Get Even More Visitors To Your Blog, Upgrade To A Business Listing >>

ਪਾਕਿਸਤਾਨ ਵੀ ਪੱਤਰਕਾਰਾਂ ਲਈ ਖ਼ਤਰਨਾਕ ਦੇਸ਼ਾਂ ਦੀ ਸੂਚੀ ‘ਚ ਸ਼ਾਮਲ

Journalists safety Pakistan : ਪੱਤਰਕਾਰਾਂ ਨੂੰ ਅਜ਼ਾਦੀ ਨਾਲ ਜੋ ਵੀ ਦੇਸ਼ ਸਮਾਜ ਦੇ ਹਾਲਾਤ ਹੁੰਦੇ ਹਨ ਉਹਨਾਂ ਹਾਲਾਤਾਂ ‘ਤੇ ਲਿਖਣ ਦਾ ਪੂਰਾ ਅਧਿਾਕਰ ਹੁੰਦਾ ਹੈ ਜਿਥੇ ਸਮਾਜ ‘ਚ ਮਾੜੀ ਸੋਚ ਰੱਖਣ ਵਾਲੇ ਲੋਕ ਜਿਹੜੇ ਦੇਸ਼ ਦਾ ਮਾੜਾ ਸੋਚਦੇ ਹਨ ਜਾਂ ਸਮਾਜ ‘ਚ ਮਾੜੀ ਸੋਚ ਪਸਾਰਦੇ ਸਨ ਅਜਿਹੇ ‘ਚ ਪੱਤਰਕਾਰ ਹੀ ਅਜਿਹਾ ਹੁੰਦਾ ਹੈ ਜੋ ਅਜ਼ਾਦੀ ਨਾਲ ਗਲਤ ਕੰਮ ਕਰਨ ਵਾਲਿਆਂ ਦਾ ਸੱਚਾ ਚਿਹਰਾ ਲੋਕਾਂ ਸਾਹਮਣੇ ਲਿਆਉਂਦਾ ਹੈ ਪਰ ਅੱਜ ਕੱਲ੍ਹ ਪੂਰੀ ਦੁਨੀਆ ‘ਚ ਪੱਤਰਕਾਰਾਂ ਨਾਲ ਮਾੜਾ ਵਤੀਰਾ ਕੀਤਾ ਜਾ ਰਿਹਾ ਹੈ।

Journalists safety Pakistan

Journalists safety Pakistan

– – – – – Advertisement – – – – –

ਪੱਤਰਕਾਰਾਂ ਲਈ ਸਭ ਤੋਂ ਵੱਧ ਖਤਰਨਾਕ ਦੇਸ਼ਾਂ ਵਿਚ ਫਿਲੀਪੀਨਜ਼ ਅਤੇ ਬੰਗਲਾ ਦੇਸ਼ ਦੇ ਨਾਲ ਪਾਕਿਸਤਾਨ ਦਾ ਨਾਂਅ ਵੀ ਇਸ ਸਾਲ ਸ਼ਾਮਲ ਕਰ ਲਿਆ ਗਿਆ ਹੈ।ਅੰਤਰ ਰਾਸ਼ਟਰੀ ਮੀਡੀਆ ਗਰੁੱਪ ‘ਰਿਪੋਟਰਸ ਵਿਦਾਊਟ ਫਰੰਟੀਅਰਜ਼’ (ਆਰ ਐੱਸ ਐੱਫ) ਵੱਲੋਂ ਜਾਰੀ ਕੀਤੀ ਪ੍ਰੈੱਸ ਦੀ ਆਜ਼ਾਦੀ ਬਾਰੇ ਅੰਤਰ ਰਾਸ਼ਟਰੀ ਸੂਚੀ (ਸਾਲ 2017 ਵਰਲਡ ਪ੍ਰੈੱਸ ਫ੍ਰੀਡਮ ਇੰਡੈਕਸ) ਵਿਚ ਲਿਖੇ ਗਏ 180 ਦੇਸ਼ਾਂ ਵਿਚ ਪਾਕਿਸਤਾਨ ਦਾ 139ਵਾਂ ਸਥਾਨ ਹੈ।

Journalists safety Pakistan

ਇਕ ਨਿਊਜ਼ ਏਜੰਸੀ ਮੁਤਾਬਕ ਸਾਲ 2016 ਵਿਚ ਪਾਕਿਸਤਾਨ 146ਵੇਂ ਸਥਾਨ ਉੱਤੇ ਅਤੇ ਭਾਰਤ 136ਵੇਂ ਸਥਾਨ ਉੱਤੇ ਸੀ। ਅੱਤਵਾਦੀਆਂ ਵੱਲੋਂ ਨਿਸ਼ਾਨਾ ਬਣਾ ਕੇ ਕੀਤੇ ਕਤਲਾਂ, ਧਾਰਮਿਕ ਗੈਂਗਾਂ ਅਤੇ ਮਾਫੀਆ ਦੇ ਟੋੋਲੇ ਇਸ ਦੇਸ਼ ਵਿੱਚ ਪੱਤਰਕਾਰਾਂ ਅਤੇ ਬਲੌਗਰਸ ਲਈ ਖਤਰਨਾਕ ਹਨ।

Journalists safety Pakistan

ਪਿਛਲੇ ਸਮੇਂ ‘ਚ ਅੱਤਵਾਦ ਹਿਤੈਸ਼ੀ ਪਾਕਿਸਤਾਨ ਵਿੱਚ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਤੇ ਵੀ ਰੋਕ ਲਗਾਉਣਾ ਚਾਹੁੰਦਾ ਹੈ। ਜਿੱਥੇ ਇੱਕ ਪਾਸੇ ਅੱਤਵਾਦ ਦੇ ਮੁੱਦੇ ਤੇ ਪਾਕਿਸਤਾਨੀ ਸਰਕਾਰ ਅਤੇ ਫੋਜ ਵਿਚਕਾਰ ਝਗੜੇ ਦੀ ਖਬਰ ਛਾਪਣ ਵਾਲੇ ਪੱਤਰਕਾਰ ਸਿਰਿਲ ਅਲਮੀੜਾ ਦੇ ਦੇਸ਼ ਛੱਡ ਕੇ ਜਾਣ ਤੇ ਪਾਬੰਦੀ ਲਗਾਈ ਉੱਥੇ ਹੀ ਦੂਜੇ ਪਾਸੇ ਇੱਸ ਖਬਰ ਨੂੰ ਛਾਪਣ ਵਾਲੇ ਅਖ਼ਬਾਰ ‘ਡੋਨ’ ਦੇ ਹੀ ਬੰਦ ਹੋ ਜਾਣ ਦੀਆ ਖਬਰਾਂ ਵੀ ਸੁਣਨ ‘ਚ ਆ ਰਹੀਆਂ ਸਨ।

ਪੱਤਰਕਾਰਾਂ ਦੇ ਲਈ ਭਰਾਤ ‘ਚ ਵੀ ਬੀਤੇ ਸਮੇਂ ਦੌਰਾਨ ਮਾੜੀਆਂ ਹੀ ਖ਼ਬਰਾਂ ਸਾਹਮਣੇ ਆਈਆ ਸਨ ਜਿਥੇ ਸੀਨੀਅਰ ਪ੍ਰਸਿੱਧ ਕੰਨੜ ਪੱਤਰਕਾਰ ਅਤੇ ਲੰਕਾਸ਼ ਮੈਗਜ਼ੀਨ ਦੀ ਸੰਪਾਦਕ ਗੌਰੀ ਲੰਕੇਸ਼ ਨੂੰ ਬੈਂਗਲੁਰੂ ‘ਚ ਉਨ੍ਹਾਂ ਦੇ ਘਰ ਬਾਹਰ ਗੋਲੀ ਮਾਰ ਦਿੱਤੀ ਗਈ ਸੀ ਤੇ ਚੰਡੀਗੜ੍ਹ ‘ਚ ਵੀ ਸੀਨੀਅਰ ਪੱਤਰਕਾਰ ਦਾ ਕੁਝ ਲੋਕਾਂ ਨੇ ਉਹਨਾਂ ਦੇ ਘਰ ਵੜ ਕੇ ਕਤਲ ਕਰ ਦਿੱਤਾ ਸੀ।

ਸਾਊਦੀ ‘ਚ ਫਸੀ ਗੁਰਬਖ਼ਸ਼ ਕੌਰ ਘਰ ਪਰਤੀ, ਪੱਤਰਕਾਰਾਂ ਕੋਲ ਇੰਝ ਬਿਆਨਿਆ ਦਰਦ…

The post ਪਾਕਿਸਤਾਨ ਵੀ ਪੱਤਰਕਾਰਾਂ ਲਈ ਖ਼ਤਰਨਾਕ ਦੇਸ਼ਾਂ ਦੀ ਸੂਚੀ ‘ਚ ਸ਼ਾਮਲ appeared first on Current Punjabi News, Punjab News | Punjab News Paper Online.



This post first appeared on Punjab Archives - Latest Punjab News, Current Punjabi News, please read the originial post: here

Share the post

ਪਾਕਿਸਤਾਨ ਵੀ ਪੱਤਰਕਾਰਾਂ ਲਈ ਖ਼ਤਰਨਾਕ ਦੇਸ਼ਾਂ ਦੀ ਸੂਚੀ ‘ਚ ਸ਼ਾਮਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×