Get Even More Visitors To Your Blog, Upgrade To A Business Listing >>

ਦੀਪਿਕਾ ਦੀ ਹਮਸ਼ਕਲ ਹੈ ਇਹ ਅਦਾਕਾਰਾ,ਮਿਲਦੀ ਸੀ ਜਾਨੋਂ ਮਾਰਨ ਦੀ ਧਮਕੀ

ਦੱਖਣ ਦੀ ਮਸ਼ਹੂਰ ਅਦਾਕਾਰਾ ਅਮਾਲਾ ਪਾਲ ਨੂੰ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਹਮਸ਼ਕਲ ਆਖਿਆ ਜਾਂਦਾ ਹੈ। ਉਹ 26 ਸਾਲ ਦੀ ਹੋ ਗਈ ਹੈ। ਉਸ ਦਾ ਜਨਮ 26 ਅਕਤੂਬਰ 1991 ਨੂੰ ਕੇਰਲ ‘ਚ ਹੋਇਆ। ਕਈ ਮੌਕਿਆਂ ‘ਤੇ ਦੋਹਾਂ ਦਾ ਲੁੱਕ ਕਾਫੀ ਹੱਦ ਤੱਕ ਇਕ-ਦੂਜੇ ਨਾਲ ਮਿਲਦਾ ਨਜ਼ਰ ਆਇਆ। ਸੋਸ਼ਲ ਮੀਡੀਆ ‘ਤੇ ਵੀ ਅਕਸਰ ਲੋਕ ਦੋਹਾਂ ਦੇ ਲੁੱਕ ਨੂੰ ਲੈ ਕੇ ਗੱਲਾਂ ਕਰਦੇ ਰਹਿੰਦੇ ਹਨ।

ਹਾਲਾਂਕਿ ਫਿਲਮਫੇਅਰ ਮੈਗਜ਼ੀਨ ਨੂੰ ਦਿੱਤੇ ਗਏ ਇੰਟਰਵਿਊ ‘ਚ ਅਮਾਲਾ ਨੇ ਕਿਹਾ ਸੀ ਕਿ, ”ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਲੋਕ ਮੇਰੀ ਤੁਲਨਾ ਦੀਪਿਕਾ ਨਾਲ ਕਰਦੇ ਹਨ। ਉਂਝ ਮੈਨੂੰ ਲੱਗਦਾ ਹੈ ਕਿ ਉਹ ਮੇਰੇ ਤੋਂ ਕਿਤੇ ਜ਼ਿਆਦਾ ਖੂਬਸੂਰਤ ਹੈ। ਉਸ ਨੇ ਦੱਸਿਆ ਕਿ ਇਕ ਵਾਰ ਮੈਨੂੰ ਕਿਸੇ ਅਣਜਾਨ ਵਿਅਕਤੀ ਨੇ ਫੋਨ ਕਰਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।

ਇਸ ਤੋਂ ਇਲਾਵਾ ਚੇਨਈ ਦੇ ਇਕ ਸਿਨੇਮਾ ਹਾਲ ਦੇ ਬਾਹਰ ਵੀ ਮੇਰੇ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਹੋ ਚੁੱਕੀ ਹੈ।” ਅਸਲ ‘ਚ ਡਾਇਰੈਕਟਰ ਸਾਮੀ ਦੀ ਫਿਲਮ ‘ਸਿੰਧੁ ਸਮਵੇਲੀ’ ‘ਚ ਤਮਿਲ ਸੱਭਿਆਚਾਰ ਖਿਲਾਫ ਕੰਮ ਕਰਨ ਨੂੰ ਲੈ ਅਮਾਲਾ ਨੂੰ ਕਈ ਵਾਰ ਉਸ ਦੇ ਮੋਬਾਇਲ ‘ਤੇ ਜਾਨੋਂ ਮਾਰਨ ਦੀ ਧਮਕੀ ਭਰੇ ਫੋਨ ਆ ਚੁੱਕੇ ਹਨ।

ਫਿਲਮ ‘ਚ ਅਮਾਲਾ ਆਪਣੇ ਸੋਹਰੇ ਨਾਲ ਪਿਆਰ ਕਰ ਬੈਠਦੀ ਹੈ ਤੇ ਉਸ ਦਾ ਅਫੇਅਰ ਸ਼ੁਰੂ ਹੋ ਜਾਂਦਾ ਹੈ।
ਡਾਇਰੈਕਟਰ ਦੇ ਨਾਲ ਕੀਤਾ ਸੀ ਵਿਆਹ
ਸਾਲ 2011 ਵਿੱਚ ਇੱਕ ਫਿਲਮ ਵਿੱਚ ਕੰਮ ਕਰਦੇ ਸਮੇਂ ਅਮਾਲਾ ਡਾਇਰੈਕਟਰ ਏ.ਐੱਲ ਵਿਜੇ ਦੇ ਕਰੀਬ ਆ ਗਈ।ਹਾਲਾਕਿ ਪਹਿਲਾ ਤਾਂ ਦੋਨਾਂ ਨੇ ਰਿਲੇਸ਼ਨਸਿੱਪ ਤੋਂ ਇਨਕਾਰ ਕੀਤਾ ਪਰ ਬਾਅਦ ਵਿੱਚ ਅਪ੍ਰੈਲ 2014 ਨੂੰ ਅਮਾਲਾ ਨੇ ਰਿਲੇਸ਼ਨਸਿੱਪ ਦੀ ਗੱਲ ਕਬੂਲ ਕਰ ਲਈ ਸੀ

7 ਜੂਨ ਨੂੰ ਦੋਨਾਂ ਨੇ ਕੋਚੀ ਵਿੱਚ ਮੰਗਣੀ ਕੀਤੀ ਪੰਜ ਦਿਨ ਬਾਅਦ ਚੇਨਈ ਵਿੱਚ ਦੋਨਾਂ ਨੇ ਵਿਆਹ ਕਰਵਾ ਲਿਆ।ਹਾਲਾਕਿ ਇਹ ਵਿਆਹ ਲੰਬਾ ਨਹੀਂ ਚਲਿਆ ਜੁਲਾਈ ੨੦੧੬ ਵਿੱਚ ਦੋਨਾਂ ਨੇ ਵੱਖਰਾ ਰਹਿਣ ਦਾ ਫੈਸਲਾ ਕਰ ਲਿਆ।ਡਾਇਰੈਕਟਰ ਦੇ ਕਹਿਣ ਤੇ ਅਮਾਲਾ ਨੇ ਆਪਣਾ ਨਾਮ ਬਦਲ ਲਿਆ ਸੀ ਇਸਦਾ ਕਾਰਨ ਸੀ ਕਿ ਅਮਾਲਾ ਨਾਮ ਤੋਂ ਪਹਿਲਾ ਤੋਂ ਹੀ ਸਾਊਥ ਇੰਡਸਟਰੀ ਵਿੱਚ ਐਕਟਰਸ ਸਨ ਪਰ ਆਪਣੀਆ ਫਿਲਮਾਂ ਫਲਾੱੱਪ ਹੋਣ ਤੋਂ ਬਾਅਦ ਉਹਨਾਂ ਨੇ ਆਪਣਾ ਨਾਮ ਦੁਬਾਰਾ ਤੋਂ ਉਹੀ ਰੱਖ ਲਿਆ।

The post ਦੀਪਿਕਾ ਦੀ ਹਮਸ਼ਕਲ ਹੈ ਇਹ ਅਦਾਕਾਰਾ,ਮਿਲਦੀ ਸੀ ਜਾਨੋਂ ਮਾਰਨ ਦੀ ਧਮਕੀ appeared first on Current Punjabi News, Punjab News | Punjab News Paper Online.



This post first appeared on Punjab Archives - Latest Punjab News, Current Punjabi News, please read the originial post: here

Share the post

ਦੀਪਿਕਾ ਦੀ ਹਮਸ਼ਕਲ ਹੈ ਇਹ ਅਦਾਕਾਰਾ,ਮਿਲਦੀ ਸੀ ਜਾਨੋਂ ਮਾਰਨ ਦੀ ਧਮਕੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×