Surjit Binrakhia lives Punjabi Music Industry :14 ਸਾਲ ਪਹਿਲਾਂ 2003 ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਉਸ ਸਮੇਂ ਇਕ ਵੱਡਾ ਝੱਟਕਾ ਲੱਗਿਆ ਸੀ ਜਦੋਂ 41 ਸਾਲਾਂ ਦੇ ਸੁਰਜੀਤ ਬਿੰਦਰਖੀਆ ਦਿਲ ਦਾ ਦੌਰਾ ਪੈਣ ਕਰਕੇ ਇਸ ਦੁਨੀਆ ਤੋਂ ਚਲੇ ਗਏ। ਦੱਸਣਯੋਗ ਹੈ ਕਿ ਉਸ ਸਾਲ ਸੁਰਜੀਤ ਦੀ ਸਿਹਤ ਕੁੱਝ ਠੀਕ ਨਹੀਂ ਰਹਿੰਦੀ ਸੀ ਤੇ ਉਨ੍ਹਾਂ ਨੂੰ ਦੋ ਬਾਰ ਹਸਪਤਾਲ ਵੀ ਭਰਤੀ ਕਰਵਾਇਆ ਗਿਆ ਸੀ।
Surjit Binrakhia
ਜਦੋਂ ਅਚਾਨਕ ਉਨ੍ਹਾਂ ਦੀ ਮੌਤ ਹੋਈ ਤਾਂ ਪਰਿਵਾਰ ਸਮੇਤ ਉਨ੍ਹਾਂ ਦੇ ਦੋਸਤ ਤੇ ਸਹਿਕਰਮੀ ਹੈਰਾਨ ਰਹਿ ਗਏ ਸੀ ਜਿਨ੍ਹਾਂ ਵਿੱਚ ਸ਼ਮਸ਼ੇਰ ਸੰਧੂ ਜੋ ਕਿ ਨਾਮੀ ਲੇਖਕ ਹਨ। ਉਨ੍ਹਾਂ ਦੇ ਦਾਹ ਸਸਕਾਰ ‘ਤੇ ਗੁਰਦਾਸ ਮਾਨ, ਬੱਬੂ ਮਾਨ, ਸਰਦੂਲ ਸਿਕੰਦਰ, ਗੁਰਪ੍ਰੀਤ ਘੁਗੀ ਨਾਲ ਹੋਰ ਵੀ ਪੰਜਾਬੀ ਕਲਾਕਾਰ ਪਹੁੰਚੇ ਸਨ।
Surjit Binrakhia
ਸੁਰਜੀਤ ਬਿੰਦਰਖੀਆ ਆਪਣੇ ਪਰਿਵਾਰ ਨਾਲ ਰੋਪੜ ਤੋਂ ਮੋਹਾਲੀ ਸ਼ਿਫ਼ਟ ਹੋ ਗਏ ਸਨ। ਸੁਰਜੀਤ ਬਿੰਦਰਖੀਆ ਆਪਣੇ ਲੋਕ ਗੀਤਾਂ ਕਰਕੇ ਨਾ ਸਿਰਫ਼ ਪੰਜਾਬ ਭਰ ‘ਚ ਸਗੋਂ ਵਿਦੇਸ਼ਾਂ ‘ਚ ਵੀ ਮਸ਼ਹੂਰ ਸੀ। ਉਨ੍ਹਾਂ ਨੂੰ ਪੰਜਾਬ ਦੇ ਮੰਨੇ ਪ੍ਰਮੰਨੇ ਗਾਇਕਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ। ਭਾਵੇਂ ਉਹ ਅੱਜ ਨਹੀਂ ਹਨ ਪਰ ਉਨ੍ਹਾਂ ਦੀ ਬਾਕਮਾਲ ਤੇ ਵਿਲੱਖਣ ਆਵਾਜ਼ ਅੱਜ ਵੀ ਲੋਕਾਂ ਨੂੰ ਆਪਣੇ ਵੱਲ ਖਿਚਦੀ ਹੈ। ਇਕ ਸਾਹ ‘ਚ ਲਗਾਤਾਰ ਗਾਉਣਾ ਉਨ੍ਹਾਂ ਨੂੰ ਕਈ ਗਾਇਕਾ ਲਈ ਮਿਸਾਲ ਤਾਂ ਬਣਾਉਂਦਾ ਹੀ ਹੈ ਪਰ ਗਾਇਕਾ ਨੂੰ ਪ੍ਰੇਰਿਤ ਵੀ ਕਰਦਾ ਹੈ।
ਸੁਰਜੀਤ ਆਪਣੇ ਲੰਬੇ ਕਰੀਅਰ ਦੇ ਦੌਰਾਨ 32 ਸੋਲੋ ਆਡੀਓ ਕੈਸਟਾਂ ਕੱਢੀਆਂ ਸਨ । ਉਨ੍ਹਾਂ ਦਾ ਗੀਤ ‘ਦੁੱਪਟਾ ਤੇਰਾ ਸੱਤ ਰੰਗ ਦਾ’ ਨੇ ਉਨ੍ਹਾਂ ਦੀ ਗਾਇਕੀ ਨੂੰ ਨਵਾਂ ਰੰਗ ਦਿੱਤਾ। ਇਸ ਗੀਤ ਨੇ ਸੁਰਜੀਤ ਨੂੰ ਬਾਹਰਲੇ ਮੁਲਕਾਂ ‘ਚ ਵੀ ਪ੍ਰਸਿੱਧ ਕਰ ਦਿੱਤਾ ਜਦੋਂ 1994 ‘ਚ ਬੀਬੀਸੀ ਦੇ ਟੌਪ 10 ‘ਚ ਸ਼ਾਮਿਲ ਸੀ। ਇਸੇ ਬੇਮਿਸਾਲ ਸਫ਼ਲਤਾ ਤੋਂ ਬਾਅਦ ਉਨ੍ਹਾਂ ਦਾ ਗੀਤ ‘ਤੇਰੇ ‘ਚ ਤੇਰਾ ਯਾਰ ਬੋਲਦਾ’ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਹੁੰਗਾਰਾ ਮਿਲਿਆ ਉਨ੍ਹਾਂ ਦਾ ਗੀਤ ‘ਜੋਗੀਆ’ ਵੀ ਬੇਮਿਸਾਲ ਰਿਹਾ। ਸੁਰਜੀਤ ਨੂੰ ਪ੍ਰਾਚੀਨ ਲੋਕ ਗਾਇਕੀ, ਸੰਗੀਤ ਤੇ ਆਧੁਨਿਕ ਪੰਜਾਬੀ ਗਾਇਕੀ ਵਿਚਕਾਰ ਮਹੱਤਵਪੂਰਨ ਕੜੀ ਮੰਨਿਆ ਜਾਂਦਾ ਸੀ।
Surjit Binrakhia
ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਉਣ ਤੋਂ ਪਹਿਲਾਂ ਸੁਰਜੀਤ ਬਿੰਦਰਖੀਆ ਨੇ ਸਪੈਸ਼ਲ ਟ੍ਰੈਨਿੰਗ ਲਈ ਸੀ। ਉਹ ਕਾਫ਼ੀ ਪੰਜਾਬੀ ਫ਼ਿਲਮਾਂ ‘ਚ ਪਿਛੋਕੜ ਵਿੱਚ ਨਜ਼ਰ ਆਏ ਪਰ ਉਨ੍ਹਾਂ ਦੀ ਕਲਕਾਰੀ ਨੂੰ ਪਛਾਣਿਆ ਸ਼ਮਸ਼ੇਰ ਸੰਧੂ ਨੇ, ਜਿਨ੍ਹਾਂ ਕਰਕੇ ਸੁਰਜੀਤ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੱਖਰਾ ਮੁਕਾਮ ਹਾਸਿਲ ਹੋਇਆ ਤੇ ਅੱਜ ਵੀ ਉਹ ਦਰਸ਼ਕਾਂ ਦੇ ਦਿਲ ‘ਚ ਰਾਜ ਕਰਦੇ ਹਨ।
ਅੱਜ ਵੀ ਕਾਫ਼ੀ ਗਾਇਕ ਉਨ੍ਹਾਂ ਦੇ ਗੀਤਾਂ ਨੂੰ ਨਵਾਂ ਸੰਗੀਤ ਦੇ ਕੇ ਦਰਸ਼ਕਾਂ ਦੇ ਰੂਬਰੂ ਕਰ ਰਹੇ ਹਨ ਭਾਵੇਂ ਉਹ ‘ਮੁਖੜਾ’ ਹੋਵੇ ਜਿਸ ਕਰਕੇ 2012 ‘ਚ ਬ੍ਰਿਟ ਏਸ਼ੀਆ ਐਵਾਰਡਜ਼ ‘ਚ ਨਵੇਂ ਕਲਾਕਾਰ ਦੇ ਰੂਪ ‘ਚ ਡੀਜੇ ਸੰਝ ਐਂਡ ਜੇ ਨੂੰ ਪਰਸਕਾਰ ਮਿਲਿਆ ਸੀ ਤੇ ਇਸੇ ਸਾਲ ਜ਼ੈਜ਼ ਧਾਮੀ ਤੇ ਕਨਿਕਾ ਕਪੂਰ ਦਾ ‘ਕੁਰਤੀ ਮਲ-ਮਲ ਦੀ’ ਵੀ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ। ਇਹ ਹੀ ਨਹੀਂ ਗਾਇਕ ਨਵ ਇੰਦਰ ਦਾ ‘ਯਾਰ ਬੋਲਦਾ’ ਵੀ ਸੁਰਜੀਤ ਦੀ ਯਾਦ ਨੂੰ ਸਾਡੇ ਦਿਲਾਂ ਵਿੱਚ ਤਾਜ਼ਾ ਕਰਦਾ ਹੈ।
‘ਬਾਲੀਵੁੱਡ ਸੰਗੀਤਕਾਰਾਂ ਤੇ ਗਾਇਕਾਂ ਨੂੰ ਹੀ ਮਿਲਦਾ ਹੈ ਸਨਮਾਨ’
The post ਅੱਜ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੱਜਦੇ ਨੇ ਸੁਰਜੀਤ ਬਿੰਦਰਖੀਏ ਦੇ ਗੀਤ appeared first on Daily Post Punjabi – Current Punjabi News | Latest Punjab News .
This post first appeared on Punjab Archives - Latest Punjab News, Current Punjabi News, please read the originial post: here