Get Even More Visitors To Your Blog, Upgrade To A Business Listing >>

ਮੁਸਲਿਮ ਵਿਅਕਤੀ ਦੀ ਗੁਰੂ ਸਾਹਿਬ ਨਾਲ ਸ਼ਰਧਾ, ਖਰਚੇ ‘ਅੱਸੀ ਲੱਖ’ ਰੁਪਏ

Muslim 80 lakh Pakistan: ਨਨਕਾਣਾ ਸਾਹਿਬ ਦਾ ਗੁਰਦੁਆਰਾ ਉਹ ਇਤਿਹਾਸਕ ਸਥਾਨ ਹੈ, ਜਿੱਥੇ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਸੀ। ਏਸੇ ਕਰਕੇ ਇਸ ਗੁਰਦੁਆਰੇ ਨੂੰ `ਗੁਰਦੁਆਰਾ ਜਨਮ ਅਸਥਾਨ` ਕਰਕੇ ਜਾਣਿਆਂ ਜਾਂਦਾ ਹੈ।

Muslim 80 lakh Pakistan

Muslim 80 lakh Pakistan

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਪਾਕਿਸਤਾਨ ਸਥਿਤ ਉਹਨਾਂ ਦੇ ਜਨਮ ਸਥਾਨ ਤੇ ਨਗਰ ਕੀਰਤਨ ਦੇ ਸਵਾਗਤ ਲਈ ਮੁਸਲਮਾਨ ਵਿਅਕਤੀ ਨੇ 80 ਲੱਖ ਰੁਪਏ ਖਰਚ ਕਰਕੇ ਕਲ਼ੀਨ ਵਿਛਾ ਦਿੱਤਾ ਜਿਸਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ।

Muslim 80 lakh Pakistan

Muslim 80 lakh Pakistan

ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰਦਵਾਰਾ ਜਨਮ ਸਥਾਨ ਤੋਂ ਗੁਰੂਦਵਾਰਾ ਖੇੜਾ ਸਾਹਿਬ ਤੱਕ ਨਗਰ ਕੀਰਤਨ ਕੱਢਿਆ ਜਾਣਾ ਸੀ ਜਿਸਦੇ ਸਵਾਗਤ ਲਈ ਪਾਕਿਸਤਾਨੀ ਕਰੰਸੀ ਦੇ 80 ਲੱਖ ਰੁਪਏ ਦਾ ਰੈਡ ਕਾਰਪੈਟ ਵਿਛਾਇਆ ਗਿਆ ਤੇ ਇਹ ਸਾਰਾ ਪੈਸਾ ਪਾਕਿਸਤਾਨੀ ਮੁਸਲਿਮ ਵਿਅਕਤੀ ਵੱਲੋਂ ਦਿੱਤਾ ਗਿਆ ।

– – – – – Advertisement – – – – –

ਗੁਰੂ ਦੇ ਸਿੱਖਾ ਵਿੱਚ ਅੱਜ ਵੀ ਸ਼ਰਧਾ ਦੀ ਘਾਟ ਨਹੀਂ । ਇਸ ਤਰ੍ਹਾਂ ਗੁਰੂ ਦੇ ਪਿਆਰੇ ਆਪਣਾ ਪਿਆਰ ਅਤੇ ਆਪਣੇ ਦਸਾਂ ਨੋਹਾਂ ਦੀ ਕਿਰਤ ਕਰਕੇ ਉਸ ਵਿੱਚੋ ਵੀ ਕੁੱਝ ਹਿੱਸਾ ਕਮਾਈ ਦਾ ਆਪਣੇ ਗੁਰੂ ਲਈ ਕੱਢ ਲੈਂਦੇ ਹਨ ਅਤੇ ਆਪਣੀ ਇਮਾਨਦਾਰੀ ਦਾ ਧੰਨ ਕਮਾ ਕੇ ਹੀ ਜੀਵਨ ਬਸਰ ਕਰਦੇ ਹਨ। ਇਸ ਦੀ ਉਦਾਹਰਨ ਸਾਨੂੰ ਇਸ ਇਨਸਾਨ ਤੋਂ ਲੈਣੀ ਚਾਹੀਂਦੀ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਦੇਸ਼ਾਂ-ਵਿਦੇਸ਼ਾਂ ‘ਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।

Muslim 80 lakh Pakistan

Muslim 80 lakh Pakistan

ਉਥੇ ਹੀ ਜਲੰਧਰ ਦੇ ਨਾਲ ਅੱਪਰਾ ਦੇ ਰਹਿਣ ਵਾਲੇ ਸ਼ਕਸ਼ ਨੇ ਗੁਰੂ ਜੀ ਦੀ ਸਿੱਖਿਆਂ ਤੇਰਾ ਹੀ ਤੇਰਾ ‘ਤੇ ਅੱਜ ਗੁਰੂ ਪੁਰਬ ਵਾਲੇ ਦਿਨ ਅਜਿਹਾ ਚੰਗਾ ਕੰਮ ਕਰ ਵਿਖਾਇਆ ਜਿਸ ਨਾਲ ਸਭ ਨੂੰ ਹੈਰਾਨੀ ਹੋਈ ਅੱਪਰਾ ਦੇ ਚਮਨਲਾਲ ਹਰ ਸਾਲ ਗੁਰਪੁਰਬ ਮੌਕੇ 3 ਦਿਨ ਤਕ ਤੇਰਾ-ਤੇਰਾ ਤੋਲ ਕੇ 700 ਰੁਪਏ ਦਾ ਸਮਾਨ ਵੀ 13 ਰੁਪਏ ਵਿਚ ਵੇਚ ਦਿੰਦੇ ਹਨ। ਉਹ 5 ਸਾਲ ਤੋਂ ਅਜਿਹਾ ਕਰ ਰਹੇ ਹਨ।

Muslim 80 lakh Pakistan

Muslim 80 lakh Pakistan

Muslim 80 lakh Pakistan

ਉਹਨਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਦੇ ਮੋਦੀਖਾਨੇ ‘ਚ ਸਭ ਤੇਰਾ-ਤੇਰਾ ਕਹਿ ਕੇ ਇਕੋ ਸਮਾਨ ਅਨਾਜ ਤੋਲਿਆ ਕਰਦੇ ਸਨ। ਇਸ ਤੋਂ ਸਿੱਖਿਆ ਮਿਲਦੀ ਹੈ ਕਿ ਦੂਜਿਆਂ ਦੀ ਮਦਦ ਕਰਨ ਨਾਲ ਕਦੇ ਵੀ ਕੋਈ ਚੀਜ਼ ਘੱਟ ਨਹੀਂ ਹੁੰਦੀ। ਚਮਨਲਾਲ ਦੱਸਦੇ ਹਨ ਕਿ 5 ਸਾਲ ਪਹਿਲਾਂ ਉਨ੍ਹਾਂ ਦੀ ਦੁਕਾਨ ‘ਤੇ ਇਕ ਗ੍ਰਾਹਕ ਆਇਆ ਸੀ ਅਤੇ ਉਸ ਨੇ ਗੁਰਪੁਰਬ ਦਾ ਹਵਾਲਾ ਦੇ ਕੇ ਰੇਟ ਘੱਟ ਕਰਨ ਦੀ ਗੱਲ ਕਹੀ ਸੀ। ਉਦੋਂ ਤੋਂ ਉਹ ਅਜਿਹਾ ਕਰ ਰਹੇ ਹਨ। ਜਥੇਦਾਰ ਰਾਜਿੰਦਰ ਸਿੰਘ ਅੱਪਰਾ ਨੇ ਦੱਸਿਆ ਕਿ ਚਮਨਲਾਲ ਇਲਾਕੇ ‘ਚ ਕਾਫੀ ਮਸ਼ਹੂਰ ਹਨ। ਉਨ੍ਹਾਂ ਦਾ ਪਰਿਵਾਰ ਵੰਡ ਸਮੇਂ ਪਾਕਿਸਤਾਨ ਤੋਂ ਆਇਆ ਸੀ।

ਵਿਸ਼ਵ ਭਰ ‘ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਦਿਹਾੜਾ

The post ਮੁਸਲਿਮ ਵਿਅਕਤੀ ਦੀ ਗੁਰੂ ਸਾਹਿਬ ਨਾਲ ਸ਼ਰਧਾ, ਖਰਚੇ ‘ਅੱਸੀ ਲੱਖ’ ਰੁਪਏ appeared first on Current Punjabi News, Punjab News | Punjab News Paper Online.



This post first appeared on Punjab Archives - Latest Punjab News, Current Punjabi News, please read the originial post: here

Share the post

ਮੁਸਲਿਮ ਵਿਅਕਤੀ ਦੀ ਗੁਰੂ ਸਾਹਿਬ ਨਾਲ ਸ਼ਰਧਾ, ਖਰਚੇ ‘ਅੱਸੀ ਲੱਖ’ ਰੁਪਏ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×