Get Even More Visitors To Your Blog, Upgrade To A Business Listing >>

ਸਾਵਧਾਨ! ਭਾਰਤੀ ਨੌਜਵਾਨਾਂ ਨੂੰ ਲੁਭਾਉਣ ਲਈ ਅਲਕਾਇਦਾ ਖੇਡ ਰਿਹੈ ਇੰਟਰਨੈੱਟ ‘ਤੇ ਇਹ ਖ਼ਤਰਨਾਕ ਚਾਲ…

Al Qaeda:ਨਵੀਂ ਦਿੱਲੀ : ਅੱਤਵਾਦੀ ਸੰਗਠਨ ਅਲਕਾਇਦਾ ਭਾਰਤ ਦੇ ਕਈ ਰਾਜਾਂ ਵਿਚ ਆਪਣੀਆਂ ਭਰਤੀਆਂ ਕਰਨ ਦੇ ਲਈ ਪ੍ਰਮੁੱਖ ਜਿਹਾਦੀਆਂ ਦੇ ਭਾਸ਼ਣਾਂ ਅਤੇ ਸਾਹਿਤ ਦਾ ਤਾਮਿਲ, ਬੰਗਾਲੀ ਅਤੇ ਹਿੰਦੀ ਅਨੁਵਾਦ ਕਰਕੇ ਆਨਲਾਈਨ ਪਲੇਟਫਾਰਮ ‘ਤੇ ਪੋਸਟ ਕਰਵਾ ਰਿਹਾ ਹੈ। ਪੂਰੇ ਦੇਸ਼ ਵਿਚ ਰੰਗਰੂਟਾਂ ਨੂੰ ਆਕਰਸ਼ਿਤ ਕਰਨ ਦੇ ਲਈ ਅਜਿਹੇ ਅਨੁਵਾਦਿਤ ਕੰਟੈਂਟ ਦੀ ਆਨਲਾਈਨ ਵਰਤੋਂ ਕੀਤੀ ਜਾ ਰਹੀ ਹੈ।
Al Qaeda

Al Qaeda

ਦਰਅਸਲ ਅਲਕਾਇਦਾ ਆਪਣੇ ਸੰਗਠਿਤ ਅਭਿਆਨ ਦੇ ਤਹਿਤ ਪੂਰੇ ਭਾਰਤ ਵਿਚ ਭਰਤੀ ਕਰਨ ਦੇ ਲਈ ਇੰਟਰਨੈਂਟ ‘ਤੇ ਅਨੁਵਾਦਿਤ ਕੰਟੈਂਟ ਦੀ ਵਰਤੋਂ ਕਰ ਰਿਹਾ ਹੈ। ਇੱਕ ਰਿਪੋਰਟ ਦੇ ਮੁਤਾਬਕ ਅਲ-ਰਿਸਾਲਹ ਅਤੇ ਇੰਸਪਾਇਰ ਵਰਗੀਆਂ ਪੱਤ੍ਰਿਕਾਵਾਂ ਵਿਚ ਜਿਹਾਦੀਆਂ ਦੀ ਅਗਵਾਈ ਦੀ ਵਿਚਾਰਧਾਰਾ ਦੇ ਅੰਸ਼ ਦਿਖਾਈ ਦੇ ਰਹੇ ਹਨ।Al Qaeda

Al Qaeda

ਸੰਗਠਨ ਦਾ ਇਹ ਅਭਿਆਨ ਪੂਰੇ ਦੇਸ਼ ਵਿਚ ਭਰਤੀ ਕਰਨ ਦੇ ਲਈ ਜਿਹਾਦੀ ਅੰਦੋਲਨ ਦੇ ਸਮਰਥਨ ਦੀ ਵਧਦੀ ਨਿਰਭਰਤਾ ਨੂੰ ਦਰਸਾਉਂਦਾ ਹੈ। ਇਸ ਤੋਂ ਪਹਿਲਾਂ ਭਾਰਤੀ ਮੁਜਾਹਿਦੀਨ ਨੇ 2005 ਤੋਂ ਭਾਰਤ ਵਿਚ ਸਭ ਤੋਂ ਘਾਤਕ ਸ਼ਹਿਰੀ ਅੱਤਵਾਦੀ ਅਭਿਆਨ ਚਲਾਇਆ ਸੀ, ਜਿਸ ਦਾ ਭਾਰਤ ਨੂੰ ਖ਼ਾਮਿਆਜ਼ਾ ਭੁਗਤਣਾ ਪਿਆ। ਜਿਹਾਦੀ ਅਨੁਵਾਦ ਸਿੱਧੇ ਪੜ੍ਹੇ ਲਿਖੇ ਸਵੈਸੇਵਕਾਂ ਨੂੰ ਨਿਸ਼ਾਨਾ ਕਰਦੇ ਨਜ਼ਰ ਆਉਂਦੇ ਹਨ। ਅਲ-ਰਿਸਾਲਹ ਦੇ ਅੰਕ ਤਿੰਨ ਵਿਚ ਪ੍ਰਕਾਸ਼ਿਤ ਇੱਕ ਤਾਮਿਲ ਲੇਖ ਡਾਕਟਰਾਂ ਅਤੇ ਇੰਜੀਨਿਅਰਾਂ ‘ਤੇ ਫੋਕਸ ਕਰਦਾ ਨਜ਼ਰ ਆਉਂਦਾ ਹੈ।Al Qaedaਲੇਖ ਦਾ ਅੰਸ਼ ਕਹਿੰਦਾ ਹੈ ਕਿ ਮੈਂ ਤੁਹਾਨੂੰ ਪੁੱਛਦਾ ਹਾਂ, ਡਾਕਟਰ : ਕੀ ਤੁਸੀਂ ਆਪਣੇ ਦੇਸ਼ ਵਿਚ ਇਸਲਾਮੋਫੋਬੀਆ ਦੇ ਲਈ ਦਵਾਈ ਦੇਣ ਦੀ ਬਜਾਏ ਉਸ ਬੱਚੇ ਦੇ ਪੈਰ ‘ਤੇ ਪੱਟੀ ਬੰਨ੍ਹਣ ਦਾ ਕੰਮ ਕਰਨਗੇ ਜੋ ਅਲੇਪੋ ਵਿਚ ਇੱਕ ਬੰਬ ਧਮਾਕੇ ਵਿਚ ਆਪਣੇ ਅੰਗ ਖੋ ਚੁੱਕਿਆ ਹੈ। ਲੇਖ ਵਿਚ ਅੱਗੇ ਲਿਖਿਆ ਹੈ ਕਿ ਅਸੀਂ ਅੱਲ੍ਹਾ ਦੇ ਦੁਸ਼ਮਣਾ ‘ਤੇ ਖ਼ੁਦ ਨੂੰ ਦੇਖੇ ਜਾਣ ਦੇ ਬਹਾਨੇ ਇਸਤੇਮਾਲ ਕਰਦੇ ਹਾਂ ਅਤੇ ਸਾਡੇ ਪਾਸਪੋਰਟ ‘ਤੇ ਝੰਡਾ ਛਾਪਿਆ ਜਾ ਰਿਹਾ ਹੈ। ਕੀ ਸਾਨੂੰ ਅੱਲ੍ਹਾ ‘ਤੇ ਭਰੋਸਾ ਨਹੀਂ ਹੈ? ਕੀ ਪੈਗ਼ੰਬਰ ਮੁਹੰਮਦ ਸਾਹਿਬ ਨੇ ਅਵਿਸ਼ਵਾਸੀਆਂ ਦੀਆਂ ਅੱਖਾਂ ਦੇ ਹੇਠਾਂ ਮੱਕਾ ਨਹੀਂ ਛੱਡਿਆ ਸੀ ਅਤੇ ਉਹ ਮਦੀਨਾ ਚਲੇ ਗਏ ਸਨ?Al Qaedaਅਲ ਰਿਸਾਲਹ ਵਿਚ ਪ੍ਰਕਾਸ਼ਿਤ ਤਾਮਿਲ ਅਨੁਵਾਦ ਵਿਚ ਇੱਕ ਬਜ਼ੁਰਗ ਵਿਅਕਤੀ ਦੀ ਕਹਾਣੀ ਵੀ ਹੈ ਜੋ ਇੱਕ ਅੱਖ ਤੋਂ ਅੰਨ੍ਹਾ ਹੋਣ ਦੇ ਬਾਵਜੂਦ ਲੜਦਾ ਸੀ। ਇਨ੍ਹਾਂ ਲੇਖਾਂ ਵਿਚ ਅਲਕਾਇਦਾ ਦੇ ਮੁਖੀ ਆਇਮਾਨ ਅਲ-ਜਵਾਹਿਰੀ ਦੇ ਭਾਸ਼ਣ ਅਤੇ ਸੰਦੇਸ਼ਾਂ ਦੇ ਇਲਾਵਾ ਅਤੇ ਯੂਪੀ ਵਿਚ ਜੰਮੇ ਅਤੇ ਕਰਾਚੀ ਵਿਚ ਟ੍ਰੇਨਿੰਗ ਹਾਸਲ ਕਰਨ ਵਾਲੇ ਉਪ ਮਹਾਦੀਪ ਦੇ ਡਿਪਟੀ ਸਾਮੀ ਉਲ ਹੱਕ ਦੇ ਭਾਸ਼ਣ ਬੰਗਾਲੀ ਵਿਚ ਮੌਜੂਦ ਹਨ। ਜਿਨ੍ਹਾਂ ਵਿਚ ਸੀਰੀਆ ਅਤੇ ਸੋਮਾਲੀਆ ਵਿਚ ਲੜ ਰਹੇ ਜਿਹਾਦੀਆਂ ਨਾਲ ਜੁੜੀਆਂ ਕਹਾਣੀਆ ਅਤੇ ਗੱਲਾਂ ਸ਼ਾਮਲ ਹਨ।Al Qaedaਖ਼ਾਸ ਕਰਕੇ ਸਾਮੀ ਉਲ ਹੱਕ ਦੇ ਭਾਸ਼ਣਾਂ ਨੂੰ ਵੱਡੀ ਗਿਣਤੀ ਵਿਚ ਹਿੰਦੀ ਵਿਚ ਅਨੁਵਾਦਿਤ ਕੀਤਾ ਗਿਆ ਹੈ। ਜਿਨ੍ਹਾਂ ਵਿਚ ਖ਼ਾਸ ਕਰਕੇ ਉਸ ਦਾ ਫੋਕਸ ਆਈਏਐੱਸ ਅਤੇ ਆਈਪੀਐੱਸ ਅਧਿਕਾਰੀਆਂ ‘ਤੇ ਨਜ਼ਰ ਆਉਂਦਾ ਹੈ। ਇਸਲਾਮਿਕ ਸਟੇਟ ਨਾਲ ਜੁੜੇ 82 ਬੁਲਾਰਿਆਂ ਵਿਚ 55 ਮੱਧਮ ਸਿੱਖਿਆ ਪੱਧਰ ਦੇ ਅਤੇ ਹੇਠਲੇ ਮੱਧਮ ਵਰਗ ਤੋਂ ਆਉਂਦੇ ਹਨ।Al Qaeda ਰਾਸ਼ਟਰੀ ਜਾਂਚ ਏਜੰਸੀ ਦੇ ਅੰਕੜੇ ਦੱਸਦੇ ਹਨ ਕਿ ਅਲਕਾਇਦਾ ਹੁਣ ਕਰਨਾਟਕ, ਕੇਰਲ, ਮਹਾਰਾਸ਼ਟਰ, ਤਾਮਿਲਨਾਡੂ, ਤੇਲੰਗਾਨਾ ਅਤੇ ਪੱਛਮ ਬੰਗਾਲ ਵਿਚ ਪਹੁੰਚ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉੱਥੋਂ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਬਾਅਦ ਇਸ ਗੱਲ ਦੀ ਪੁਸ਼ਟੀ ਹੋਈ ਹੈ।Al Qaeda

ਮਹਾਰਾਸ਼ਟਰ ਤੋਂ ਫੜੇ ਗਏ ਲੋਕਾਂ ਦੀ ਗਿਣਤੀ 16 ਹੈ ਜੋ ਸਭ ਤੋਂ ਜ਼ਿਆਦਾ ਹੈ ਪਰ ਅਜੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਆਨਲਾਈਨ ਆਉਣ ਵਾਲੇ ਕੰਟੈਂਟ ਦਾ ਅਨੁਵਾਦ ਕੌਣ ਕਰ ਰਿਹਾ ਹੈ? ਹਾਲਾਂਕਿ ਅਲਕਾਇਦਾ ਦੇ ਦੱਖਣ ਏਸ਼ੀਆਈ ਵਿੰਗ ਦੇ ਕਈ ਮੈਂਬਰ ਇੱਥੇ ਫੜੇ ਜਾ ਚੁੱਕੇ ਹਨ।

The post ਸਾਵਧਾਨ! ਭਾਰਤੀ ਨੌਜਵਾਨਾਂ ਨੂੰ ਲੁਭਾਉਣ ਲਈ ਅਲਕਾਇਦਾ ਖੇਡ ਰਿਹੈ ਇੰਟਰਨੈੱਟ ‘ਤੇ ਇਹ ਖ਼ਤਰਨਾਕ ਚਾਲ… appeared first on Daily Post Punjabi – Current Punjabi News | Latest Punjab News .



This post first appeared on Punjab Archives - Latest Punjab News, Current Punjabi News, please read the originial post: here

Share the post

ਸਾਵਧਾਨ! ਭਾਰਤੀ ਨੌਜਵਾਨਾਂ ਨੂੰ ਲੁਭਾਉਣ ਲਈ ਅਲਕਾਇਦਾ ਖੇਡ ਰਿਹੈ ਇੰਟਰਨੈੱਟ ‘ਤੇ ਇਹ ਖ਼ਤਰਨਾਕ ਚਾਲ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×