Get Even More Visitors To Your Blog, Upgrade To A Business Listing >>

ਉੜੀਸਾ ਦੀ ਪਟਾਕਾ ਮਾਰਕੀਟ ‘ਚ 50 ਦੁਕਾਨਾਂ ਨੂੰ ਲੱਗੀ ਅੱਗ, ਇੱਕ ਦੀ ਮੌਤ

ਭੁਵਨੇਸ਼ਵਰ : ਉੜੀਸਾ ਦੇ ਰਾਉਰਕੇਲਾ ‘ਚ ਬੁੱਧਵਾਰ ਸਵੇਰੇ ਇੱਕ ਪਟਾਕਾ ਮਾਰਕੀਟ ‘ਚ ਅੱਗ ਲੱਗਣ ਨਾਲ ਕਈ ਦੁਕਾਨਾਂ ਜਲ ਕੇ ਸਵਾਅ ਹੋ ਗਈਆਂ। ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋ ਕਿ ਤਿੰਨ ਹੋਰ ਜਖਮੀ ਹੋ ਗਏ ਹਨ।

Odisha

ਫਾਇਰ ਬ੍ਰਿਗੇਡ ਦੇ ਅਫਸਰ ਨੇ ਦੱਸਿਆ ਕਿ ਇੱਕ ਦੁਕਾਨ ਵਿੱਚ ਸ਼ਾਰਟ ਸਰਕਿਟ ਹੋਣ ਨਾਲ ਅੱਗ ਲੱਗਣੀ ਸ਼ੁਰੂ ਹੋਈ। ਵੇਖਦੇ ਹੀ ਵੇਖਦੇ ਇਸ ਨੇ ਮਾਰਕੀਟ ਦੀਆਂ ਕਰੀਬ 50 ਦੁਕਾਨਾਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਅੱਗ ਇੰਨੀ ਭਿਆਨਕ ਸੀ ਕਿ ਕਈ ਕਿਲੋਮੀਟਰ ਦੂਰ ਤੱਕ ਇਸ ਦੀ ਰੋਸ਼ਨੀ ਵੇਖੀ ਗਈ। ਸੂਚਨਾ ਮਿਲਣ ਦੇ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਬਹੁਤ ਮਿਹਨਤ ਦੇ ਬਾਅਦ ਅੱਗ ‘ਤੇ ਕਾਬੂ ਪਾਇਆ।

Odisha

ਹਾਦਸੇ ਦੇ ਸਮੇਂ ਦੁਕਾਨਾਂ ਵਿੱਚ ਸੋ ਰਹੇ ਸਨ ਲੋਕ…
ਮੌਕੇ ਤੇ ਮੌਜੂਦ ਇਕ ਵਿਅਕਤੀ ਸੰਜੀਵ ਕੁਮਾਰ ਨੇ ਨਿਊਜ ਏਜੰਸੀ ਨੂੰ ਦੱਸਿਆ ਕਿ ਮੈਂ ਦੁਕਾਨ ਦੇ ਅੰਦਰ ਸੋ ਰਿਹਾ ਸੀ, ਉਦੋਂ ਅਚਾਨਕ ਪਟਾਕੇ ਫੱਟਣ ਦੀ ਅਵਾਜ ਆਈ। ਜਾਨ ਬਚਾਉਣ ਲਈ ਇੱਕ ਦੱਮ ਮਾਰਕਿਟ ਤੋਂ ਬਾਹਰ ਦੇ ਵੱਲ ਨੂੰ ਭੱਜਿਆ। ਅੱਗ ਕੁੱਝ ਹੀ ਮਿੰਟਾਂ ਵਿੱਚ ਪੂਰੀ ਮਾਰਕੀਟ ਵਿੱਚ ਫੈਲ ਗਈ। ਇਸ ‘ਚ ਮੇਰੀ ਵੀ ਇੱਕ ਦੁਕਾਨ ਸੀ ।

Odisha

ਸੋ ਰਹੇ ਸਨ ਦੁਕਾਨਦਾਰ
ਪੁਲਿਸ ਦੇ ਮੁਤਾਬਕ ਅੱਗ ਰਾਤ ਨੂੰ 3 ਵਜੇ ਦੇ ਆਸਪਾਸ ਲੱਗੀ। ਉਸ ਸਮੇਂ ਕੁੱਝ ਦੁਕਾਨ ਮਾਲਿਕ ਇੱਥੇ ਸੋ ਰਹੇ ਸਨ। ਫਿਲਹਾਲ ਅੱਗ ਲੱਗਣ ਦੇ ਕਾਰਣਾਂ ਦਾ ਪਤਾ ਨਹੀਂ ਚੱਲਿਆ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਾਰਟ ਸਰਕਿਟ ਤੋਂ ਅੱਗ ਲੱਗਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਮਰਨ ਵਾਲੇ ਅਤੇ ਜਖਮੀ ਲੋਕਾਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।

Odisha
ਹਾਲ ਹੀ ‘ਚ ਇਸ ਤੋਂ ਪਹਿਲਾਂ ਉਤਰ ਪ੍ਰਦੇਸ਼ ਦੇ ਗਾਜਿਆਬਾਦ ਜ਼ਿਲੇ ਦੇ ਸਾਹਿਬਾਬਾਦ ਥਾਣਾ ਇਲਾਕੇ ਦੇ ਫਰੂਖਨਗਰ ਪਿੰਡ ‘ਚ ਵੀ ਇਕ ਪਟਾਕਾ ਫੈਕਟਰੀ ਅਤੇ ਗੋਦਾਮ ‘ਚ ਅੱਗ ਲੱਗਣ ਨਾਲ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਕੇ ਇਕ ਘੰਟੇ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ।

Odisha

The post ਉੜੀਸਾ ਦੀ ਪਟਾਕਾ ਮਾਰਕੀਟ ‘ਚ 50 ਦੁਕਾਨਾਂ ਨੂੰ ਲੱਗੀ ਅੱਗ, ਇੱਕ ਦੀ ਮੌਤ appeared first on Latest, Current Punjabi News | Punjab News Paper Online.



This post first appeared on Punjab Archives - Latest Punjab News, Current Punjabi News, please read the originial post: here

Share the post

ਉੜੀਸਾ ਦੀ ਪਟਾਕਾ ਮਾਰਕੀਟ ‘ਚ 50 ਦੁਕਾਨਾਂ ਨੂੰ ਲੱਗੀ ਅੱਗ, ਇੱਕ ਦੀ ਮੌਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×