Get Even More Visitors To Your Blog, Upgrade To A Business Listing >>

ਡੋਕਲਾਮ ਵਿਵਾਦ ਦੇ ਬਾਅਦ ਭਾਰਤ-ਚੀਨ ਨੇ ਮੰਨਿਆ-ਵਧੀਆ ਰਿਸ਼ਤੇ ਦੇ ਲਈ ਸਰਹੱਦ ‘ਤੇ ਸ਼ਾਤੀ ਜਰੂਰੀ

India China Meeting:

ਭਾਰਤੀ ਚੀਨ ਨੇ ਸਿੱਕਮ ਸੈਕਟਰ ਦੇ ਡੋਕਲਾਮ ਤੇ ਲੱਦਾਖ ‘ਚ ਹਾਲ ‘ਚ ਹੀ ਹੋਏ ਸੈਨਿਕ ਟਕਰਾਅ ਦੇ ਬਾਅਦ ਪਹਿਲੀ ਵਾਰ ਬਾਰਡਰ ‘ਤੇ ਹਾਲਾਤ ਦਾ ਸਮੀਖਿਆ ਕੀਤਾ ਹੈ। ਇਸ ਲਈ ਬੀਜਿੰਗ ;ਚ ਮੀਟਿੰਗ ਹੋਈ। ਇਸ ‘ਚ ਇਸ ਗੱਲ ਦੀ ਸਹਿਮਤੀ ਜਤਾਈ ਗਈ ਕੇ ਸ਼ਾਤੀ ਬਣਾਈ ਰੱਖਣਾ ਜਰੂਰੀ ਹੈ। ਬੀਜਿੰਗ ਸਥਿਤ ਇੰਡਿਅਨ ਅੰਬੇਸੀ ‘ਚ ਸ਼ੁੱਕਰਵਾਰ ਨੂੰ ਜਾਰੀ ਇਕ ਸਟੇਟਮੈਂਟ ‘ਚ ਇਹ ਜਾਣਕਾਰੀ ਦਿੱਤੀ ਗਈ। ਸਟੇਟਮੂੈਂਟ ‘ਚ ਕਿਹਾ ਗਿਆ,”ਗੱਲਬਾਤ ਖਾਸ ਤਰੀਕੇ ਨਾਲ ਹੋਈ,ਜਿਸ ‘ਚ ਦੋਹਾਂ ਪੱਖਾਂ ਦੇ ਸਰਹੱਦੀ ਹਾਲਤਾਂ ਦਾ ਸਮੀਖਿਆ ਕੀਤੀ ਗਈ ਤੇ ਦੋਹਾਂ ਨੇ ਇਸ ਗੱਲ ‘ਤੇ ਰਜਾਮੰਦੀ ਜਤਾਈ ਹੈ ਕਿ ਰਿਸ਼ਤੇ ਦੀ ਮਜਬੂਤੀ ਲਈ ਬਾਰਡਰ ‘ਤੇ ਸ਼ਾਤੀ ਬਣਾਈ ਰੱਖਣਾਂ ਜਰੂਰੀ ਹੈ।India China Meeting

India China Meeting

ਦੋਹਾਂ ਪੱਖਾਂ ਨੇ ਵਿਸ਼ਵਾਸ ਬਹਾਲੀ ਉਪਾਅ ਅਤੇ ਸੈਨਿਕ ਸੰਪਰਕਾਂ ਨੂੰ ਵਧਾਉਣ ‘ਤੇ ਆਪਣੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।
ਬੀਜਿੰਗ ਸਥਿਤ ਭਾਰਤੀ ਦੂਤਵਾਸ ਵਲੋਂ ਜਾਰੀ ਇਕ ਪ੍ਰੈਸ ਰਿਲੀਜ਼ ‘ਚ ਕਿਹਾ ਗਿਆ ਕਿ ਭਾਰਤ-ਚੀਨ ਸਰਹੱਦ ਮਾਮਲਿਆਂ ‘ਤੇ ਵਿਚਾਰ-ਮਸ਼ਵਰਾ ਅਤੇ ਤਾਲਮੇਲ ਦੇ ਕਾਜਕਾਰੀ ਤੰਤਰ (ਡਬਲਯੂ. ਐੱਮ. ਸੀ. ਸੀ.) ਦਾ 10ਵਾਂ ਦੌਰ ਬੀਜਿੰਗ ‘ਚ ਆਯੋਜਿਤ ਹੋਇਆ। ਭਾਰਤ-ਚੀਨ ਦੇ ਸਰਹੱਦੀ ਇਲਾਕਿਆਂ ‘ਚ ਅਮਨ-ਸ਼ਾਂਤੀ ਕਾਇਮ ਰੱਖਣ ਲਈ ਸਲਾਹ-ਮਸ਼ਵਰਾ ਅਤੇ ਤਾਲਮੇਲ ਦੇ ਸੰਸਥਾਗਤ ਤੰਤਰ ਦੇ ਤੌਰ ‘ਤੇ ਡਬਲਯੂ. ਐਮ. ਸੀ. ਸੀ. ਦੀ ਸਥਾਪਨਾ 2012 ‘ਚ ਹੋਈ ਸੀ।India China Meeting

India China Meeting

ਬਹਤ ਲੰਬੇ ਸਮੇਂ ਚੱਲ ਰਹੇ ਡੋਕਲਾਮ ਮੁੱਦੇ ਦਾ ਹੱਲ ਹੋ ਗਿਆ ਹੈ। ਭਾਰਤ ਅਤੇ ਚੀਨ ਦੋਵੇਂ ਡੋਕਲਾਮ ਤੋਂ ਆਪਣੀਆਂ ਫ਼ੌਜਾਂ ਹਟਾਉਣ ‘ਤੇ ਸਹਿਮਤ ਹੋ ਗਏ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੀਨ ਵੱਲੋਂ ਭਾਰਤ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਪਹਿਲਾਂ ਭਾਰਤ ਡੋਕਲਾਮ ਤੋਂ ਫ਼ੌਜ ਵਾਪਸ ਸੱਦੇ ਤਾਂ ਹੀ ਭਾਰਤ ਨਾਲ ਇਸ ਮੁੱਦੇ ‘ਤੇ ਕੋਈ ਗੱਲਬਾਤ ਕੀਤੀ ਜਾਵੇਗੀ। ਇਸ ਦੇ ਜੁਆਬ ‘ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਾਫ਼ ਸ਼ਬਦਾਂ ‘ਚ ਕਿਹਾ ਸੀ ਕਿ ਭਾਰਤ ਡੋਕਲਾਮ ਤੋਂ ਆਪਣੀ ਫ਼ੌਜ ਵਾਪਸ ਨਹੀਂ ਸੱਦੇਗਾ ਅਤੇ ਚੀਨ ਨੂੰ ਜਿਉਂ ਦਾ ਤਿਉਂ ਵਾਲੀ ਸਥਿਤੀ ਮੰਨਣੀ ਹੀ ਪਵੇਗੀ।India China Meeting

India China Meeting

ਅੱਜ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਦੋਹਾਂ ਦੇਸ਼ਾਂ ਨੇ ਇਸ ਮੁੱਦੇ ‘ਤੇ ਲਗਾਤਾਰ ਗੱਲਬਾਤ ਕੀਤੀ ਸੀ, ਜਿਸ ਮਗਰੋਂ ਇਹ ਫ਼ੈਸਲਾ ਲਿਆ ਗਿਆ। ਉਨ੍ਹਾ ਕਿਹਾ ਕਿ ਇਸ ਵਿਵਾਦ ਨੂੰ ਸੁਲਝਾਉਣ ਲਈ ਦੋਹਾਂ ਦੇਸ਼ਾਂ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਗੱਲਬਾਤ ਲਗਾਤਾਰ ਜਾਰੀ ਸੀ ਅਤੇ ਸਮਝੌਤੇ ਅਨੁਸਾਰ ਦੋਵੇਂ ਦੇਸ਼ ਹੌਲੀ-ਹੌਲੀ ਉਥੋਂ ਆਪਣੀ ਫ਼ੌਜ ਹਟਾ ਲੈਣਗੇ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੇ ਇਸ ਮੁੱਦੇ ‘ਤੇ ਕੂਟਨੀਤਕ ਗੱਲਬਾਤ ਕੀਤੀ ਅਤੇ ਅਸੀਂ ਆਪਣੇ ਸਰੋਕਾਰ ਅਤੇ ਵਿਚਾਰ ਚੀਨ ਅੱਗੇ ਰੱਖੇ, ਜਿਸ ਮਗਰੋਂ ਦੋਹਾਂ ਦੇਸ਼ਾਂ ਵਿਚਕਾਰ ਫ਼ੌਜ ਹਟਾਉਣ ਬਾਰੇ ਸਹਿਮਤੀ ਬਣੀ।India China Meetingਜ਼ਿਕਰਯੋਗ ਹੈ ਕਿ ਭਾਰਤ ਨੇ ਡੋਕਲਾਮ ਵਿਵਾਦ ਗੱਲਬਾਤ ਰਾਹੀਂ ਸੁਲਝਾਏ ਜਾਣ ‘ਤੇ ਜ਼ੋਰ ਦਿੱਤਾ ਸੀ, ਜਦਕਿ ਦੂਜੇ ਪਾਸੇ ਚੀਨ ਵੱਲੋਂ ਭਾਰਤ ਨੂੰ ਲਗਾਤਾਰ ਜੰਗ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਪਰ ਅੰਤ ‘ਚ ਭਾਰਤ ਚੀਨ ਨੂੰ ਆਪਣਾ ਪੱਖ ਸਮਝਾਉਣ ‘ਚ ਸਫ਼ਲ ਰਿਹਾ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ 21 ਅਗਸਤ ਨੂੰ ਕਿਹਾ ਸੀ ਕਿ ਭਾਰਤ ਅਤੇ ਚੀਨ ਵਿਚਕਾਰ ਡੋਕਲਾਮ ਸਰਹੱਦੀ ਵਿਵਾਦ ਨੂੰ ਬਹੁਤ ਛੇਤੀ ਸੁਲਝਾ ਲਿਆ ਜਾਵੇਗਾ। ਉਨ੍ਹਾ ਕਿਹਾ ਕਿ ਭਾਰਤ ਆਪਣੇ ਗੁਆਂਢੀ ਦੇਸ਼ਾਂ ਨਾਲ ਚੰਗੇ ਸੰਬੰਧ ਕਾਇਮ ਕਰਨਾ ਚਾਹੁੰਦਾ ਹੈ। ਉਨ੍ਹਾ ਆਸ ਪ੍ਰਗਟਾਈ ਸੀ ਕਿ ਚੀਨ ਵੱਲੋਂ ਵਿਵਾਦ ਦੇ ਹੱਲ ਲਈ ਹਾਂ ਪੱਖੀ ਰੁਖ ਅਖਤਿਆਰ ਕੀਤਾ ਜਾਵੇਗਾ। ਡੋਕਲਾਮ ਵਿਖੇ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਸੀ, ਜਦੋਂ ਭਾਰਤੀ ਫ਼ੌਜ ਨੇ ਚੀਨ ਨੂੰ ਡੋਕਲਾਮ ਵਿਖੇ ਸੜਕ ਬਣਾਉਣ ਦੇ ਕੰਮ ਤੋਂ ਰੋਕ ਦਿੱਤਾ ਸੀ।

The post ਡੋਕਲਾਮ ਵਿਵਾਦ ਦੇ ਬਾਅਦ ਭਾਰਤ-ਚੀਨ ਨੇ ਮੰਨਿਆ-ਵਧੀਆ ਰਿਸ਼ਤੇ ਦੇ ਲਈ ਸਰਹੱਦ ‘ਤੇ ਸ਼ਾਤੀ ਜਰੂਰੀ appeared first on Daily Post Punjabi – Current Punjabi News | Latest Punjab News .This post first appeared on Punjab Archives - Latest Punjab News, Current Punjabi News, please read the originial post: here

Share the post

ਡੋਕਲਾਮ ਵਿਵਾਦ ਦੇ ਬਾਅਦ ਭਾਰਤ-ਚੀਨ ਨੇ ਮੰਨਿਆ-ਵਧੀਆ ਰਿਸ਼ਤੇ ਦੇ ਲਈ ਸਰਹੱਦ ‘ਤੇ ਸ਼ਾਤੀ ਜਰੂਰੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×