Get Even More Visitors To Your Blog, Upgrade To A Business Listing >>

ਪੰਜਾਬ ਵਲੋਂ 3000 ਕਰੋੜ ਦੇ ਸਮਝੌਤੇ ਸਹੀਬੱਧ-ਰਾਣਾ ਗੁਰਜੀਤ ਸਿੰਘ

world food convention punjab ਵਰਲਡ ਫੂਡ ਇੰਡੀਆ ਮੇਲੇ ‘ਚ ਪੰਜਾਬ ਨੇ ਵੱਖ-ਵੱਖ ਕੰਪਨੀਆਂ ਅਤੇ ਕਾਰਪੋਰੇਟ ਸੰਸਥਾਨਾਂ ਨਾਲ ਕਰੀਬ 3000 ਕਰੋੜ ਰੁਪਏ ਦੇ 36 ਸਮਝੌਤੇ ਸਹੀਬੱਧ ਕੀਤੇ। ਸੂਬੇ ਦੀ ਨੁਮਾਇੰਦਗੀ ਕਰ ਰਹੇ ਪੰਜਾਬ ਦੇ ਊਰਜਾ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਦਿੱਲੀ ਦੇ ਪੰਜਾਬ ਭਵਨ ‘ਚ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਸ: ਰਾਣਾ ਨੇ ਇਸ ਨਿਵੇਸ਼ ਨਾਲ ਪੰਜਾਬ ‘ਚ ਤਕਰੀਬਨ 11,000 ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਰਾਜ ‘ਚ ਬਾਗਬਾਨੀ ਯੂਨੀਵਰਸਿਟੀ ਦੀ ਸਥਾਪਨਾ ਦਾ ਐਲਾਨ ਕਰ ਚੁੱਕੇ ਹਨ, ਜਿਸ ਨਾਲ ਫੂਡ ਪ੍ਰੋਸੈਸਿੰਗ ਦੇ ਵਿਕਾਸ ਲਈ ਢੁਕਵਾਂ ਮਾਹੌਲ ਸਿਰਜਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਲੀਕੀ ਗਈ ਉਦਯੋਗਿਕ ਅਤੇ ਵਪਾਰਕ ਵਿਕਾਸ ਨੀਤੀ ‘ਚ ਇਸ ਖੇਤਰ ਨੂੰ ਤਰਜੀਹ ‘ਤੇ ਰੱਖਿਆ ਗਿਆ ਹੈ।

– – – – – Advertisement – – – – –

9.18 ਕੁਇੰਟਲ ਖਿਚੜੀ ਬਣਾਉਣ ਦਾ ਵਿਸ਼ਵ ਰਿਕਾਰਡ
ਸ਼ਹੂਰ ਰਸੋਈਏ (ਸ਼ੈਫ) ਸੰਜੀਵ ਕਪੂਰ ਦੇ ਨਾਲ ਦੇਸ਼ ਭਰ ਦੇ 50 ਸ਼ੈਫਾਂ ਨੇ ਮਿਲ ਕੇ ਤਕਰੀਬਨ 800 ਕਿਲੋਗ੍ਰਾਮ ਅਨਾਜ ਅਤੇ 100 ਕਿੱਲੋ ਦੇਸੀ ਘਿਉ ਦੇ ਨਾਲ 9.18 ਕੁਇੰਟਲ ਖਿਚੜੀ ਤਿਆਰ ਕਰਕੇ ਇਕ ਨਵਾਂ ਗਿਨੀਜ਼ ਵਿਸ਼ਵ ਰਿਕਾਰਡ ਕਾਇਮ ਕੀਤਾ। ਵਰਲਡ ਫੂਡ ਇੰਡੀਆ ਮੇਲੇ ਦੌਰਾਨ ਇੰਡੀਆ ਗੇਟ ਵਿਖੇ ਕਰੀਬ 1200 ਲੀਟਰ ਵਾਲੀ ਇਕ ਵੱਡੀ ਕੜਾਹੀ ‘ਚ ਖਿਚੜੀ ਬਣਾਈ ਗਈ, ਜਿਸ ਲਈ ਦਾਲ, ਚੌਲ, ਬਾਜਰਾ ਅਤੇ ਮਸਾਲਿਆਂ ਦਾ ਇਸਤੇਮਾਲ ਕੀਤਾ ਗਿਆ। ਖਿਚੜੀ ਦਾ ਪਹਿਲਾ ਹਿੱਸਾ ਗੁਰਦੁਆਰੇ ਲਈ ਕੱਢਿਆ ਗਿਆ।

ਗਿਨੀਜ਼ ਬੁੱਕ ‘ਚ ਦਰਜ ਹੋਣ ਵਾਲੇ ਇਸ ਵਿਸ਼ਵ ਰਿਕਾਰਡ ਲਈ ਸ਼ੈਫ ਸੰਜੀਵ ਕਪੂਰ ਆਪਣੀ ਟੀਮ ਨਾਲ ਪਿਛਲੇ 3 ਮਹੀਨਿਆਂ ਤੋਂ ਤਿਆਰੀਆਂ ਕਰ ਰਹੇ ਸਨ। ਇਸ ਮੌਕੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ, ਕੇਂਦਰੀ ਰਾਜ ਮੰਤਰੀ ਸਾਧਵੀ ਨਿਰੰਜਨ ਜੋਤੀ ਅਤੇ ਬਾਬਾ ਰਾਮਦੇਵ ਵੀ ਮੌਜੂਦ ਸਨ। ਇਸ ਦੌਰਾਨ ਬਾਬਾ ਰਾਮਦੇਵ ਨੇ ਖਿਚੜੀ ਨੂੰ ਤੜਕਾ ਵੀ ਲਗਾਇਆ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਖਿਚੜੀ ਬਣਾਉਣ ‘ਚ ਆਪਣਾ ਹੱਥ ਵਟਾਇਆ।

world food convention

ਏਮਜ਼ ਦੇ ਬਾਹਰ ਲੰਗਰ ਵਜੋਂ ਵਰਤਾਈ ਖਿਚੜੀ
ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਉੱਦਮ ਸਦਕਾ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਖਿਚੜੀ’ ਨੇ ਨਵਾਂ ਵਿਸ਼ਵ ਰਿਕਾਰਡ ਕਾਇਮ ਕਰ ਦਿੱਤਾ। ਇਹ ਖਿਚੜੀ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਦੇ ਵਰਕਰਾਂ ਵਲੋਂ ਏਮਜ਼ ਦੇ ਬਾਹਰ ਲਿਜਾਈ ਗਈ ਜਿਥੇ ਸੰਗਤ ਨੂੰ ਲੰਗਰ ਵਜੋਂ ਵਰਤਾਈ ਗਈ। ਇਸ ਮੌਕੇ ਸਰਵਜੀਤ ਸਿੰਘ ਵਿਰਕ ਤੇ ਜਸਮੈਨ ਸਿੰਘ ਨੋਨੀ ਤੋਂ ਇਲਾਵਾ ਯੂਥ ਅਕਾਲੀ ਆਗੂ ਜਸਪ੍ਰੀਤ ਸਿੰਘ ਵਿੱਕੀ ਮਾਨ, ਗੁਰਪ੍ਰੀਤ ਸਿੰਘ ਬੱਗਾ, ਤਰੁਣਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਸ਼ੰਟੀ, ਜਸਵੀਰ ਸਿੰਘ, ਜਪਨੀਤ ਸਿੰਘ, ਪ੍ਰਭਜੋਤ ਸਿੰਘ ਸੋਨੂੰ, ਗੁਰਪ੍ਰੀਤ ਸਿੰਘ ਰਾਜਾ, ਅਮਨ ਗੰਭੀਰ, ਗਗਨਦੀਪ ਸਿੰਘ, ਚਰਨਦੀਪ ਸਿੰਘ ਅਤੇ ਤਵਿੰਦਰ ਸਿੰਘ ਸਿਰਸਾ ਵੀ ਹਾਜ਼ਰ ਸਨ।

The post ਪੰਜਾਬ ਵਲੋਂ 3000 ਕਰੋੜ ਦੇ ਸਮਝੌਤੇ ਸਹੀਬੱਧ-ਰਾਣਾ ਗੁਰਜੀਤ ਸਿੰਘ appeared first on Current Punjabi News, Punjab News | Punjab News Paper Online.



This post first appeared on Punjab Archives - Latest Punjab News, Current Punjabi News, please read the originial post: here

Share the post

ਪੰਜਾਬ ਵਲੋਂ 3000 ਕਰੋੜ ਦੇ ਸਮਝੌਤੇ ਸਹੀਬੱਧ-ਰਾਣਾ ਗੁਰਜੀਤ ਸਿੰਘ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×