Get Even More Visitors To Your Blog, Upgrade To A Business Listing >>

ਭੈਣ ‘ਤੇ ਗੰਦੀ ਨਜ਼ਰ ਰੱਖਦਾ ਸੀ ਤਾਂਤਰਿਕ,ਭਰਾ ਨੇ ਕੀਤਾ ਸਾਰਿਆਂ ਦੇ ਸਾਹਮਣੇ ਕਤਲ

Bhiwadi Tantric ਅਲਵਰ ਜਿਲ੍ਹੇ ‘ਚ ਭਿਵਾੜੀ ਦੇ ਫੁਲਬਾਗ ਥਾਣਾ ਸਥਿਤ ਬਾਬਾ ਮੇਹਰਰਾਮ ਮੰਦਰ ‘ਤੇ ਦਰਸ਼ਨਾ ਲਈ ਆਏ ਤਾਂਤਰਿਕ ਦਾ ਇਕ ਨੌਜਵਾਨ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੋਸ਼ੀ ਨੂੰ ਮੌਕੇ ‘ਤੇ ਫੜ੍ਹ ਕਿ ਪੁਲਿਸ ਹਵਾਲੇ ਕਰ ਦਿੱਤਾ। ਨੌਜਵਾਨ ਨੇ ਪੁਲਿਸ ਦੀ ਪੁਛਗਿਛ ‘ਚ ਦੱਸਿਆ ਕਿ ਇਸ ਤਾਂਤਰਿਕ ਦੀ ਉਸਦੀ ਭੈਣ ‘ਤੇ ਗੰਦੀ ਨਜ਼ਰ ਰੱਖਦਾ ਸੀ।ਪੁਲਿਸ ਦੇ ਅਨੁਸਾਰ ਤਾਂਤਰਿਕ ਚੰਦਰਪਾਲ ਯਾਦਵ ਮੇਰਠ ਦੇ ਨਿਵਾਸੀ ਸੀ। ਜਿਸ ਨੇ ਮੇਰਠ ‘ਚ ਨਿੱਜੀ ਆਸ਼ਰਮ ਬਣਾਇਆ ਹੋਇਆ ਸੀ ਜਿਥੇ ਦੋਸ਼ੀ ਸੁਮਿਤ ਦਾ ਪਰਿਵਾਰ ਆਉਂਦਾ ਜਾਂਦਾ ਸੀ। ਉਥੇ ਹੀ ਦੋਸ਼ੀ ਸੁਮਿਤ ਨੇ ਦੱਸਿਆ ਕੇ ਤਾਂਤਰਿਕ ਦੀ ਗੰਦੀ ਨਜਰ ਉਸ ਦੀ ਭੈਣ ‘ਤੇ ਸੀ।

Bhiwadi Tantric

Bhiwadi Tantric

– – – – – Advertisement – – – – –

ਚੰਦਰਪਾਲ ਦੀ ਆਦਤਾਂ ਤੋਂ ਤੰਗ ਆ ਕਿ ਸੁਮਿਤ ਆਪਣੇ ਘਰ ਭਿੰਡ ਤੋਂ ਚਲਾ ਗਿਆ ਸੀ ਤੇ ਬਾਬਾ ਮੋਹਣਲਾਲ ਧਾਮ ਕਾਲੀ ਖੋਲੀ ਪੁੱਜਿਆ। ਭਗਤਾਂ ਨਾਲ ਬੈਠਾ ਸੀ ਤਾਂਤਰਿਕ ਜਿਥੇ ਤਾਂਤਰਿਕ ਚੰਦਰਪਾਲ ਬੰਸ਼ੀ ਧਰਮਸ਼ਾਲਾਂ ‘ਚ ਆਪਣੇ ਨਾਲ ਆਏ ਹੋਰ ਭਗਤਾਂ ਨਾਲ ਰੁਕਿਆ ਹੋਇਆ ਸੀ ਉਥੇ ਸੁਮਿਤ ਪੁੱਜਿਆ ਤੇ ਕੁਝ ਸਮਾਂ ਗੱਲਾਂ ਕਰਨ ਤੋਂ ਬਾਅਦ ਚੰਦਰਪਾਲ ਯਾਦਵ ਨੂੰ ਨਜਦੀਕ ਤੋਂ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਚੰਦਰਪਾਲ ਦੀ ਮੌਕੇ ‘ਤੇ ਮੌਤ ਹੋ ਗਈ ਗੋਲੀ ਚੱਲਣ ਤੋਂ ਬਾਅਦ ਲੋਕਾਂ ‘ਚ ਹਫੜਾ ਦਫੜੀ ਮਚ ਗਈ। ਧਰਮਸ਼ਾਲਾਂ ‘ਚ ਮੌਜੂਦ ਲੋਕਾਂ ਨੇ ਸੁਮਿਤ ਨੂੰ ਮੌਕੇ ‘ਤੇ ਫੜ ਲਿਆ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਅਜਿਹਾ ਪਹਿਲੀ ਵਾਰ ਨਹੀਂ ਜਿਥੇ ਪਖੰਡੀ ਬਾਬਿਆਂ ਦਾ ਸ਼ਿਕਾਰ ਲੋਕ ਹੋ ਰਹੇ ਹਨ ਸਾਡੇ ਸਮਾਜ ‘ਚ ਅਜਿਹੇ ਬਹੁਤ ਲੋਕ ਹਨ ਜਿਹੜੇ ਬਸ ਚੋਲਾ ਪਾ ਕਿ ਲੋਕਾਂ ਨੂੰ ਠੱਗਦੇ ਹਨ ਤੇ ਭੋਲੇ ਭਾਲੇ ਭਗਤਾਂ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਉਂਦੇ ਹਨ। Bhiwadi Tantric ਹਾਲ ਹੀ ਵਿੱਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਜ਼ਬਰ ਜਨਾਹ ਕਰਨ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਸੁਣਾਈ ਗਈ ਜਿਸ ਤੋਂ ਬਾਅਦ ਇੱਕ ਤੋਂ ਇੱਕ ਖ਼ੁਲਾਸੇ ਹਲੇ ਤੱਕ ਹੋ ਰਹੇ ਹਨ। ਅਦਾਲਤ ਦਾ ਫ਼ੈਸਲਾ ਆਉਂਦਿਆਂ ਹੀ ਰਾਮ ਰਹੀਮ ਦੇ ਗੁਨਾਹਾਂ ਦੀ ਲਿਸਟ ਹੋਰ ਵੀ ਲੰਬੀ ਹੁੰਦੀ ਗਈ।

The post ਭੈਣ ‘ਤੇ ਗੰਦੀ ਨਜ਼ਰ ਰੱਖਦਾ ਸੀ ਤਾਂਤਰਿਕ,ਭਰਾ ਨੇ ਕੀਤਾ ਸਾਰਿਆਂ ਦੇ ਸਾਹਮਣੇ ਕਤਲ appeared first on Current Punjabi News, Punjab News | Punjab News Paper Online.This post first appeared on Punjab Archives - Latest Punjab News, Current Punjabi News, please read the originial post: here

Share the post

ਭੈਣ ‘ਤੇ ਗੰਦੀ ਨਜ਼ਰ ਰੱਖਦਾ ਸੀ ਤਾਂਤਰਿਕ,ਭਰਾ ਨੇ ਕੀਤਾ ਸਾਰਿਆਂ ਦੇ ਸਾਹਮਣੇ ਕਤਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×