Get Even More Visitors To Your Blog, Upgrade To A Business Listing >>

MAA

ਮੈਂ ਕਦੇ ਮੰਦਿਰ ਮਸਜਿਦ ਨਹੀਂ ਜਾਂਦਾ ,
ਮੈਂ ਆਪਣੇ ਘਰ 'ਚ ਹੀ ਰੂਹਾਨੀ ਛਾਂ ਦੇਖੀ ਏ ,
ਮੈਂ ਰੱਬ ਨਹੀਂ ਦੇਖਿਆ , ਮੈਂ ਮਾਂ ਦੇਖੀ ਏ । 

ਜਿਹਨੇ ਨੌ ਮਹੀਨੇ ਕੋਖ ਸੰਭਾਲਿਆ ਮੈਨੂੰ ,
ਪੀੜਾਂ ਸਹਿ ਜੰਮਿਆ ਤੇ ਪਾਲਿਆ ਮੈਨੂੰ ,
ਜਿਹਨੇ ਸਮਝੀਆਂ ਮੇਰੀਆਂ ਬਿਨ ਜ਼ੁਬਾਂ ਦੀਆਂ ਗੱਲਾਂ 
ਜਿਹਨੇ ਕੱਚੇ ਤੋਂ ਪੱਕੇ ਦੇ ਵਿਚ ਢਾਲਿਆ ਮੈਨੂੰ ,
ਜਿਹਨੇ ਸੁਣੇ ਤੇ ਸਹੇ ਉਲਾਂਭੇ ਮੇਰੇ , ਫੇਰ ਵੀ 
ਮੇਰੀ ਹਰ ਹਾਂ ਦੇ ਵਿਚ ਮੈਂ ਓਹਦੀ ਹਾਂ ਦੇਖੀ ਏ ,
ਮੈਂ ਰੱਬ ਨਹੀਂ ਦੇਖਿਆ , ਮੈਂ ਮਾਂ ਦੇਖੀ ਏ ।

ਮੈਂ ਓਹਦੇ ਦੁੱਖ, ਤਕਲੀਫ਼ ਤੇ ਤੰਗੀਆਂ ਦੇਖੀਆਂ ਨੇ ,
ਫਟੇ ਲੀੜਿਆਂ 'ਚ ਵੱਖੀਆਂ ਨੰਗੀਆਂ ਦੇਖੀਆਂ ਨੇ ,
ਮੈਂ ਦੇਖੇ ਨਹੀਂ ਕਦੇ ਕੀਤੇ ਹਾਰ ਤੇ ਸ਼ਿੰਗਾਰ ਓਹਦੇ 
ਬਸ ਓਹਦੀਆਂ ਚੁੰਨੀਆਂ-ਪਰਾਂਦੀਆਂ ਟੰਗੀਆਂ ਦੇਖੀਆਂ ਨੇ ,
ਮੈਂ ਓਹਨੂੰ ਅਕਸਰ ਧੂਏਂ ਦੇ ਭੱਝ ਰੋਂਦੇ ਦੇਖਿਆ ਏ ,
ਮੇਰਾ ਢਿੱਡ ਭਰ ਆਪ ਭੁੱਖੇ ਸੌਂਦੇ ਦੇਖਿਆ ਏ ,
ਮੈਂ ਦੇਖੀ ਨਹੀਂ ਕਦੇ ਓਹਦੇ ਹੱਥਾਂ 'ਤੇ ਮਹਿੰਦੀ ਦੀ ਰੌਣਕ 
ਬਸ ਓਹਦੇ ਹੱਥਾਂ ਨੂੰ ਭਾਂਡੇ-ਕੱਪੜੇ ਧੋਂਦੇ ਦੇਖਿਆ ਏ ,
ਮੈਂ ਕਦੇ ਓਹਦੀ ਵੰਗਾਂ ਭਰੀ ਵੀਣੀ ਨਹੀਂ ਦੇਖੀ ,
ਬਸ ਚੁੱਲ੍ਹੇ ਦੇ ਸੇਕ ਨਾਲ ਸੜੀ ਓਹਦੀ ਬਾਂਹ ਦੇਖੀ ਏ ,
ਮੈਂ ਰੱਬ ਨਹੀਂ ਦੇਖਿਆ , ਮੈਂ ਮਾਂ ਦੇਖੀ ਏ । 

'ਤੇ ਮੈਂ ਚਾਹੁੰਦਾ ਵੀ ਨਹੀਂ ਕਿ ਮੈਂ ਦੇਖਾਂ ਉਸ ਰੱਬ ਨੂੰ 
ਤੇ ਕਰਾਂ ਕੁੱਝ ਝੂਠੀਆਂ ਅਰਦਾਸਾਂ ,
ਮੇਰੀਆਂ ਅੱਖਾਂ ਸਾਂਵੇਂ ਮੇਰਾ ਰੱਬ ਵਸੇ 
ਤੇ ਉਸ ਲੁਕੇ ਹੋਏ ਰੱਬ ਤੋਂ ਕਾਹਦੀਆਂ ਆਸਾਂ ,
ਤੇ ਕਿਉਂ ਰਗੜਾਂ ਮੈਂ ਮਿੱਟੀ ਨੂੰ ਮੱਥੇ 
ਕਿਉਂ ਕਿਸੇ ਮੂਰਤ ਦੇ ਮੈਂ ਭੋਗ ਧਰਾਂ ,
ਮੈਂ ਸਿਰ ਰੱਖ ਆਪਣੀ ਮਾਂ ਦੇ ਚਰਨਾਂ ਦੇ ਵਿੱਚ 
ਬਸ ਇਕੋ ਇਕ ਅਰਦਾਸ ਕਰਾਂ ,
ਕਿ ਮੇਰੇ ਇਸ ਰੱਬ ਨੂੰ ਦੁਨੀਆ ਦਾ ਹਰ ਸੁੱਖ ਮਿਲੇ ,
ਮੁੜ ਜਦ ਵੀ ਜੰਮਾ ਮੈਂ ਇਸ ਧਰਤੀ ਉੱਤੇ ,
ਹਰ ਵਾਰ ਮੈਨੂੰ ਇਹੋ ਕੁੱਖ ਮਿਲੇ ।
ਹਰ ਵਾਰ ਮੈਨੂੰ ਇਹੋ ਕੁੱਖ ਮਿਲੇ ।।



Main kade mandir masjid nahi janda ,
Main apne ghar ch hi roohani chhaan dekhi e ,
Main Rabb nahi dekhya , Main Maa dekhi hai ...

Jihne nau mahine kokh sambhalya meinu ,
Peerhan seh jammya te paalya mainu ,
Jihne samzian merian bin zubaan dian gallan
Jihne kache to pakke de vich dhaalya mainu ,
Jihne sune te sahe ulambhe mere , Fer vi
Meri har haan de vich main ohdi haan dekhi e ,
Main Rabb nahi dekhya , Main Maa dekhi hai ...

Main ohde dukh, takleef te tangian dekhian ne ,
Phate leerhyan ch vakhian nangian dekhian ne ,
Main dekhe nahi kde kite haar te shingaar ohde
Bas ohdian chunnian-praandian tangian dekhian ne ,
Main ohnu aksar dhuein de bhajh ronde dekhya e ,
Mera tidd bhar aap bhukhe sonde dekhya e ,
Main dekhi nahi kde ohde hath`an te mehndi di raunak
Bas ohde hath`an nu bhaande-kapde dhonde dekhya e ,
Main kde ohdi vang`an bhari veeni nahi dekhi ,
Bas chulhe de sek naal sarhi ohdi baanh dekhi e ,
Main Rabb nahi dekhya , Main Maa dekhi hai ...   .

Te main chahunda vi nahi ke main dekhan us Rabb nu
Te karaan kujh jhuthian ardaasan ,
Merian akhan saahnve mera Rabb vasse
Te us luke hoye Rabb to kaahdian aasan ,
Te kyu ragdan main mitti nu mathe
Kyu kise murat de main bhog dhran ,
Main sir rakh apni Maa de charna de vich
Bas iko ik ardaas kran ,
Ke mere is Rabb nu dunia da har sukh mile ,
Murh jad vi jamma main is dharti utte ,
Har vaar mainu eho kukh mile ...
Har vaar mainu eho kukh mile ...



This post first appeared on Alfaz 4 Life, please read the originial post: here

Subscribe to Alfaz 4 Life

Get updates delivered right to your inbox!

Thank you for your subscription

×