Get Even More Visitors To Your Blog, Upgrade To A Business Listing >>

ਨਵੇਂ ਬਣ ਰਹੇ ਬੰਗਲੇ ‘ਤੇ ਬਿੱਗ ਬੀ ਨੂੰ ਮਿਲਿਆ BMC ਦਾ ਨੋਟਿਸ

ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਦੇ ਗੋਰੇਗਾਂਵ ‘ਚ ਬਣ ਰਹੇ ਨਵੇਂ ਬੰਗਲੇ ਦੇ ਗੈਰ-ਕਾਨੂੰਨੀ ਨਿਰਮਾਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਆਰ. ਟੀ. ਆਈ. ਦੇ ਰਾਹੀਂ ਸਾਹਮਣੇ ਆਈ ਜਾਣਕਾਰੀ ਤੋਂ ਬਾਅਦ ਬੀ. ਐੱਮ. ਸੀ ਨੇ ਮਹਾਨਾਇਕ ਨੂੰ ਨੋਟਿਸ ਜਾਰੀ ਕੀਤਾ ਹੈ। ਬੀ. ਐੱਮ. ਸੀ. ਨੇ ਐੱਮ. ਆਰ. ਟੀ. ਪੀ. ਕਾਨੂੰਨ ਦੇ ਤਹਿਤ ਅਮਿਤਾਭ ਨੂੰ ਨੋਟਿਸ ਜਾਰੀ ਕੀਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਆਰ. ਟੀ. ਆਈ. ਐਕਟੀਵਿਸਟ ਅਨਿਲ ਗਲਗਲੀ ਨੇ ਮੁੱਖ ਮੰਤਰੀ ਦੇਵੇਂਦਰ ਫੰਡਨਵੀਸ ਅਤੇ ਮਨਪਾ ਆਯੁਕਤ ਅਜੋਏ ਮਹਿਤਾ ਨੂੰ ਪੱਤਰ ਭੇਜ ਕੇ ਐੱਮ, ਆਰ. ਟੀ. ਪੀ. ਕਾਨੂੰਨ ਦੇ ਤਹਿਤ ਕਾਰਵਾਈ ਕਰਦੇ ਹੋਏ ਗੈਰ-ਕਾਨੂੰਨੀ ਨਿਰਮਾਣ ਨੂੰ ਤੋੜਨ ਦੀ ਮੰਗ ਕੀਤੀ ਹੈ। ਆਰ. ਟੀ. ਆਈ. ਲੱਗਣ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਬੰਗਲੇ ‘ਚ ਕਈ ਗੈਰ-ਕਾਨੂੰਨੀ ਨਿਰਮਾਣ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਅਨਿਲ ਗਲਗਲੀ ਨੇ ਦੋਸ਼ ਲਗਾਇਆ ਹੈ ਕਿ ਅਮਿਤਾਭ ਬੱਚਨ ਵਰਗੇ ਵੱਡੇ ਲੋਕਾਂ ਦੇ ਘਰਾਂ ‘ਚ ਗੈਰ-ਕਾਨੂੰਨੀ ਨਿਰਮਾਣ ਨੂੰ ਲੈ ਕੇ ਬੀ. ਐੱਮ. ਸੀ. ਕਾਰਵਾਈ ਲੇਟ ਕਰਦੀ ਹੈ ਜਦਕਿ ਗਰੀਬ ਅਤੇ ਆਮ ਲੋਕਾਂ ਦੇ ਘਰਾਂ ‘ਤੇ ਬੀ. ਐੱਮ. ਸੀ. ਜਲਦ ਹੀ ਤੋੜ ਕੇ ਕਾਰਵਾਈ ਕਰਦੀ ਹੈ। ਹਾਲਾਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਬੀ. ਐੱਮ. ਸੀ. ਵਲੋਂ ਕਿਸੇ ਬਾਲੀਵੁੱਡ ਸੈਲੀਬ੍ਰਿਟੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਰਿਸ਼ੀ ਕਪੂਰ ਅਤੇ ਅਨੁਸ਼ਕਾ ਸ਼ਰਮਾ ਕਈ ਸਿਤਾਰਿਆਂ ਨੂੰ ਬੀ. ਐੱਮ. ਸੀ. ਨੋਟਿਸ ਜਾਰੀ ਕਰ ਚੁੱਕਿਆ ਹੈ।ਬਾਂਦਰਾ ਸਥਿਤ ਇਕ ਬਹੁਮੰਜ਼ਿਲਾ ਇਮਾਰਤ ‘ਚ ਅੱਗ ਲੱਗ ਗਈ ਹੈ। ਇਹ ਘਟਨਾ ਮੰਗਲਵਾਰ ਦੁਪਹਿਰ ਦੀ ਹੈ। ਸੂਤਰਾਂ ਮੁਤਾਬਕ ਕਦੇ ਇਸ ਇਮਾਰਤ ‘ਚ ਐਸ਼ਵਰਿਆ ਰਾਏ ਬੱਚਨ ਤੇ ਕ੍ਰਿਕਟਰ ਸਚਿਨ ਤੇਂਦੁਲਕਰ ਰਿਹਾ ਕਰਦੇ ਸਨ।

ਇਹ ਅੱਗ ਵੈਸਟ ਬਾਂਦਰਾ ਸਥਿਤ ਲਾ ਮੇਰ ਇਮਾਰਤ ਦੀ 13ਵੀਂ ਮੰਜ਼ਿਲ ‘ਤੇ ਲੱਗੀ ਹੈ। ਦੱਸਿਆ ਜਾਂਦਾ ਹੈ ਕਿ ਇਮਾਰਤ ‘ਚ ਕੁਲ 16 ਮੰਜ਼ਿਲਾਂ ਹਨ। ਇਸ ਦੀ 12ਵੀਂ ਮੰਜ਼ਿਲ ‘ਤੇ ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਦੀ ਮਾਂ ਰਹਿੰਦੀ ਹੈ, ਉਥੇ ਸਚਿਨ ਤੇਂਦੁਲਕਰ ਦੇ ਸਹੁਰੇ ਵੀ ਇਸੇ ਇਮਾਰਤ ਦੀ 10ਵੀਂ ਮੰਜ਼ਿਲ ‘ਤੇ ਰਹਿੰਦੇ ਹਨ। ਐਸ਼ਵਰਿਆ ਵੀ ਵਿਆਹ ਤੋਂ ਪਹਿਲਾਂ ਇਸੇ ਇਮਾਰਤ ‘ਚ ਰਹਿੰਦੀ ਸੀ।

The post ਨਵੇਂ ਬਣ ਰਹੇ ਬੰਗਲੇ ‘ਤੇ ਬਿੱਗ ਬੀ ਨੂੰ ਮਿਲਿਆ BMC ਦਾ ਨੋਟਿਸ appeared first on Current Punjabi News, Punjab News | Punjab News Paper Online.



This post first appeared on Punjab Archives - Latest Punjab News, Current Punjabi News, please read the originial post: here

Share the post

ਨਵੇਂ ਬਣ ਰਹੇ ਬੰਗਲੇ ‘ਤੇ ਬਿੱਗ ਬੀ ਨੂੰ ਮਿਲਿਆ BMC ਦਾ ਨੋਟਿਸ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×