Get Even More Visitors To Your Blog, Upgrade To A Business Listing >>

ਖੁੱਲ੍ਹਣਗੇ ਬ੍ਰਹਿਮੰਡ ਦੇ ਭੇਦ! ਵਿਗਿਆਨੀਆਂ ਨੂੰ ਇਸ ਖੋਜ ‘ਚ ਮਿਲੀ ਵੱਡੀ ਸਫ਼ਲਤਾ

gravitational waves:ਵਾਸ਼ਿੰਗਟਨ : ਵਿਗਿਆਨੀਆਂ ਨੇ ਇੱਕ ਵਾਰ ਫਿਰ ਬਲੈਕ ਹੋਲ ਵਿਚ ਗਰੂਤਾਕਰਸ਼ਣ ਤਰੰਗਾਂ ਯਾਨੀ ਗ੍ਰੈਵੀਟੇਸ਼ਨਲ ਵੇਵਜ਼ ਦੀ ਖੋਜ ਕੀਤੀ ਹੈ। ਧਰਤੀ ਤੋਂ ਕਰੀਬ ਇੱਕ ਅਰਬ ਪ੍ਰਕਾਸ਼ ਸਾਲ ਦੂਰ ਅਤੇ ਸੂਰਜ ਤੋਂ ਕ੍ਰਮਵਾਰ 7 ਅਤੇ 12 ਗੁਣਾ ਜ਼ਿਆਦਾ ਭਾਰ ਵਾਲੇ ਦੋ ਹਲਕੇ ਬਲੈਕ ਹੋਲ ਦੇ ਆਪਸ ਵਿਚ ਮਿਲਣ ਨਾਲ ਇਨ੍ਹਾਂ ਤਰੰਗਾਂ ਦੀ ਖੋਜ ਹੋਈ। ਦੋਵੇਂ ਬਲੈਗ ਹੋਲ ਜਦੋਂ ਆਪਸ ਵਿਚ ਮਿਲੇ ਤਾਂ ਇਨ੍ਹਾਂ ਦਾ ਦ੍ਰਵਯਮਾਨ ਸੂਰਜ ਤੋਂ 18 ਗੁਣਾ ਜ਼ਿਆਦਾ ਸੀ।
gravitational waves

gravitational waves

ਵਿਗਿਆਨੀਆਂ ਦੇ ਅਨੁਸਾਰ ਬਲੈਕ ਹੋਲਾਂ ਦੇ ਟਕਰਾਉਣ ‘ਤੇ ਸਪੇਸ ਅਤੇ ਸਮੇਂ ਦੇ ਸਬੰਧ ਦਾ ਪਤਾ ਲਗਦਾ ਹੈ। ਲੇਜ਼ਰ ਇੰਫੋਰਮੀਟਰ ਗ੍ਰੈਵੀਟੇਸ਼ਨਲ ਵੇਵਜ਼ ਆਬਜ਼ਰਵੇਟਰੀ ਯਾਨੀ ਲਿਗੋ ਯੋਜਨਾ ਅਤੇ ਇਟਲੀ ਸਥਿਤ ਵਰਗੋ ਡਿਟੈਕਟਰ ਨਾਲ ਜੁੜੇ ਵਿਗਿਆਨੀਆਂ ਨੇ ਇਸ ਘਟਨਾ ਦਾ 8 ਜੂਨ ਨੂੰ ਪਤਾ ਲਗਾਇਆ ਸੀ। ਹਾਲਾਂਕਿ ਦੋ ਹੋਰ ਖੋਜਾਂ ਨੂੰ ਸਮਣ ਦੇ ਲਈ ਜ਼ਰੂਰੀ ਸਮੇਂ ਦੀ ਵਜ੍ਹਾ ਨਾਲ ਇਸ ਦੇ ਐਲਾਨ ਵਿਚ ਦੇਰੀ ਹੋਈ।gravitational wavesਜੀਡਬਲਯੂ170608 ਸਭ ਤੋਂ ਹਲਕਾ ਬਲੈਗ ਹੋਲ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਗਰੂਤਾਕਰਸ਼ਣ ਤਰੰਗਾਂ ਦੇ ਜ਼ਰੀਏ ਬਲੈਕ ਹੋਲ ਦਾ ਪਤਾ ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਮਹਾਨ ਵਿਗਿਆਨੀ ਅਲਬਰਟ ਆਈਨਸਟੀਨ ਨੇ ਸੌ ਸਾਲ ਪਹਿਲੇ ਗ੍ਰੈਵੀਟੇਸ਼ਨਲ ਵੇਵਜ਼ ਦੀ ਕਲਪਨਾ ਕੀਤੀ ਸੀ। ਪਹਿਲੀ ਵਾਰ 14 ਸਤੰਬਰ 2015 ਨੂੰ ਇਨ੍ਹਾਂ ਵੇਵਜ਼ ਦੀ ਖੋਜ ਹੋਈ। ਉਦੋਂ ਇਸ ਨੂੰ ਸਦੀ ਦੀ ਮਹਾਨ ਖੋਜ ਕਿਹਾ ਗਿਆ ਸੀ।gravitational waves2017 ਦਾ ਭੌਤਿਕ ਵਿਗਿਆਨ ਦਾ ਪੁਰਸਕਾਰ ਲਿਗੋ ਯੋਜਨਾ ਨੂੰ ਸ਼ੁਰੂ ਕਰਨ ਵਾਲੇ ਵਿਗਿਆਨੀਆਂ ਨੂੰ ਰਾਈਨਰ ਵਾਈਸ, ਬੈਰੀ ਬੈਰਿਸ਼ ਅਤੇ ਕਿਪ ਥੋਰਨੇ ਨੂੰ ਮਿਲਿਆ ਸੀ। ਵਿਗਿਆਨੀਆਂ ਦੇ ਮੁਤਾਬਕ ਗਰੂਤਾਕਰਸ਼ਣ ਤਰੰਗਾਂ ਦਾ ਪਤਾ ਲੱਗਣ ਨਾਲ ਬ੍ਰਹਿਮੰਡ ਦੇ ਬਾਰੇ ਵਿਚ ਸਮਝ ਦਾ ਨਵਾਂ ਯੁੱਗ ਸ਼ੁਰੂ ਹੋਵੇਗਾ।gravitational wavesਵਿਗਿਆਨੀ ਮੰਨਦੇ ਹਨ ਕਿ ਕਈ ਖ਼ਰਬ ਸਾਲ ਪਹਿਲਾਂ ਜਦੋਂ ਇਸ ਸ੍ਰਿਸ਼ਟੀ ਦੀ ਸ਼ੁਰੂਆਤ ਵੀ ਨਹੀਂ ਹੋਈ ਸੀ ਤਾਂ ਦੋ ਵਿਸ਼ਾਲ ਬਲੈਕ ਹੋਲ ਆਪਸ ਵਿਚ ਟਕਰਾਏ ਸਨ। ਉਨ੍ਹਾਂ ਦੀ ਟੱਕਰ ਨਾਲ ਵੱਡੀ ਮਾਤਰਾ ਵਿਚ ਊਰਜਾ ਪੈਦਾ ਹੋਈ ਸੀ। ਇੰਨੀ ਊਰਜਾ ਹਜ਼ਾਰਾਂ ਸੂਰਜਾਂ ਦੀ ਊਰਜਾ ਵੀ ਮਿਲਾ ਦੇਈਏ ਤਾਂ ਉਸ ਦੇ ਸਾਹਮਣੇ ਫਿੱਕੀ ਪੈ ਜਾਵੇ। ਇਸ ਦੇ ਨਾਲ ਹੀ ਕਈ ਤਰੰਗਾਂ ਵੀ ਪੈਦਾ ਹੋਈਆਂ ਸਨ ਜੋ ਪੂਰੇ ਬ੍ਰਹਿਮੰਡ ਵਿਚ ਫੈਲ ਗਈਆਂ।gravitational wavesਇਨ੍ਹਾਂ ਤਰੰਗਾਂ ਨੂੰ ਗਰੂਤਾਕਰਸ਼ਣ ਤਰੰਗ ਕਿਹਾ ਜਾਂਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਹ ਤਰੰਗਾਂ ਅੱਜ ਵੀ ਭਟਕ ਰਹੀਆਂ ਹਨ ਜੋ ਅਕਸਰ ਸਾਡੇ ਅਤੇ ਸਾਡੀ ਧਰਤੀ ਨਾਲ ਟਕਰਾਉਂਦੀਆਂ ਹਨ ਪਰ ਇਨ੍ਹਾਂ ਦਾ ਅਸਰ ਇੰਨਾ ਘੱਟ ਹੁੰਦਾ ਹੈ ਕਿ ਅਸੀਂ ਇਨ੍ਹਾਂ ਨੂੰ ਮਹਿਸੂਸ ਨਹੀਂ ਕਰ ਪਾਉਂਦੇ। ਇਨ੍ਹਾਂ ਨੂੰ ਸਿਰਫ਼ ਅਤਿ ਸੰਵੇਦਨਸ਼ੀਲ ਉਪਕਰਨਾਂ ਦੇ ਜ਼ਰੀਏ ਹੀ ਫੜਿਆ ਜਾ ਸਕਦਾ ਹੈ।gravitational wavesਮੰਨਿਆ ਜਾਂਦਾ ਹੈ ਕਿ ਗਰੂਤਾਕਰਸ਼ਣ ਤਰੰਗਾਂ ਕਿਉਂਕਿ ਸ੍ਰਿਸ਼ਟੀ ਦੇ ਸ਼ੂਰਆਤ ਨਾਲ ਜੁੜੀਆਂ ਹੋਈਆਂ ਹਨ, ਇਸ ਲਈ ਅਸੀਂ ਸ੍ਰਿਸ਼ਟੀ ਦੀ ਸ਼ੁਰੂਆਤ ਦੀ ਬਹੁਤ ਸਾਰੇ ਰਹੱਸਾਂ ਨੂੰ ਸਮਝ ਸਕਦੇ ਹਾਂ। ਕਿਹਾ ਜਾਂਦਾ ਹੈ ਕਿ ਉਸ ‘ਡਾਰਕ ਮੈਟਰ’ ਨੂੰ ਸਮਝਣ ਦੀ ਕੁੰਜੀ ਵੀ ਗਰੂਤਾਕਰਸ਼ਣ ਤਰੰਗਾਂ ਵਿਚ ਛੁਪੀ ਹੋਈ ਹੈ ਜੋ ਸਾਡੀ ਹੋਂਦ ਦਾ ਇੱਕ ਵੱਡਾ ਹਿੱਸਾ ਹੈ ਪਰ ਉਨ੍ਹਾਂ ਨੂੰ ਅਸੀਂ ਜਾਣ, ਸਮਝ ਅਤੇ ਦੇਖ ਨਹੀਂ ਪਾਏ ਹਾਂ।

The post ਖੁੱਲ੍ਹਣਗੇ ਬ੍ਰਹਿਮੰਡ ਦੇ ਭੇਦ! ਵਿਗਿਆਨੀਆਂ ਨੂੰ ਇਸ ਖੋਜ ‘ਚ ਮਿਲੀ ਵੱਡੀ ਸਫ਼ਲਤਾ appeared first on Daily Post Punjabi – Current Punjabi News | Latest Punjab News .This post first appeared on Punjab Archives - Latest Punjab News, Current Punjabi News, please read the originial post: here

Share the post

ਖੁੱਲ੍ਹਣਗੇ ਬ੍ਰਹਿਮੰਡ ਦੇ ਭੇਦ! ਵਿਗਿਆਨੀਆਂ ਨੂੰ ਇਸ ਖੋਜ ‘ਚ ਮਿਲੀ ਵੱਡੀ ਸਫ਼ਲਤਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×