Get Even More Visitors To Your Blog, Upgrade To A Business Listing >>

ਜਨਮਦਿਨ ਵਿਸ਼ੇਸ਼: ਇਹ ਢਾਈ ਕਿੱਲੋਂ ਦਾ ਹੱਥ ਜਦੋਂ ਕਿਸੇ ‘ਤੇ ਪੈਂਦਾ ਹੈ ਤਾਂ ਆਦਮੀ…

ਨਵੀਂ ਦਿੱਲੀ: ਪ੍ਰਭਾਸ਼ਾਲੀ ਅਵਾਜ਼ ਦਮਦਾਰ ਕੱਦ-ਕਾਠ ਤੇ ਸ਼ੇਰ ਦੀ ਦਹਾੜ! ਇਹ ਸ਼ਬਦ ਬਾਲੀਵੁੱਡ ਦੇ ਐਕਸ਼ਨ ਕਿੰਗ ਸੰਨੀ ਦਿਓਲ ਦੇ ਲਈ ਕਾਫੀ ਹਨ ਅੱਜ ੳੇੁਹ 60 ਸਾਲ ਦੇ ਹੋ ਚੁੱਕੇ ਹਨ। ਭਾਰਤੀ ਸਿਨੇਮਾ ਦੇ ਮੰਨੇ ਪ੍ਰਮੰਨੇ ਅਦਾਕਾਰ ਧਰਮਿੰਦਰ ਦੇ ਪੁੱਤਰ ਸੰਨੀ ਦਿਓਲ ਨੇ ‘ਦਾਮਨੀ’ ‘ਡਰ’ ‘ਬਾਰਡਰ ਤੇ ਹੋਰ ਕਈ ਹਿੱਟ ਫਿਲਮਾਂ ਕੀਤੀਆਂ। 30 ਸਾਲ ਦੇ ਉਹਨਾਂ ਦੇ ਫਿਲਮੀ ਕਰਿਅਰ ‘ਚ ਉਹਨਾਂ ਨੂੰ ਦੋ ਵਾਰ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਵੀ ਨਵਾਜਿਆ ਗਿਆ।ਬਾਲੀਵੁੱਡ ਅਭਿਨੇਤਾ ਸੰਨੀ ਦਿਓਲ 60 ਸਾਲ ਦੇ ਹੋ ਚੁੱਕੇ ਹਨ। ਸੰਨੀ ਦਾ ਜਨਮ 19 ਅਕਤੂਬਰ 1956 ਨੂੰ ਸਹਨੇਵਾਲ, ਲੁਧਿਆਣਾ (ਪੰਜਾਬ) ‘ਚ ਹੋਇਆ। ਸੰਨੀ ਦਿਓਲ ਦਾ ਮਾਚੋਮੈਨ ਵਾਲਾ ਅੰਦਾਜ਼ ਇੰਡਸਟਰੀ ‘ਚ ਕਾਫੀ ਮਸ਼ਹੂਰ ਹੈ। ਸੰਨੀ ਖੁਦ ਜਿੰਨੇ ਮਸ਼ਹੂਰ ਹਨ ਇਸ ਦੇ ਨਾਲ-ਨਾਲ ਉਨ੍ਹਾਂ ਦੀ ਫੈਮਿਲੀ ਵੀ ਕਾਫੀ ਮਸ਼ਹੂਰ ਹੈ। ਧਰਮਿੰਦਰ ਤੋਂ ਲੈ ਕੇ ਸੋਤੇਲੀ ਮਾਂ ਹੇਮਾ ਮਾਲਿਨੀ ਤੱਕ ਅਤੇ ਸੰਨੀ ਦੀਆਂ ਸੋਤੇਲੀਆਂ ਭੈਣਾਂ ਈਸ਼ਾ ਅਤੇ ਅਹਾਨਾ ਤੋਂ ਲੈ ਕੇ ਭਰਾ ਬਾਬੀ ਦਿਓਲ ਤੱਕ। ਦਿਓਲ ਖਾਨਦਾਨ ਵੀ ਕਪੂਰ ਖਾਨਦਾਨ ਦੀ ਤਰ੍ਹਾਂ ਬਾਲੀਵੁੱਡ ‘ਚ ਬਹੁਤ ਚਰਚਾ ‘ਚ ਰਹਿੰਦਾ ਹੈ। ਸੰਨੀ ਦਿਓਲ ਦੀ ਅਸਲੀ ਮਾਂ ਅਤੇ ਧਰਮਿੰਦਰ ਦੀ ਪਹਿਲੀ ਪਤਨੀ ਦਾ ਨਾਂ ਪ੍ਰਕਾਸ਼ ਕੌਰ ਹੈ ਅਤੇ ਸੰਨੀ ਦੀਆਂ ਦੋ ਰੀਅਲ ਭੈਣਾਂ ਵਿਜੇਤਾ ਅਤੇ ਲੱਲੀ (ਅਜੇਤਾ) ਹਨ।ਹਾਲ ‘ਚ ਹੀ ਅਦਾਕਾਰ-ਡਾਇਰੈਕਟਰ ਸੰਨੀ ਦਿਓਲ ਨੇ ਟਵਿੱਟਰ `ਤੇ ਆਪਣੀ ਦਾਦੀ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਸਨ।ਤਸਵੀਰ ਵਿੱਚ ਸੰਨੀ ਬਹੁਤ ਛੋਟੇ ਹਨ ਅਤੇ ਬਹੁਤ ਹੀ ਕਿਊਟ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਹਾਫ ਪੈਂਟ ਅਤੇ ਟੀ-ਸ਼ਰਟ ਪਾਈ ਹੋਈ ਹੈ।ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ” ਮੇਰੀ ਦਾਦੀ ਅਤੇ ਮੈਂ` ਉਹ ਮੇਰੀ ਸਭ ਕੁੱਝ ਸੀ ਅਤੇ ਹਨ ।ਉਨ੍ਹਾਂ ਦੇ ਕਾਰਨ ਤੋਂ ਮੈਂ ਕਦੇ ਕਿਸੇ ਨੂੰ ਦੁੱਖ ਨਹੀਂ ਪਹੁੰਚਾਵਾਂਗਾ।ਹਾਲ ਹੀ ਵਿੱਚ ਬੌਬੀ ਦਿਓਲ ਅਤੇ ਸਨੀ ਦਿਓਲ ਦੇ `ਪੋਸਟ ਬੁਆਏਜ਼` ਵਿੱਚ ਨਜ਼ਰ ਆਏ ਸਨ। ਇਹ ਉਨ੍ਹਾਂ ਦੀ ਹਾਮ ਪੋ੍ਰਡਕਸ਼ਨ ਫਿਲਮ ਸੀ। ਇਸ ਫਿਲਮ ਦੇ ਜ਼ਰੀਏ ਬੌਬੀ ਨੇ ਕਰੀਬ ਚਾਰ ਸਾਲ ਬਾਅਦ ਪਰਦੇ `ਤੇ ਵਾਪਸੀ ਕੀਤੀ। ਖਬਰਾਂ ਅਨੁਸਾਰ ਉਹ ਸਲਮਾਨ ਖਾਨ ਦੇ ਨਾਲ `ਰੇਸ -3` ਵਿੱਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।ਸੰਨੀ ਦਿਓਲ ਨੇ ਆਪਣੇ ਕੈਰੀਅਰ ‘ਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਖਾਸ ਗੱਲ ਇਹ ਹੈ ਕਿ ਸੰਨੀ ਨੂੰ ਹਰ ਕਿਰਦਾਰ ‘ਚ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ। ਫਿਰ ਭਾਵੇਂ ਉਹ ‘ਗਦਰ’ ‘ਚ ‘ਤਾਰਾ ਸਿੰਘ’ ਦਾ ਕਿਰਦਾਰ ਹੋਵੇ ਜਾਂ ਫਿਰ ‘ਬਾਰਡਰ’ ‘ਚ ਨਿਭਾਇਆ ਗਿਆ ਯਾਦਗਾਰ ਕਿਰਦਾਰ।ਉਹਨਾਂ ਦੇ ਕੁੱਝ ਡਾਈਲਾਗ ਤਾਂ ਅਜਿਹੇ ਹਨ ਜਿੰਨਾਂ ਦੀ ਗੂਜ ਅੱਜ ਤੱਕ ਸਾਰੇ ਦੇਸ਼ ‘ਚ ਸੁਣਾਈ ਦਿੰਦੀ ਹੈ। ਜਿਸ ਤਰ੍ਹਾਂ ਉਹਨਾਂ ਦੇ ਪਿਤਾ ਨੇ ‘ਕੁੱਤੇ’ ਸ਼ਬਦ ਦੀ ਵਰਤੋਂ ਕੀਤੀ ਸੀ ਉਹ ਉਹਨਾਂ ਦਾ ਪੇਡ ਡਾਈਲੋਗ ਬਣ ਗਿਆ ਹੈ।

The post ਜਨਮਦਿਨ ਵਿਸ਼ੇਸ਼: ਇਹ ਢਾਈ ਕਿੱਲੋਂ ਦਾ ਹੱਥ ਜਦੋਂ ਕਿਸੇ ‘ਤੇ ਪੈਂਦਾ ਹੈ ਤਾਂ ਆਦਮੀ… appeared first on Latest, Current Punjabi News | Punjab News Paper Online.This post first appeared on Punjab Archives - Latest Punjab News, Current Punjabi News, please read the originial post: here

Share the post

ਜਨਮਦਿਨ ਵਿਸ਼ੇਸ਼: ਇਹ ਢਾਈ ਕਿੱਲੋਂ ਦਾ ਹੱਥ ਜਦੋਂ ਕਿਸੇ ‘ਤੇ ਪੈਂਦਾ ਹੈ ਤਾਂ ਆਦਮੀ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×