Get Even More Visitors To Your Blog, Upgrade To A Business Listing >>

ਦਿਵਾਲੀ ਦੇ ਮੌਕੇ ‘ਤੇ ਮਿਲੇਗਾ ਸੋਨੇ ‘ਤੇ ਭਾਰੀ ਡਿਸਕਾਊਂਟ

ਨਵੀਂ ਦਿੱਲੀ— ਦਿਵਾਲੀ ਦੇ ਮੌਕੇ ‘ਤੇ ਸਰਕਾਰ ਨੇ ਆਮ ਜਨਤਾ ਅਤੇ ਸਰਾਫਾ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ 50 ਹਜ਼ਾਰ ਰੁਪਏ ਤਕ ਦੇ ਗਹਿਣੇ ਖਰੀਦਣ ਲਈ ਪੈਨ ਕਾਰਡ ਦਿਖਾਉਣ ਦੀ ਜ਼ਰੂਰਤ ਨਹੀਂ ਹੋਵੇਗੀ, ਯਾਨੀ ਗਾਹਕਾਂ ਨੂੰ 50 ਹਜ਼ਾਰ ਤਕ ਦੀ ਖਰੀਦਦਾਰੀ ਦੀ ਸੂਚਨਾ ਸਰਕਾਰ ਨੂੰ ਨਹੀਂ ਦੇਣੀ ਹੋਵੇਗੀ। ਇਸ ਦੇ ਨਾਲ ਹੀ ਸਰਕਾਰ ਨੇ ਸਰਾਫਾ ਕਾਰੋਬਾਰ ਨੂੰ ਕਾਲਾ ਧਨ ਰੋਕੂ ਐਕਟ ਦੇ ਦਾਇਰੇ ‘ਚੋਂ ਬਾਹਰ ਕਰ ਦਿੱਤਾ ਹੈ, ਜਿਸ ਨਾਲ ਜੌਹਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਸਰਾਫਾ ਕਾਰੋਬਾਰੀਆਂ ਨੂੰ ਰਾਹਤ ਦਿੱਤੇ ਜਾਣ ਨਾਲ ਇਸ ਦੀਵਾਲੀ ‘ਤੇ ਸੋਨੇ ‘ਤੇ ਡਿਸਕਾਊਂਟ ਮਿਲਣਾ ਸੰਭਵ ਹੈ। ਮੌਜੂਦਾ ਸਮੇਂ 10 ਗ੍ਰਾਮ ਸੋਨੇ ਦੀ ਕੀਮਤ ਤਕਰੀਬਨ 30 ਹਜ਼ਾਰ ਰੁਪਏ ਤੋਂ ਉਪਰ ਹੈ, ਜਿਸ ‘ਤੇ ਮੇਕਿੰਗ ਚਾਰਜ ਅਤੇ ਜੀ. ਐੱਸ. ਟੀ. ਲੱਗਣ ਨਾਲ ਇਸ ਦੀ ਕੀਮਤ ਹੋਰ ਜ਼ਿਆਦਾ ਹੋ ਜਾਂਦੀ ਹੈ। ਅਜਿਹੇ ‘ਚ ਮੇਕਿੰਗ ਚਾਰਜ ‘ਤੇ ਡਿਸਕਾਊਂਟ ਦੇ ਕੇ ਗਹਿਣਾ ਕਾਰੋਬਾਰੀ ਆਪਣੇ ਕਾਰੋਬਾਰ ਨੂੰ ਰਫਤਾਰ ਦੇ ਸਕਦੇ ਹਨ।ਪੀ. ਐੱਮ. ਐੱਲ. ਏ. ਦੇ ਨਿਯਮਾਂ ਤਹਿਤ 50 ਹਜ਼ਾਰ ਤੋਂ ਵੱਧ ਦੀ ਕਿਸੇ ਵੀ ਨਕਦ ਵਿਕਰੀ ਨੂੰ ਪੈਨ, ਆਧਾਰ, ਡਰਾਈਵਿੰਗ ਲਾਈਸੈਂਸ ਜਾਂ ਪਾਸਪੋਰਟ ਕਾਪੀ ਵਰਗੇ ਸਬੂਤ ਦੇ ਬਿਨਾਂ ਨਹੀਂ ਕੀਤਾ ਜਾ ਸਕਦਾ ਹੈ। ਸੋਨੇ ਦੀ ਮੌਜੂਦਾ ਕੀਮਤ ਮੁਤਾਬਕ, ਗਾਹਕ 15 ਗ੍ਰਾਮ ਤੋਂ ਵੱਧ ਸੋਨਾ ਬਿਨਾਂ ਕੋਈ ਸਬੂਤ ਦਿੱਤੇ ਨਹੀਂ ਖਰੀਦ ਸਕਦਾ ਸੀ। ਉਸ ਨੂੰ ਪੈਨ ਜਾਂ ਆਧਾਰ ਵਰਗਾ ਦਸਤਾਵੇਜ਼ ਦੇਣਾ ਜ਼ਰੂਰੀ ਸੀ। ਅਜਿਹੇ ‘ਚ ਸਰਾਫਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਸੀ। ਹਾਲਾਂਕਿ 2 ਲੱਖ ਰੁਪਏ ਤੋਂ ਜ਼ਿਆਦਾ ਦੇ ਗਹਿਣੇ ਨਕਦ ‘ਚ ਖਰੀਦਣ ‘ਤੇ ਪੈਨ ਦੇਣਾ ਪਹਿਲੇ ਦੀ ਤਰ੍ਹਾਂ ਜ਼ਰੂਰੀ ਹੋਵੇਗਾ।ਸਰਕਾਰ ਦੀ ਰਾਹਤ ਨਾਲ ਇਸ ਤਿਉਹਾਰੀ ਮੌਸਮ ‘ਚ ਸੋਨੇ ਦੇ ਗਹਿਣਿਆਂ ‘ਤੇ ਡਿਸਕਾਊਂਟ ਮਿਲ ਸਕਦਾ ਹੈ। ਗਹਿਣਾ ਕਾਰੋਬਾਰ ਨਾਲ ਜੁੜੇ ਇਕ ਵਪਾਰੀ ਨੇ ਦੱਸਿਆ ਕਿ ਗਹਿਣਿਆਂ ਦੀ ਜ਼ਿਆਦਾਤਰ ਖਰੀਦਦਾਰੀ ਔਰਤਾਂ ਵੱਲੋਂ ਕੀਤੀ ਜਾਂਦੀ ਹੈ, ਜੋ ਕਿ ਉਹ ਆਪਣੀ ਥੋੜ੍ਹੀ-ਥੋੜ੍ਹੀ ਬਚਤ ਜੋੜ ਕੇ ਕਰਦੀਆਂ ਹਨ। ਇਸ ਲਈ, ਔਰਤਾਂ ਗਹਿਣਿਆਂ ਦੀ ਖਰੀਦ ਲਈ ਆਪਣੇ ਪੈਨ ਅਤੇ ਆਧਾਰ ਦੀ ਜਾਣਕਾਰੀ ਨਹੀਂ ਦੇਣਾ ਚਾਹੁੰਦੀਆਂ। ਅਜਿਹੇ ‘ਚ ਇਸ ਤਰ੍ਹਾਂ ਦੇ ਗਾਹਕ ਸਰਗਰਮ ਖਰੀਦ ਤੋਂ ਗੈਰ-ਹਾਜ਼ਰ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਸਰਾਫਾ ਕਾਰੋਬਾਰ ਨੂੰ ਪੀ. ਐੱਮ. ਐੱਲ. ਏ. ਐਕਟ ਤੋਂ ਬਾਹਰ ਕੀਤੇ ਜਾਣ ਨਾਲ ਗਹਿਣਾ ਕਾਰੋਬਾਰੀ ਮੇਕਿੰਗ ਚਾਰਜ (ਬਣਵਾਈ ਫੀਸ) ‘ਚ ਛੋਟ ਦੇ ਗਾਹਕਾਂ ਨੂੰ ਇਸ ਤਿਉਹਾਰੀ ਮੌਸਮ ‘ਚ ਆਕਰਸ਼ਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਦਿਵਾਲੀ ‘ਤੇ ਕਾਰੋਬਾਰ ਚੰਗਾ ਹੋਣ ਦੀ ਉਮੀਦ ਹੈ।

The post ਦਿਵਾਲੀ ਦੇ ਮੌਕੇ ‘ਤੇ ਮਿਲੇਗਾ ਸੋਨੇ ‘ਤੇ ਭਾਰੀ ਡਿਸਕਾਊਂਟ appeared first on Latest, Current Punjabi News | Punjab News Paper Online.



This post first appeared on Punjab Archives - Latest Punjab News, Current Punjabi News, please read the originial post: here

Share the post

ਦਿਵਾਲੀ ਦੇ ਮੌਕੇ ‘ਤੇ ਮਿਲੇਗਾ ਸੋਨੇ ‘ਤੇ ਭਾਰੀ ਡਿਸਕਾਊਂਟ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×