Get Even More Visitors To Your Blog, Upgrade To A Business Listing >>

ਕੁਲਭੂਸ਼ਣ ਜਾਧਵ ਦੀ ਮਾਤਾ ਨੂੰ ਵੀ ਮਿਲ ਸਕਦੀ ਹੈ ਪਾਕਿ ਜਾਣ ਦੀ ਆਗਿਆ

kulbhushan jadhav mother can visit pakistan ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਕੁਲਭੂਸ਼ਣ ਜਾਧਵ ਨੂੰ ਉਨ੍ਹਾਂ ਦੀ ਪਤਨੀ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪਾਕਿਸਤਾਨ ਸਰਕਾਰ ਨੇ ਇਹ ਫੈਸਲਾ ਮਨੁੱਖਤਾ ਦੇ ਅਧਾਰ ‘ਤੇ ਲਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ, “ਪਾਕਿਸਤਾਨ ਦੀ ਸਰਕਾਰ ਨੇ ਮਨੁੱਖਤਾ ਦੇ ਅਧਾਰ ‘ਤੇ ਕਮਾਂਡਰ ਕੁਲਭੂਸ਼ਣ ਜਾਧਵ ਨੂੰ ਉਨ੍ਹਾਂ ਦੀ ਪਤਨੀ ਨਾਲ ਮਿਲਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਸੀ। ਇਸ ਸਬੰਧੀ ਜਾਣਕਾਰੀ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਨੂੰ ਵੀ ਦਿੱਤੀ ਗਈ ਹੈ।”

kulbhushan jadhav mother can visit pakistankulbhushan jadhav mother can visit pakistan

ਪਾਕਿਸਤਾਨ ਨੇ ਬੀਤੇ ਦਿਨ ਕਿਹਾ ਕਿ ਉਹ ਕੁਲਭੂਸ਼ਣ ਜਾਧਵ ਦੀ ਪਤਨੀ ਜਿਸ ਨੂੰ ਪਹਿਲਾਂ ਹੀ ਉਸ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਮਿਲ ਗਈ ਹੈ ਤੋਂ ਇਲਾਵਾ ਜਾਧਵ ਦੀ ਮਾਤਾ ਨੂੰ ਉਸ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦੇਣ ਬਾਰੇ ਭਾਰਤ ਦੀ ਬੇਨਤੀ ‘ਤੇ ਵਿਚਾਰ ਕਰ ਰਿਹਾ ਹੈ। ਪਿੱਛਲੇ ਹਫ਼ਤੇ ਪਾਕਿਸਤਾਨ ਨੇ ਕਿਹਾ ਕਿ ਉਸ ਨੇ 46 ਸਾਲਾ ਜਾਧਵ ਅਤੇ ਉਸ ਦੀ ਪਤਨੀ ਵਿਚਕਾਰ ਮੁਲਾਕਾਤ ਦਾ ਪ੍ਰਬੰਧ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਕਈ ਮਹੀਨੇ ਪਹਿਲਾਂ ਭਾਰਤ ਨੇ ਮਾਨਵਤਾ ਦੇ ਆਧਾਰ ‘ਤੇ ਜਾਧਵ ਦੀ ਮਾਤਾ ਨੂੰ ਵੀਜ਼ਾ ਜਾਰੀ ਕਰਨ ਲਈ ਬੇਨਤੀ ਕੀਤੀ ਸੀ।kulbhushan jadhav mother can visit pakistanਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਭਾਰਤ ਨੇ ਜਾਧਵ ਦੀ ਮਾਤਾ ਨੂੰ ਵੀਜ਼ਾ ਜਾਰੀ ਕਰਨ ਲਈ ਦੁਬਾਰਾ ਬੇਨਤੀ ਕੀਤੀ ਹੈ ਤਾਂ ਜੋ ਉਹ ਆਪਣੇ ਜੇਲ੍ਹ ‘ਚ ਬੰਦ ਪੁੱਤਰ ਨੂੰ ਮਿਲ ਸਕੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫ਼ੈਸਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤ ਨੇ ਪਾਕਿਸਤਾਨ ਦੀ ਪੇਸ਼ਕਸ਼ ਦਾ ਜਵਾਬ ਦੇ ਦਿੱਤਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਮਾਨਵਤਾ ਦੇ ਆਧਾਰ ‘ਤੇ ਕਮਾਂਡਰ ਜਾਧਵ ਲਈ ਪਾਕਿਸਤਾਨ ਦੀ ਪੇਸ਼ਕਸ਼ ਦਾ ਭਾਰਤ ਤੋਂ ਜਵਾਬ ਮਿਲ ਗਿਆ ਹੈ ਅਤੇ ਉਸ ‘ਤੇ ਵਿਚਾਰ ਕੀਤੀ ਜਾ ਰਹੀ ਹੈ।kulbhushan jadhav mother can visit pakistanਜਲ ਸੈਨਾ ਦੇ ਸਾਬਕਾ ਅਧਿਕਾਰੀ ਜਾਧਵ ਨੂੰ ਜਾਸੂਸੀ ਅਤੇ ਅੱਤਵਾਦ ਦੇ ਦੋਸ਼ਾਂ ਵਿਚ ਪਾਕਿਸਤਾਨ ਦੀ ਸੈਨਿਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਨਿਆਂ ਬਾਰੇ ਕੌਮਾਂਤਰੀ ਅਦਾਲਤ ਨੇ ਭਾਰਤ ਦੀ ਅਪੀਲ ‘ਤੇ ਮਈ ਵਿਚ ਜਾਧਵ ਦੀ ਫਾਂਸੀ ‘ਤੇ ਰੋਕ ਲਾ ਦਿੱਤੀ ਸੀ। ਪਾਕਿਸਤਾਨ ਇਸ ਆਧਾਰ ‘ਤੇ ਜਾਧਵ ਤਕ ਭਾਰਤੀ ਕੌਂਸਲਖਾਨੇ ਨੂੰ ਪਹੁੰਚ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਰਿਹਾ ਹੈ ਕਿ ਜਾਸੂਸੀ ਦੇ ਮਾਮਲਿਆਂ ਵਿਚ ਇਹ ਗੱਲ ਲਾਗੂ ਨਹੀਂ ਹੁੰਦੀ। ਕੁਝ ਮੀਡੀਆ ਰਿਪੋਰਟਾਂ ਨੇ ਪਾਕਿਸਤਾਨ ਦੀ ਤਾਜ਼ਾ ਪੇਸ਼ਕਸ਼ ਨੂੰ ਅਮਰੀਕੀ ਯਤਨਾਂ ਨਾਲ ਜੋੜਿਆ ਹੈ ਪਰ ਪਾਕਿਸਤਾਨ ਨੇ ਜ਼ੋਰ ਦੇ ਕੇ ਕਿਹਾ ਕਿ ਉਸ ਦੀ ਪੇਸ਼ਕਸ਼ ਪੂਰੀ ਤਰ੍ਹਾਂ ਮਾਨਵਤਾ ਦੇ ਆਧਾਰ ‘ਤੇ ਹੈ |kulbhushan jadhav mother can visit pakistan

The post ਕੁਲਭੂਸ਼ਣ ਜਾਧਵ ਦੀ ਮਾਤਾ ਨੂੰ ਵੀ ਮਿਲ ਸਕਦੀ ਹੈ ਪਾਕਿ ਜਾਣ ਦੀ ਆਗਿਆ appeared first on Daily Post Punjabi – Current Punjabi News | Latest Punjab News .



This post first appeared on Punjab Archives - Latest Punjab News, Current Punjabi News, please read the originial post: here

Share the post

ਕੁਲਭੂਸ਼ਣ ਜਾਧਵ ਦੀ ਮਾਤਾ ਨੂੰ ਵੀ ਮਿਲ ਸਕਦੀ ਹੈ ਪਾਕਿ ਜਾਣ ਦੀ ਆਗਿਆ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×