Get Even More Visitors To Your Blog, Upgrade To A Business Listing >>

ਭਾਰਤ ਦੀ ਮਾਨੂਸ਼ੀ ਛਿੱਲਰ ਦਾ ਮਿਸ ਵਰਲਡ ਦੇ ਖ਼ਿਤਾਬ ‘ਤੇ ਕਬਜਾ

manushi chhilar india won miss world titleਭਾਰਤ ਦੀ ਇਕ ਮੁਟਿਆਰ ਨੇ ਫ਼ਿਰ ਦੁਨੀਆ ‘ਚ ਆਪਣੀ ਖ਼ੂਬਸੂਰਤੀ ਦਾ ਲੋਹਾ ਮੰਨਵਾ ਲਿਆ। ਚੀਨ ਦੇ ਸਾਨਿਆ ‘ਚ ਹੋਈ ਮਿਸ ਵਰਲਡ ਪ੍ਰਤੀਯੋਗਤਾ ‘ਚ ਭਾਰਤ ਦੀ ਮਾਨੂਸ਼ੀ ਛਿੱਲਰ ਨੇ 2017 ਦੀ ਵਿਸ਼ਵ ਸੁੰਦਰੀ ਬਣਨ ਦਾ ਖ਼ਿਤਾਬ ਜਿੱਤਿਆ ਹੈ। ਹਰਿਆਣਾ ਦੇ ਸੋਨੀਪਤ ‘ਚ ਰਹਿਣ ਵਾਲੀ ਮਾਨੂਸ਼ੀ ਨੇ 118 ਦੇਸ਼ਾਂ ਦੀਆਂ ਸੁੰਦਰੀਆਂ ਨੂੰ ਪਛਾੜਦਿਆਂ ਹੋਇਆਂ ਇਹ ਕਾਮਯਾਬੀ ਹਾਸਲ ਕੀਤੀ।

manushi chhilar india won miss world titlemanushi chhilar india won miss world title

ਇਸ ਪ੍ਰਤੀਯੋਗਤਾ ‘ਚ ਦੂਸਰੇ ਨੰਬਰ ‘ਤੇ ਮਿਸ ਇੰਗਲੈਂਡ ਸਟੈਫ਼ਨੀ ਹਿਲ ਅਤੇ ਮਿਸ ਮੈਕਸੀਕੋ ਐਾਡਰਾ ਮੇਜ਼ਾ ਤੀਸਰੇ ਨੰਬਰ ‘ਤੇ ਰਹੀ। 2016 ਦੀ ਵਿਸ਼ਵ ਸੁੰਦਰੀ ਰਹੀ ਪੁਏਰਟੋ ਰਿਕੋ ਦੀ ਸਟੇਫ਼ਨੀ ਡੇਲ ਵੈਲੇ ਨੇ ਮਾਨੂਸ਼ੀ ਨੂੰ ਵਿਸ਼ਵ ਸੁੰਦਰੀ ਦਾ ਤਾਜ ਪਹਿਨਾਇਆ।manushi chhilar india won miss world titleਮਾਨੂਸ਼ੀ ਨੂੰ ਆਖ਼ਰੀ ਦੌਰ ‘ਚ ਜਿਊਰੀ ਨੇ ਸਵਾਲ ਪੁੱਛਿਆ ਸੀ ਕਿ ਕਿਸ ਪੇਸ਼ੇ ‘ਚ ਸਭ ਤੋਂ ਜ਼ਿਆਦਾ ਤਨਖ਼ਾਹ ਮਿਲਣੀ ਚਾਹੀਦੀ ਹੈ ਅਤੇ ਕਿਉਂ? ਇਸ ਦੇ ਜਵਾਬ ‘ਚ ਮਾਨੂਸ਼ੀ ਨੇ ਕਿਹਾ ਕਿ, ‘ਮਾਂ ਨੂੰ ਸਭ ਤੋਂ ਜ਼ਿਆਦਾ ਸਨਮਾਨ ਮਿਲਣਾ ਚਾਹੀਦਾ ਹੈ ਇਸ ਦੇ ਲਈ ਉਸ ਨੂੰ ਪੈਸਿਆਂ ‘ਚ ਤਨਖ਼ਾਹ ਨਹੀਂ ਬਲਕਿ ਸਨਮਾਨ ਅਤੇ ਪਿਆਰ ਮਿਲਣਾ ਚਾਹੀਦਾ ਹੈ’।manushi chhilar india won miss world titleਮਾਨੂਸ਼ੀ ਤੋਂ ਪਹਿਲਾਂ ਸਾਲ 2000 ‘ਚ ਬਾਲੀਵੁੱਡ ਅਤੇ ਹਾਲੀਵੁੱਡ ਦੀ ਸਫ਼ਲ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਭਾਰਤ ਵਲੋਂ ਮਿਸ ਵਰਲਡ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਸੀ। 20 ਸਾਲ ਦੀ ਮਾਨੂਸ਼ੀ 67ਵੀਂ ਵਿਸ਼ਵ ਸੁੰਦਰੀ ਹੈ। ਇਸ ਤੋਂ ਪਹਿਲਾਂ ਮਾਨੂਸ਼ੀ ਨੇ ਇਸ ਸਾਲ ਮਈ ‘ਚ ਫ਼ੈਮਿਨਾ ਮਿਸ ਇੰਡੀਆ ਦਾ ਿਖ਼ਤਾਬ ਵੀ ਆਪਣੇ ਨਾਂਅ ਕੀਤਾ ਸੀ।manushi chhilar india won miss world titleਮਿਸ ਵਰਲਡ ਮਾਨੂਸ਼ੀ ਛਿੱਲਰ ਦੇ ਜੀਵਨ ‘ਤੇ ਝਾਤ
14 ਮਈ 1997 ‘ਚ ਹਰਿਆਣਾ ਦੇ ਸੋਨੀਪਤ ‘ਚ ਜਨਮੀ ਮਾਨੂਸ਼ੀ ਦੇ ਮਾਤਾ-ਪਿਤਾ ਡਾਕਟਰ ਹਨ। ਉਸ ਦੇ ਪਿਤਾ ਡਾ. ਮਿਤਰਾ ਬਾਸੂ ਛਿੱਲਰ ਰੱਖਿਆ ਖ਼ੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਵਿਚ ਵਿਗਿਆਨੀ ਹਨ ਜਦਕਿ ਉਸ ਦੀ ਮਾਤਾ ਡਾ. ਨੀਲਮ ਛਿੱਲਰ ਹਿਊਮਨ ਬੀਹੇਵੀਅਰ ਐਾਡ ਐਲਾਈਡ ਸਾਇੰਸਜ਼ ਸੰਸਥਾ ‘ਚ ਦਿਮਾਗ ਬਾਰੇ ਰਸਾਇਣ ਵਿਗਿਆਨ (ਨਿਊਰੋਕੈਮਿਸਟਰੀ) ਵਿਭਾਗ ਦੀ ਮੁਖੀ ਹੈ।manushi chhilar india won miss world titleਨਵੀਂ ਦਿੱਲੀ ਦੇ ਸੇਂਟ ਥਾਮਸ ਸਕੂਲ ‘ਚ ਪੜ੍ਹੀ ਛਿੱਲਰ ਫ਼ਿਲਹਾਲ ਸੋਨੀਪਤ ਦੇ ਭਗਤ ਫੂਲ ਸਿੰਘ ਸਰਕਾਰੀ ਮੈਡੀਕਲ ਕਾਲਜ ‘ਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਹੈ ਅਤੇ ਦਿਲ ਦੇ ਰੋਗਾਂ ਦੀ ਮਾਹਿਰ ਡਾਕਟਰ ਬਣਨਾ ਚਾਹੁੰਦੀ ਹੈ। ਮਾਨੂਸ਼ੀ ਨੂੰ ਪੈਰਗਲਾਈਡਿੰਗ ਦਾ ਵੀ ਸ਼ੌਕ ਹੈ। ਉਸ ਨੂੰ ਰਵਾਇਤੀ ਕੁੱਚੀਪੁੜੀ ਨਾਚ ‘ਚ ਮੁਹਾਰਤ ਹਾਸਲ ਹੈ ਅਤੇ ਉਹ ਸਮਾਜ ਸੇਵਾ ਦੇ ਕੰਮਾਂ ਨਾਲ ਵੀ ਜੁੜੀ ਹੋਈ ਹੈ। ਵਿਸ਼ਵ ਸੁੰਦਰੀ ਬਣਨਾ ਮਾਨੂਸ਼ੀ ਦੇ ਬਚਪਨ ਦਾ ਹੀ ਸੁਪਨਾ ਸੀ।manushi chhilar india won miss world titleਹੁਣ ਤੱਕ ਵਿਸ਼ਵ ਸੁੰਦਰੀ ਬਣਨ ਵਾਲੀਆਂ ਭਾਰਤੀ ਮੁਟਿਆਰਾਂ
ਭਾਰਤ ਵਲੋਂ ਸਭ ਤੋਂ ਪਹਿਲਾਂ 1966 ‘ਚ ਰੀਤਾ ਫ਼ਾਰੀਆ ਵਿਸ਼ਵ ਸੁੰਦਰੀ ਬਣੀ ਸੀ। ਉਸ ਤੋਂ ਬਾਅਦ 1994 ‘ਚ ਐਸ਼ਵਰਿਆ ਰਾਏ, 1997 ‘ਚ ਡਾਇਨਾ ਹੇਡਨ, 1999 ‘ਚ ਯੁਕਤਾ ਮੁਖੀ ਅਤੇ 2000 ‘ਚ ਪ੍ਰਿਯੰਕਾ ਚੋਪੜਾ ਨੇ ਵਿਸ਼ਵ ਸੁੰਦਰੀ ਬਣਨ ਦਾ ਮਾਣ ਹਾਸਲ ਕੀਤਾ ਸੀ। ਹੁਣ 2017 ‘ਚ ਮਾਨੂਸ਼ੀ ਛਿੱਲਰ ਨੇ ਇਹ ਖ਼ਿਤਾਬ ਆਪਣੇ ਨਾਂਅ ਕੀਤਾ। ਦੱਸਣਯੋਗ ਹੈ ਕਿ 1951 ਤੋਂ ਸ਼ੁਰੂ ਹੋਈ ਇਸ ਪ੍ਰਤੀਯੋਗਤਾ ‘ਚ ਹੁਣ ਤੱਕ ਭਾਰਤ ਅਤੇ ਵੈਨਜ਼ੁਏਲਾ ਦੀਆਂ ਮੁਟਿਆਰਾਂ 6-6 ਵਾਰ ਵਿਸ਼ਵ ਸੁੰਦਰੀਆਂ ਬਣਨ ਦਾ ਕਾਰਨਾਮਾ ਕਰ ਚੁੱਕੀਆਂ ਹਨ।manushi chhilar india won miss world title

The post ਭਾਰਤ ਦੀ ਮਾਨੂਸ਼ੀ ਛਿੱਲਰ ਦਾ ਮਿਸ ਵਰਲਡ ਦੇ ਖ਼ਿਤਾਬ ‘ਤੇ ਕਬਜਾ appeared first on Daily Post Punjabi – Current Punjabi News | Latest Punjab News .This post first appeared on Punjab Archives - Latest Punjab News, Current Punjabi News, please read the originial post: here

Share the post

ਭਾਰਤ ਦੀ ਮਾਨੂਸ਼ੀ ਛਿੱਲਰ ਦਾ ਮਿਸ ਵਰਲਡ ਦੇ ਖ਼ਿਤਾਬ ‘ਤੇ ਕਬਜਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×