ ਆਉਣ ਵਾਲੇ ਕੁਝ ਮਹੀਨਿਆਂ ਵਿਚ ਠੰਡ ਵਧ ਸਕਦੀ ਹੈ।

Sheila Dikshit AAP inability

ਅਮਰੀਕਾ ਦੇ ਨੈਸ਼ਨਲ ਓਸ਼ਿਨਿਕ ਐਂਡ ਐਟਮਾਸਿਫਾਰਿਕ ਐਡਮਿਨਿਸਟ੍ਰੇਸ਼ਨ (ਐੱਨਓਏਏ) ਨੇ ਜਾਰੀ ਬਿਆਨ ਵਿਚ ਕਿਹਾ ਕਿ ਨਾਰਥ ਇੰਡੀਆ ਅਤੇ ਪਾਕਿਸਤਾਨ ਦੇ ਸ਼ਹਿਰਾਂ ਵਿਚ ਅਜੇ ਧੁੰਦ (ਸਮੌਗ) ਦੇ ਸੀਜ਼ਨ ਸ਼ੁਰੂਆਤ ਹੋਈ ਹੈ। ਕੁਝ ਮਹੀਨੇ ਪਹਿਲਾਂ ਮਾਨਸੂਨ ਦਾ ਮੌਸਮ ਖ਼ਤਮ ਹੋਣ ਨਾਲ ਆਸਮਾਨ ਵਿਚ ਬੱਦਲ ਮੌਜੂਦ ਹੋਣ ਦਾ ਸ਼ੱਕ ਵਧ ਗਿਆ ਹੈ।

Sheila Dikshit AAP inability

ਹਵਾ ਵਿਚ ਹਾਨੀਕਾਰਕ ਕਣਾਂ ਦਾ ਪੱਧਰ ਵੀ ਜ਼ਿਆਦਾ ਹੈ। ਇਸ ਦੇ ਕਾਰਨ ਇੱਥੇ ਜ਼ਿਆਦਾ ਠੰਡ ਪਵੇਗੀ, ਜੋ ਸਿਹਤ ਲਈ ਹਾਨੀਕਾਰਕ ਹੋਵੇਗੀ। ਐੱਨਓਏਏ ਨੇ ਇੱਥ ਸੈਟੇਲਾਈਟ ਤਸਵੀਰ ਜਾਰੀ ਕਰਕੇ ਦੱਸਿਆ ਕਿ ਇਸ ਸੀਜ਼ਨ ਵਿਚ ਗੱਡੀਆਂ ਤੋਂ ਨਿਕਲਣ ਵਾਲੇ ਧੂੰਏਂ, ਖੇਤਾਂ ਵਿਚ ਪਰਾਲੀ ਅਤੇ ਕਚਰਾ ਜਲਾਉਣ ਦੀ ਵਜ੍ਹਾ ਐਟਮਾਸਿਫਾਰਿਕ ਵਿਚ ਧੁੰਦ ਵਧ ਗਈ। ਹਵਾ ਪ੍ਰਦੂਸ਼ਣ ਵੀ ਖ਼ਤਰਨਾਕ ਪੱਧਰ ‘ਤੇ ਪਹੁੰਚ ਗਿਆ।

Sheila Dikshit AAP inability

Sheila Dikshit AAP inability

The post ਸ਼ੀਲਾ ਦੀਕਸ਼ਿਤ ਨੇ ਸਾਧਿਆ ‘ਆਪ’ ‘ਤੇ ਨਿਸ਼ਾਨਾ,ਪ੍ਰਦੂਸ਼ਣ ਨਾਲ ਨਜਿੱਠਣ ਲਈ ਅਸਫਲ ਰਹੀ ਸਰਕਾਰ appeared first on Daily Post Punjabi – Current Punjabi News | Latest Punjab News .This post first appeared on Punjab Archives - Latest Punjab News, Current Punjabi News, please read the originial post: here

Share the post

ਸ਼ੀਲਾ ਦੀਕਸ਼ਿਤ ਨੇ ਸਾਧਿਆ ‘ਆਪ’ ‘ਤੇ ਨਿਸ਼ਾਨਾ,ਪ੍ਰਦੂਸ਼ਣ ਨਾਲ ਨਜਿੱਠਣ ਲਈ ਅਸਫਲ ਰਹੀ ਸਰਕਾਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×