Get Even More Visitors To Your Blog, Upgrade To A Business Listing >>

ਹਰਸ਼ਿਤਾ ਦਹੀਆ ਕਤਲ ਕਾਂਡ ‘ ਚ ਉਸਦੇ ਜੀਜੇ ਦਿਨੇਸ਼ ਦਾ ਹੋ ਸਕਦਾ ਹੈ ਹੱਥ

ਪਾਣੀਪਤ :ਹਰਿਆਣਵੀਂ ਗਾਇਕਾ ਹਰਸ਼ਿਤਾ ਦਹੀਆ ਕਤਲ ਕਾਂਡ ‘ਚ ਪੁਲਿਸ ਨੂੰ ਫਿਲਹਾਲ ਕੋਈ ਖਾਸ ਸੁਰਾਗ ਹੱਥ ਨਹੀਂ ਲੱਗਾ ਹਰਿਆਣਾ ‘ਚ ਪਾਣੀਪਤ ਜ਼ਿਲੇ ਦੇ ਚਮਰਾਰਾ ਪਿੰਡ ‘ਚ ਅਣਪਛਾਤੇ ਬਦਮਾਸ਼ਾਂ ਨੇ 22 ਸਾਲ ਦੀ ਹਰਿਆਣਵੀਂ ਗਾਇਕਾ ਹਰਸ਼ਿਤਾ ਦਹੀਆ ਦੀ ਹੱਤਿਆ ਕਰ ਦਿੱਤੀ ਸੀ। ਹਰਸ਼ਿਤਾ ਨੂੰ 4 ਗੋਲੀਆਂ ਮਾਰ ਕੇ ਬਦਮਾਸ਼ ਫਰਾਰ ਹੋ ਗਏ ਸਨ।ਹਰਸ਼ਿਤਾ ਵੈਗਨਰ ਗੱਡੀ ‘ਚ ਆਪਣੇ ਸਾਥੀਆਂ ਨਾਲ ਘਰ ਵਾਪਸ ਆ ਰਹੀ ਸੀ। ਇਸ ਦੇ ਨਾਲ ਹੀ ਪਤਾ ਲੱਗਾ ਹੈ ਕਿ 2015 ‘ਚ ਹਰਸ਼ਿਤਾ ਅਤੇ ਉਨ੍ਹਾਂ ਦੇ ਜੀਜੇ ‘ਚ ਆਪਸੀ ਝਗੜਾ ਕਾਫੀ ਵਧ ਗਿਆ ਸੀ ਜਿਸ ਕਾਰਨ ਹਰਸ਼ਿਤਾ ਦੇ ਜੀਜੇ ਨੇ ਆਪਣੀ ਸੱਸ, ਹਰਸ਼ਿਤਾ ਦੀ ਮਾਂ ਦਾ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।ਇਸ ਤੋਂ ਬਾਅਦ ਜੀਜੇ ਨੇ ਹਰਸ਼ਿਤਾ ਅਤੇ ਉਸਦੀ ਭੈਣ ਨੂੰ ਵੀ ਕਤਲ ਕਰਨ ਦੀ ਧਮਕੀ ਦਿੱਤੀ ਹੋਈ ਸੀ। ਹਰਸ਼ਿਤਾ ਦੀ ਭੈਣ ਵੀ ਜੀਜੇ ਦੇ ਕਬਜ਼ੇ ‘ਚੋਂ ਭੱਜ ਗਈ ਸੀ ਪਰ ਹੁਣ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।ਇਸੇ ਦੌਰਾਨ ਹਰਸ਼ਿਤਾ ਦੀ ਭੈਣ ਲਤਾ ਆਖਿਰਕਾਰ ਉਸਦੇ ਪੋਸਟਮਾਰਟਮ ਦੇ ਦੌਰਾਨ ਹਸਪਤਾਲ ਪਹੁੰਚ ਗਈ ਹੈ। ਪੁਲਿਸ ਸੁਰੱਖਿਆ ‘ਚ ਹਸਪਤਾਲ ਪੁੱਜੀ ਲਤਾ ਨੇ ਆਪਣੇ ਪਤੀ ‘ਤੇ ਕਤਲ ਕਰਵਾਉਣ ਦਾ ਦੋਸ਼ ਲਗਾਇਆ ਹੈ, ਜੋ ਕਿ ਬਲਾਤਕਾਰ ਦੇ ਮਾਮਲੇ ‘ਚ ਪੁਲਿਸ ਹਿਰਾਸਤ ‘ਚ ਹੈ। ਲਤਾ ਦਾ ਕਹਿਣਾ ਹੈ ਕਿ ਇਹ ਸਾਰਾ ਕਤਲਕਾਂਡ ਉਸਦੇ ਪਤੀ ਦਿਨੇਸ਼ ਨੇ ਹੀ ਕਰਵਾਇਆ ਹੈ। ਹਰਸ਼ਿਤਾ ਦੀ ਭੈਣ ਦੇ ਦੋਸ਼ ਤੋਂ ਬਾਅਦ ਪੁਲਿਸ ਨੇ ਜਾਂਚ ਹੋਰ ਤੇਜ਼ ਕਰ ਦਿੱਤੀ ਹੈ। ਇਸ ਤੋਂ ਇਲਾਵਾ ਪੁਲਿਸ ਹਰਸ਼ਿਤਾ ਦੇ ਨਾਲ ਕਾਰ ਸਵਾਰ 3 ਹੋਰ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਡਾਂਸਰ ਹਰਸ਼ਿਤਾ ਦਹਿਆ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਹਰਸ਼ਿਤਾ ਨੂੰ ਲਗਭਗ ਅੱਠ ਗੋਲੀਆਂ ਮਾਰੀਆਂ ਗਈਆਂ ਸਨ ਤੇ ਤਿੰਨ ਗੋਲੀਆਂ ਉਸ ਦੀ ਲਾਸ਼ ਵਿਚੋਂ ਮਿਲੀਆਂ ਹਨ, ਜਦਕਿ ਬਾਕੀ ਆਰ-ਪਾਰ ਹੋ ਗਈਆਂ ਸਨ।

The post ਹਰਸ਼ਿਤਾ ਦਹੀਆ ਕਤਲ ਕਾਂਡ ‘ ਚ ਉਸਦੇ ਜੀਜੇ ਦਿਨੇਸ਼ ਦਾ ਹੋ ਸਕਦਾ ਹੈ ਹੱਥ appeared first on Latest, Current Punjabi News | Punjab News Paper Online.



This post first appeared on Punjab Archives - Latest Punjab News, Current Punjabi News, please read the originial post: here

Share the post

ਹਰਸ਼ਿਤਾ ਦਹੀਆ ਕਤਲ ਕਾਂਡ ‘ ਚ ਉਸਦੇ ਜੀਜੇ ਦਿਨੇਸ਼ ਦਾ ਹੋ ਸਕਦਾ ਹੈ ਹੱਥ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×