Get Even More Visitors To Your Blog, Upgrade To A Business Listing >>

ਪੁਲਿਸ ‘ਮੋਹਤਬਰ ਵਿਅਕਤੀਆਂ’ ਦੇ ਕਾਤਲਾਂ ਨੂੰ ਫੜਨ ‘ਚ ਫਾਡੀ

ਪੰਜਾਬ ਵਿੱਚ ‘ਮੋਹਤਬਰ ਵਿਅਕਤੀਆਂ’ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਦੀਆਂ ਲਗਾਤਾਰ ਹੋ ਰਹੀਆਂ ਵਾਰਦਾਤਾਂ ਨੇ ਪੁਲੀਸ ਦੀ ਕਾਰਗੁਜ਼ਾਰੀ ਅਤੇ ਭਰੋਸੇਯੋਗਤਾ ਨੂੰ ਵੱਡੀ ਸੱਟ ਮਾਰੀ ਹੈ। ਲੁਧਿਆਣਾ ’ਚ ਵਾਪਰੀ ਤਾਜ਼ਾ ਘਟਨਾ ਵਿੱਚ ਆਰ.ਐਸ.ਐਸ. ਆਗੂ ਰਵਿੰਦਰ ਗੋਸਾਈਂ ਦੀ ਹੱਤਿਆ ’ਚ ਕਾਤਲਾਂ ਵੱਲੋਂ ਪਹਿਲਾਂ ਵਾਲੀ ਘਟਨਾਵਾਂ ਵਾਲੀ ਰਣਨੀਤੀ ਹੀ ਅਪਣਾਈ ਜਾਪਦੀ ਹੈ।ਪੁਲੀਸ ਦੀ ਕਾਰਵਾਈ ਮਹਿਜ਼ ਇੱਕ ਨਵੀਂ ਵਿਸ਼ੇਸ਼ ਜਾਂਚ ਟੀਮ (ਸਿੱਟ) ਬਣਾਉਣ ਤੋਂ ਅੱਗੇ ਨਹੀਂ ਵਧ ਰਹੀ। ਪੁਲੀਸ ਵੱਲੋਂ ਤਿੰਨ ਸਾਲ ਵਿੱਚ 30 ਦੇ ਕਰੀਬ ਸਿੱਟ ਕਾਇਮ ਕੀਤੀਆਂ ਗਈਆਂ ਤੇ ਪੁਲੀਸ ਦਾ ‘ਸਿੱਟ’ ਕਾਇਮ ਕਰਨ ਦਾ ਫਾਰਮੂਲਾ ਲਗਾਤਾਰ ਫੇਲ੍ਹ ਹੋ ਰਿਹਾ ਹੈ। ਸੂਬੇ ਵਿੱਚ ਪਿਛਲੇ 2 ਵਰ੍ਹਿਆਂ ਦੌਰਾਨ ‘ਵਿਅਕਤੀ ਵਿਸ਼ੇਸ਼’ ਨੂੰ ਕਤਲ ਕਰਨ ਦੀ ਇਹ 7ਵੀਂ ਘਟਨਾ ਹੈ। ਕਤਲ ਦੀਆਂ ਘਟਨਾਵਾਂ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਅਹਿਮ ਤੱਥ ਇਹ ਵੀ ਹੈ ਕਿ ਇਨ੍ਹਾਂ ਕਤਲਾਂ ਦੇ ਮਾਮਲੇ ਵਿੱਚ ਕੇਂਦਰੀ ਜਾਂਚ ਬਿਓਰੋ (ਸੀਬੀਆਈ) ਦੇ ਹੱਥ ਵੀ ਖਾਲੀ ਹਨ।ਰਾਜ ਸਰਕਾਰ ਵੱਲੋਂ ਆਰ.ਐਸ.ਐਸ. ਆਗੂ ਜਗਦੀਸ਼ ਗਗਨੇਜਾ ਅਤੇ ਨਾਮਧਾਰੀ ਭਾਈਚਾਰੇ ਨਾਲ ਸਬੰਧਤ ਮਾਤਾ ਚੰਦ ਕੌਰ ਦੇ ਕਤਲਾਂ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਸੀ। ਪੁਲੀਸ ਨੇ ਚੌਕਸੀ ਵਰਤਦਿਆਂ ਪੰਜਾਬ ’ਚ ਹਿੰਦੂ ਜਥੇਬੰਦੀਆਂ ਦੇ ਆਗੂਆਂ ਖਾਸ ਕਰ ਆਰ.ਐਸ.ਐਸ. ਨਾਲ ਸਬੰਧਤ ਆਗੂਆਂ ਦੀ ਸੁਰੱਖਿਆ ਵੀ ਵਧਾਈ ਹੋਈ ਹੈ।ਪੰਜਾਬ ਵਿੱਚ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਦਾ ਕੋਈ ਸੁਰਾਗ ਨਾ ਲੱਗਣ ਕਾਰਨ ਪੁਲੀਸ ਵਿੱਚ ਪੇਸ਼ੇਵਾਰਨਾ ਪਹੁੰਚ ਦੀ ਘਾਟ ਰੜਕਣ ਲੱਗੀ ਹੈ। ਸੂਬੇ ਵਿੱਚ ਇਸ ਸਮੇਂ 10 ਡੀ.ਜੀ.ਪੀ, ਏਨੇ ਹੀ ਏਡੀਜੀਪੀ ਅਤੇ 35 ਦੇ ਕਰੀਬ ਆਈਜੀ ਰੈਂਕ ਦੇ ਅਧਿਕਾਰੀਆਂ ਦੀ ਵੱਡੀ ਫ਼ੌਜ ਹੈ। ਉਹ ਵੀ ਸਮਾਂ ਸੀ ਜਦੋਂ ਪੰਜਾਬ ਪੁਲੀਸ ਦੀ ਅਗਵਾਈ ਸਿਰਫ਼ ਇੱਕ ਆਈਜੀ ਰੈਂਕ ਦਾ ਪੁਲੀਸ ਅਧਿਕਾਰੀ ਹੀ ਕਰਦਾ ਸੀ। ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੁਲੀਸ ਦਾ ਸਿਆਸੀਕਰਨ ਇਸ ਹੱਦ ਤੱਕ ਹੋ ਗਿਆ ਹੈ ਕਿ ਐਸ.ਐਚ.ਓ. ਤੋਂ ਲੈ ਕੇ ਡੀ.ਜੀ.ਪੀ. ਤੱਕ ਕਥਿਤ ਤੌਰ ’ਤੇ ਸਿਆਸੀ ਸਰਪ੍ਰਸਤੀ ਨਾਲ ਹੀ ਤਾਇਨਾਤੀਆਂ ਹੁੰਦੀਆਂ ਹਨ।ਅਗਸਤ 2016 ਵਿੱਚ ਆਰ.ਐਸ.ਐਸ. ਦੇ ਆਗੂ ਜਗਦੀਸ਼ ਗਗਨੇਜਾ ਦੀ ਹੱਤਿਆ ਕੀਤੀ ਗਈ ਤਾਂ ਪੁਲੀਸ ਨੇ ਇਸ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ। ਉਸ ਤੋਂ ਬਾਅਦ ‘ਵਿਸ਼ੇਸ਼ ਵਿਅਕਤੀਆਂ’ ਨੂੰ ਕਤਲ ਕੀਤੇ ਜਾਣ ਦੀਆਂ ਘਟਨਾਵਾਂ ਵਧਣ ਲੱਗੀਆਂ। ਲੁਧਿਆਣਾ ’ਚ ਹੀ ਆਰ.ਐਸ.ਐਸ. ਦੇ ਦਫ਼ਤਰ ’ਤੇ ਹਮਲਾ, ਨਾਮਧਾਰੀ ਆਗੂ ਮਾਤਾ ਚੰਦ ਕੌਰ, ਹਿੰਦੂ ਆਗੂ ਦੁਰਗਾ ਦਾਸ, ਅਮਿਤ ਕੁਮਾਰ, ਡੇਰਾ ਸਿਰਸਾ ਦੇ ਸ਼ਰਧਾਲੂ ਸਤਪਾਲ ਤੇ ਉਸ ਦੇ ਪੁੱਤਰ ਰਮੇਸ਼ ਕੁਮਾਰ ਅਤੇ ਪਾਦਰੀ ਸੁਲਤਾਨ ਮਸੀਹ ਨੂੰ ਕਤਲ ਕਰਨ ਵਰਗੀਆਂ ਘਟਨਾਵਾਂ ਵਾਪਰੀਆਂ। ਇਨ੍ਹਾਂ ਮਾਮਲਿਆਂ ਦੀ ਜਾਂਚ ਨਾਲ ਜੁੜੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਘਟਨਾਵਾਂ ਨੂੰ ਇੱਕ ਛੋਟੇ ਗਰੁੱਪ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ।ਪੰਜਾਬ ਪੁਲੀਸ ਵੱਲੋਂ ਅਜਿਹੇ ਮਾਮਲੇ ਹੀ ਹੱਲ ਕੀਤੇ ਗਏ, ਜਿਨ੍ਹਾਂ ਵਿੱਚ ਫੋਨ ਦੀ ਵਰਤੋਂ ਕੀਤੀ ਗਈ। ਪੁਲੀਸ ਦੀ ਤਫ਼ਤੀਸ਼ ਦਾ ਇੱਕ ਕਮਜ਼ੋਰ ਪੱਖ ਇਹ ਉੱਭਰ ਰਿਹਾ ਹੈ ਕਿ ਜਿਹੜੇ ਅਪਰਾਧ ਵਿੱਚ ਮੋਬਾਈਲ ਫੋਨ ਦੀ ਵਰਤੋਂ ਨਹੀਂ ਕੀਤੀ ਜਾਂਦੀ, ਉਹ ਮਾਮਲਾ ਹੱਲ ਕਰਨਾ ਅਸੰਭਵ ਹੋ ਜਾਂਦਾ ਹੈ। ਪੰਜਾਬ ’ਚ ਅਪਰਾਧਿਕ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਪਰ ਪੁਲੀਸ ਦੇ ਹੱਥ ਖਾਲੀ ਹਨ। ਵਾਹਨ ਖੋਹਣ ਦੀਆਂ ਘਟਨਾਵਾਂ ਵੀ ਵੱਧ ਰਹੀਆਂ ਹਨ। ਚੋਰੀ ਦੇ ਵਾਹਨਾਂ ਨੂੰ ਹੀ ਗੈਂਗਸਟਰਾਂ ਤੇ ਹੋਰਨਾਂ ਅਪਰਾਧੀਆਂ ਵੱਲੋਂ ਵਰਤਿਆ ਜਾਂਦਾ ਹੈ। ਖੰਨਾ ਵਿੱਚ ਹਿੰਦੂ ਆਗੂ ਅਮਿਤ ਕੁਮਾਰ ਦਾ ਕਤਲ ਕਰਨ ਵੇਲੇ ਵੀ ਹਮਲਾਵਰਾਂ ਨੇ ਚੋਰੀ ਦੇ ਮੋਟਰਸਾਈਕਲ ਦੀ ਵਰਤੋਂ ਕੀਤੀ ਸੀ। ਚੋਰੀ ਦੇ ਵਾਹਨਾਂ ਦੀ ਵਰਤੋਂ ਸੰਗੀਨ ਅਪਰਾਧਾਂ ’ਚ ਹੋਣ ਕਾਰਨ ਅਸਲ ਅਪਰਾਧੀਆਂ ਤੱਕ ਪਹੁੰਚ ਔਖੀ ਹੋ ਜਾਂਦੀ ਹੈ।

The post ਪੁਲਿਸ ‘ਮੋਹਤਬਰ ਵਿਅਕਤੀਆਂ’ ਦੇ ਕਾਤਲਾਂ ਨੂੰ ਫੜਨ ‘ਚ ਫਾਡੀ appeared first on Latest, Current Punjabi News | Punjab News Paper Online.This post first appeared on Punjab Archives - Latest Punjab News, Current Punjabi News, please read the originial post: here

Share the post

ਪੁਲਿਸ ‘ਮੋਹਤਬਰ ਵਿਅਕਤੀਆਂ’ ਦੇ ਕਾਤਲਾਂ ਨੂੰ ਫੜਨ ‘ਚ ਫਾਡੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×