Get Even More Visitors To Your Blog, Upgrade To A Business Listing >>

ਪ੍ਰੀ-ਨਰਸਰੀ ਕਲਾਸਾਂ ਸ਼ੁਰੂ, ਪਰ ਬਹੁਤੇ ਸਕੂਲਾਂ ਵਿੱਚ ਸਹੂਲਤਾਂ ਦੀ ਕਮੀ….

anganwadi:ਪੰਜਾਬ ਸਰਕਾਰ ਵੱਲੋ ਆਂਗਨਵਾੜੀ ਸਕੂਲਾਂ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲਾਂ ਵਿਚ ਦਾਖਲ ਕਰਕੇ ਪ੍ਰੀ ਨਰਸਰੀ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ, ਪਰ ਸਰਕਾਰ ਵੱਲੋ ਸਕੂਲਾਂ ਅੰਦਰ ਦਾਖਲ ਹੋਣ ਵਾਲੇ ਬੱਚਿਆਂ ਲਈ ਕੋਈ ਵੀ ਖਾਸ ਪ੍ਰਬੰਧ ਨਹੀ ਕੀਤਾ ਗਿਆ। ਪੰਜਾਬ ਸਰਕਾਰ ਸਕੂਲ਼ਾਂ ਨੂੰ ਉੱਚਾ ਚੁੱਕਣ ਲਈ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਇਹ ਦਾਅਵੇ ਉਸ ਵੇਲੇ ਖੋਖਲੇ ਸਾਬਤ ਹੁੰਦੇ ਹਨ ਜਦੋ ਬੱਚੇ ਜਮੀਨ ਉਤੇ ਬੈਠੇ ਸਰਦੀ ਦੇ ਮੌਸਮ ਵਿਚ ਖੇਡ ਰਹੇ ਸਨ। ਨਾ ਹੀ ਉਹਨਾਂ ਬੱਚਿਆਂ ਲਈ ਕੋਈ ਬੈਠਣ ਦਾ ਪ੍ਰਬੰਧ, ਨਾ ਹੀ ਖਾਣ ਲਈ ਅਤੇ ਨਾ ਹੀ ਉਹਨਾਂ ਦੇ ਖੇਡਣ ਲਈ ਖਿਡਾਉਣਿਆਂ ਦਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਗਿਆ।anganwadi

anganwadi

ਅਜਨਾਲਾ ਸ਼ਹਿਰ ਦੇ ਸਕੂਲਾਂ ਦਾ ਜਦੋਂ ਦੌਰਾ ਕੀਤਾ ਗਿਆ ਤਾਂ ਦੇਖਣ ਵਿਚ ਆਇਆ ਕਿ ਪ੍ਰੀ-ਨਰਸਰੀ ਦੇ ਬੱਚਿਆਂ ਨੂੰ ਜਮੀਨ ਉਤੇ ਥੱਲੇ ਹੀ ਬਿਠਾਇਆ ਹੋਇਆ ਸੀ। ਉਨਾਂ ਕੋਲ ਨਾ ਤਾਂ ਜਿਆਦਾ ਖਿਡਾਉਣੇ ਸੀ ਅਤੇ ਨਾ ਹੀ ਉਹਨਾਂ ਵਾਸਤੇ ਕੋਈ ਖਾਣ ਦਾ ਪ੍ਰਬੰਧ ਸੀ। ਇਸ ਦੌਰਾਨ ਕਈ ਸਕੂਲਾਂ ਵਿੱਚ ਬੱਚਿਆਂ ਨੂੰ ਇੱਕ-ਦੂਜੀਆਂ ਕਲਾਸਾਂ ਵਿਚ ਵੀ ਮਰਜ ਕੀਤਾ ਹੋਇਆ ਸੀ, ਜਿਸ ਨਾਲ ਹੋਰਨਾਂ ਵਿਦਿਆਰਥੀਆਂ ਦੀ ਪੜ੍ਹਾਈ ਉਤੇ ਵੀ ਅਸਰ ਪੈ ਰਿਹਾ ਸੀ। ਇੱਕੋ ਅਧਿਆਪਕ ਉਸੇ ਵਿਦਿਆਰਥੀ ਨੂੰ ਪੜ੍ਹਾ ਵੀ ਰਿਹਾ ਸੀ ਅਤੇ ਸੰਭਾਲ ਵੀ ਰਿਹਾ ਸੀ।anganwadi

anganwadi

ਇਸ ਦੌਰਾਨ ਸਕੂਲ ਦੇ ਅਧਿਆਪਕਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਪ੍ਰੀ-ਨਰਸਰੀ ਕਲਾਸਾਂ ਤਾਂ ਸ਼ੁਰੂ ਕਰ ਦਿੱਤੀਆਂ ਸਨ ਪਰ ਬੱਚਿਆਂ ਲਈ ਕੋਈ ਖਾਣ,ਪੀਣ,ਬੈਠਣ ਅਤੇ ਖੇਡਣ ਦਾ ਕੋਈ ਪ੍ਰਬੰਧ ਨਹੀ ਕੀਤਾ। ਸਾਰੇ ਅਧਿਆਪਕ ਆਪਸ ਵਿਚ ਹੀ ਪੈਸੇ ਇਕੱਠੇ ਕਰਕੇ ਇਹਨਾਂ ਬੱਚਿਆਂ ਲਈ ਖਿਡਾਉਣੇ ਅਤੇ ਟੌਫੀਆਂ ਲਿਆ ਕੇ ਦੇ ਰਹੇ ਹਾਂ। ਉਹਨਾਂ ਦੱਸਿਆ ਕਿ ਬੱਚਿਆਂ ਦਾ ਕੋਈ ਟਾਈਮ ਟੇਬਲ ਨਹੀ ਹੈ।anganwadi ਸਾਢੇ ਬਾਰਾਂ ਵਜੇ ਮਿਡ-ਡੇਅ-ਮੀਲ ਦਾ ਟਾਈਮ ਹੁੰਦਾ ਹੈ ਅਤੇ ਉਸੇ ਸਮੇ ਹੀ ਇਨਾਂ ਬੱਚਿਆਂ ਨੂੰ ਛੁੱਟੀ ਹੁੰਦੀ ਹੈ। ਉਹਨਾਂ ਦੱਸਿਆਂ ਕਿ ਠੰਡ ਦਾ ਮੌਸਮ ਹੈ ਅਤੇ ਬੱਚਿਆਂ ਲਈ ਕੋਈ ਕਮਰਾ ਨਹੀ ਹੈ ਜਿਸ ਕਾਰਣ ਉਹਨਾਂ ਨੂੰ ਬਹੁਤ ਮੁਸ਼ਕਿਲ ਆ ਰਹੀ ਹੈ। ਉਹਨਾਂ ਮੰਗ ਕੀਤੀ ਕਿ ਸਰਕਾਰ ਨੂੰ ਚਾਹੀਦਾ ਹੈ ਇਹਨਾਂ ਪ੍ਰੀ-ਨਰਸਰੀ ਵਾਲੇ ਬੱਚਿਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਇਸ ਸਬੰਧੀ ਬਲਾਕ ਅਫਸਰ ਬਲਕਾਰ ਸਿੰਘ ਅਜਨਾਲਾ 1 ਅਤੇ ਬਲਾਕ ਅਫਸਰ ਗੁਰਦੇਵ ਸਿੰਘ ਅਜਨਾਲਾ 2 ਨੇ ਦੱਸਿਆ ਕਿ ਬਲਾਕ ਅਜਨਾਲਾ 1 ਵਿਚ 64੪ ਸਕੂਲ ਹਨ ਜਿੰਨਾਂ ਵਿਚ ਹੁਣ ਤੱਕ 757 ਬੱਚਿਆਂ ਨੂੰ ਪ੍ਰੀ-ਨਰਸਰੀ ਕਲਾਸਾਂ ਵਿਚ ਦਾਖਲ ਕੀਤਾ ਗਿਆ ਹੈ ਅਤੇ ਬਲਾਕ ਅਜਨਾਲਾ 2 ਵਿਚ 88 ਸਕੂਲ ਹਨ ਜਿੰਨਾਂ ਵਿਚ 1239 ਬੱਚਿਆਂ ਨੂੰ ਪ੍ਰੀ ਨਰਸਰੀ ਕਲਾਸਾਂ ਵਿਚ ਦਾਖਲ ਕੀਤਾ ਹੈ। ਉਹਨਾਂ ਦੱਸਿਆਂ ਕਿ ਫਿਲਹਾਲ ਬੱਚਿਆਂ ਨੂੰ ਅਧਿਆਪਕਾਂ ਵੱਲੋ ਆਪਣੇ ਪੱਧਰ ਉਤੇ ਹੀ ਪੈਸੈ ਇਕੱਠੇ ਕਰਕੇ ਉਹਨਾਂ ਨੂੰ ਖਿਡਾਉਂਦੇ ਅਤੇ ਹੋਰ ਸਮਾਨ ਲਿਆ ਕੇ ਦਿੱਤਾ ਜਾ ਰਿਹਾ ਹੈ।anganwadi

anganwadi

ਸੋ ਅਜਿਹੇ ਵਿੱਚ ਜ਼ਰੂਰਤ ਹੈ ਕਿ ਸਰਕਾਰ ਨੂੰ ਪ੍ਰੀ-ਨਰਸਰੀ ਕਲਾਸਾਂ ਸ਼ੁਰੂ ਕਰਨ ਤੋਂ ਪਹਿਲਾਂ ਬੱਚਿਆਂ ਲਈ ਉਹਨਾਂ ਦੇ ਖਾਣ ਪੀਣ, ਬੈਠਣ ਅਤੇ ਖੇਡਣ ਦਾ ਖਾਸ ਪ੍ਰਬੰਧ ਕੀਤਾ ਜਾਣਾ ਚਾਹੀਦਾ ਸੀ, ਪਰ ਪ੍ਰੀ ਨਰਸਰੀ ਕਲਾਸਾਂ ਸ਼ੁਰੂ ਤਾਂ ਸਰਕਾਰ ਨੇ ਕਰ ਦਿੱਤੀਆਂ ਹਨ ਪਰ ਇਹਨਾਂ ਦਾ ਖਮਿਆਜਾ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ।

The post ਪ੍ਰੀ-ਨਰਸਰੀ ਕਲਾਸਾਂ ਸ਼ੁਰੂ, ਪਰ ਬਹੁਤੇ ਸਕੂਲਾਂ ਵਿੱਚ ਸਹੂਲਤਾਂ ਦੀ ਕਮੀ…. appeared first on Daily Post Punjabi – Current Punjabi News | Latest Punjab News .



This post first appeared on Punjab Archives - Latest Punjab News, Current Punjabi News, please read the originial post: here

Share the post

ਪ੍ਰੀ-ਨਰਸਰੀ ਕਲਾਸਾਂ ਸ਼ੁਰੂ, ਪਰ ਬਹੁਤੇ ਸਕੂਲਾਂ ਵਿੱਚ ਸਹੂਲਤਾਂ ਦੀ ਕਮੀ….

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×