Get Even More Visitors To Your Blog, Upgrade To A Business Listing >>

‘ਬਾਲੀਵੁੱਡ ਸੰਗੀਤਕਾਰਾਂ ਤੇ ਗਾਇਕਾਂ ਨੂੰ ਹੀ ਮਿਲਦਾ ਹੈ ਸਨਮਾਨ’

Hard Kaur bollywood :ਭਾਰਤੀ-ਬ੍ਰਿਟਿਸ਼ ਰੈਪ ਕਲਾਕਾਰ ਤਰਨ ਕੌਰ ਢਿੱਲੋ ਯਾਨੀ ਕਿ ਹਾਰਡ ਕੌਰ ਅੱਜਕਲ੍ਹ ਚਰਚਾ ‘ਚ ਹੈ। ਦੱਸਣਯੋਗ ਹੈ ਕਿ ਐਮਟੀਵੀ ਯੁਰੋਪ ਮਿਊਜ਼ਿਕ ਐਵਾਰਡਜ਼ 2017 ‘ਚ ਉਸਨੇ ਭਾਰਤ ਦਾ ਨਾਂ ਚਮਕਾ ਦਿੱਤਾ ਹੈ।

Hard Kaur bollywood Music

Hard Kaur bollywood Music

ਹਾਰਡ ਕੌਰ ਤੇ ਫ਼ਿਉਚਰ ਰਿਕੌਰਡਜ਼ ਇੰਡਿਆ ਦ ਰਾਈਜ਼ਿੰਗ-ਮਿਕਸਟੇਪ-1 ਨੂੰ ਬੈਸਟ ਇੰਡੀਆ ਐਕਟ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਹਾਰਡ ਕੌਰ ਇਸ ਸਨਮਾਨ ਤੋਂ ਕਾਫ਼ੀ ਖੁਸ਼ ਹੈ।ਹਾਰਡ ਕੌਰ ਦਾ ਕਹਿਣਾ ਹੈ ਕਿ ਉਹ ਰੱਬ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦੀ ਹੈ। ਹਾਰਡ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਤੇ ਫੈਨਜ਼ ਨੇ ਹਮੇਸ਼ਾ ਉਨ੍ਹਾਂ ਦਾ ਵਿਸ਼ਵਾਸ ਕੀਤਾ। ਉਹ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟ ਦਿੱਤਾ।

Hard Kaur bollywood Music

Hard Kaur bollywood Music

ਹਾਰਡ ਕੌਰ ਦਾ ਕਹਿਣਾ ਹੈ ਕਿ ਇਹ ਐਵਾਰਡ ਉਨ੍ਹਾਂ ਲਈ ਕਾਫ਼ੀ ਮਹੱਤਵਪੁਰਣ ਹੈ ਕਿਉਂ ਕਿ ਇਹ ਸਿਰਫ਼ ਇਕ ਹਿੱਪ ਹੌਪ ਪ੍ਰੋਜੈਕਟ ਨਹੀਂ ਉਨ੍ਹਾਂ ਨੂੰ ਕਦੇ ਵੀ ਭਾਰਤੀ ਜਾਂ ਬਾਲੀਵੁੱਡ ਮਿਉਜ਼ਿਕ ਇੰਡਰਸਟਰੀ ਵੱਲੋਂ ਉਨ੍ਹਾਂ ਦੇ ਕੰਮ ਲਈ ਐਵਾਰਡ ਨਹੀਂ ਦਿੱਤਾ ਹੈ।

ਹਾਰਡ ਕੌਰ ਦਾ ਕਹਿਣਾ ਹੈ ਕਿ ਉਹ ਅੱਜ ਜਿੱਥੇ ਪਹੁੰਚੀ ਹੈ ਆਪਣੇ ਸਮਰਥਕਾਂ ਕਰਕੇ, ਇਹ ਜ਼ਰੂਰੀ ਨਹੀਂ ਤੂਸੀ ਕਿਥੋਂ ਆਏ ਹੋ, ਤੁਸੀਂ ਕੁੜੀ ਹੋ ਜਾਂ ਫ਼ਿਰ ਮੁੰਡਾ ਨਾ ਤੁਹਾਡੀ ਚਮੜੀ ਦਾ ਰੰਗ ਜਾਂ ਆਕਾਰ ਤੁਹਾਨੂੰ ਤੁਹਾਡੇ ਸਭ ਤੋਂ ਵੱਡੇ ਸੁਪਨੇ ਨੂੰ ਪੂਰਾ ਕਰਨ ਤੋਂ ਰੋਕ ਸਕਦਾ ਹੈ। ਹਾਰਡ ਕੌਰ ਕਹਿੰਦੀ ਹੈ ਕਿ ਸਿਰਫ਼ ਤੂਹਾਨੂੰ ਸਿਰਫ਼ ਮਿਹਨਤ ਕਰਨੀ ਪੈਂਦੀ ਹੈ ੳਾਪਣੇ ਸੁਪਨੇ ਨੂੰ ਪੂਰਾ ਕਰਨ ਲਈ ਤੇ ਰੱਬ ਵੀ ਤੁਹਾਡੇ ਨਾਲ ਰਹੇਗਾ।

Hard Kaur bollywood Music

Hard Kaur bollywood Music

ਹਾਰਡ ਕੌਰ ਦੀ 33.o8 ਮਿੰਟ ਦੀ ਇਸ ਡੀਕਿਊਮੈਂਟਰੀ ਦੱਸਦੀ ਹੈ ਕਿ ਕਿਵੇ ਇਕ ਹਿੱਪ-ਹੌਪ ਦੀ ਐਲਬਮ ਨੂੰ ਤਿਆਰ ਕੀਤਾ ਜਾਂਦਾ ਹੈ। ਜੇ ਤੁਸੀਂ ਸੰਗੀਤ ਨਾਲ ਪਿਆਰ ਕਰਦੇ ਹੋ ਤਾਂ ਤੁਸੀਂ ਹਿਪ-ਹੌਪ ਦੇ ਉਨ੍ਹਾਂ ਗੀਤਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋ ਜਿਨ੍ਹਾਂ ਨੇ ਅੱਧੇ ਦਹਾਕੇ ‘ਚ ਮਿਉਜ਼ਿਕ ਇੰਡਸਟਰੀ ਨੂੰ ਹਿੱਟ ਕਰ ਦਿੱਤਾ ਸੀ ਜਿਵੇਂ ਕਿ ‘ਚਾਰ ਬਜ ਗਏ’ ‘ਲੌਂਗ ਦਾ ਲਿਸ਼ਕਾਰਾ’। 2010 ਦੇ ਆਲੇ-ਦੁਆਲੇ ਹਾਰਡ ਕੌਰ ਪਹਿਲੀ ਗਾਇਕਾ ਸੀ ਜਿਸਨੇ ਹਿੱਪ-ਹੌਪ ਦੇ ਟ੍ਰੈਂਡ ਨੂੰ ਅੱਗੇ ਕੀਤਾ। ਉਸ ਤੋਂ ਪਹਿਲਾਂ ਵੀ ਹਿੱਪ-ਹੌਪ ਗੀਤਾਂ ਦਾ ਵਜੂਦ ਸੀ।

Hard Kaur bollywood Music

੩੮ ਸਾਲਾਂ ਦੀ ਹਾਰਡ ਕੌਰ ਨੇ ਗੀਤ ਬਣਾਉਣ ਤੋਂ ਲੈ ਕੇ ਰਿਕਾਰਡਿੰਗ ਸਟੂਡੀਓ ਫ਼ਿਰ ਉਸ ਤੋਂ ਬਾਅਦ ਰਿਲੀਜ਼ ਤੱਕ ਦੀ ਕਹਾਣੀ ਦੱਸੀ ਹੈ। ਇਹ ਹੀ ਨਹੀਂ ਹਾਰਡ ਕੌਰ ਨੇ ਤਾਂ ਇਹ ਵੀ ਦੱਸਿਆ ਕਿ ਪੈਸੇ ਜਾਂ ਕਹੀਏ ਕਿ ਗੀਤ ਲਈ ਫ਼ੰਡ ਇੱਕਠਾ ਕਰਨਾ ਮੁਸ਼ਕਿਲ ਹੈ ਤੇ ਉਸ ਤੋਂ ਵੀ ਮੁਸ਼ਕਿਲ ਹੈ ਲੈਵਲ ਲੱਭਣਾ।

Hard Kaur bollywood Music

ਕੁੱਝ ਸਮਾਂ ਪਹਿਲਾਂ ਹੀ ਜਦੋਂ ਹਾਰਡ ਕੌਰ ਇਹ ਡਾਕਿਊਮੈਂਟਰੀ ਬਣਾ ਹੀ ਰਹੀ ਸੀ ਤਾਂ ਹੀ ਉਹ ਆਈ ਟਿਊਨ ‘ਚ ਟੌਪ ਚਾਰਟਜ਼ ‘ਤੇ ਚੱਲ ਰਿਹਾ ਸੀ। ਹਾਰਡ ਕੌਰ ਦਾ ਕਹਿਣਾ ਸੀ ਕਿ ਜਦੋਂ ਉਹ ਭਾਰਤ ਆਈ ਤਾਂ ਇੱਥੇ ਸਭ ਕੁੱਝ ਹੀ ਵੱਖਰਾ ਸੀ ਵੱਡੇ ਕਲਾਕਾਰਾਂ ਤੋਂ ਲੈ ਕੇ ਨਵੇਂ ਕਲਾਕਾਰਾਂ ਲਈ ਮੰਚ ਸੀ ਆਪਣੀ ਪ੍ਰਤਿਭਾ ਦਿਖਾਉਣ ਲਈ। ਐਮਟੀਵੀ ਇੰਡੀਆ ਪੌਰ ‘ਤੇ ਹਰ ਤਰ੍ਹਾਂ ਦੇ ਕਲਾਕਾਰਾਂ ਨੂੰ ਮੰਚ ਦਿੰਦਾ ਸੀ।

Hard Kaur bollywood Music

ਹਾਰਡ ਕੌਰ ਮੰਨਦੀ ਹੈ ਕਿ ਭਾਰਤ ‘ਚ ਸੁਤੰਤਰ ਸੰਗੀਤ ਉਸ ਤਰ੍ਹਾਂ ਅੱਗੇ ਨਹੀਂ ਵੱਧ ਰਿਹਾ ਜਿਸ ਤਰ੍ਹਾਂ ਬਾਕੀ ਦੇਸ਼ਾਂ ‘ਚ ਉਸਨੂੰ ਹੁੰਗਾਰਾ ਮਿਲ ਰਿਹਾ ਹੈ। ਬਾਲੀਵੁੱਡ ਸੰਗੀਤਕਾਰਾਂ ਤੇ ਗਾਇਕਾਂ ਨੂੰ ਹੀ ਵੀਆਈਪੀ ਮੰਨਿਆ ਜਾਂਦਾ ਹੈ ਜਿਸ ਕਰਕੇ ਬਾਕੀਆਂ ਨੂੰ ਜਗ੍ਹਾਂ ਨਹੀਂ ਮਿਲਦੀ।

ਹਰ ਸਮੇਂ ਤਾਜੀਆਂ ਖਬ਼ਰਾਂ ਨਾਲ ਜੁੜੇ ਰਹਿਣ ਲਈ  ਡਾਉਨਲੋਡ ਕਰੋ Daily Post Punjabi Android App 

Subscribe for more videos :- youtube.com

ਕਿਉਂ ਜੁੜੇ ਸੀ ਬ੍ਰਹਮਕੁਮਾਰੀ ਸੰਸਥਾ ਨਾਲ ਕਾਮੇਡੀ ਕਿੰਗ ਮਿਹਰ ਮਿੱਤਲ !

The post ‘ਬਾਲੀਵੁੱਡ ਸੰਗੀਤਕਾਰਾਂ ਤੇ ਗਾਇਕਾਂ ਨੂੰ ਹੀ ਮਿਲਦਾ ਹੈ ਸਨਮਾਨ’ appeared first on Daily Post Punjabi – Current Punjabi News | Latest Punjab News .



This post first appeared on Punjab Archives - Latest Punjab News, Current Punjabi News, please read the originial post: here

Share the post

‘ਬਾਲੀਵੁੱਡ ਸੰਗੀਤਕਾਰਾਂ ਤੇ ਗਾਇਕਾਂ ਨੂੰ ਹੀ ਮਿਲਦਾ ਹੈ ਸਨਮਾਨ’

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×