Get Even More Visitors To Your Blog, Upgrade To A Business Listing >>

ਮਾਹਿਲਪੁਰ ਦੇ ਐੱਸ.ਐੱਚ.ਓ. ਨੇ ਔਰਤ ਨੂੰ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਲਈ ਕੀਤਾ ਮਜ਼ਬੂਰ

Mahilpur SHO forced Woman to work in drug trade ਪੰਜਾਬ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਦਾ ਕਹਿਣਾ ਹੈ ਕਿ ਮਾਹਿਲਪੁਰ ਥਾਣੇ ਦੇ ਐਸ.ਐਚ.ਓ. ਨੇ ਔਰਤਾਂ ਨੂੰ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਕਰਨ ਲਈ ਮਜਬੂਰ ਕੀਤਾ, ਜੋ ਕਿ ਬਹੁਤ ਹੀ ਮੰਦਭਾਗਾ ਹੈ। ਨਿਮਿਸ਼ਾ ਮਹਿਤਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਸਰਕਾਰ ਰਾਜ ਵਿਚੋਂ ਨਸ਼ੀਲੇ ਪਦਾਰਥਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕੁਝ ਪੁਲਿਸ ਵਾਲੇ ਪੁਰਾਣੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀ ਆਪਣੀ ਪੁਰਾਣੀਆਂ ਆਦਤਾਂ ਤੇ ਚੱਲ ਰਹੇ ਹਨ।

Mahilpur SHO forced Woman to work in drug tradeMahilpur SHO forced Woman to work in drug trade

ਨਿਮਿਸ਼ਾ ਮਹਿਤਾ ਨੇ ਮੰਗਲਵਾਰ ਨੂੰ ਮਾਹਿਲਪੁਰ ਥਾਣੇ ਦੇ ਐਸ.ਐਚ.ਓ ‘ਤੇ ਨਿਸ਼ਾਨਾ ਲਗਾਉਂਦਿਆਂ ਦੋਸ਼ ਲਗਾਇਆ ਕਿ ਇਕ ਔਰਤ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਮਹਿਤਾ ਨੇ ਪੰਜਾਬ ਪੁਲਿਸ ਦੇ ‘ਬਲੈਕਸ਼ੀਪਸ’ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਡਰੱਗ ਮਾਫੀਆ ਤੋਂ ਪੈਸਾ ਇਕੱਠਾ ਕਰਨ ਦੀਆਂ ਆਪਣੀਆਂ ਗੰਦੀਆਂ ਆਦਤਾਂ ਨੂੰ ਛੱਡ ਦੇਣ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਕਰਿੰਦਿਆਂ ਨੂੰ ਇਹ ਆਦਤਾਂ ਪਿਛਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੇ ਸ਼ਾਸਨਕਾਲ ਦੌਰਾਨ ਹੀ ਪਈਆਂ ਸਨ।Mahilpur SHO forced Woman to work in drug tradeਮਹਿਤਾ ਨੇ ਕਿਹਾ ਕਿ ਜਿੱਥੇ ਕਾਂਗਰਸ ਸਰਕਾਰ ਰਾਜ ‘ਚੋਂ ਨਸ਼ੀਲੇ ਪਦਾਰਥਾਂ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਉਥੇ ਹੀ ਪੰਜਾਬ ਪੁਲਿਸ ਦੇ ਕੁਝ ਬਲੈਕਸ਼ੀਪਸ ਅਜੇ ਵੀ ਡਰੱਗਜ਼ ਮਾਫੀਆ ਲਈ ਕੰਮ ਕਰਨ ਦੀਆਂ ਪੁਰਾਣੀਆਂ ਆਦਤਾਂ ਨੂੰ ਛੱਡ ਨਹੀਂ ਰਹੇ ਹਨ।
27 ਅਕਤੂਬਰ ਦੀ ਰਾਤ ਨੂੰ ਹੁਸ਼ਿਆਰਪੁਰ ਦੇ ਮਾਹਿਲਪੁਰ ਦੀ ਇਕ ਘਟਨਾ ਦਾ ਹਵਾਲਾ ਦਿੰਦੇ ਹੋਏ ਮਹਿਤਾ ਨੇ ਕਿਹਾ ਕਿ ਮਹਿਲਪੁਰ ਥਾਣੇ ਦੇ ਐੱਸ.ਐੱਚ.ਓ. ਦੇ ਇੱਕ ਗੰਨਮੈਨ ਨੇ ਇੱਕ ਔਰਤ ਜਿਸਦਾ ਨਾਮ ਜਸਬੀਰ ਕੌਰ ਹੈ ਦੇ ਘਰ ਆ ਕੇ ਨਸ਼ੀਲੇ ਪਦਾਰਥਾਂ ਨੂੰ ਵੇਚਣ ਲਈ ਔਰਤ ਜਸਬੀਰ ਕੌਰ ਅਤੇ ਉਸਦੇ ਪਰਿਵਾਰ ‘ਤੇ ਦਬਾਅ ਪਾਇਆ। ਉਨ੍ਹਾਂ ਨੇ ਕਿਹਾ ਕਿ ਐਸ.ਐਚ.ਓ. ਨੇ ਜਸਬੀਰ ਕੌਰ ਨੂੰ ਨਸ਼ਿਆਂ ਦੀ ਵਿਕਰੀ ਦੇ ਬਾਅਦ ਉਨ੍ਹਾਂ ਨੂੰ 50,000 ਰੁਪਏ ਮਾਸਿਕ ਅਦਾਇਗੀ ਦੇਣ ਦਾ ਵੀ ਕਿਹਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਔਰਤ ਐਨ.ਡੀ.ਪੀ.ਐੱਸ ਐਕਟ ਦੇ ਕੁਝ ਕੇਸਾਂ ਵਿੱਚ ਸ਼ਾਮਲ ਸੀ।Mahilpur SHO forced Woman to work in drug tradeਮਹਿਤਾ ਨੇ ਕਿਹਾ ਕਿ ਜਸਬੀਰ ਕੌਰ ਦੇ ਬਿਆਨ ਅਨੁਸਾਰ, ਐਸ.ਐਚ.ਓ ਨੇ ਨਿੱਜੀ ਤੌਰ ‘ਤੇ ਉਨ੍ਹਾਂ ਨਾਲ ਮਿਲ ਕੇ ਡਰੱਗ ਵੇਚਣ ਦੇ ਵਪਾਰ ‘ਚ ਸ਼ਾਮਿਲ ਹੋਣ ਲਈ ਮਜਬੂਰ ਕੀਤਾ। ਉਸਨੇ ਕਿਹਾ ਕਿ ਇੱਕ ਰਾਤ, ਐਸ.ਐਚ.ਓ ਦੇ ਗਨਮੈਨ ਸੰਦੀਪ ਕੁਮਾਰ ਜਸਬੀਰ ਦੇ ਘਰ ਆਇਆ ਅਤੇ ਜਸਬੀਰ ਅਤੇ ਉਸਦੇ ਪਰਿਵਾਰ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। “ਜਦੋਂ ਜਸਬੀਰ ਕੌਰ ਨੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਦੱਸਣ ਦੀ ਚੇਤਾਵਨੀ ਦਿੱਤੀ ਤਾਂ ਸੰਦੀਪ ਕੁਮਾਰ ਨੇ ਐਸ.ਐਚ.ਓ. ਨੂੰ ਬੁਲਾਇਆ, ਜੋ ਆਪਣੇ ਗੰਨਮੈਨ ਨੂੰ ਬਚਾਉਣ ਲਈ ਇੱਕ ਭਾਰੀ ਪੁਲਿਸ ਫੋਰਸ ਨਾਲ ਉਸਦੇ ਘਰ ਆਏ ਸਨ। ਔਰਤ ਨੇ ਦਲੀਲ ਦਿੱਤੀ ਕਿ ਉਹ ਇਸ ਗੰਦੇ ਕੰਮ ਦਾ ਹਿੱਸਾ ਦੋਬਾਰਾ ਨਹੀਂ ਬਣਨਾ ਚਾਹੁੰਦੀ, ਪਰ ਪੁਲਿਸ ਵਾਲੇ ਇਸ ਦੇ ਉਲਟ ਉਸਨੂੰ ਵਾਰ ਵਾਰ ਤੰਗ ਕਰਦੇ ਹਨ।Mahilpur SHO forced Woman to work in drug tradeਮਹਿਤਾ ਨੇ ਕਿਹਾ ਕਿ ਮੀਡੀਆ ਕਰਮੀ ਉਥੇ ਆਉਂਦੇ ਦੇਖ ਪੁਲਿਸ ਮੁਲਾਜ਼ਮ ਮੌਕੇ ਤੋਂ ਭੱਜ ਗਏ। ਹਾਲਾਂਕਿ, ਅਗਲੇ ਦਿਨ ਪੱਤਰਕਾਰਾਂ ਵੱਲੋਂ ਪੁੱਛਗਿੱਛ ਦੌਰਾਨ, ਐਸ.ਐਚ.ਓ. ਨੇ ਕਿਹਾ ਕਿ ਇੱਕ ਵਿਅਕਤੀ ਨਸ਼ੀਲੇ ਪਦਾਰਥਾਂ ਨਾਲ ਭਰੇ ਬੈਗ ਲੈ ਜਾ ਰਿਹਾ ਸੀ ਅਤੇ ਸੰਦੀਪ ਕੁਮਾਰ ਉਸ ਦਾ ਪਿੱਛਾ ਕਰ ਰਿਹਾ ਸੀ। ਮਹਿਤਾ ਨੇ ਕਿਹਾ ਕਿ “ਇੱਕ ਪੁਲਿਸ ਕਰਮਚਾਰੀ ਨੂੰ ਆਉਂਦਾ ਦੇਖ, ਇਹ ਲੋਕ ਉਸ ਨੂੰ ਆਪਣੇ ਘਰ ਵਿਚ ਲੈ ਗਏ ਅਤੇ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਇਸ ਲਈ ਜਸਬੀਰ ਕੌਰ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਕੇਸ ਦਰਜ ਕੀਤਾ ਗਿਆ ਸੀ”।Mahilpur SHO forced Woman to work in drug tradeਪੁਲਿਸ ਦੇ ਕੰਮਕਾਜ ਬਾਰੇ ਸਵਾਲ ਕਰਨ ‘ਤੇ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਐਸ.ਐਚ.ਓ. ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਸ ਨੇ ਮੌਕੇ’ ਤੇ ਪਰਿਵਾਰ ਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਅਤੇ ਬਾਕੀ ਸਮਾਨ ਵੀ ਕਿਉਂ ਨਹੀਂ ਕਬਜੇ ਵਿਚ ਲਿਆ ਗਿਆ? “ਜੇ ਔਰਤ ਅਤੇ ਉਸ ਦਾ ਪਰਿਵਾਰ ਇਸ ਵਿਚ ਸ਼ਾਮਲ ਸੀ, ਤਾਂ ਪੁਲਿਸ ਨੇ ਐਨ.ਡੀ.ਪੀ.ਐੱਸ ਐਕਟ ਅਧੀਨ ਕੇਸ ਕਿਉਂ ਦਰਜ ਨਹੀਂ ਕਰਵਾਇਆ?”ਨਿਮਿਸ਼ਾ ਮਹਿਤਾ ਨੇ ਕਿਹਾ ਕਿ ਉਹ ਛੇਤੀ ਹੀ ਡੀ.ਜੀ.ਪੀ. ਪੰਜਾਬ ਪੁਲਿਸ ਸੁਰੇਸ਼ ਅਰੋੜਾ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਇਨ੍ਹਾਂ ਸਾਰੇ ਹਾਲਾਤਾਂ ਦੀ ਜਾਣਕਾਰੀ ਦੇਵੇਗੀ। “ਇਹ ਬਿਹਤਰ ਹੋਵੇਗਾ, ਜੇਕਰ ਇਹ ਪੁਲਿਸ ਕਰਮਚਾਰੀ ਅਜਿਹੀ ਗੰਦੀ ਪ੍ਰਥਾ ਨੂੰ ਛੱਡ ਦੇਣ, ਨਹੀਂ ਤਾਂ ਕਾਂਗਰਸ ਸਰਕਾਰ ਨੂੰ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਤਿਆਰ ਹੋਣਾ ਪਵੇਗਾ।”

The post ਮਾਹਿਲਪੁਰ ਦੇ ਐੱਸ.ਐੱਚ.ਓ. ਨੇ ਔਰਤ ਨੂੰ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਲਈ ਕੀਤਾ ਮਜ਼ਬੂਰ appeared first on Current Punjabi News, Punjab News | Punjab News Paper Online.This post first appeared on Punjab Archives - Latest Punjab News, Current Punjabi News, please read the originial post: here

Share the post

ਮਾਹਿਲਪੁਰ ਦੇ ਐੱਸ.ਐੱਚ.ਓ. ਨੇ ਔਰਤ ਨੂੰ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਲਈ ਕੀਤਾ ਮਜ਼ਬੂਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×