Get Even More Visitors To Your Blog, Upgrade To A Business Listing >>

ਦੀਵਾਲੀ ਵਾਲੇ ਦਿਨ ਇਨ੍ਹਾਂ ਕੰਮਾਂ ਨਾਲ ਰੁੱਸ ਸਕਦੀ ਹੈ ਲੱਛਮੀ ਮਾਤਾ

ਨਵੀਂ ਦਿੱਲੀ : ਅਜਿਹਾ ਮੰਨਿਆ ਜਾਂਦਾ ਹੈ ਕਿ ਦੀਵਾਲੀ ਦੇ ਦਿਨ ਮਾਂ ਲੱਛਮੀ ਧਰਤੀ ‘ਤੇ ਆ ਜਾਂਦੀ ਹੈ। ਇਸ ਲਈ ਇਸ ਦਿਨ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ, ਜਿਸ ਨਾਲ ਉਹ ਰੁੱਸ ਜਾਵੇ। ਦੀਵਾਲੀ ਨੂੰ ਦੇਰ ਰਾਤ ਤੱਕ ਨਾ ਸੌਂਦੇ ਰਹੋ। ਪੰਡਤਾਂ ਦਾ ਕਹਿਣਾ ਹੈ ਕਿ ਇਸ ਦਿਨ ਸਵੇਰੇ ਯਾਨੀ ਬ੍ਰਹਮ ਮਹੂਰਤ ਵਿਚ ਉੱਠਣਾ ਚਾਹੀਦਾ ਹੈ। ਇਸ ਨਾਲ ਮਾਂ ਲੱਛਮੀ ਖ਼ੁਸ਼ ਹੁੰਦੀ ਹੈ ਅਤੇ ਘਰ ਨੂੰ ਧਨ ਨਾਲ ਭਰ ਦਿੰਦੀ ਹੈ।

diwali

ਦੀਵਾਲੀ ਦੇ ਦਿਨ ਲੜਾਈ ਝਗੜਾ ਨਾ ਕਰੋ। ਇਸ ਦਿਨ ਘਰ ਵਿਚ ਲੜਾਈ ਕਲੇਸ਼ ਨਹੀਂ ਹੋਣਾ ਚਾਹੀਦਾ। ਜੇਕਰ ਅਜਿਹਾ ਹੁੰਦਾ ਹੈ ਤਾਂ ਉਸ ਦਿਨ ਘਰ ‘ਤੇ ਲੱਛਮੀ ਨਹੀਂ ਆਉਂਦੀ ਅਤੇ ਨਾ ਹੀ ਉਸ ਦੀ ਕ੍ਰਿਪਾ ਪ੍ਰਾਪਤ ਹੁੰਦੀ ਹੈ।

diwali

ਘਰ ਦੀ ਸਫ਼ਾਈ ਕਰਨਾ ਨਾ ਭੁੱਲੋ। ਜਿੱਥੇ ਸਾਫ਼ ਸਫ਼ਾਈ ਹੁੰਦੀ ਹੈ, ਉਥੇ ਦੇਵੀ ਦੇਵਤਿਆਂ ਦਾ ਵਾਸ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਮਾਂ ਲੱਛਮੀ ਉਥੇ ਆਉਂਦੀ ਹੈ ਜਿੱਥੇ ਸਾਫ਼ ਸਫ਼ਾਈ ਹੋਵੇ। ਘਰ ਦੇ ਬਾਹਰ ਰੰਗੋਲੀ ਬਣਾਓ। ਫੁੱਲਾਂ ਦੀ ਮਾਲਾ ਨਾਲ ਘਰ ਨੂੰ ਸਜਾਓ।

diwali

ਦੀਵਾਲੀ ਦੇ ਦਿਨ ਸ਼ਾਮ ਦੇ ਸਮੇਂ ਸੌਣਾ ਨਹੀਂ ਚਾਹੀਦਾ। ਸੌਣ ਨਾਲ ਦਰਿੱਦਰਤਾ ਘਰ ਆਉਂਦੀ ਹੈ। ਕੇਵਲ ਉਹੀ ਆਰਾਮ ਕਰਨ ਜੋ ਬਿਮਾਰ ਹੋਣ। ਜੇਕਰ ਦੂਜੇ ਲੋਕ ਵੀ ਅਜਿਹਾ ਕਰਦੇ ਹਨ ਤਾਂ ਲੱਛਮੀ ਉਸ ਤੋਂ ਘਰ ਤੋਂ ਰੁੱਸ ਕੇ ਵਾਪਸ ਚਲੀ ਜਾਂਦੀ ਹੈ।

diwali

ਦੀਵਾਲੀ ਦੇ ਦਿਨ ਗੁੱਸੇ ਨਾ ਹੋਵੋ। ਇਹ ਖ਼ੁਸ਼ੀਆਂ ਅਤੇ ਰੌਸ਼ਨੀ ਦਾ ਤਿਓਹਾਰ ਹੈ। ਇਸ ਦਿਨ ਆਪਣੇ ਬੋਲਾਂ ‘ਤੇ ਕਾਬੂ ਰੱਖੋ। ਗੁੱਸੇ ‘ਤੇ ਕਾਬੂ ਰੱਖੋ। ਨਸ਼ਾ ਨਾ ਕਰੋ। ਅਕਸਰ ਲੋਕ ਸ਼ਰਾਬ ਦੀ ਵਰਤੋਂ ਕਰਦੇ ਹਨ ਪਰ ਪੰਡਤ ਕਹਿੰਦੇ ਹਨ ਕਿ ਇਸ ਦਿਨ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਨ ਨਾਲ ਘਰ ਵਿਚ ਗਰੀਬੀ ਦਰਿੱਦਰਤਾ ਆਉਂਦੀ ਹੈ।

diwali

ਵੱਡਿਆਂ ਦਾ ਅਪਮਾਨ ਨਾ ਕਰੋ। ਕਿਸੇ ਵੀ ਹਾਲਤ ਵਿਚ ਅਜਿਹਾ ਨਾ ਕਰੋ। ਦੀਵਾਲੀ ਦੇ ਸ਼ੁਭ ਦਿਨ ਵੱਡਿਆਂ ਦਾ ਅਪਮਾਨ ਕਰਨ ਨਾਲ ਮਾਂ ਲੱਛਮੀ ਰੁੱਸ ਜਾਂਦੀ ਹੈ। ਇਸ ਦਿਨ ਵੱਡਿਆਂ ਦੀ ਸੇਵਾ ਨਾਲ ਸੁੱਖ ਅਤੇ ਤਰੱਕੀ ਮਿਲਦੀ ਹੈ।

diwali

The post ਦੀਵਾਲੀ ਵਾਲੇ ਦਿਨ ਇਨ੍ਹਾਂ ਕੰਮਾਂ ਨਾਲ ਰੁੱਸ ਸਕਦੀ ਹੈ ਲੱਛਮੀ ਮਾਤਾ appeared first on Latest, Current Punjabi News | Punjab News Paper Online.



This post first appeared on Punjab Archives - Latest Punjab News, Current Punjabi News, please read the originial post: here

Share the post

ਦੀਵਾਲੀ ਵਾਲੇ ਦਿਨ ਇਨ੍ਹਾਂ ਕੰਮਾਂ ਨਾਲ ਰੁੱਸ ਸਕਦੀ ਹੈ ਲੱਛਮੀ ਮਾਤਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×