Get Even More Visitors To Your Blog, Upgrade To A Business Listing >>

ਅੱਜ ਹੋਵੇਗਾ ਭਾਰਤੀ ਮੁਟਿਆਰਾਂ ਦਾ ਚੀਨ ਨਾਲ ਖ਼ਿਤਾਬੀ ਮੁਕਾਬਲਾ

Asia Cup hockey final: ਹੁਣ ਤਕ ਮਹਿਲਾ ਏਸ਼ੀਆ ਹਾਕੀ ਕੱਪ ਟੂਰਨਾਮੈਂਟ ਵਿੱਚ ਅਜਿੱਤ ਰਹੀ ਭਾਰਤੀ ਮਹਿਲਾ ਹਾਕੀ ਟੀਮ ਏਸ਼ੀਆ ਕੱਪ ਦੇ ਖ਼ਿਤਾਬੀ ਮੁਕਾਬਲੇ ਵਿੱਚ ਅੱਜ ਜਦੋਂ ਚੀਨ ਖ਼ਿਲਾਫ਼ ਮੈਦਾਨ ’ਚ ਉਤਰੇਗੀ ਤਾਂ ਉਸ ਦਾ ਇਰਾਦਾ ਅੱਠ ਸਾਲ ਪਹਿਲਾਂ ਇਸੇ ਟੂਰਨਾਮੈਂਟ ਦੇ ਖ਼ਿਤਾਬੀ ਮੁਕਾਬਲੇ ’ਚ ਮਿਲੀ ਹਾਰ ਦੀ ਭਾਜੀ ਮੋੜਨ ਦਾ ਹੋਵੇਗਾ। ਭਾਰਤ ਨੇ ਟੂਰਨਾਮੈਂਟ ਦੌਰਾਨ ਗਰੁੱਪ ਗੇੜ ’ਚ ਅਜਿੱਤ ਰਹਿਣ ਮਗਰੋਂ ਕੁਆਰਟਰ ਫਾਈਨਲ ਵਿੱਚ ਕਜ਼ਾਖ਼ਸਤਾਨ ਤੇ ਸੈਮੀ ਫਾਈਨਲ ਵਿੱਚ ਸਾਬਕਾ ਚੈਂਪੀਅਨ ਜਪਾਨ ਨੂੰ ਹਰਾਇਆ।

Asia Cup hockey final

hockey

ਭਾਰਤੀ ਟੀਮ ਨੇ ਇਸ ਤੋਂ ਪਹਿਲਾਂ 2009 ਵਿੱਚ ਬੈਂਕਾਕ ’ਚ ਇਸ ਟੂਰਨਾਮੈਂਟ ਦਾ ਖ਼ਿਤਾਬੀ ਮੁਕਾਬਲਾ ਖੇਡਿਆ ਸੀ, ਪਰ ਟੀਮ ਚੀਨ ਕੋਲੋਂ 5-3 ਨਾਲ ਸ਼ਿਕਸਤ ਖਾ ਗਈ ਸੀ। ਉਧਰ ਭਾਰਤ ਪਿਛਲੀ ਵਾਰ 2013 ਵਿੱਚ ਕੁਆਲਾਲੰਪੁਰ ’ਚ ਖੇਡੇ ਏਸ਼ੀਆ ਹਾਕੀ ਕੱਪ ’ਚ ਤੀਜੀ ਥਾਵੇਂ ਰਿਹਾ ਸੀ।

– – – – – Advertisement – – – – –

ਭਾਰਤ ਨੇ ਹੁਣ ਤਕ 2004 ਵਿੱਚ ਇਕ ਵਾਰ ਇਹ ਖ਼ਿਤਾਬ ਆਪਣੇ ਨਾਂ ਕੀਤਾ ਹੈ। ਉਦੋਂ ਇਹ ਟੂਰਨਾਮੈਂਟ ਦਿੱਲੀ ’ਚ ਖੇਡਿਆ ਗਿਆ ਸੀ। ਭਾਰਤੀ ਟੀਮ ਹਾਲਾਂਕਿ ਅਗਲੇ ਸਾਲ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਚੁੱਕੀ ਹੈ। ਕਪਤਾਨ ਰਾਣੀ ਰਾਮਪਾਲ ਦਾ ਮੰਨਣਾ ਹੈ ਟੀਮ ਏਸ਼ੀਆ ਕੱਪ ਜਿੱਤ ਕੇ ਆਪਣੇ ਦਮ ’ਤੇ ਆਲਮੀ ਕੱਪ ’ਚ ਦਾਖ਼ਲਾ ਚਾਹੁੰਦੀ ਹੈ। ਰਾਣੀ ਨੇ ਕਿਹਾ,‘ਪੁਰਸ਼ ਟੀਮ ਵੱਲੋਂ ਏਸ਼ੀਆ ਕੱਪ ਜਿੱਤਣ ਨਾਲ ਸਾਨੂੰ ਕਾਫ਼ੀ ਪ੍ਰੇਰਨਾ ਮਿਲੀ ਹੈ।

hockey

ਹੁਣ ਸਾਡੀ ਵਾਰੀ ਹੈ। ਸਾਥੀ ਖਿਡਾਰਨਾਂ ਕਾਫ਼ੀ ਉਤਸ਼ਾਹਿਤ ਹਨ ਤੇ ਟੀਮ ਫਾਈਨਲ ਲਈ ਪੂਰੀ ਤਰ੍ਹਾਂ ਤਿਆਰ ਹੈ।’ ਭਾਰਤ ਨੇ ਟੂਰਨਾਮੈਂਟ ’ਚ ਹੁਣ ਤਕ 27 ਗੋਲ ਕੀਤੇ ਹਨ, ਜਿਨ੍ਹਾਂ ’ਚੋਂ ਅੱਠ ਗੋਲ ਡਰੈਗ ਫਲਿੱਕਰ ਗੁਰਜੀਤ ਕੌਰ ਦੇ ਨਾਂ ਹਨ। ਨਵਜੋਤ ਕੌਰ ਤੇ ਨਵਨੀਤ ਕੌਰ ਦੇ ਹਿੱਸੇ ਚਾਰ ਚਾਰ ਗੋਲ ਆਏ ਹਨ। ਕਪਤਾਨ ਰਾਣੀ ਤੇ ਦੀਪ ਗ੍ਰੇਸ ਇੱਕਾ ਨੇ ਤਿੰਨ ਤਿੰਨ ਗੋਲ ਕੀਤੇ ਹਨ।

hockey

ਪਿਛਲੇ ਮੁਕਾਬਲੇ ‘ਚ ਭਾਰਤੀ ਔਰਤਾਂ ਨੇ ਪਿਛਲੇ ਚੈਂਪੀਅਨ ਜਾਪਾਨ ਨੂੰ ਸੈਮੀਫਾਈਨਲ ‘ਚ 4-2 ਨਾਲ ਹਰਾ ਕੇ ਖ਼ਿਤਾਬੀ ਮੁਕਾਬਲੇ ਵਿੱਚ ਦਾਖ਼ਲ ਹੋਈਆਂ ਹਨ। ਭਾਰਤ ਦਾ ਫਾਈਨਲ ਮੁਕਾਬਲਾ ਚੀਨ ਨਾਲ ਹੈ ਜਿਸ ਨੂੰ ਭਾਰਤ ਲੀਗ ਮੈਚ ਦੌਰਾਨ ਇਕ ਵਾਰ ਹਰਾ ਵੀ ਚੁੱਕੀ ਹੈ।

hockey

1999 ‘ਚ ਭਾਰਤ ਨੂੰ ਆਪਣੀ ਮੇਜ਼ਬਾਨੀ ‘ਚ ਦੱਖਣੀ ਕੋਰੀਆ ਦੇ ਹੱਥੋਂ 2-3 ਨਾਲ ਹਾਰ ਦਾ ਮੂੰਹ ਦੇਖਣਾ ਪਿਆ ਸੀ, ਹਾਲਾਂਕਿ ਉਹ 2004 ‘ਚ ਇਸ ਖਿਤਾਬ ਨੂੰ ਜਿੱਤਣ ‘ਚ ਕਾਮਯਾਬ ਰਿਹਾ। ਸਾਲ 2009 ‘ਚ ਬੈਕਾਂਕ ‘ਚ ਹੋਏ ਟੂਰਨਾਮੈਂਟ ‘ਚ ਭਾਰਤੀ ਟੀਮ ਨੇ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ ਪਰ ਚੀਨ ਨੇ 5-3 ਨਾਲ ਭਾਰਤ ਨੂੰ ਹਰਾ ਦਿੱਤਾ ਸੀ।

hockey

The post ਅੱਜ ਹੋਵੇਗਾ ਭਾਰਤੀ ਮੁਟਿਆਰਾਂ ਦਾ ਚੀਨ ਨਾਲ ਖ਼ਿਤਾਬੀ ਮੁਕਾਬਲਾ appeared first on Current Punjabi News, Punjab News | Punjab News Paper Online.



This post first appeared on Punjab Archives - Latest Punjab News, Current Punjabi News, please read the originial post: here

Share the post

ਅੱਜ ਹੋਵੇਗਾ ਭਾਰਤੀ ਮੁਟਿਆਰਾਂ ਦਾ ਚੀਨ ਨਾਲ ਖ਼ਿਤਾਬੀ ਮੁਕਾਬਲਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×