ਜਰਾ ਕੁੱਝ ਤਾਂ ਵਿਚਾਰ।
ਕੀ ਚੰਗਾ ਕੀ ਮਾੜਾ,
ਪਹਿਲਾ, ਇਹ ਤਾਂ ਸਮਝ ਲੈ ਯਾਰ।
ਤੂੰ ਹੀ ਤਾਂ ਉਹ ਬੀਜ ਹੈ
ਜਿਸ ਕਰਕੇ ਮੈਂ, ਵਧਣਾ ਫੁੱਲਣਾ ਹੈਂ।
ਤੂੰ ਜੀਵਨ ਦਾ ਆਧਾਰ ਹੈਂ
ਤੇਰੇ ਕਰਕੇ ਹੀ ਤਾਂ ਮੈਂ ਜਿਊਣਾ ਹੈਂ।
ਜੇ ਤੂੰ ਹੀ ਨਾ ਸਮਝਿਆ ਮੈਨੂੰ
ਤਾਂ ਕੀ ਕਰਨਾ, ਇਸ ਦੁਨੀਆ ਵਿਚਕਾਰ।
ਓਏ ਉੱਠਦੇ ਹੋਏ ਖ਼ਿਆਲ,
ਜਰਾ ਕੁੱਝ ਤਾਂ ਵਿਚਾਰ।
ਕੀ ਚੰਗਾ ਕੀ ਮਾੜਾ,
ਪਹਿਲਾ, ਇਹ ਤਾਂ ਸਮਝ ਲੈ ਯਾਰ।