Get Even More Visitors To Your Blog, Upgrade To A Business Listing >>

ਇੰਝ ਮਨਾਓ ਦੀਵਾਲੀ ਦਾ ਪਵਿੱਤਰ ਤਿਓਹਾਰ, ਕੀ ਹੈ ਧਾਰਮਿਕ ਮਹੱਤਤਾ

ਭਾਰਤ ਨੂੰ ਤਿਓਹਾਰਾਂ ਦੀ ਧਰਤੀ ਕਿਹਾ ਜਾਂਦਾ ਹੈ ਭਾਰਤ ’ਚ ਹਰ ਸਾਲ ਬਹੁਤ ਸਾਰੇ ਤਿਓਹਾਰ ਮਨਾਏ ਜਾਂਦੇ ਹਨ। ਸਾਰੇ ਤਿਓਹਾਰਾਂ ਵਿੱਚੋਂ ਦੀਵਾਲੀ ਭਾਰਤ ਦਾ ਸਭ ਤੋ ਵੱਡਾ ਅਤੇ ਸਰਬ ਸਾਝਾਂ ਤਿਓਹਾਰ ਹੈ ਜਿਸਨੂੰ ਸਾਰੇ ਧਰਮਾਂ ਦੇ ਲੋਕ ਬਹੁਤ ਹੀ ਉਤਸ਼ਾਹ ਅਤੇ ਧੂਮ ਧਾਮ ਨਾਲ ਮਨਾਉਦੇ ਹਨ। ਜੇਕਰ ਧਾਰਮਿਕ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਦੀਵਾਲੀ ਦਾ ਬਹੁਤ ਹੀ ਧਾਰਮਿਕ ਮਹੱਤਵ ਹੈ।
ਸਿੱਖ ਧਰਮ ਵਿੱਚ ਦੀਵਾਲੀ ਦੀ ਬਹੁਤ ਮਹੱਤਤਾ ਹੈ 16ਵੀ ਸਦੀ ‘ਚ ਕੱਤਕ ਦੀ ਮੱਸਿਆ ਵਾਲੇ ਦਿਨ ਸ੍ਰੀ ਗੁਰੂ ਰਾਮਦਾਸ ਜੀ ਦੁਆਰਾਂ ਸਾਈ ਮੀਆਂ ਮੀਰ ਜੀ ਤੋ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਨੀਹਂ ਪੱਥਰ ਰਖਵਾਈ ਗਿਆ ਸੀ ਅਤੇ ਸਿੱਖਾਂ ਨੇ ਇਸ ਦਿਨ ਨੇ ਦੀਵੇ ਬਾਲ ਕੇ ਖੁਸ਼ੀਆਂ ਮਨਾਈਆਂ ਸਨ ਤੇ ਦੀਵਾਲੀ ਵਾਲੇ ਦਿਨ ਹੀ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਨੇ ਗਵਾਲੀਅਰ ਦੇ ਕਿਲ੍ਹੇ ਤੋ ਆਪਣੇ ਨਾਲ 52 ਕੈਦੀ ਰਾਜਿਆਂ ਨੂੰ ਰਿਹਾਅ ਕਰਵਾਇਆ ਸੀ।
ਇਸੇ ਕਰਕੇ ਗੁਰੂ ਸਾਹਿਬ ਜੀ ਨੂੰ ਬੰਦੀ ਛੋੜ ਦਾਤਾ ਵੀ ਕਿਹਾ ਜਾਂਦਾ ਹੈ। ਉਸ ਸਮੇ ਸਿੱਖ ਸੰਗਤਾਂ ਨੇ ਗੁਰੂ ਜੀ ਦੇ ਅੰਮ੍ਰਿਤਸਰ ਵਿਖੇ ਪਹੁੰਚਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਅਤੇ ਮਠਿਆਈਆਂ ਵੰਡੀਆਂ ਸਨ। ਉਸ ਦਿਨ ਤੋ ਲੈ ਕੇ ਅੱਜ ਤੱਕ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਦੀਵਾਲੀ ਦਾ ਤਿਓਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਇਸੇ ਤਰ੍ਹਾਂ ਹਿੰਦੂ ਧਰਮ ਵਿੱਚ ਵੀ ਦੀਵਾਲੀ ਦੀ ਬਹੁਤ ਜਿਆਦਾ ਮਹੱਤਤਾ ਹੈ, ਕਿਉਕਿ ਇਸ ਦਿਨ ਸ੍ਰੀ ਰਾਮ ਚੰਦਰ ਜੀ, ਸੀਤਾ ਤੇ ਲਛਮਣ ਸਮੇਤ 14 ਸਾਲਾਂ ਦਾ ਬਨਵਾਸ ਕੱਟ ਕੇ ਰਾਵਣ ਨੂੰ ਮਾਰ ਕੇ ਵਾਪਿਸ ਅਯੁੱਧਿਆ ਆਏ ਸਨ। ਭਗਵਾਨ ਸ੍ਰੀ ਰਾਮ ਚੰਦਰ ਜੀ ਦੇ 14 ਸਾਲਾਂ ਦਾ ਬਨਵਾਸ ਕੱਟ ਕੇ ਆਉਣ ਤੇ ਅਯੁੱਧਿਆ ਵਾਸੀਆਂ ਨੇ ਦੀਵੇ ਬਾਲ ਕੇ ਉਨ੍ਹਾਂ ਸਵਾਗਤ ਕੀਤਾ ਸੀ। ਅੱਜ ਵੀ ਲੋਕ ਦੀਵੇ ਬਾਲ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ।
ਦੀਵਾਲੀ ਵਾਲੇ ਦਿਨ ਘਰਾਂ ਵਿੱਚ ਲੋਕ ਮਾਂ ਲਕਸ਼ਮੀ, ਮਾਂ ਸਰਸਵਤੀ, ਸ੍ਰੀ ਗਣੇਸ਼ ਜੀ, ਕਲਸ਼ ਅਤੇ ਕੁਬੇਰ ਦੀ ਪੂਜਾ ਕਰਦੇ ਹਨ। ਇਹ ਧਾਰਨਾ ਹੈ ਕਿ ਇਸ ਦਿਨ ਲਕਸ਼ਮੀ ਮਾਂ ਘਰਾਂ ਵਿੱਚ ਆਉਂਦੀ ਹੈ ਅਤੇ ਆਪਣੇ ਨਾਲ ਖੁਸ਼ੀਆਂ ਅਤੇ ਖੇੜੇ ਲਿਆਉਦੀ ਹੈ। ਮਾਂ ਲਕਸ਼ਮੀ ਜੀ ਦੇ ਸਵਾਗਤ ਲਈ ਘਰਾਂ ਵਿੱਚ ਦੀਪਮਾਲਾ ਕੀਤੀ ਜਾਂਦੀ ਹੈ।
ਕੱਤਕ ਦੀ ਮੱਸਿਆ ਦੀ ਸਵੇਰ ਨੂੰ ਜੈਨ ਧਰਮ ਦੇ 24ਵੇ ਤੀਰਥੰਕਰ ਭਗਵਾਨ ਮਹਾਂਵੀਰ ਸਵਾਮੀ ਜੀ ਨੂੰ ਪਟਨਾ ਦੇ ਪਾਵਾਪੁਰੀ ਵਿਖੇ ਮੋਕਸ ਦੀ ਪ੍ਰਾਪਤੀ ਹੋਈ ਸੀ। ਇਸੇ ਕਰਕੇ ਜੈਨ ਧਰਮ ਦੇ ਲੋਕ ਦੀਵਾਲੀ ਵਾਲੇ ਦਿਨ ਦੀਵੇ ਬਾਲ ਕੇ ਭਗਵਾਨ ਮਹਾਂਵੀਰ ਜੀ ਨੂੰ ਯਾਦ ਕਰਦੇ ਹਨ। ਬੁੱਧ ਧਰਮ ਦੇ ਲੋਕ ਦੀਵਾਲੀ ਵਾਲੇ ਦਿਨ ਆਪਣੇ ਸਤੂਪਾਂ ਤੇ ਦੀਵੇ ਬਾਲ ਕੇ ਬੁੱਧ ਧਰਮ ਦੇ ਬਾਨੀ ਭਗਵਾਨ ਗੌਤਮ ਬੁੱਧ ਨੂੰ ਯਾਦ ਕਰਦੇ ਹਨ।
ਇੰਝ ਮਨਾਓ ਪਵਿੱਤਰ ਤਿਓਹਾਰ
ਖੁਸ਼ੀਆਂ ਅਤੇ ਰੌਸ਼ਨੀਆਂ ਦੇ ਤਿਓਹਾਰ ਦੀਵਾਲੀ ਦੀ ਰਾਤ ਨੂੰ ਪੂਰੇ ਭਾਰਤ ਵਿੱਚ ਅਰਬਾਂ ਰੁਪਏ ਨੂੰ ਪਟਾਖਿਆਂ ਦੇ ਰੂਪ ਵਿੱਚ ਅੱਗ ਲਗਾ ਦਿੱਤੀ ਜਾਂਦੀ ਹੈ। ਇਹਨਾ ਪਟਾਖਿਆਂ ਤੋ ਜੋ ਜਹਿਰੀਲਾ ਧੂੰਆਂ ਅਤੇ ਗੈਸਾਂ ਉਤਪੰਨ ਹੁੰਦੀਆਂ ਹਨ, ਉਹ ਸਾਡੇ ਸ਼ਰੀਰ ਅਤੇ ਵਾਤਾਵਰਣ ਨੂੰ ਕਾਫੀ ਬੁਰੀ ਤਰ੍ਹਾ ਪ੍ਰਭਾਵਿਤ ਕਰਦੀਆਂ ਹਨ। ਇਹਨਾ ਪਟਾਖਿਆਂ ਦੇ ਕਾਰਨ ਸਾਡਾ ਸਾਫ ਸੁਥਰਾ ਵਾਤਾਵਰਣ ਇੰਨਾ ਧੁੰਦਲਾ ਹੋ ਜਾਂਦਾ ਹੈ ਕਿ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ।
ਸਾਡੀ ਸੱਭਿਆਚਾਰਕ ਰਵਾਇਤ ‘ਚ ਇਹ ਉਤਸਵ ਅਤੇ ਤਿਉਹਾਰ ਆਨੰਦ ਅਤੇ ਵਾਤਾਵਰਣ ਦੀ ਸ਼ੁੱਧੀ ਕਰਨ ਵਾਲਾ ਹੁੰਦਾ ਹੈ ਨਾ ਕੀ ਅੱਜ ਦੇ ਸਮੇਂ ਦੀ ਤਰ੍ਹਾਂ ਪ੍ਰਦੂਸ਼ਿਤ ਕਰਨਾ। ਸਾਡੀ ਸੱਭਿਆਚਾਰਕ ਰਵਾਇਤ ਅਨੁਸਾਰ ਦੀਵਾਲੀ ‘ਤੇ ਤੇਲ ਜਾਂ ਘਿਓ ਦੇ ਦੀਵੇ ਜਗਾ ਕੇ ਰੁਸ਼ਨਾਉਣਾ ਹੁੰਦਾ ਹੈ।
ਯੱਗ ਕਰ ਕੇ ਉਸ ‘ਚ ਆਯੁਰਵੈਦਿਕ ਜੜ੍ਹੀ-ਬੂਟੀਆਂ ਪਾ ਕੇ ਵਾਤਾਵਰਣ ਨੂੰ ਸ਼ੁੱਧ ਕਰਨਾ, ਦਰਵਾਜ਼ੇ ‘ਤੇ ਅੰਬ ਦੇ ਪੱਤਿਆਂ ਦੀ ਮਾਲਾ ਬੰਨ੍ਹ ਕੇ , ਕੇਲੇ ਦੇ ਬੂਟੇ ਲਗਾ ਕੇ, ਰੰਗੋਲੀ ਬਣਾ ਕੇ, ਘਰ ‘ਚ ਸ਼ੁੱਧ ਪਕਵਾਨ ਬਣਾ ਕੇ, ਮਿਲ-ਬੈਠ ਕੇ ਮੰਗਲ ਗੀਤ ਗਏ ਕੇ, ਧਰਮ ਚਰਚਾ ਕਰ ਇਨ੍ਹਾਂ ਵਰਗੀਆਂ ਸਰਗਰਮੀਆਂ ਵਿਚ ਦੁਸਹਿਰਾ-ਦੀਵਾਲੀ ਦੇ ਉਤਸਵ ਆਨੰਦਪੂਰਵਕ ਸੰਪੰਨ ਕਰਨੇ ਚਾਹੀਦੇ ਹਨ, ਜਿਸ ਨਾਲ ਸਮਾਜ ‘ਚ ਨਵੀਂ ਊਰਜਾ ਦਾ ਸੰਚਾਰ ਹੋਵੇਗਾ।

The post ਇੰਝ ਮਨਾਓ ਦੀਵਾਲੀ ਦਾ ਪਵਿੱਤਰ ਤਿਓਹਾਰ, ਕੀ ਹੈ ਧਾਰਮਿਕ ਮਹੱਤਤਾ appeared first on Latest, Current Punjabi News | Punjab News Paper Online.This post first appeared on Punjab Archives - Latest Punjab News, Current Punjabi News, please read the originial post: here

Share the post

ਇੰਝ ਮਨਾਓ ਦੀਵਾਲੀ ਦਾ ਪਵਿੱਤਰ ਤਿਓਹਾਰ, ਕੀ ਹੈ ਧਾਰਮਿਕ ਮਹੱਤਤਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×