Get Even More Visitors To Your Blog, Upgrade To A Business Listing >>

ਦੀਵਾਲੀ ਮੌਕੇ ਇੰਝ ਆਪਣੇ ਬੱਚਿਆਂ ਨੂੰ ਰੱਖੋ ਪਟਾਖਿਆਂ ਤੋਂ ਦੂਰ

ਭਾਰਤ ਨੂੰ ਤਿਓਹਾਰਾਂ ਦੀ ਧਰਤੀ ਕਿਹਾ ਜਾਂਦਾ ਹੈ ਭਾਰਤ ’ਚ ਹਰ ਸਾਲ ਬਹੁਤ ਸਾਰੇ ਤਿਓਹਾਰ ਮਨਾਏ ਜਾਂਦੇ ਹਨ। ਸਾਰੇ ਤਿਓਹਾਰਾਂ ਵਿੱਚੋਂ ਦੀਵਾਲੀ ਭਾਰਤ ਦਾ ਸਭ ਤੋ ਵੱਡਾ ਅਤੇ ਸਰਬ ਸਾਝਾਂ ਤਿਓਹਾਰ ਹੈ ਜਿਸਨੂੰ ਸਾਰੇ ਧਰਮਾਂ ਦੇ ਲੋਕ ਬਹੁਤ ਹੀ ਉਤਸ਼ਾਹ ਅਤੇ ਧੂਮ ਧਾਮ ਨਾਲ ਮਨਾਉਦੇ ਹਨ। ਰੋਸ਼ਨੀ, ਦੀਵਾ ਅਤੇ ਲਕਸ਼ਮੀ – ਗਣੇਸ਼ ਪੂਜਾ ਦੇ ਨਾਲ ਉਝ ਤਾਂ ਅਸੀਂ ਸਾਰੇ ਦਿਵਾਲੀ ਨੂੰ ਧੂੰਮ – ਧਾਮ ਨਾਲ ਮਨਾਉਂਦੇ ਹਾਂ। ਉਝ ਤਾਂ ਪਟਾਕੇ ਦੀਵਾਲੀ ਮਨਾਉਣ ਦੇ ਪ੍ਰੰਪਰਾਗਤ ਤਰੀਕੇ ਦਾ ਹਿੱਸਾ ਨਹੀਂ ਸੀ, ਪਰ ਪਿਛਲੇ ਕੁੱਝ ਸਮੇਂ ਤੋਂ ਦੀਵਾਲੀ ਦੀ ਰਾਤ ਪਟਾਕੇ ਚਲਾਉਣਾ ਹੁਣ ਇੱਕ ਰਿਵਾਜ਼ ਦੇ ਰੂਪ ਵਿੱਚ ਹੋ ਗਿਆ ਹੈ।Image result for diwali celebration with childrenਬਿਨਾਂ ਪਟਾਕਿਆਂ ਤੋਂ ਦੀਵਾਲੀ ਦੇ ਬਾਰੇ ਸੋਚ ਕੇ ਥੌੜਾ ਅਜੀਬ ਵੀ ਲੱਗਦਾ ਹੈ ਪਰ ਇੱਕ ਲਿਮਟ ਤੋਂ ਜਿਆਦਾ ਪਟਾਕੇ ਜਲਾਉਣ ਦਾ ਖਿਆਲ ਵੀ ਕਿਸੇ ਖੌਫ ਤੋਂ ਘੱਟ ਨਹੀਂ। ਵੱਡੇ ਲੋਕ ਫਿਰ ਵੀ ਪਟਾਕਿਆਂ ਤੋਂ ਦੂਰੀ ਬਣਾ ਲੈਣ ਪਰ ਬੱਚੇ ਤਾਂ ਬੱਚੇ ਹੀ ਹਨ, ਉਨ੍ਹਾਂ ਨੂੰ ਸਮਝਾਉਣ ਲਈ ਕੁੱਝ ਨਾ ਕੁੱਝ ਕਰਨਾ ਚਾਹੀਦਾ ਹੈ।ਬੱਚਿਆਂ ਨੂੰ ਪਟਾਕਿਆਂ ਤੋਂ ਕਿੰਝ ਰੱਖੀਏ ਦੂਰ
ਘਰ ਦੀ ਸਜਾਵਟ: ਘਰ ਦੇ ਬੱਚਿਆਂ ਨੂੰ ਦੀਵੇ ਅਤੇ ਮੋਮਬੱਤੀਆਂ ਜਗਾਉਣ ਲਈ ਕਹੋ, ਹੋ ਸਕੇ ਤਾਂ ਘਰ ‘ਚ ਉਨ੍ਹਾਂ ਦੇ ਦੋਸਤ ਨੂੰ ਵੀ ਬੁਲਾ ਲਓ। ਖੇਡ-ਖੇਡ ‘ਚ ਉਹ ਕ੍ਰਿਏਟਿਵ ਵੀ ਹੋ ਜਾਣਗੇ ਤੇ ਪਟਾਕੇ ਖਰੀਦਣ ਦਾ ਖਿਆਲ ਉਨ੍ਹਾਂ ਦੇ ਮਨ ਵਿੱਚ ਵੀ ਨਹੀਂ ਆਵੇਗਾ।ਕਹਾਣੀ ਸੁਣਾਓ
ਬੱਚਿਆਂ ਨੂੰ ਕਹਾਣੀਆਂ ਪਸੰਦ ਹਨ, ਇਸੇ ਬਹਾਨੇ ਦੀਵਾਲੀ ਨਾਲ ਜੁੜੀਆਂ ਕਹਾਣੀਆਂ ਸੁਣਾਓ। ਨਾਲ ਹੀ ਕਹਾਣੀਆਂ ਨਾਲ ਉਨ੍ਹਾਂ ਦੇ ਗਿਆਨ ‘ਚ ਵੀ ਵਾਧਾ ਹੁੰਦਾ ਹੈ ਤੇ ਆਪਣੇ ਇਤਿਹਾਸ ਬਾਰੇ ਵੀ ਜਾਣਕਾਰੀ ਮਿਲਦੀ ਰਹਿੰਦੀ ਹੈ।
Image result for diwali celebration with childrenਰੰਗੋਲੀ
ਅਕਸਰ ਅਜਿਹਾ ਹੁੰਦਾ ਹੈ ਕਿ ਰੰਗੋਲੀ ਸਿਰਫ ਲੜਕੀਆਂ ਦੇ ਸ਼ੌਕ ਹਨ ਪਰ ਜੇਕਰ ਤੁਹਾਨੂੰ ਆਪਣੇ ਬੇਟੇ ਨੂੰ ਅਜਿਹੀ ਵਿਚਾਰਧਾਰਾ ਨਾਲ ਜੋੜਨਾ ਹੈ ਤਾਂ ਦੀਵਾਲੀ ਇਸ ਕੰਮ ਲਈ ਸਹੀ ਸਮਾਂ ਹੈ। ਇਸ ਦੀਵਾਲੀ ਸਿਰਫ ਬੇਟੀ ਨਾਲ ਨਹੀਂ, ਬੇਟੇ ਨਾਲ ਵੀ ਮਿਲ ਕੇ ਰੰਗੋਲੀ ਬਣਾਓ। ਫਿਰ ਦੇਖਣਾ ਸਜਾਵਟ ਦੇਖ ਕੇ ਸਾਰਿਆਂ ਦੇ ਚਿਹਰੇ ‘ਤੇ ਮੁਸਕਾਨ ਜਰੂਰ ਆਵੇਗੀ।ਮਾਸਟਰ ਸ਼ੇਫ
ਬੱਚਿਆਂ ਦੇ ਨਾਲ ਮਿਲਕੇ ਦੀਵਾਲੀ ਦੇ ਮੌਕੇ ਉੱਤੇ ਇੱਕ ਡਿਸ਼ ਬਣਾਓ। ਇਸ ਨਾਲ ਘਰ ਦੇ ਕੰਮ ਵਿੱਚ ਮਦਦ ਵੀ ਹੋ ਜਾਵੇਗੀ ਅਤੇ ਬੱਚਿਆਂ ਨਾਲ ਤੁਹਾਡੇ ਸਬੰਧ ਵੀ ਮਜਬੂਤ ਹੋਣਗੇ।Image result for diwali celebration with children help in cookingਮੈਸੇਜ ਬੋਰਡ
ਸ਼ਾਮ ਹੁੰਦੇ ਹੀ ਜਦੋਂ ਮਹਿਮਾਨ ਘਰ ਆਉਣ, ਤਾਂ ਬੱਚੇ ਨੂੰ ਇੱਕ ਜ਼ਿੰਮੇਦਾਰੀ ਸੌਂਪਣ। ਉਨ੍ਹਾਂ ਨੂੰ ਕਹੋ ਕਿ ਉਹ ਹਰ ਮਹਿਮਾਨ ਤੋਂ ਦਿਵਾਲੀ ਦੀਆਂ ਸ਼ੁੱਭ ਕਾਮਨਾਵਾਂ ਲਿਖਵਾਉਣ ਅਤੇ ਉਨ੍ਹਾਂ ਨੂੰ ਗਿਫਟਸ ਦੇਣ।Image result for diwali celebration with children help in cookingਜੇਕਰ ਤੁਹਾਨੂੰ ਲੱਗੇ ਕਿ ਤੁਹਾਡਾ ਬੱਚਾ ਇਨ੍ਹਾਂ ਸਭ ਗੱਲਾਂ ਤੋਂ ਬਹਿਲਾੳੇਣ ਵਾਲਾ ਨਹੀਂ, ਤਾਂ ਉਨ੍ਹਾਂ ਨੂੰ ਕੋਲ ਦੇ ਕਿਸੇ ਪਟਾਕਾ ਫੈਕਟਰੀ ਵਿੱਚ ਲੈ ਜਾਓ ਅਤੇ ਦਿਖਾਓ ਕਿ ਇਸਨੂੰ ਬਣਾਉਣ ਲਈ ਲੋਕਾਂ ਨੂੰ ਕਿਸ ਤਰ੍ਹਾਂ ਆਪਣੀ ਜਾਨ ਜੋਖਮ ਵਿੱਚ ਪਾਉਣੀ ਪੈਂਦੀ ਹੈ। ਬੱਚੇ ਨੂੰ ਇਹ ਵੀ ਸਮਝਾਓ ਕਿ ਜਿੰਨੇ ਪੈਸਿਆਂ ਵਿੱਚ ਪਟਾਕੇ ਖਰੀਦਕੇ ਕੁੱਝ ਪਲਾਂ ਦੀ ਖੁਸ਼ੀ ਹਾਸਲ ਕਰੋਗੇ, ਓਨੇ ਹੀ ਪੈਸਿਆਂ ਵਿੱਚ ਉਹ ਕਿੰਨੀ ਜ਼ਰੂਰਤ ਦੀਆਂ ਚੀਜਾਂ ਖਰੀਦ ਕੇ ਲੰਬੇ ਸਮੇਂ ਤੱਕ ਖੁਸ਼ ਰਹਿ ਸਕਦੇ ਹੋ।

The post ਦੀਵਾਲੀ ਮੌਕੇ ਇੰਝ ਆਪਣੇ ਬੱਚਿਆਂ ਨੂੰ ਰੱਖੋ ਪਟਾਖਿਆਂ ਤੋਂ ਦੂਰ appeared first on Latest, Current Punjabi News | Punjab News Paper Online.



This post first appeared on Punjab Archives - Latest Punjab News, Current Punjabi News, please read the originial post: here

Share the post

ਦੀਵਾਲੀ ਮੌਕੇ ਇੰਝ ਆਪਣੇ ਬੱਚਿਆਂ ਨੂੰ ਰੱਖੋ ਪਟਾਖਿਆਂ ਤੋਂ ਦੂਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×