Get Even More Visitors To Your Blog, Upgrade To A Business Listing >>

ਭਾਈ ਦੂਜ ਮੌਤ ਦੇ ਡਰ ਤੋਂ ਕਿਵੇਂ ਦਵਾਉਂਦਾ ਹੈ ਮੁਕਤੀ

ਪੁਰਾਣਿਕ ਕਥਾ ਮੁਤਾਬਕ ਭਾਈ ਦੂਜ ਦਿਨ ਭਗਵਾਨ ਯਮ ਆਪਣੀ ਭੈਣ ਯਮੁਨਾ ਨੂੰ ਮਿਲਣ ਜਾਇਆ ਕਰਦੇ ਹਨ ਅਤੇ ਉਨ੍ਹਾਂ ਦੇ ਅਨੁਸਰਣ ‘ਤੇ ਇਸ ਦਿਨ ਜਿਹੜੇ ਲੋਕ ਆਪਣੀਆਂ ਭੈਣਾਂ ਨੂੰ ਮਿਲਦੇ ਹਨ, ਉਨ੍ਹਾਂ ਦਾ ਸਨਮਾਨ ਕਰਕੇ ਉਨ੍ਹਾਂ ਤੋਂ ਆਸ਼ੀਰਵਾਦ ਦੇ ਤੌਰ ‘ਤੇ ਤਿਲਕ ਗ੍ਰਹਿਣ ਕਰਦੇ ਹਨ ਅਤੇ ਉਨ੍ਹਾਂ ਨੂੰ ਮੌਤ ਦਾ ਡਰ ਨਹੀਂ ਰਹਿੰਦਾ। ਭਰਾ ਆਪਣੀ ਸਮਰੱਥਾ ਮੁਤਾਬਕ ਭੈਣਾਂ ਨੂੰ ਕੁਝ ਭੇਂਟ ਦੇ ਕੇ ਭੈਣ-ਭਰਾ ਦੇ ਪਿਆਰ ਨੂੰ ਮਜ਼ਬੂਤ ਕਰਦੇ ਹਨ।
ਕਥਾ ਮੁਤਾਬਕ ਭਗਵਾਨ ਸੂਰਜ ਦੀ ਪਤਨੀ ਦੇਵੀ ਸੰਘਿਆ ਨੇ ਪੁੱਤਰ ਯਮਰਾਜ ਅਤੇ ਪੁੱਤਰੀ ਯਮੁਨਾ ਨੂੰ ਜਨਮ ਦਿੱਤਾ। ਸੰਘਿਆ ਦੇਵੀ ਆਪਣੇ ਪਤੀ ਸੂਰਜ ਦੀਆਂ ਤੇਜ਼ ਕਿਰਨਾਂ ਨੂੰ ਸਹਿਣ ਨਾ ਕਰ ਸਕਣ ਕਾਰਨ ਉੱਤਰੀ ਧਰੁਵ ਪ੍ਰਦੇਸ਼ਾਂ ‘ਚ ਛਾਇਆ ਬਣ ਕੇ ਰਹਿਣ ਲੱਗੀ। ਕਹਿੰਦੇ ਹਨ ਕਿ ਯਮ ਨੇ ਆਪਣੀ ਇਕ ਨਗਰੀ ਵਸਾਈ ਯਮਪੁਰੀ। ਯਮਪੁਰੀ ‘ਚ ਪਾਪੀਆਂ ਨੂੰ ਸਜ਼ਾ ਦਾ ਕੰਮ ਵੰਡਦੇ ਭਰਾ ਨੂੰ ਦੇਖ ਕੇ ਉਨ੍ਹਾਂ ਦੀ ਭੈਣ ਯਮੁਨਾ ਗੌਲੋਕ ਚਲੀ ਗਈ।
ਬਹੁਤ ਦਿਨਾਂ ਬਾਅਦ ਇਕ ਦਿਨ ਅਚਾਨਕ ਯਮ ਨੂੰ ਆਪਣੀ ਭੈਣ ਦੀ ਯਾਦ ਆਈ ਤਾਂ ਉਨ੍ਹਾਂ ਨੇ ਦੂਤ ਭੇਜ ਕੇ ਉਸ ਦੀ ਖੋਜ ਕਢਵਾਈ ਪਰ ਉਹ ਨਹੀਂ ਮਿਲੀ। ਫਿਰ ਉਹ ਖੁਦ ਹੀ ਗੌਲੋਕ ਗਏ, ਜਿੱਥੇ ਵਿਸ਼ਰਾਮ ਘਾਟ ‘ਤੇ ਉਨ੍ਹਾਂ ਦੀ ਭੈਣ ਯੁਮਨਾ ਨਾਲ ਮੁਲਾਕਾਤ ਹੋਈ। ਯਮੁਨਾ ਜੀ ਨੇ ਖੁਸ਼ ਹੋ ਕੇ ਆਪਣੇ ਭਰਾ ਦਾ ਸੁਆਗਤ ਕਰਕੇ ਉਨ੍ਹਾਂ ਨੂੰ ਬੜੇ ਪਿਆਰ ਨਾਲ ਭੋਜਨ ਕਰਵਾਇਆ।
ਖੁਸ਼ ਹੋ ਕੇ ਯਮ ਨੇ ਵਰ ਮੰਗਣ ਨੂੰ ਕਿਹਾ ਤਾਂ ਯੁਮਨਾ ਨੇ ਕਿਹਾ, ”ਭਰਾ, ਮੈਂ ਤੁਹਾਡੇ ਤੋਂ ਵਰ ਮੰਗਦੀ ਹਾਂ ਕਿ ਮੇਰੇ ਜਲ ‘ਚ ਇਸ਼ਨਾਨ ਕਰ ਵਾਲੇ ਨਰ-ਨਾਰੀ ਯਮਪੁਰੀ ਨਾ ਜਾਣ। ਵਰ ਔਖਾ ਸੀ ਅਤੇ ਯਮ ਦੇ ਅਜਿਹਾ ਕਰਨ ਨਾਲ ਤਾਂ ਯਮਪੁਰੀ ਦੀ ਹੋਂਦ ਹੀ ਖਤਮ ਹੋ ਜਾਂਦੀ। ਭਰਾ ਨੂੰ ਦੁਵਿਧਾ ‘ਚ ਫਸੇ ਦੇਖ ਯੁਮਨਾ ਨੇ ਕਿਹਾ, ”ਤੁਸੀਂ ਚਿੰਤਾ ਨਾ ਕਰੋ, ਮੈਨੂੰ ਇਹ ਵਰਦਾਨ ਦਿਓ ਕਿ ਜੋ ਭਰਾ ਅੱਜ ਦੇ ਦਿਨ ਭੈਣ ਦੇ ਘਰ ਭੋਜਨ ਕਰਕੇ ਮਥੁਰਾ ਨਗਰ ਸਥਿਤ ਵਿਸ਼ਰਾਮ ਘਾਟ ‘ਤੇ ਇਸ਼ਨਾਨ ਕਰੇਗਾ, ਉਹ ਯਮਪੁਰੀ ਨਹੀਂ ਜਾਵੇਗਾ। ਇਸ ਨੂੰ ਯਮਰਾਜ ਨੇ ਸਵੀਕਾਰ ਕਰ ਲਿਆ। ਉਸ ਸਮੇਂ ਤੋਂ ਹੀ ਇਹ ਤਿਉਹਾਰ ਮਨਾਉਣ ਦਾ ਰਿਵਾਜ਼ ਸ਼ੁਰੂ ਹੋ ਗਿਆ।

The post ਭਾਈ ਦੂਜ ਮੌਤ ਦੇ ਡਰ ਤੋਂ ਕਿਵੇਂ ਦਵਾਉਂਦਾ ਹੈ ਮੁਕਤੀ appeared first on Latest, Current Punjabi News | Punjab News Paper Online.



This post first appeared on Punjab Archives - Latest Punjab News, Current Punjabi News, please read the originial post: here

Share the post

ਭਾਈ ਦੂਜ ਮੌਤ ਦੇ ਡਰ ਤੋਂ ਕਿਵੇਂ ਦਵਾਉਂਦਾ ਹੈ ਮੁਕਤੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×