Get Even More Visitors To Your Blog, Upgrade To A Business Listing >>

… ਜਦੋਂ ਅਸ਼ੋਕ ਕੁਮਾਰ ਨੇ ਦਲੀਪ ਕੁਮਾਰ ਦੀਆਂ ਦੋ ਪਤਨੀਆਂ ਨੂੰ ਲੈ ਕੇ ਆਖ ਦਿੱਤੀ ਸੀ ਇਹ ਵੱਡੀ ਗੱਲ

Dilip Kumar:ਬਾਲੀਵੁੱਡ ਦੇ ਟਰੇਜਡੀ ਕਿੰਗ ਕਹੇ ਜਾਣ ਵਾਲੇ ਅਦਾਕਾਰ ਦਲੀਪ ਕੁਮਾਰ ਦਾ ਕਰੀਅਰ ਕਾਫ਼ੀ ਸਕਸੈੱਸਫੁਲ ਰਿਹਾ ਪਰ ਉਨ੍ਹਾਂ ਦੀ ਪਰਸਨਲ ਲਾਇਫ ਕੰਟਰੋਵਰਸੀ ਦਾ ਹਿੱਸਾ ਰਹੀ। ਜਿੱਥੇ ਇੱਕ ਪਾਸੇ ਆਪਣੇ ਆਪ ਤੋਂ ਅੱਧੀ ਉਮਰ ਦੀ ਸਾਇਰਾ ਬਾਨੋ ਨਾਲ ਵਿਆਹ ਕਰਨਾ ਤਾਂ ਦੂਜੇ ਪਾਸੇ ਇੱਕ ਤਿੰਨ ਬੱਚਿਆ ਦੀ ਮਾਂ ਨਾਲ ਦੂਜਾ ਵਿਆਹ ਕਰਨਾ। ਇਸ ਗੱਲ ਦਾ ਜ਼ਿਕਰ ਰਿਸ਼ੀ ਕਪੂਰ ਨੇ ਵੀ ਆਪਣੀ ਬਾਇਓਗ੍ਰਾਫ਼ੀ ‘ਚ ਖੁੱਲਮ-ਖੁੱਲਾ ਕੀਤਾ ਹੈ। ਰਿਸ਼ੀ ਕਪੂਰ ਨੇ ਲਿਖਿਆ ਹੈ ਕਿ ਯਸ਼ ਜੌਹਰ ਦੀ ਇੱਕ ਫਿਲਮ ਵਿੱਚ ਰਿਸ਼ੀ ਕਪੂਰ ਦੇ ਇਲਾਵਾ ਦਲੀਪ ਕੁਮਾਰ, ਪ੍ਰਾਣ, ਅਸ਼ੋਕ ਕੁਮਾਰ, ਅਮਰੀਸ਼ ਪੁਰੀ ਅਤੇ ਅਮ੍ਰਤਾ ਸਿੰਘ ਨਾਲ ਕੰਮ ਰਹੇ ਸੀ।Dilip Kumar

Dilip Kumar

ਫਿਲਮ ਦਾ ਇੱਕ ਸੀਨ ਸ਼ੂਟ ਕਰਨ ਦੇ ਦੌਰਾਨ ਅਚਾਨਕ ਅਦਾਕਾਰ ਅਸ਼ੋਕ ਕੁਮਾਰ ਨੇ ਦਲੀਪ ਕੁਮਾਰ ਤੋਂ ਪੁੱਛਿਆ ਕਿ ਯੁਸੂਫ ਮੈਨੂੰ ਇਹ ਦੱਸੋ, ਸਾਡੇ ਤੋਂ ਇੱਕ ਪਤਨੀ ਨਹੀਂ ਸਾਂਭੀ ਜਾਂਦੀ, ਤੁਸੀ ਦੋ ਪਤਨੀਆਂ ਕਿਵੇਂ ਸੰਭਾਲਦੇ ਹੋ? ਰਿਸ਼ੀ ਕਪੂਰ ਲਿਖਦੇ ਹਨ ਕਿ ਇਸ ਸਵਾਲ ਨੂੰ ਸੁਣਕੇ ਮੇਰਾ ਤਾਂ ਹਾਸਾ ਨਿਕਲ ਗਿਆ। ਉੱਥੇ ਹੀ ਦਲੀਪ ਕੁਮਾਰ ਨੇ ਬਹੁਤ ਹੀ ਸ਼ਾਂਤੀ ਨਾਲ ਜਵਾਬ ਦਿੰਦੇ ਹੋਏ ਕਿਹਾ ਕਿ ਅਸ਼ੋਕ ਭਰਾ ਪਹਿਲਾਂ ਸੀਨ ਸ਼ੂਟ ਕਰ ਲਾ ਫਿਰ ਇਸ ਬਾਰੇ ਵਿੱਚ ਗੱਲ ਕਰਾਂਗੇ।Dilip Kumar

Dilip Kumar

11 ਦਸੰਬਰ 1922 ਨੂੰ ਪੇਸ਼ਾਵਰ (ਪਾਕਿਸਤਾਨ) ਵਿੱਚ ਜੰਮੇ ਦਲੀਪ ਕੁਮਾਰ ਅਤੇ ਉਨ੍ਹਾਂ ਦਾ ਸਾਇਰਾ ਬਾਨੋ ਨਾਲ ਵਿਆਹ ਦੇ 50 ਸਾਲ ਤੋਂ ਵੀ ਜ਼ਿਆਦਾ ਹੋ ਗਏ ਹਨ। ਫਿਲਮ ਇੰਡਸਟਰੀ ਵਿੱਚ ਤਲਾਕ ਹੋਣਾ ਜਿੱਥੇ ਆਮ ਗੱਲ ਹੈ, ਉੱਥੇ ਇਹ ਜੋੜੀ ਇੱਕ ਮਿਸਾਲ ਮੰਨੀ ਜਾਂਦੀ ਹੈ। ਹਾਲਾਂਕਿ, ਦਲੀਪ ਅਤੇ ਸਾਇਰਾ ਦਾ ਵਿਆਹ ਵੀ ਵਿਵਾਦਾਂ ਤੋਂ ਦੂਰ ਨਹੀਂ ਸੀ।

Dilip Kumarਦੋਵਾਂ ਦੇ ਵਿੱਚ ਉਸ ਸਮੇਂ ਦਰਾਰ ਪੈ ਗਈ, ਜਦੋਂ ਦਲੀਪ ਕੁਮਾਰ ਦੀ ਲਾਇਫ ਵਿੱਚ ਪਾਕਿਸਤਾਨੀ ਲੇਡੀ ਆਸਮਾਂ ਆ ਗਈ ਸੀ। ਇਹੀ ਨਹੀਂ ਦਲੀਪ ਨੇ ਸਾਇਰਾ ਨੂੰ ਤਲਾਕ ਦੇ ਕੇ ਆਸਮਾਂ ਨਾਲ ਵਿਆਹ ਕਰ ਲਿਆ ਸੀ। ਆਸਮਾਂ ਅਤੇ ਦਲੀਪ ਕੁਮਾਰ ਦੀ ਮੁਲਾਕਾਤ ਹੈਦਰਾਬਾਦ ਵਿੱਚ ਇੱਕ ਕ੍ਰਿਕੇਟ ਮੈਚ ਦੇ ਦੌਰਾਨ ਹੋਈ ਸੀ। ਇਸਦੇ ਬਾਅਦ ਦੋਵਾਂ ਦਾ ਅਫੇਅਰ ਲੰਬੇ ਸਮੇਂ ਤੱਕ ਚੱਲਿਆ ਸੀ। ਲੋਕਾਂ ਦੇ ਸਵਾਲਾਂ ਤੋਂ ਬਚਣ ਲਈ ਦਲੀਪ ਕੁਮਾਰ ਨੇ ਘਰ ਤੋਂ ਨਿਕਲਣਾ ਤੱਕ ਛੱਡ ਦਿੱਤਾ ਸੀ। ਕਿਹਾ ਗਿਆ ਕਿ ਆਸਮਾਂ ਦਲੀਪ ਸਾਹਿਬ ਨੂੰ ਧੋਖਾ ਦੇ ਰਹੀ ਸੀ। ਇਸ ਵਜ੍ਹਾ ਕਰਕੇ ਉਨ੍ਹਾਂ ਨੇ ਆਸਮਾਂ ਨੂੰ ਤਲਾਕ ਦਿੱਤਾ ਅਤੇ ਵਾਪਸ ਸਾਇਰਾ ਦੇ ਕੋਲ ਚਲੇ ਗਏ। ਇਸ ਅਫੇਅਰ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਬਾਇਓਗ੍ਰਾਫ਼ੀ ‘ਦ ਸਬਸਟਾਂਸ ਐਂਡ ਦ ਸ਼ੈਡੋ’ ਵਿੱਚ ਕੀਤਾ ਹੈ।Dilip Kumarਦਲੀਪ ਲਿਖਦੇ ਹਨ ਕਿ ਮੇਰੀ ਲਾਇਫ ਦਾ ਇਹ ਐਪੀਸੋਡ ਸੀ, ਜਿਸ ਨੂੰ ਅਸੀ ਦੋਵੇਂ ਹੀ ਭੁੱਲਣਾ ਚਾਹੁੰਦੇ ਸੀ ਅਤੇ ਅਸੀਂ ਭੁੱਲਾ ਵੀ ਦਿੱਤਾ ਹੈ। ਜਦੋਂ ਮੇਰੀ ਮੁਲਾਕਾਤ ਆਸਮਾਂ ਨਾਲ ਹੋਈ ਤਾਂ ਉਹ ਆਪਣੇ ਪਤੀ ਦੇ ਨਾਲ ਰਹਿ ਰਹੀ ਸੀ। ਉਹ ਤਿੰਨ ਬੱਚਿਆਂ ਦੀ ਮਾਂ ਸੀ। ਆਸਮਾਂ ਨਾਲ ਮੇਰੀ ਮੁਲਾਕਾਤ ਮੇਰੀ ਭੈਣ ਫਾਜਿਆ ਅਤੇ ਸਈਦਾ ਨੇ ਕਰਾਈ ਸੀ। ਆਸਮਾਂ ਮੇਰੀ ਦੋਵੇਂ ਭੈਣਾਂ ਦੀ ਦੋਸਤ ਸੀ। ਪਹਿਲਾਂ ਮੈਨੂੰ ਲੱਗਾ ਕਿ ਉਹ ਵੀ ਮੇਰੇ ਦੂਜੇ ਫੈਂਸ ਦੀ ਤਰ੍ਹਾਂ ਹੀ ਹੋਵੇਗੀ। ਆਖ਼ਿਰਕਾਰ 1980 ਵਿੱਚ ਦਲੀਪ ਅਤੇ ਆਸਮਾਂ ਨੇ ਵਿਆਹ ਕਰ ਲਿਆ ਸੀ।Dilip Kumarਇਸ ਵਿੱਚ ਇਹ ਖਬਰਾਂ ਵੀ ਸਨ ਕਿ ਸਾਇਰਾ ਮਾਂ ਨਹੀਂ ਬਣ ਸਕਦੀ, ਇਸ ਲਈ ਦਲੀਪ ਸਾਹਿਬ ਨੂੰ ਦੂਜਾ ਵਿਆਹ ਕਰਨਾ ਪਿਆ ਸੀ। 1982 ਵਿੱਚ ਉਨ੍ਹਾਂ ਦਾ ਅਤੇ ਆਸਮਾਂ ਦਾ ਤਲਾਕ ਹੋ ਗਿਆ ਸੀ। ਉੱਥੇ ਹੀ, ਪਿਤਾ ਨਾ ਬਨਣ ਕਰਕੇ ਦਲੀਪ ਨੇ ਆਪਣੀ ਬਾਇਓਗ੍ਰਾਫ਼ੀ ‘ਚ ਲਿਖਿਆ ਹੈ- ਸੱਚਾਈ ਇਹ ਹੈ ਕਿ 1972 ਵਿੱਚ ਸਾਇਰਾ ਪਹਿਲੀ ਵਾਰ ਪ੍ਰੈਗਨੈਂਟ ਹੋਈ।Dilip Kumar 8 ਮਹੀਨੇ ਦੀ ਪ੍ਰੈਗਨੈਂਸੀ ਵਿੱਚ ਸਾਇਰਾ ਨੂੰ ਬਲੱਡਪ੍ਰੈਸ਼ਰ ਦੀ ਸ਼ਿਕਾਇਤ ਹੋਈ। ਇਸ ਦੌਰਾਨ ਪੂਰੀ ਤਰ੍ਹਾਂ ਨਾਲ ਡੈਵਲਪ ਹੋ ਚੁੱਕੇ ਭਰੂਣ ਨੂੰ ਬਚਾਉਣ ਲਈ ਸਰਜਰੀ ਕਰਨਾ ਸੰਭਵ ਨਹੀਂ ਸੀ। ਆਖ਼ਿਰਕਾਰ ਦਮ ਘੁੱਟਣ ਨਾਲ ਬੱਚੇ ਦੀ ਮੌਤ ਹੋ ਗਈ। ਉਨ੍ਹਾਂ ਦੇ ਮੁਤਾਬਿਕ ਇਸ ਘਟਨਾ ਦੇ ਬਾਅਦ ਸਾਇਰਾ ਕਦੇ ਪ੍ਰੈਗਨੈਂਟ ਨਹੀਂ ਹੋ ਸਕੀ। ਹਾਲਾਂਕਿ ਸਾਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਸਾਇਰਾ ਦੀ ਕੁੱਖ ਵਿੱਚ ਪੁੱਤਰ ਸੀ।

The post … ਜਦੋਂ ਅਸ਼ੋਕ ਕੁਮਾਰ ਨੇ ਦਲੀਪ ਕੁਮਾਰ ਦੀਆਂ ਦੋ ਪਤਨੀਆਂ ਨੂੰ ਲੈ ਕੇ ਆਖ ਦਿੱਤੀ ਸੀ ਇਹ ਵੱਡੀ ਗੱਲ appeared first on Daily Post Punjabi – Current Punjabi News | Latest Punjab News .This post first appeared on Punjab Archives - Latest Punjab News, Current Punjabi News, please read the originial post: here

Share the post

… ਜਦੋਂ ਅਸ਼ੋਕ ਕੁਮਾਰ ਨੇ ਦਲੀਪ ਕੁਮਾਰ ਦੀਆਂ ਦੋ ਪਤਨੀਆਂ ਨੂੰ ਲੈ ਕੇ ਆਖ ਦਿੱਤੀ ਸੀ ਇਹ ਵੱਡੀ ਗੱਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×